ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਸ੍ਰੀ ਕ੍ਰਿਸ਼ਨ ਜੀ ਦੁਆਰਾ ਦੱਸੇ ਗਏ ਦਰੀਦਰਤਾ ਦੇ ਕੁਝ ਕਾਰਨ ਦੇ ਬਾਰੇ ਦੱਸਾਂਗੇ। ਸ਼ਾਸ਼ਤਰ ਦੇ ਅਨੁਸਾਰ ਭਗਵਾਨ ਕ੍ਰਿਸ਼ਨ ਦਲਿੱਦਰਤਾ ਦੇ ਕੁਝ ਕਾਰਣਾਂ ਬਾਰੇ ਦੱਸਿਆ ਹੈ ਜਿਸ ਨੂੰ ਤੁਸੀਂ ਨਹੀਂ ਕਰਕੇ ਘਰ ਵਿੱਚ ਸੁੱਖ ਸ਼ਾਂਤੀ ਬਣਾ ਕੇ ਰੱਖ ਸਕਦੇ ਹੋ।
ਸ੍ਰੀ ਕ੍ਰਿਸ਼ਨ ਜੀ ਨੇ ਦੱਸਿਆ ਹੈ ਕਿ ਵਿਅਕਤੀ ਦੀ ਕਿੰਨਾ ਗਲਤੀਆਂ ਦੇ ਕਾਰਨ ਵਿਅਕਤੀ ਸਾਰੀ ਉਮਰ ਦਰਿਦਰਤਾ ਵਾਲਾ ਜੀਵਨ ਜਿਊਂਦਾ ਹੈ ਅਤੇ ਉਸਨੂੰ ਸਾਰੀ ਉਮਰ ਗਰੀਬੀ ਦੇਖਣੀ ਪੈਂਦੀ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਿਨ੍ਹਾਂ ਘਰਾਂ ਵਿਚ ਸਵੇਰੇ ਸ਼ਾਮ ਗਾਂ ਦੇ ਘਿਉ ਦਾ ਦੀਵਾ ਜਗਾਇਆ ਜਾਂਦਾ ਹੈ ਉਸ ਘਰ ਵਿੱਚ ਹਰ ਦੇਵੀ ਦੇਵਤਿਆਂ ਦੀ ਕਿਰਪਾ ਬਣੀ ਰਹਿੰਦੀ ਹੈ। ਉਸ ਘਰ ਵਿਚ ਕਦੇ ਵੀ ਗਰੀਬੀ ਨੇੜੇ ਨਹੀਂ ਆਉਂਦੀ।
ਦੋਸਤੋ ਜਦੋਂ ਵੀ ਤੁਹਾਡੇ ਘਰ ਵਿੱਚ ਕੋਈ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਪਾਣੀ ਜ਼ਰੂਰ ਪੀਲਾਣਾ ਚਾਹੀਦਾ ਹੈ।। ਇਸ ਤਰ੍ਹਾਂ ਕਰਨ ਨਾਲ ਅਸ਼ੁਭ ਕੰਮ ਟਲ ਜਾਂਦੇ ਹਨ। ਦੋਸਤੋ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਕਿਰਪਾ ਕੌਣ ਨਹੀਂ ਪਾਉਣਾ ਚਾਹੁੰਦਾ। ਦੋਸਤੋ ਘਰ ਵਿੱਚ ਸ਼ਹਿਦ ਰੱਖਣ ਵਾਲੀ ਥਾਂ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ।ਸ਼ਾਸਤ੍ਰਾਂ ਵਿੱਚ ਸ਼ਹਿਦ ਨੂੰ ਬਹੁਤ ਪਵਿੱਤਰ ਮੰਨਿਆ ਗਿਆ ਹੈ। ਸ਼ਹਿਦ ਦੇ ਨਾਲ ਨਕਾਰਾਤਮਕ ਸ਼ਕਤੀ ਦੂਰ ਹੋ ਕੇ ਘਰ ਵਿੱਚ ਸਾਕਾਰਾਤਮਕ ਸ਼ਕਤੀ ਪ੍ਰਵੇਸ਼ ਕਰਦੀ ਹੈ। ਇਸ ਨਾਲ ਘਰ ਵਿਚ ਬਰਕਤ ਬਣੀ ਰਹਿੰਦੀ ਹੈ। ਘਰ ਵਿਚ ਮਾਤਾ ਸਰਸਵਤੀ ਅਤੇ ਉਸ ਦੀ ਵੀਣਾ ਰੱਖਣ ਦੇ ਨਾਲ ਘਰ ਵਿੱਚ ਸਾਰੇ ਕੰਮ ਪੂਰੇ ਹੋ ਜਾਂਦੇ ਹਨ।
ਦੋਸਤੋ ਤੁਹਾਡੇ ਗਰੀਬ ਹੋਣ ਦਾ ਕਾਰਨ ਤੁਹਾਡੇ ਅੰਦਰ ਛੁਪੀਆਂ ਹੋਈਆਂ ਕੁਝ ਬੁਰੀਆ ਆਦਤਾ ਵੀ ਹੁੰਦੀਆਂ ਹਨ। ਸ਼ਾਸ਼ਤਰਾਂ ਦੇ ਅਨੁਸਾਰ ਚੌਦਾਂ ਰਤਨਾਂ ਵਿੱਚੋਂ ਇਕ ਰਤਨ ਮਾਤਾ ਲਕਸ਼ਮੀ ਜਲ ਵਿਚੋਂ ਪ੍ਰਗਟ ਹੁੰਦੀ ਹੈ। ਜਲ ਵਿਚੋਂ ਪ੍ਰਗਟ ਹੋਣ ਦੇ ਕਾਰਨ ਉਨ੍ਹਾਂ ਦਾ ਸੁਭਾਅ ਚੰਚਲ ਹੁੰਦਾ ਹੈ। ਮਾਤਾ ਲਕਸ਼ਮੀ ਕਦੇ ਵੀ ਇੱਕ ਜਗ੍ਹਾ ਤੇ ਨਹੀ ਟਿਕ ਕੇ ਨਹੀਂ ਰਹਿੰਦੀ ।ਇਸ ਕਰਕੇ ਉਨ੍ਹਾਂ ਨੂੰ ਖੁਸ਼ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਜਿਸ ਘਰ ਵਿਚ ਮਾਤਾ ਲਕਸ਼ਮੀ ਨਹੀਂ ਰਹਿੰਦੀ ਉਸ ਘਰ ਵਿਚ ਹਮੇਸ਼ਾ ਦਲਿਦਰਤਾ ਬਣੀ ਰਹਿੰਦੀ ਹੈ। ਸਾਡੀਆਂ ਕੁਝ ਆਦਤਾਂ ਦੇ ਕਾਰਨ ਮਾਤਾ ਲਕਸ਼ਮੀ ਸਾਨੂੰ ਛੱਡ ਦਿੰਦੀ ਹੈ ਇਸ ਕਰਕੇ ਸਾਨੂੰ ਆਪਣੀਆਂ ਆਦਤਾਂ ਨੂੰ ਛੱਡ ਦੇਣਾ ਚਾਹੀਦਾ ਹੈ।
ਸ੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਦਿ੍ਵ ਸ਼ਕਤੀਆਂ ਉਸੇ ਜਗ੍ਹਾ ਵਾਸ ਕਰਦੀਆਂ ਹਨ ਜਿਥੇ ਸੁਗੰਧਤ ਵਾਤਾਵਰਨ ਹੁੰਦਾ ਹੈ ਮਤਲਬ ਕਿ ਜਿਸ ਘਰ ਵਿੱਚ ਸਾਫ਼ ਸਫ਼ਾਈ ਹੁੰਦੀ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਜਿਸ ਘਰ ਵਿਚ ਹਮੇਸ਼ਾ ਦੁਰਗੰਧ ਆਉਂਦੀ ਰਹਿੰਦੀ ਹੈ ਜਿਸ ਘਰ ਦੀ ਹਵਾ ਗੰਧਲੀ ਹੁੰਦੀ ਹੈ। ਉਸ ਘਰ ਵਿੱਚ ਕਦੇ ਵੀ ਦੇਵੀ-ਦੇਵਤਾ ਵਾਸ ਨਹੀਂ ਕਰਦੇ ਨਾ ਹੀ ਕਦੇ ਉਸ ਘਰ ਵਿੱਚ ਧਨ ਟਿਕਦਾ ਹੈ। ਇਹੋ ਜਿਹਾ ਘਰ ਹਮੇਸ਼ਾ ਬਿਮਾਰੀਆਂ ਨਾਲ ਵੀ ਭਰਿਆ ਰਹਿੰਦਾ ਹੈ।
ਦੋਹਤੋ ਸ਼ਾਸਤਰ ਦੇ ਅਨੁਸਾਰ ਮੰਦਿਰ ਵੀ ਸਾਫ ਸੁਥਰਾ ਹੋਣਾ ਚਾਹੀਦਾ ਹੈ। ਪਾਠ ਪੂਜਾ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ। ਪਾਠ ਕਰਦੇ ਸਮੇਂ ਕਦੀ ਵੀ ਅੰਗੜਾਈ ਜਾ ਫਿਰ ਉਬਾਸੀ ਨਹੀਂ ਲੈਣੀ ਚਾਹੀਦੀ। ਕਈ ਵਾਰੀ ਵਿਅਕਤੀ ਘਰ ਵਿਚ ਪ੍ਰਵੇਸ਼ ਕਰਦੇ ਸਮੇਂ ਬਿਨਾਂ ਹੱਥ-ਪੈਰ ਧੋਤੇ ਹੀ ਬਿਸਤਰ ਉਤੇ ਲੇਟ ਜਾਂਦੇ ਹਨ। ਇਸ ਨਾਲ ਘਰ ਵਿਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਪ੍ਰਵੇਸ਼ ਕਰਦੀਆਂ ਹਨ ।ਘਰ ਦੇ ਅੰਦਰ ਕਦੇ ਵੀ ਜੁੱਤੇ ਚੱਪਲ ਲੈ ਕੇ ਨਹੀਂ ਜਾਣਾ ਚਾਹੀਦਾ। ਘਰ ਵਿੱਚ ਬਿਖ਼ਰੇ ਹੋਏ ਜੁੱਤੇ ਚੱਪਲ ਤੁਹਾਡੇ ਭਾਗ ਨੂੰ ਵੀ ਖਰਾਬ ਕਰ ਸਕਦਾ ਹੈ। ਘਰ ਵਿਚ ਚਪਲਾਂ ਨੂੰ ਇਕ ਨਿਰਧਾਰਿਤ ਥਾਂ ਤੇ ਹੀ ਰੱਖਣਾ ਚਾਹੀਦਾ ਹੈ।
ਰਸੋਈ ਘਰ ਵੀ ਹਮੇਸ਼ਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਰਸੋਈ ਘਰ ਸਾਫ ਰੱਖਣ ਦੇ ਨਾਲ ਮਾਤਾ ਅਨਪੂਰਨਾ ਵੀ ਖੁਸ਼ ਰਹਿੰਦੀ ਹੈ। ਹਰ ਹਫ਼ਤੇ ਘਰ ਵਿੱਚ ਮਿੱਠੇ ਪਕਵਾਨ ਜ਼ਰੂਰ ਬਣਨੇ ਚਾਹੀਦੇ ਹਨ। ਇਸ ਨਾਲ ਘਰ ਦੇ ਪਰਿਵਾਰ ਦੇ ਮੈਂਬਰਾਂ ਵਿੱਚ ਮਿਠਾਸ ਬਣੀ ਰਹਿੰਦੀ ਹੈ। ਹਰ ਰੋਜ਼ ਵਿਅਕਤੀ ਨੂੰ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ।ਇਹ ਆਦਤ ਵਿਅਕਤੀ ਨੂੰ ਅਮੀਰ ਬਣਾਉਣ ਵਿਚ ਮਦਦ ਕਰਦੀ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਜਿਸ ਘਰ ਵਿੱਚ ਬਜ਼ੁਰਗਾਂ ਦਾ ਸਨਮਾਨ ਨਹੀਂ ਹੁੰਦਾ, ਇਹੋ ਜਿਹੇ ਘਰ ਵਿਚ ਹਮੇਸ਼ਾ ਗਰੀਬ ਹੀ ਬਣੀ ਰਹਿੰਦੀ ਹੈ ਅਤੇ ਮਾਤਾ ਲਕਸ਼ਮੀ ਵੀ ਇਹੋ ਜਹੇ ਲੋਕਾਂ ਤੇ ਆਪਣੀ ਕਿਰਪਾ ਨਹੀਂ ਬਣਾਉਂਦੀ।