ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਇਹੋ ਜਿਹੀਆਂ ਚੀਜ਼ਾਂ ਦੇ ਬਾਰੇ ਦੱਸਾਂਗੇ, ਜਿਸ ਨੂੰ ਮੰਗਣ ਦੇ ਵਿਚ ਜੇਕਰ ਤੁਸੀਂ ਸ਼ਰਮ ਕਰੋਗੇ, ਤੁਹਾਨੂੰ ਆਪਣੀ ਜ਼ਿੰਦਗੀ ਵਿਚ ਬਹੁਤ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਨ੍ਹਾਂ ਕੁਝ ਚੀਜ਼ਾਂ ਨੂੰ ਮੰਗਣ ਵਿੱਚ ਕਦੇ ਵੀ ਸ਼ਰਮ ਨਹੀਂ ਕਰਨੀ ਚਾਹੀਦੀ।
ਦੋਸਤੋ ਅੱਜ ਅਸੀਂ ਤੁਹਾਨੂੰ ਚਾਣਕਿਆ ਨੀਤੀ ਦੇ ਬਾਰੇ ਦੱਸਾਂਗੇ ਜੋ ਕਿ ਬਹੁਤ ਵੱਢੇ ਗਿਆਨੀਂ ਅਤੇ ਸ਼ਾਸਤ੍ਰ ਹੋਏ ਹਨ। ਸਭ ਨੂੰ ਪਤਾ ਹੈ ਕਿ ਉਹਨਾਂ ਦੇ ਚੰਦਰ ਗੁਪਤ ਮੌਰੀਆ ਨੂੰ ਰਾਜ ਸਿੰਘਾਸਨ ਤੇ ਬਿਠਾਇਆ ਸੀ। ਜੇਕਰ ਤੁਸੀਂ ਵੀ ਚਾਣਕਿਆ ਦੀਆਂ ਨੀਤੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਹੋ ਜਾਂਦੀਆਂ ਹਨ।
ਦੋਸਤੋ ਚਾਣਕਿਆ ਨੇ ਆਪਣੀ ਨੀਤੀਆਂ ਦੇ ਵਿਚ ਦੱਸਿਆ ਹੈ ਕਿ ਕੁੱਝ ਚੀਜਾਂ ਇਹੋ ਜਿਹੀਆਂ ਹੁੰਦੀਆਂ ਹਨ ਜੇਕਰ ਤੁਸੀਂ ਉਨ੍ਹਾਂ ਨੂੰ ਮੰਗਣ ਵਿੱਚ ਸ਼ਰਮ ਕਰਦੇ ਹੋ ,ਤਾ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਹੈ। ਕੁਝ ਚੀਜ਼ਾਂ ਅਤੇ ਤੁਹਾਡਾ ਹੱਕ ਹੁੰਦਾ ਹੈ ।ਤੁਹਾਨੂੰ ਉਹਨਾਂ ਚੀਜ਼ਾਂ ਤੇ ਆਪਣਾ ਹੱਕ ਜਤਾਉਣਾ ਚਾਹੀਦਾ ਹੈ।
ਦੋਸਤੋ ਪਹਿਲੀ ਚੀਜ਼ ਉਨ੍ਹਾਂ ਨੇ ਪਤੀ ਪਤਨੀ ਦਾ ਪਿਆਰ ਦੱਸਿਆ ਹੈ ।ਪਤੀ-ਪਤਨੀ ਦਾ ਪਿਆਰ ਤੇ ਇੱਕ ਦੂਜੇ ਦਾ ਹੱਕ ਹੁੰਦਾ ਹੈ। ਇਸਦੇ ਵਿਚ ਬਿਲਕੁਲ ਵੀ ਸ਼ਰਮ ਨਹੀਂ ਕਰਨੀ ਚਾਹੀਦੀ। ਜਦੋਂ ਪਤੀ-ਪਤਨੀ ਆਪਸ ਵਿੱਚ ਪਿਆਰ ਵਿਚ ਹੁੰਦੇ ਹਨ ਤਾਂ ਉਹ ਕਈ ਵਾਰ ਘਬਰਾ ਜਾਂਦੇ ਹਨ। ਇਹੋ ਜਿਹੀ ਸਥਿਤੀ ਵਿਚ ਉਹਨਾਂ ਦੀ ਜ਼ਿੰਦਗੀ ਵਿੱਚ ਗੈਰ ਮਰਦ ਅਤੇ ਔਰਤ ਦੀ ਆਉਣ ਦੀ ਸੰਭਾਵਨਾ ਹੋ ਸਕਦੀ ਹੈ। ਇਸ ਕਰਕੇ ਜਦੋਂ ਤੁਸੀਂ ਆਪਸ ਵਿੱਚ ਪਿਆਰ ਵਿਚ ਹੁੰਦੇ ਹੋ ਤਾਂ ਇਕ ਦੂਜੇ ਤੋ ਸ਼ਰਮ ਨਹੀਂ ਕਰਨੀ ਚਾਹੀਦੀ। ਇਹ ਉਨ੍ਹਾਂ ਦਾ ਆਪਸੀ ਅਧਿਕਾਰ ਹੁੰਦਾ ਹੈ।
ਦੋਸਤੋ ਚਣੱਕਿਆ ਨੀਤੀ ਅਪਣੀ ਨੀਤੀ ਦੇ ਵਿੱਚ ਕਹਿੰਦੇ ਹਨ ਕਿ ਕਈ ਲੋਕ ਕਿਸੇ ਜਗ੍ਹਾ ਤੇ ਜਾਕੇ ਭੋਜਨ ਕਰਨ ਵਿਚ ਬਹੁਤ ਸ਼ਰਮ ਕਰਦੇ ਹਨ ।ਇਹੋ ਜਿਹੇ ਲੋਕ ਭੁੱਖੇ ਹੀ ਰਹਿ ਜਾਂਦੇ ਹਨ। ਇਸ ਕਰਕੇ ਕਦੇ ਵੀ ਕਿਸੇ ਵੀ ਜਗਾ ਤੇ ਜਾਕੇ ਭੋਜਨ ਕਰਦੇ ਸਮੇਂ ਸ਼ਰਮਾਉਣਾ ਨਹੀਂ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਭੋਜਨ ਦਾ ਵੀ ਅਪਮਾਨ ਹੁੰਦਾ ਹੈ ਇਸ ਕਰਕੇ ਜੇਕਰ ਤੁਹਾਨੂੰ ਭੁੱਖ ਲੱਗੀ ਹੁੰਦੀ ਹੈ ਤਾਂ ਤੁਸੀਂ ਭੋਜਨ ਮੰਗ ਵੀ ਸਕਦੇ ਹੋ। ਤੁਹਾਨੂੰ ਭੋਜਨ ਖਾਂਦੇ ਸਮੇਂ ਬਿਲਕੁਲ ਵੀ ਸ਼ਰਮਾਉਣਾ ਨਹੀਂ ਚਾਹੀਦਾ।
ਦੋਸਤੋ ਚਾਣੱਕਿਆ ਆਪਣੀ ਨੀਤੀ ਦੇ ਵਿੱਚ ਕਹਿੰਦੇ ਹਨ ਕਿ ਜਿਹੜਾ ਵਿਅਕਤੀ ਬਹੁਤ ਜ਼ਿਆਦਾ ਗਿਆਨ ਹੁੰਦਾ ਹੈ ਉਸ ਕੋਲੋਂ ਗਿਆਨ ਲੈਣ ਵਿੱਚ ਕਦੇ ਵੀ ਝਿਜਕ ਨਹੀਂ ਕਰਨੀ ਚਾਹੀਦੀ। ਤੁਹਾਨੂੰ ਇਹ ਗੱਲ ਆਪਣੇ ਮਨ ਵਿੱਚ ਨਹੀਂ ਰੱਖਣੀ ਚਾਹੀਦੀ ਕਿ ਇਹ ਚੀਜ਼ ਮੈਨੂੰ ਨਹੀਂ ਆਉਂਦੀ ਤੇ ਦੂਸਰੇ ਵਿਅਕਤੀ ਨੂੰ ਆਉਂਦੀ ਹੈ ਮੈਂ ਉਸ ਕੋਲੋਂ ਕਿਉਂ ਸਿੱਖਾਂ। ਜੇਕਰ ਤੁਸੀਂ ਗਿਆਨੀ ਵਿਅਕਤੀ ਤੋਂ ਸਿੱਖਦੇ ਰਹਿੰਦੇ ਹੋ ਤਾਂ ਇਹ ਤੁਹਾਡੇ ਲਈ ਫਾਇਦਾ ਹੁੰਦਾ ਹੈ। ਇਸ ਕਰਕੇ ਤੁਹਾਨੂੰ ਜਿੱਥੋਂ ਵੀ ਗਿਆਨ ਪ੍ਰਾਪਤ ਹੁੰਦਾ ਹੈ ਤੁਹਾਨੂੰ ਗਿਆਨ ਲੈਣਾ ਚਾਹੀਦਾ ਹੈ। ਕਈ ਲੋਕ ਅਧੂਰਾ ਗਿਆਨ ਲੈ ਲੈਂਦੇ ਹਨ ।ਅਧੂਰਾ ਗਿਆਨ ਹਮੇਸ਼ਾ ਘਾਤਕ ਸਿੱਧ ਹੁੰਦਾ ਹੈ।
ਦੋਸਤੋ ਚਾਣਕਿਆ ਆਪਣੀ ਨੀਤੀ ਦੇ ਵਿਚ ਕਹਿੰਦੇ ਹਨ ,ਜੇਕਰ ਤੁਸੀਂ ਕਿਸੇ ਨੂੰ ਉਧਾਰਾ ਪੈਸਾ ਦਿੱਤਾ ਹੈ ਤਾਂ ਉਹ ਪੈਸੇ ਨੂੰ ਜ਼ਰੂਰ ਵਾਪਸ ਲੈਣਾ ਚਾਹੀਦਾ ਹੈ। ਕਿਉਂਕਿ ਜਿਹੜਾ ਬੰਦਾ ਉਧਾਰਾ ਪੈਸਾ ਵਾਪਸ ਨਹੀਂ ਲੈ ਸਕਦਾ ,ਉਹ ਜ਼ਿੰਦਗੀ ਵਿਚ ਕੁਝ ਵੀ ਨਹੀਂ ਕਰ ਸਕਦਾ। ਤੁਹਾਡੇ ਦਿੱਤੇ ਹੋਏ ਉਧਾਰੇ ਪੈਸੇ ਤੇ ਤੁਹਾਡਾ ਅਧਿਕਾਰ ਹੁੰਦਾ ਹੈ ।ਇਸ ਕਰਕੇ ਤੁਹਾਨੂੰ ਹਮੇਸ਼ਾ ਆਪਣਾ ਪੈਸਾ ਵਾਪਸ ਲੈਣਾ ਚਾਹੀਦਾ ਹੈ।