ਸਰਵਾਈਕਲ ਦੇ ਦਰਦ ਦਾ ਪੱਕਾ ਇਲਾਜ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਸਰਵਾਈਕਲ pain ਬਾਰੇ ਦੱਸਾਂਗੇ। ਨਾਲ ਹੀ ਇਸਦਾ ਮਾਸਾਹਾਰੀ ਤੇ ਸ਼ਾਕਾਹਾਰੀ ਇਲਾਜ ਵੀ ਦੱਸਾਂਗੇ। ਜਿਸ ਤਰ੍ਹਾਂ ਡਿਸਕ ਦੀ ਪਰੋਬਲਮ ਰੀੜ ਦੀ ਹੱਡੀ ਦੇ ਹੇਠਲੇ ਮਣਕਿਆਂ ਵਿੱਚ ਆਉਂਦੀ ਹੈ ਉਸੇ ਤਰ੍ਹਾਂ ਸਰਵਾਈਕਲ ਦੀ ਪ੍ਰੇਸ਼ਾਨੀ ਰੀੜ ਦੀ ਹੱਡੀ ਦੇ ਮਣਕਿਆਂ ਵਿਚੋਂ ਹੁੰਦੀ ਹੈ। ਕਈ ਵਾਰ ਸਰਵਾਈਕਲ ਦੇ ਕਾਰਨ ਸਾਡੀ ਸੱਜੀ ਬਾਂਹ ਵਿਚ ਵੀ ਦਰਦ ਹੋਣ ਲੱਗ ਜਾਂਦਾ ਹੈ ਅਤੇ ਕਈ ਵਾਰੀ ਖੱਬੀ ਬਾਂਹ ਵਿੱਚ ਵੀ ਦਰਦ ਹੋਣ ਲੱਗ ਜਾਂਦਾ ਹੈ।

ਜਿਸ ਨਾੜੀ ਨੂੰ ਜਿਆਦਾ ਪ੍ਰਭਾਵਿਤ ਕਰਦੀ ਹੈ। ਜਿਸ ਤਰ੍ਹਾਂ ਡਿਸਕ ਦੀ ਪਰੋਬਲਮ ਵਿੱਚ ਲੱਤ ਦੇ ਪਿਛਲੇ ਪਾਸੇ ਵੱਲ ਦਰਦ ਜਾਂਦਾ ਹੈ। ਇਸੇ ਤਰ੍ਹਾਂ ਸਰਵਾਈਕਲ ਵਿਚ ਬਾਹ ਦੇ ਪਿਛਲੇ ਪਾਸੇ ਦਰਦ ਜਾਂਦਾ ਹੈ। ਸਰਵਾਈਕਲ ਕੀ ਹੈ ਇਹ ਕਿਸ ਕਾਰਨ ਹੁੰਦਾ ਹੈ? ਇਸਦਾ ਇਲਾਜ ਕੀ ਹੈ ਸਰਵਾਈਕਲ ਦੇ ਵਿਚ ਅਸੀਂ ਦੋ ਘੰਟੇ ਨੀਚੇ ਝੁਕ ਕੇ ਕੰਮ ਨਹੀਂ ਕਰ ਸਕਦੇ, 20 ਕਿੱਲੋ ਤੋਂ ਜ਼ਿਆਦਾ ਭਾਰ ਨਹੀਂ ਚੁੱਕ ਸਕਦੇ। ਪੁਰਾਣੇ ਸਮਿਆਂ ਵਿਚ ਮਹਿਲਾਵਾਂ ਬਹੁਤ ਦੇਰ ਤਕ ਦਰੀਆਂ ਬੁਣਦੀਆਂ ਸਨ ,ਚਰਖੇ ਚਲਾਉਂਦੀਆਂ ਸਨ ,ਉਨ੍ਹਾਂ ਨੂੰ ਕਿਸੇ ਕਿਸਮ ਦਾ ਕੋਈ ਵੀ ਸਰਵਾਈਕਲ ਨਹੀਂ ਸੀ।

ਇਹ ਕੋਈ ਬਿਮਾਰੀ ਨਹੀਂ ਹੈ ।ਇਹ ਤੁਹਾਡੇ ਸਰੀਰ ਵਿੱਚ ਆਈ ਕਮਜੋਰੀ ਦੇ ਕਾਰਨ ਹੁੰਦਾ ਹੈ ।ਜਦੋਂ ਸਰੀਰ ਦੀਆਂ ਹੱਡੀਆਂ ਵਿਚਲਾ ਫਲੂਇਡ ਖਤਮ ਹੋ ਜਾਂਦਾ ਹੈ ਅਤੇ ਤੁਹਾਡੇ ਮਾਸ ਵਿਚ ਹੱਡੀਆਂ ਨੂੰ ਪਕੜ ਕੇ ਰੱਖਣ ਦੀ ਸ਼ਮਤਾ ਖਤਮ ਹੋ ਜਾਂਦੀ ਹੈ, ਤਾਂ ਤੁਹਾਨੂੰ ਸਰਵਾਈਕਲ, ਜੁਆਇੰਟ ਪੇਨ,ਡਿਸਕ ਦੀ ਪਰੇਸ਼ਾਨੀ ਆਉਣ ਲੱਗ ਜਾਂਦੀ ਹੈ। ਹੱਡੀਆਂ ਦੇ ਕਮਜ਼ੋਰ ਹੋਣ ਦੇ ਕਾਰਨ ਸਰਵਾਈਕਲ ਹੁੰਦਾ ਹੈ। ਗਠੀਏ ਨਾਲ ਸੰਬੰਧਿਤ ਪਰੇਸ਼ਾਨੀਆਂ ਹੋਰ ਹੁੰਦੀਆਂ ਹਨ।

ਇਸ ਲਈ ਤੁਹਾਨੂੰ ਕੁਝ ਕਸਰਤਾਂ ਦੱਸੀਆਂ ਜਾਂਦੀਆਂ ਹਨ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਹਨਾਂ ਨਾਲ ਸਰਵਾਈਕਲ ਦਾ ਦਰਦ ਠੀਕ ਹੋ ਜਾਵੇਗਾ ਪਰ ਇਹ ਦਰਦ ਫਿਰ ਸ਼ੁਰੂ ਹੋ ਜਾਂਦਾ ਹੈ। ਦੋਸਤੋ ਤੁਸੀਂ ਜਿਨ੍ਹਾਂ ਜਿਆਦਾ ਆਪਣੇ ਹੱਡੀਆਂ ਤੇ ਦਬਾਅ ਪਾਉਂਦੇ ਹੋ, ਇਹ ਬੀਮਾਰੀ ਉਨੀ ਜ਼ਿਆਦਾ ਵਧ ਜਾਂਦੀ ਹੈ। ਇਸ ਦੇ ਇਲਾਜ ਦੇ ਵਿਚ ਸਭ ਤੋਂ ਪਹਿਲਾਂ ਤੁਹਾਨੂੰ ਸਰਵਾਈਕਲ ਵਾਲੀ ਜਗਾ ਤੇ ਕਿਸੇ ਵੀ ਤੇਲ ਨਾਲ ਚੰਗੀ ਤਰ੍ਹਾਂ ਮਾਲਸ਼ ਕਰਨੀ ਹੈ। ਸਭ ਤੋਂ ਵਧੀਆ ਬਦਾਮਰੋਗਨ ਦਾ ਤੇਲ ਹੈ ।ਇਸ ਤੋਂ ਇਲਾਵਾ ਤੁਸੀਂ ਦੇਸੀ ਘਿਓ ਨਾਲ ਵੀ ਮਾਲਸ਼ ਕਰ ਸਕਦੇ ਹੋ।

ਇਸ ਨਾਲ ਤੁਹਾਡੀ ਹੱਡੀਆਂ ਮਾਸਪੇਸ਼ੀਆਂ ਵਿੱਚ ਸੋਜ ਖਤਮ ਹੋਵੇਗੀ ਨਾਲ ਹੀ ਤੇਲ ਵਿੱਚ ਮੌਜੂਦ ਗੁਣ ਤੁਹਾਡੇ ਅੰਦਰ ਜਾਣਗੇ। ਤੁਹਾਡੇ ਸਰੀਰ ਵਿੱਚ ਮਜ਼ਬੂਤੀ ਆਵੇਗੀ ਨਾਲ ਹੀ ਜਿਹੜਾ ਹੱਡੀਆਂ ਵਿੱਚੋਂ ਫੁਲੂਡ ਖਤਮ ਹੋਣ ਲੱਗਿਆ ਹੈ ਉਹ ਵੀ ਠੀਕ ਹੋਵੇਗਾ। ਅਦਰਕ ਨੂੰ ਸਰਵਾਈਕਲ ਦੇ ਇਲਾਜ ਵਿੱਚ ਬਹੁਤ ਕਾਰਗਾਰ ਮੰਨਿਆ ਗਿਆ ਹੈ। ਅਦਰਕ ਦਾ ਅਚਾਰ, ਸਲਾਦ ਦੇ ਰੂਪ ਵਿੱਚ ਇਸ ਦੀ ਵਰਤੋਂ ਕਰ ਸਕਦੇ ਹੋ ,ਪਰ ਸਬਜ਼ੀ ਦੇ ਰੂਪ ਵਿੱਚ ਭੁੰਨਿਆ ਗਿਆ ਅਦਰਕ ਫਾਇਦਾ ਨਹੀਂ ਦਿੰਦਾ। ਇਸ ਲਈ ਕੱਚੇ ਅਦਰਕ ਜਾਂ ਸਲਾਦ ਦੇ ਰੂਪ ਵਿਚ ਇਸਦਾ ਇਸਤੇਮਾਲ ਕਰੋ।

ਲਸਣ ਨੂੰ ਵੀ ਦਰਦਨਾਸ਼ਕ ਦੇ ਰੂਪ ਵਿਚ ਇਸਤੇਮਾਲ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਤੁਸੀਂ ਦੁੱਧ ਦੇ ਵਿੱਚ ਹਲਦੀ ਪਾ ਕੇ ਵੀ ਪੀ ਸਕਦੇ ਹੋ । ਛੋਲਿਆਂ ਦੇ ਦਾਣੇ ਜਿੰਨੀ ਹਲਦੀ ਜਾਂ ਫਿਰ ਚੁਟਕੀ ਭਰ ਹਲਦੀ ਪਾ ਕੇ, ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਵਿੱਚ ਮਿਲਾ ਕੇ ਪੀਣਾ ਹੈ ।ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਲਾਭ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਦੁੱਧ ਦੇ ਵਿੱਚ ਦੇਸੀ ਘਿਓ ਪਾ ਕੇ ਦੋ ਕਾਲੀ ਮਿਰਚ ਦੇ ਦਾਣੇ ਪੀਸ ਕੇ ਉਸ ਦੇ ਵਿੱਚ ਮਿਲਾ ਕੇ ਵੀ ਪੀ ਸਕਦੇ ਹੋ। ਜੇਕਰ ਵਾਈ ਦੇ ਰੋਗ ਨਾਲ ਤੁਹਾਨੂੰ ਦਰਦ ਹੋ ਰਿਹਾ ਹੈ ਤਾਂ ਇਹ ਬਹੁਤ ਵਧੀਆ ਇਲਾਜ ਹੈ।

ਦੋਸਤੋ ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਤੁਸੀਂ ਸਰਦੀਆਂ ਦੇ ਦਿਨਾਂ ਵਿੱਚ ਮੱਛੀ ਦਾ ਵੀ ਪ੍ਰਯੋਗ ਕਰ ਸਕਦੇ ਹੋ। ਮੱਛੀ ਦੀ ਤਸੀਰ ਗਰਮ ਹੁੰਦੀ ਹੈ ।ਇਹ ਖਾਣ ਨਾਲ ਵੀ ਜੋੜਾ ਦੇ ਦਰਦਾਂ ਦੀ ਬੀਮਾਰਿਆਂ ਵਿੱਚ ਬਹੁਤ ਲਾਭ ਮਿਲਦਾ ਹੈ। ਦੋਸਤੋ ਤੁਸੀਂ ਕੱਚਾ ਆਂਡਾ ਉਬਾਲ ਕੇ ਦੁੱਧ ਦੇ ਨਾਲ ਵੀ ਲੈ ਸਕਦੇ ਹੋ ਜਾਂ ਫਿਰ ਦੁੱਧ ਵਿਚ ਫੈਂਟ ਕੇ ਪੀਣ ਨਾਲ ਵੀ ਦਰਦਾ ਦੇ ਰੋਗਾਂ ਵਿਚ ਲਾਭ ਮਿਲਦਾ ਹੈ। ਜੇਕਰ ਤੁਸੀਂ ਅੰਡੇ ਦਾ ਆਮਲੇਟ ਬਣਾ ਕੇ ਖਾਂਦੇ ਹੋ ਤਾਂ ਉਸ ਦਾ ਲਾਭ ਨਹੀਂ ਹੋਵੇਗਾ।

ਹੱਡੀਆਂ ਦੀ ਸੱਟ, ਹੱਡੀਆਂ ਵਿਚ ਦਰਦ ਹੋਣਾ ,ਹੱਡੀਆਂ ਦੀ ਕੋਈ ਵੀ ਬਿਮਾਰੀ ਲਈ, ਹੱਡੀਆਂ ਦੇ ਵਿੱਚ ਗੈਪ ਹੋਣਾ ,ਹੱਡੀਆਂ ਵਿੱਚ ਫਲੂਡ ਖਤਮ ਹੋ ਜਾਣਾ, ਇਨ੍ਹਾਂ ਸਾਰੀਆਂ ਚੀਜ਼ਾਂ ਦਾ ਇੱਕੋ ਇਲਾਜ ਖਰੋੜਿਆਂ ਦਾ ਸੂਪ ਹੈ। ਤੁਸੀਂ ਇਹ ਸੂਪ ਖੁਦ ਵੀ ਘਰ ਤਿਆਰ ਕਰ ਸਕਦੇ ਹੋ, ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਉਸ ਵਿੱਚ ਤੁਸੀਂ ਥੋੜ੍ਹਾ ਜਿਹਾ ਨਾਂ ਮਾਤਰ ਹੀ ਘਿਓ ਦਾ ਇਸਤੇਮਾਲ ਕਰਨਾ ਹੈ ਅਤੇ ਮਿਰਚ-ਮਸਾਲਾ ਕੁਝ ਵੀ ਨਹੀਂ ਪਾਣਾ। ਬਸ ਸਿਰਫ ਸਵਾਦ ਅਨੁਸਾਰ ਥੋੜ੍ਹਾ ਜਿਹਾ ਨਮਕ ਪਾ ਸਕਦੇ ਹੋ। ਸਰਦੀਆਂ ਦੇ ਦਿਨਾਂ ਵਿਚ ਇਸ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੇ ਜੋੜਾਂ ਦੇ ਦਰਦ, ਡਿਸਕ ਦੀ ਪਰੋਬਲਮ, ਹਰ ਤਰ੍ਹਾਂ ਦੇ ਹੱਡੀ ਦੀ ਬੀਮਾਰੀ ਦਾ ਇਹ 100%ਇਲਾਜ ਹੈ।

Leave a Reply

Your email address will not be published. Required fields are marked *