ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਨਹਾਉਂਦੇ ਸਮੇਂ ਮਹਿਲਾਵਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੋ ਕਿ ਸ਼ਾਸਤਰਾਂ ਦੇ ਵਿੱਚ ਦੱਸੀਆਂ ਗਈਆਂ ਹਨ।
ਦੋਸਤੋ ਹਿੰਦੂ ਸ਼ਾਸਤਰ ਦੇ ਵਿੱਚ ਵਿਅਕਤੀ ਨੂੰ ਲੈ ਕੇ ਕੁਝ ਨਿਯਮ ਦੱਸੇ ਗਏ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਨਿਯਮਾਂ ਬਾਰੇ ਜਾਣਕਾਰੀ ਦੇਵਾਂਗੇ। ਹਿੰਦੂ ਧਰਮ ਸ਼ਾਸਤਰ ਦੇ ਵਿੱਚ ਇਸ਼ਨਾਨ ਨੂੰ ਲੈ ਕੇ ਕੁਝ ਨਿਯਮ ਦੱਸੇ ਗਏ ਹਨ ਜਿਨ੍ਹਾਂ ਦਾ ਪਾਲਣ ਹਰ ਮਹਿਲਾ ਨੂੰ ਕਰਨਾ ਚਾਹੀਦਾ ਹੈ। ਨਹਾਉਣ ਦੇ ਤਰੀਕੇ ਵਿੱਚ ਬਹੁਤ ਜ਼ਿਆਦਾ ਬਦਲਾਅ ਚੁੱਕਿਆ ਹੈ ਪਹਿਲਾਂ ਜਿੱਥੇ ਲੋਕ ਖੁੱਲ੍ਹੇਆਮ ਤਲਾਬ,ਨਹਿਰਾਂ ਦੇ ਵਿਚ ਨਹਾ ਲਿਆ ਕਰਦੇ ਸਨ। ਉੱਥੇ ਹੁਣ ਘਰ ਵਿੱਚ ਇੱਕ ਜਗ੍ਹਾ ਬਣਾ ਦਿੱਤੀ ਗਈ ਹੈ ਜਿੱਥੇ ਵਿਅਕਤੀ ਨਹਾ ਸਕਦਾ ਹੈ।
ਦੋਸਤੋ ਸ਼ਾਸਤਰ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਸਾਨੂੰ ਨਹਾਉਂਦੇ ਸਮੇਂ ਪੂਰਾ ਨੰਗੇ ਹੋ ਕੇ ਨਹੀਂ ਨਹਾਉਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਮਨੁੱਖ ਪਾਪ ਦਾ ਭਾਗੀਦਾਰ ਬਣਦਾ ਹੈ। ਪੁਰਾਣ ਦੇ ਵਿੱਚ ਇਸ ਸਬੰਧੀ ਇੱਕ ਕਥਾ ਵੀ ਦੱਸੀ ਗਈ ਹੈ। ਇਕ ਵਾਰ ਗੋਪੀਆਂ ਇਸ਼ਨਾਨ ਕਰਨ ਲਈ ਨਦੀ ਵਿੱਚ ਉਤਰੀਆਂ ਤਾਂ ਕਾਹਨਾਂ ਜੀ ਨੇ ਉਨ੍ਹਾਂ ਦੇ ਕੱਪੜੇ ਲੈ ਲੀਤੇ। ਜਦੋਂ ਗੋਪੀਆਂ ਅਪਣੇ ਕਪੜੇ ਉਨ੍ਹਾਂ ਤੋਂ ਮੰਗੇ ਤਾਂ ਉਨ੍ਹਾਂ ਨੇ ਕਿਹਾ ਕਿ ਤੁਹਾਡੇ ਕੱਪੜੇ ਟੰਗੇ ਹੋਏ ਹਨ ਬਾਹਰ ਆ ਕੇ ਲੈ ਲਵੋ।
ਗੋਪੀਆਂ ਨੇ ਕਿਹਾ ਕਿ ਜਦੋਂ ਉਹ ਇਸ਼ਨਾਨ ਕਰਨ ਲਈ ਨਦੀ ਵਿਚ ਆਈਆਂ ਸਨ ਉਸ ਸਮੇਂ ਉੱਥੇ ਕੋਈ ਵੀ ਨਹੀਂ ਸੀ। ਹੁਣ ਅਸੀਂ ਬਿਨਾਂ ਕੱਪੜਿਆਂ ਤੋਂ ਬਾਹਰ ਕਿਵੇਂ ਆਈਏ। ਪਰ ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਇਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਇਥੇ ਕੋਈ ਨਹੀਂ ਸੀ। ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਕਿ ਮੈਂ ਤਾਂ ਹਰ ਜਗ੍ਹਾ ਮੌਜੂਦ ਹਾਂ ।ਆਸਮਾਨ ਵਿਚ ਉਡਣ ਵਾਲੇ ਪੰਛੀਆਂ ਦੇ ਵਿੱਚ ਵੀ ਮੈਂ ਹਾਂ ।ਜ਼ਮੀਨ ਤੇ ਚਲਣ ਵਾਲੇ ਕੀੜਿਆਂ ਦੇ ਵਿੱਚ ਵੀ ਮੈਂ ਹਾਂ। ਜਲ ਵਿੱਚ ਰਹਿਣ ਵਾਲੇ ਵਰੁਣ ਦੇਵਤਾ ਨੇ ਵੀ ਤੁਹਾਨੂੰ ਨੰਗਾ ਦੇਖਿਆ ਹੈ। ਨੰਗੇ ਹੋ ਕੇ ਨਹਾਉਣ ਦੇ ਨਾਲ ਤੁਸੀਂ ਪਾਪ ਕਰ ਰਹੇ ਹੋ। ਇਸ ਕਰਕੇ ਕਦੇ ਵੀ ਬਿਨਾਂ ਕੱਪੜਿਆਂ ਤੋਂ ਨਹੀ ਨਹਾਉਣਾ ਚਾਹੀਦਾ।
ਦੋਸਤੋ ਸਵੇਰ ਦੇ ਸਮੇਂ ਸੂਰਜ ਉਗਣ ਤੋਂ ਬਾਅਦ ਵੀ ਨਹੀਂ ਨਹਾਣਾ ਚਾਹੀਦਾ। ਸਵੇਰੇ ਸੂਰਜ ਉਗਣ ਤੋਂ ਪਹਿਲਾਂ ਤਾਰਿਆਂ ਦੀ ਛਾਂ ਦੇ ਵਿੱਚ ਨਹਾਉਣ ਦੇ ਨਾਲ ਅਲਕਸ਼ਮੀ, ਬੁਰੀ ਸ਼ਕਤੀਆਂ ਨੇੜੇ ਨਹੀਂ ਆਉਂਦੀਆਂ। ਨਹਾਉਂਦੇ ਸਮੇਂ ਗੁਰੂ ਮੰਤ੍ਰ ਦਾ ਜਾਪ ਕਰਦੇ ਹੋਏ ਨਹਾਉਣਾ ਚਾਹੀਦਾ ਹੈ। ਜ਼ਿਆਦਾ ਦੇਰ ਤਕ ਨਹਾਉਣ ਦੇ ਨਾਲ ਸਿਹਤ ਸਬੰਧੀ ਵੀ ਨੁਕਸਾਨ ਹੁੰਦਾ ਹੈ। ਸ਼ਾਸਤਰਾਂ ਵਿੱਚ ਵੀ ਜਿਆਦਾ ਦੇਰ ਤੱਕ ਨਹਾਉਣਾ ਵਰਜਿਤ ਮੰਨਿਆ ਗਿਆ ਹੈ। ਗੁਰੂ ਮੰਤਰ ਦਾ ਜਾਪ ਕਰਦੇ ਹੋਏ ਨਹਾਉਣ ਨਾਲ ਸਾਰਾ ਦਿਨ ਵਧੀਆ ਲੰਘਦਾ ਹੈ। ਵੀਰਵਾਰ ਦੇ ਦਿਨ ਮਹਿਲਾਵਾਂ ਨੂੰ ਆਪਣੇ ਵਾਲ ਵੀ ਨਹੀਂ ਧੋਣੇ ਚਾਹੀਦੇ ਕਿਉਂਕਿ ਇਸ ਦਿਨ ਪਤੀ ਅਤੇ ਸੰਤਾਂਨ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਬ੍ਹਸਪਤੀ ਦੀ ਸਥਿਤੀ ਕਮਜ਼ੋਰ ਹੁੰਦੀ ਹੈ। ਜਿਸਦਾ ਸਿੱਧਾ ਅਸਰ ਪਤੀ ਤੇ ਸੰਤਾਂਨ ਤੇ ਪੈਂਦਾ ਹੈ।