ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮੌ-ਤ ਤੋਂ ਬਾਅਦ ਗਰੁੜ ਪੁਰਾਣ ਦਾ ਪਾਠ ਕਿਉਂ ਕਰਵਾਇਆ ਜਾਂਦਾ ਹੈ।
ਦੋਸਤੋ ਹਿੰਦੂ ਧਰਮ ਵਿੱਚ ਜਦੋਂ ਕਿਸੇ ਦੇ ਪਰਿਵਾਰ ਦੇ ਮੈਂਬਰ ਦੀ ਮੌ-ਤ ਹੋ ਜਾਂਦੀ ਹੈ ਤਾਂ ਲਗਾਤਾਰ 13 ਦਿਨ ਗਰੁੜ ਪੁਰਾਣ ਦਾ ਪਾਠ ਕਰਵਾਇਆ ਜਾਂਦਾ ਹੈ। ਸ਼ਾਸ਼ਤਰਾਂ ਦੇ ਅਨੁਸਾਰ ਆਤਮਾ ਨਾਲ ਦੀ ਨਾਲ ਦੂਸਰਾ ਸਰੀਰ ਧਾਰਨ ਕਰ ਲੈਂਦੀ ਹੈ। ਕਿਸੇ ਆਤਮਾ ਨੂੰ 10 ਦਿਨ, ਕਿਸੇ ਨੂੰ 13 ਦਿਨ ਲੱਗ ਜਾਂਦੇ ਹਨ। ਉਸਦੀ ਮੌਤ ਪੱਕੀ ਹੁੰਦੀ ਹੈ, ਜਿਸ ਦਾ ਮੋਹ ਪੱਕਾ ਹੁੰਦਾ ਹੈ ਉਸ ਨੂੰ ਦੂਸਰਾ ਜਨਮ ਲੈਣ ਵਿੱਚ ਘੱਟੋ ਘੱਟ ਇੱਕ ਸਾਲ ਲੱਗ ਜਾਂਦਾ ਹੈ। ਇਸ ਤੋਂ ਬਾਅਦ ਕਈ ਆਤਮਾ ਇਹੋ ਜਿਹੀ ਹੁੰਦੀਆਂ ਹਨ ਜਿਨ੍ਹਾਂ ਨੂੰ ਮਾਰਗ ਨਜ਼ਰ ਨਹੀਂ ਆਉਂਦਾ ਅਤੇ ਉਹ ਭਟਕਣਾ ਸ਼ੁਰੂ ਕਰ ਦਿੰਦੀਆਂ ਹਨ।
ਤੁਸੀਂ ਹੁਣ ਤੁਹਾਨੂੰ ਦੱਸਦੇ ਹਾਂ ਗਰੁੜ ਪੁਰਾਣ ਕੀ ਹੈ। ਇਕ ਵਾਰੀ ਗਰੁਣ ਨੇ ਸ੍ਰੀ ਵਿਸ਼ਨੂੰ ਜੀ ਤੋਂ ਪ੍ਰਾਣੀਆਂ ਦੀ ਮ੍ਰਿਤੂ ਯਾਤਰਾ, ਨਰਕ ਦੇ ਬਾਰੇ ਬਹੁਤ ਸਾਰੇ ਰਹੱਸਮਈ ਪ੍ਰਸ਼ਨ ਪੁੱਛੇ। ਗਰੁਣ ਪੁਰਾਣ ਵਿਚ ਮੌ-ਤ ਤੋਂ ਬਾਅਦ ਹੋਣ ਵਾਲੇ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਦੱਸੇ ਗਏ ਹਨ। ਗਰੁੜ ਪੁਰਾਣ ਦੇ ਵਿੱਚ ਮੌ-ਤ ਤੋਂ ਪਹਿਲਾਂ ਅਤੇ ਮੌ-ਤ ਦੇ ਬਾਰੇ ਦੱਸਿਆ ਗਿਆ ਹੈ ਇਸ ਕਰਕੇ ਮੌ-ਤ ਤੋਂ ਬਾਅਦ ਵਿਅਕਤੀ ਨੂੰ ਇਹ ਪਾਠ ਸੁਣਾਇਆ ਜਾਂਦਾ ਹੈ। 13 ਦਿਨਾਂ ਤਕ ਮੌ-ਤ ਤੋਂ ਬਾਅਦ ਵਿਅਕਤੀ ਆਪਣੇ ਪਰਿਵਾਰ ਦੇ ਮੈਂਬਰਾਂ ਵਿੱਚ ਰਹਿੰਦਾ ਹੈ। ਇਸ ਕਰਕੇ ਉਸਂ ਨੂੰ ਗਰੁੜ ਪੁਰਾਣ ਦੁਆਰਾ ਮੌ-ਤ ਤੋਂ ਬਾਅਦ ਹੋਣ ਵਾਲੇ ਸਾਰੇ ਰਹੱਸ ਬਾਰੇ ਦੱਸਿਆ ਜਾਂਦਾ ਹੈ।
ਮੌ-ਤ ਤੋਂ ਬਾਅਦ ਵਿਅਕਤੀ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਜਾਣ ਲੈਂਦਾ ਹੈ ਇਸ ਪਾਠ ਤੇ ਦੁਆਰਾ। ਮੌ-ਤ ਤੋਂ ਬਾਅਦ ਉਸ ਨੂੰ ਕਿਹੜੇ ਕਿਹੜੇ ਵਿਅਕਤੀਆਂ ਦੇ ਨਾਲ ਸਾਹਮਣਾ ਕਰਨਾ ਪਏਗਾ। ਕਿਸੇ ਵੀ ਘਰ ਦੇ ਮੈਂਬਰ ਦੀ ਮੌ-ਤ ਹੋਣ ਤੋਂ ਬਾਅਦ ਜਦੋਂ ਘਰ ਵਿੱਚ ਗਰੁੜ ਪੁਰਾਣ ਦਾ ਪਾਠ ਕੀਤਾ ਜਾਂਦਾ ਹੈ ਤਾਂ ਘਰ ਦੇ ਮੈਂਬਰਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਬੁਰਾਈ ਕੀ ਕੀ ਹੁੰਦੀ ਹੈ। ਕਿਸ ਤਰ੍ਹਾਂ ਦੇ ਚੰਗੇ ਕਰਮ ਕਰਨ ਦੇ ਨਾਲ ਸਤ ਗਤੀ ਮਿਲਦੀ ਹੈ। ਇਸ ਤਰ੍ਹਾਂ ਮ੍ਰਿਤਕ ਪ੍ਰਾਣੀ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਇਹ ਜਾਣ ਲੈਂਦੇ ਹਨ ਕਿ ਕਿਹੜੇ ਉੱਚ ਕਰਮ ਕਰਨ ਦੇ ਨਾਲ ਸਵਰਗ ਮਿਲਦਾ ਹੈ। ਗਰੁਣ ਪੁਰਾਣ ਸਾਨੂੰ ਸੱਚੇ ਕਰਮ ਕਰਨ ਦੀ ਪ੍ਰੇਰਨਾ ਦੇਂਦਾ ਹੈ ਅਤੇ ਸਾਡੇ ਮਨ ਵਿੱਚ ਸੱਚੇ ਕੰਮ ਕਰਨ ਦੀ ਊਰਜਾ ਨੂੰ ਜਗਾਉਂਦਾ ਹੈ।
ਗਰੁੜ ਪੁਰਾਣ ਦੇ ਵਿਚ ਵਿਅਕਤੀ ਦੁਆਰਾ ਕੀਤੇ ਗਏ ਬੁਰੇ ਕਰਮਾਂ ਦੇ ਫਲ ਦੇ ਅਨੁਸਾਰ ਵੱਖ ਵੱਖ ਨਰਕਾਂ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਗਰੁੜ ਪੁਰਾਣ ਦੇ ਵਿੱਚ ਕਿਹੜੀ ਚੀਜ਼ ਵਿਅਕਤੀ ਨੂੰ ਸਤ ਗਤੀ ਵੱਲ ਲੈ ਕੇ ਜਾਂਦੀ ਹੈ ਉਸ ਦਾ ਵਰਨਣ ਸ੍ਰੀ ਵਿਸ਼ਨੂੰ ਜੀ ਦੁਆਰਾ ਦੱਸਿਆ ਗਿਆ ਹੈ। ਗਰੁੜ ਪੁਰਾਣ ਦੇ ਵਿੱਚ ਵਿਅਕਤੀ ਦੇ ਜੀਵਨ ਨਾਲ ਜੁੜੀਆਂ ਬਹੁਤ ਸਾਰੀਆਂ ਸੱਚੀਆਂ ਗੱਲਾਂ ਦੱਸੀਆਂ ਗਈਆਂ ਹਨ, ਜਿਸਦੇ ਬਾਰੇ ਹਰ ਇਕ ਵਿਅਕਤੀ ਨੂੰ ਪਤਾ ਹੋਣਾ ਚਾਹੀਦਾ ਹੈ। ਇਸ ਦੇ ਵਿੱਚ ਆਤਮ ਗਿਆਨ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ
ਇਸ ਦੇ 19 ਹਜ਼ਾਰ ਸਲੋਕਾਂ ਦੇ ਵਿੱਚੋਂ ਬੱਚੇ ਸੱਤ ਹਜ਼ਾਰ ਸਲੋਕਾਂ ਦੇ ਵਿੱਚ ਧਰਮ, ਗਿਆਨ, ਰਹੱਸ,ਸਵਰਗ,ਨਰਕ ਅਤੇ ਹੋਰ ਕਈ ਚੀਜ਼ਾਂ ਦਾ ਵਰਣਨ ਮਿਲਦਾ ਹੈ।ਗਰੁਣ ਪੁਰਾਣ ਬਹੁਤ ਹੀ ਸ਼ਕਤੀਸ਼ਾਲੀ ਪੁਰਾਣ ਹੈ, ਇਸ ਨੂੰ ਸੁਣਨ ਦੇ ਨਾਲ ਤੁਹਾਨੂੰ ਬਹੁਤ ਸਾਰਾ ਗਿਆਨ ਪ੍ਰਾਪਤ ਹੁੰਦਾ ਹੈ। ਗਰੁੜ ਪੁਰਾਣ ਦੇ ਪਾਠ ਨਾਲ ਤੁਹਾਨੂੰ ਜ਼ਿੰਦਗੀ ਵਿੱਚ ਸਮਝ ਆਉਂਦੀ ਹੈ ਕਿ ਤੁਹਾਨੂੰ ਕਿਹੜੇ ਚੰਗੇ ਕਰਮ ਕਰਨੇ ਚਾਹੀਦੇ ਹਨ।