ਇਸ 3 ਲੋਕਾਂ ਦੀ ਭਲਾਈ ਕਦੇ ਨਾ ਕਰੋ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅਕਸਰ ਕਿਹਾ ਜਾਂਦਾ ਹੈ ਕਿ ਸਾਨੂੰ ਹਮੇਸ਼ਾ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ ਦੂਸਰੇ ਵਿਅਕਤੀਆਂ ਦਾ ਭਲਾ ਕਰਨਾ ਚਾਹੀਦਾ ਹੈ ਤਾਂ ਰੱਬ ਸਾਡਾ ਵੀ ਭਲਾ ਕਰਦਾ ਹੈ ,ਪਰ ਇਹ ਸੱਚ ਨਹੀਂ ਹੈ । ਚਾਣਕਿਆ ਨੇ ਅਜਿਹੇ 3 ਲੋਕਾਂ ਬਾਰੇ ਦੱਸਿਆ ਹੈ, ਜਿਨ੍ਹਾਂ ਦਾ ਭਲਾ ਕਰਨ ਨਾਲ ਤੁਹਾਨੂੰ ਦੁੱਖ ਮਿਲ ਸਕਦਾ ਹੈ ।ਚਾਣਕਿਆ ਅਨੁਸਾਰ ਵਿਅਕਤੀ ਨੂੰ ਇਨ੍ਹਾਂ ਲੋਕਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ।

ਦੋਸਤੋ ਜੇਕਰ ਕੋਈ ਇਸਤਰੀ ਚਰਿਤਰ ਹੀਣ ਹੈ, ਦੁਸ਼ਟ ਸੁਭਾਅ ਵਾਲੀ ਹੈ ਭਾਵ ਉਸ ਦਾ ਸੁਭਾਅ ਚੰਗਾ ਨਹੀਂ ਹੈ। ਇਸਤਰੀ ਦਾ ਵੀ ਭਲਾ ਨਹੀਂ ਕਰਨਾ ਚਾਹੀਦਾ। ਇਹੋ ਜਿਹੀ ਇਸਤਰੀਆਂ ਨੂੰ ਸਿਰਫ ਪੈਸੇ ਨਾਲ ਹੀ ਪਿਆਰ ਹੁੰਦਾ ਹੈ ।ਜੇਕਰ ਕੋਈ ਸੱਜਣ ਪੁਰਸ਼ ਇਹੋ ਜਿਹੀ ਇਸਤਰੀਆਂ ਦੇ ਸੰਪਰਕ ਵਿੱਚ ਰਹਿੰਦੇ ਹਨ ਤਾਂ ਘਰ ਅਤੇ ਸਮਾਜ ਵਿਚ ਉਨ੍ਹਾਂ ਦੀ ਬਹੁਤ ਜ਼ਿਆਦਾ ਬੇਇਜ਼ਤੀ ਹੁੰਦੀ ਹੈ।

ਜਿਹੜੀ ਇਸਤ੍ਰੀ ਧਰਮ ਦੇ ਮਾਰਗ ਤੋਂ ਟੁੱਟ ਜਾਂਦੀ ਹੈ ,ਉਹ ਖ਼ੁਦ ਵੀ ਪਾਪ ਦੀ ਭਾਗੀਦਾਰ ਬਣਦੀ ਹੈ ਅਤੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਵੀ ਪਾਪ ਦਾ ਭਾਗੀਦਾਰ ਬਣਾਉਂਦੀ ਹੈ। ਸੱਜਣ ਪੁਰਖਾਂ ਨੂੰ ਇਹੋ ਜਿਹੀ ਇਸਤਰੀਆਂ ਨਾਲ ਕਦੇ ਵੀ ਸੰਪਰਕ ਨਹੀਂ ਰੱਖਣਾ ਚਾਹੀਦਾ। ਚੁਣਕਿਆ ਜੀ ਕਹਿੰਦੇ ਹਨ ਕਿ ਜੇਕਰ ਕੋਈ ਇਸਤਰੀ ਜਾਂ ਪੁਰਖ ਮੂਰਖ ਹੁੰਦਾ ਹੈ ਤਾਂ ਉਸਨੂੰ ਕਦੇ ਵੀ ਗਿਆਨ ਦਾ ਉਪਦੇਸ਼ ਨਹੀਂ ਦੇਣਾ ਚਾਹੀਦਾ। ਅਸੀਂ ਮੂਰਖ ਵਿਅਕਤੀ ਨੂੰ ਗਿਆਨ ਦੇ ਕੇ ਉਸ ਦਾ ਭਲਾ ਕਰਨਾ ਚਾਹੁੰਦੇ ਹਾਂ ਪਰ ਮੂਰਖ ਵਿਅਕਤੀ ਇਸ ਗੱਲ ਨੂੰ ਸਮਝ ਨਹੀਂ ਪਾਉਂਦਾ।

ਬੁੱਧੀਹੀਣ ਵਿਅਕਤੀ ਗਿਆਨ ਦੀਆਂ ਗੱਲਾਂ ਵਿੱਚ ਵੀ ਤਰਕ ਪੈਦਾ ਕਰਦੇ ਹਨ ਇਸ ਕਰਕੇ ਸਾਡਾ ਸਮਾਂ ਵੀ ਨਸ਼ਟ ਹੁੰਦਾ ਹੈ। ਮੂਰਖ ਵਿਅਕਤੀ ਨੂੰ ਸਮਝਾਉਣ ਦੇ ਲਈ ਸਾਡਾ ਆਪਣਾ ਮਾਨਸਿਕ ਤਣਾਅ ਵਧਦਾ ਹੈ ,ਉਨ੍ਹਾਂ ਦੇ ਸਮਝ ਵਿਚ ਕੁਝ ਵੀ ਨਹੀਂ ਆਉਂਦਾ ।ਇਸ ਕਰਕੇ ਮੂਰਖ ਵਿਅਕਤੀਆਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ। ਦੋਸਤੋ ਚਾਣਕੀਆ ਜੀ ਕਹਿੰਦੇ ਹਨ ਜਿਹੜੇ ਲੋਕ ਪ੍ਰਮਾਤਮਾ ਦੀ ਦਿੱਤੇ ਹੋਏ ਸੁੱਖ-ਸੁਵਿਧਾਵਾਂ ਦਾ ਸ਼ੁਕਰਾਨਾ ਨਾ ਕਰਦੇ ਹੋਏ ਹਮੇਸ਼ਾ ਦੁਖੀ ਰਹਿੰਦੇ ਹਨ। ਜਿਹੜੇ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਤੋਂ ਸੰਤੁਸ਼ਟ ਨਹੀਂ ਰਹਿੰਦੇ ।

ਇਹੋ ਜਹੇ ਵਿਅਕਤੀਆਂ ਦੀ ਸੰਗਤ ਵਿਚ ਰਹਿ ਕੇ ਅਸੀਂ ਵੀ ਦੁਖੀ ਹੋ ਜਾਂਦੇ ਹਾਂ। ਸਮਝਦਾਰ ਵਿਅਕਤੀ ਨੂੰ ਜੋ ਮਿਲ ਜਾਂਦਾ ਹੈ ਉਹ ਉਸੇ ਵਿਚ ਸੰਤੁਸ਼ਟ ਰਹਿੰਦਾ ਹੈ ਅਤੇ ਖੁਸ਼ੀ ਮਹਿਸੂਸ ਕਰਦਾ ਹੈ। ਬਿਨਾਂ ਵਜਾਹ ਤੋਂ ਦੁੱਖੀ ਰਹਿਣ ਵਾਲੇ ਲੋਕ ਦੂਜਿਆਂ ਨਾਲ ਈਰਖਾ ਕਰਦੇ ਹਨ। ਹਮੇਸ਼ਾ ਦੂਜੇ ਵਿਅਕਤੀਆਂ ਨੂੰ ਕੋਸਦੇ ਰਹਿੰਦੇ ਹਨ ।ਖੁਦ ਕੁਝ ਵੀ ਯਤਨ ਨਹੀਂ ਕਰਦੇ ਅਤੇ ਹਮੇਸ਼ਾ ਦੁਖੀ ਰਹਿੰਦੇ ਹਨ। ਇਸ ਲਈ ਇਰਖਾ ਕਰਨ ਵਾਲੇ ਲੋਕ ਅਤੇ ਬਿਨਾਂ ਵਜਾਹ ਤੋਂ ਦੁੱਖੀ ਰਹਿਣ ਵਾਲੇ ਲੋਕਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ।

Leave a Reply

Your email address will not be published. Required fields are marked *