ਤੁਲਸੀ ਦਾ ਕਿਸ ਤਰਾਂ ਦਾ ਪੌਧਾ ਘਰ ਵਿਚ ਲਗਾਉਣਾ ਚਾਹੀਦਾ ਹੈ | ਰਾਮ ਤੁਲਸੀ ਅਤੇ ਕ੍ਰਿਸ਼ਣਾ ਤੁਲਸੀ ਵਿੱਚ ਅੰਤਰ, ਜਾਣੋ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਤੁਲਸੀ ਦਾ ਕਿਹੜਾ ਪੌਦਾ ਆਪਣੇ ਘਰ ਵਿੱਚ ਲੈ ਕੇ ਆ ਸਕਦੇ ਹੋ। ਕਈ ਵਾਰ ਲੋਕਾਂ ਦੇ ਮਨ ਵਿੱਚ ਦੁਬਿਧਾ ਰਹਿੰਦੀ ਹੈ ਕਿ ਉਹ ਘਰ ਵਿਚ ਰਾਮ ਤੁਲਸੀ ਲੈ ਕੇ ਆਉਣ ਜਾਂ ਫਿਰ ਕਿ੍ਸ਼ਨ ਤੁਲਸੀ।

ਦੋਸਤੋੌ ਅੱਸੀ ਤੁਹਾਨੂੰ ਤੁਲਸੀ ਦੇ ਪ੍ਰਕਾਰ ਬਾਰੇ ਦੱਸਾਂਗੇ। ਤੁਲਸੀ ਦੋ ਪ੍ਰਕਾਰ ਦੀ ਹੁੰਦੀ ਹੈ ਇਕ ਰਾਮ ਤੁਲਸੀ ਅਤੇ ਦੂਸਰੀ ਕ੍ਰਿਸ਼ਨ ਤੁਲਸੀ। ਰਾਮ ਤੁਲਸੀ ਚਿੱਟੇ ਰੰਗ ਦੀ ਹੁੰਦੀ ਹੈ ਅਤੇ ਕ੍ਰਿਸ਼ਨ ਤੁਲਸੀਂ ਕਾਲੇ ਰੰਗ ਦੀ ਹੁੰਦੀ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਆਪਣੇ ਘਰ ਦੇ ਵਿੱਚ ਰਾਮ ਤੁਲਸੀ ਲਗਾਉਣੀ ਚਾਹੀਦੀ ਹੈ ਜਾਂ ਫਿਰ ਕ੍ਰਿਸ਼ਨ ਤੁਲਸੀ। ਦੋਸਤੋ ਰਾਮ ਤੁਲਸੀ ਦੇ ਪੱਤੇ ਹਰੇ ਰੰਗ ਦੇ ਹੁੰਦੇ ਹਨ। ਕ੍ਰਿਸ਼ਨ ਤੁਲਸੀ ਦੇ ਪੱਤੇ ਜਾਮਨੀ ਰੰਗ ਦੇ ਹੁੰਦੇ ਹਨ। ਇਸ ਤਰ੍ਹਾਂ ਉਹਨਾਂ ਤੁਲਸੀਆਂ ਦੇ ਰੰਗ ਤੋਂ ਤੁਸੀ ਦੋਨਾ ਤੁਲਸੀਆਂ ਦੇ ਵਿੱਚ ਅੰਤਰ ਪਤਾ ਕਰ ਸਕਦੇ ਹੋ।

ਇਸ ਤੋ ਇਲਾਵਾ ਦੁੱਧ ਉਨ੍ਹਾਂ ਦੀ ਖੁਸ਼ਬੂ ਤੋਂ ਵੀ ਇਨਾ ਦੇ ਵਿੱਚ ਅੰਤਰ ਪਤਾ ਕਰ ਸਕਦੇ ਹੋ। ਰਾਮ ਤੁਲਸੀ ਦੀ ਖੁਸ਼ਬੂ ਥੋੜ੍ਹੀ ਘੱਟ ਭਿੰਨੀ-ਭਿੰਨੀ ਹੁੰਦੀ ਹੈ। ਕ੍ਰਿਸ਼ਨ ਤੁਲਸੀ ਦੀ ਖੁਸ਼ਬੂ ਬਹੁਤ ਜ਼ਿਆਦਾ ਤੇਜ਼ ਅਤੇ ਤਿੱਖੀ ਹੁੰਦੀ ਹੈ। ਰਾਮ ਤੁਲਸੀ ਦੀ ਜੇਕਰ ਸੁਆਦ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਕੋਈ ਖਾਸ ਸਵਾਦ ਨਹੀਂ ਹੁੰਦਾ। ਰਾਮ ਤੁਲਸੀਸੀ ਦੇ ਬਹੁਤ ਜ਼ਿਆਦਾ ਫਲੇਵਰ ਵੀ ਨਹੀਂ ਆਉਂਦੇ। ਸ਼ਾਮ ਤੁਲਸੀ ਸੁਆਦ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਤਿੱਖੀ ਹੁੰਦੀ ਹੈ। ਇਸ ਦੇ ਬਹੁਤ ਜ਼ਿਆਦਾ ਫਲੇਵਰ ਵੀ ਆਉਂਦੇ ਹਨ। ਆਯੁਰਵੈਦ ਵਿੱਚ ਤੁਲਸੀ ਦਾ ਬਹੁਤ ਜ਼ਿਆਦਾ ਮਹੱਤਵ ਹੈ।

ਦੋਸਤੋ ਰਾਮ ਤੁਲਸੀ ਦੀ ਤਾਸੀਰ ਬਹੁਤ ਜ਼ਿਆਦਾ ਠੰਡੀ ਹੁੰਦੀ ਹੈ ।ਇਸ ਕਰਕੇ ਜਦੋਂ ਤੁਸੀਂ ਗਰਮੀਆਂ ਦੇ ਵਿਚ ਕੋਈ ਜੂਸ ਬਣਾਉਂਦੇ ਹੋ ਤਾਂ ਤੁਸੀਂ ਇਸ ਦੇ ਪੱਤਿਆਂ ਦਾ ਪ੍ਰਯੋਗ ਕਰ ਸਕਦੇ ਹੋ। ਰਾਮ ਤੁਲਸੀ ਦਾ ਪ੍ਰਯੋਗ ਤੁਸੀਂ ਗਰਮੀਆਂ ਦੇ ਦਿਨਾਂ ਵਿੱਚ ਕਰ ਸਕਦੇ ਹੋ। ਕਿ੍ਸ਼ਨ ਤੁਲਸੀਂ ਦੀ ਤਾਸੀਰ ਗਰਮ ਹੋਣ ਦੇ ਕਾਰਨ ਜਦੋਂ ਤੁਸੀਂ ਸਰਦੀਆਂ ਦੇ ਵਿੱਚ ਕੋਈ ਕਾੜਾ ਵਗੈਰਾ ਬਣਾਉਂਦੇ ਹੋ, ਤਾਂ ਇਸ ਤੁਲਸੀ ਦੇ ਪੱਤਿਆਂ ਦਾ ਪ੍ਰਯੋਗ ਕਾੜੇ ਦੇ ਵਿੱਚ ਕਰ ਸਕਦੇ ਹੋ।

ਦੋਸਤੋ ਜੇਕਰ ਤੁਹਾਡੇ ਘਰ ਦੇ ਵਿੱਚ ਜਗ੍ਹਾ ਬਹੁਤ ਜ਼ਿਆਦਾ ਘੱਟ ਹੈ ਅਤੇ ਤੁਹਾਡੇ ਘਰ ਵਿਚ ਸਿਰਫ਼ ਇੱਕੋ ਗ਼ਮਲੇ ਦੇ ਜਿੰਨੀ ਜਗ੍ਹਾ ਹੈ। ਤਾਂ ਤੁਹਾਨੂੰ ਆਪਣੇ ਘਰ ਦੇ ਵਿੱਚ ਕ੍ਰਿਸ਼ਨ ਤੁਲਸੀ ਜ਼ਰੂਰ ਲਗਾਉਣੀ ਚਾਹੀਦੀ ਹੈ। ਕਿਉਂਕਿ ਕ੍ਰਿਸ਼ਨ ਤੁਲਸੀ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ ਇਸ ਦੇ ਬਹੁਤ ਜ਼ਿਆਦਾ ਪ੍ਰਕਾਰ ਵੀ ਆਉਂਦੇ ਹਨ। ਇਸ ਤੁਲਸੀ ਦੀ ਖੁਸ਼ਬੂ ਬਹੁਤ ਜਿਆਦਾ ਤਿੱਖੀ ਹੋਣ ਦੇ ਕਾਰਨ ਇਸ ਦੀ ਖੁਸ਼ਬੂ ਬਹੁਤ ਦੂਰ ਤੱਕ ਜਾਂਦੀ ਹੈ ਜਿਸ ਦੇ ਕਾਰਨ ਘਰ ਵਿੱਚ ਮੱਛਰ ਵੀ ਨਹੀਂ ਆਉਂਦੇ। ਇਹ ਮੱਛਰਾਂ ਨੂੰ ਘਰ ਦੇ ਵਿਚ ਆਉਣ ਨਹੀਂ ਦਿੰਦੀ। ਇਸ ਤੁਲਸੀ ਦੇ ਬਹੁਤ ਜ਼ਿਆਦਾ ਹੋਰ ਵੀ ਗੁਣ ਪਾਏ ਜਾਂਦੇ ਹਨ। ਇਸ ਕਰਕੇ ਘਰ ਦੇ ਵਿੱਚ ਕ੍ਰਿਸ਼ਨ ਤੁਲਸੀ ਜ਼ਰੂਰ ਲਗਾਉਣੀ ਚਾਹੀਦੀ ਹੈ। ਜੇਕਰ ਤੁਹਾਡੇ ਘਰ ਦੇ ਵਿੱਚ ਜਗ੍ਹਾ ਹੈ ਤਾਂ ਤੁਹਾਨੂੰ ਦੋਨੋ ਤੁਲਸੀ ਦੇ ਪੌਦੇ ਆਪਣੇ ਘਰ ਦੇ ਵਿੱਚ ਲਗਾਉਣੇ ਚਾਹੀਦੇ ਹਨ।

ਦੋਨਾਂ ਤੁਲਸੀਆਂ ਦੇ ਆਪਣੇ-ਆਪਣੇ ਗੁਣ ਪਾਏ ਜਾਂਦੇ ਹਨ। ਦੋਨੋਂ ਤੁਲਸੀ ਤੁਹਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਜੇਕਰ ਤੁਸੀਂ ਕ੍ਰਿਸ਼ਨ ਤੁਲਸੀ ਦਾ ਪ੍ਰਯੋਗ ਗਰਮੀਆ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਕ ਪੱਤੇ ਤੋਂ ਜ਼ਿਆਦਾ ਇਸਦਾ ਪ੍ਰਯੋਗ ਨਾ ਕਰੋ। ਸਰਦੀਆਂ ਦੇ ਵਿਚ ਤੁਸੀਂ ਇਸ ਤੁਲਸੀ ਦਾ ਪ੍ਰਯੋਗ ਕਰ ਸਕਦੇ ਹੋ। ਦੋਸਤੋ ਕਈ ਲੋਕ ਵਾਸਤੂ ਸ਼ਾਸਤਰ ਦੇ ਅਨੁਸਾਰ ਦਿਸ਼ਾ ਨੂੰ ਮਹੱਤਵ ਦਿੰਦੇ ਹਨ ਕਿ ਕਿਸ ਦਿਸ਼ਾ ਵਿੱਚ ਪੌਦੇ ਨੂੰ ਲਗਾਉਣਾ ਚਾਹੀਦਾ ਹੈ, ਜਿਸ ਨਾਲ ਪੌਦੇ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲੇ। ਇਸ ਕਰਕੇ ਵਾਸਤੂ ਸ਼ਾਸਤਰ ਦੇ ਅਨੁਸਾਰ ਤੁਹਾਨੂੰ ਤੁਲਸੀ ਦੇ ਪੌਦੇ ਨੂੰ ਨੌਰਥ-ਈਸਟ ਦਿਸ਼ਾ ਵੱਲ ਲਗਾਉਣਾ ਚਾਹੀਦਾ ਹੈ। ਇੱਥੇ ਇਸ ਪੋਦੇ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲਦਾ ਹੈ। ਇੱਥੇ ਇਸ ਪੌਦੇ ਨੂੰ ਧੁੱਪ ਵੀ ਠੀਕ ਮਾਤਰਾ ਵਿਚ ਮਿਲ ਜਾਂਦੀ ਹੈ।

Leave a Reply

Your email address will not be published. Required fields are marked *