ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਘਰ ਵਿਚ ਤਵਾ ਕਿਸ ਤਰਾ ਦਾ ਹੋਣਾ ਚਾਹੀਦਾ ਹੈ ਅਤੇ ਤਵੇ ਉੱਤੇ ਕਿਹੜੀਆਂ ਚੀਜ਼ਾਂ ਹਨ ਜੋ ਕਿ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ ਹਨ, ਨਹੀਂ ਤਾਂ ਤੁਹਾਡੇ ਘਰ ਵਿਚ ਕੰਗਾਲੀ ਅਤੇ ਗਰੀਬੀ ਆ ਸਕਦੀ ਹੈ।
ਦੋਸਤੋ ਤਵਾ ਸਾਡੀ ਰਸੋਈ ਘਰ ਦੀ ਸਭ ਤੋਂ ਮਹੱਤਵਪੂਰਨ ਚੀਜ਼ ਹੈ ।ਜੇ ਕਰ ਤਵਾ ਨਾ ਹੁੰਦਾ ਤਾਂ ਰੋਟੀ ਨਹੀਂ ਬਣ ਸਕਦੀ ਸੀ। ਅੱਜ ਅਸੀਂ ਤੁਹਾਨੂੰ ਤਵੇ ਨਾਲ ਸਬੰਧਿਤ ਬਹੁਤ ਮਹੱਤਵਪੂਰਨ ਜਾਣਕਾਰੀ ਦੇਵਾਂਗੇ। ਦੋਸਤੋ ਤੁਹਾਨੂੰ ਵਾਸਤੂ ਸ਼ਾਸਤਰ ਦੇ ਅਨੁਸਾਰ ਤਵੇ ਨਾਲ ਸੰਬੰਧਿਤ ਜਾਣਕਾਰੀ ਦਵਾਂਗੇ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਤਵਾ ਅਤੇ ਕੜਾਹੀ ਰਾਹੂ ਦਾ ਪ੍ਰਤਿਨਿਧਿਤਵ ਕਰਨੇ ਹਨ ਜੋ ਕਿ ਤੁਹਾਡੀ ਕਿਸਮਤ ਨੂੰ ਵਿਗਾੜ ਵੀ ਸਕਦੇ ਹਨ ਅਤੇ ਬਣਾ ਵੀਂ ਸਕਦੇ ਹਨ।
ਦੋਸਤੋਂ ਹਿੰਦੂ ਧਰਮ ਦੇ ਅਨੁਸਾਰ ਕਦੇ ਵੀ ਤਵੇ ਨੂੰ ਪੁੱਠਾ ਨਹੀਂ ਰੱਖਣਾ ਚਾਹੀਦਾ ਹੈ। ਤਵੇ ਨੂੰ ਸਿਰਫ ਉਸ ਸਮੇਂ ਹੀ ਪੁੱਠਾ ਰੱਖਿਆ ਜਾਂਦਾ ਹੈ, ਜਦੋਂ ਘਰ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ । ਇਸ ਲਈ ਤਵੇ ਨੂੰ ਪੁੱਠਾ ਰੱਖਣਾ ਸਹੀ ਨਹੀਂ ਸਮਝਿਆ ਜਾਂਦਾ। ਬਿਨਾਂ ਵਜਾਹ ਤੋਂ ਘਰ ਵਿੱਚ ਤਵੇ ਨੂੰ ਪੁੱਠਾ ਰੱਖਣਾ ਚੰਗਾ ਨਹੀਂ ਮੰਨਿਆ ਜਾਂਦਾ ਹੈ ।ਇਸਦਾ ਮਤਲਬ ਹੁੰਦਾ ਹੈ ਕਿ ਉਸ ਦਿਨ ਘਰ ਵਿੱਚ ਰੋਟੀ ਨਹੀਂ ਬਣੇਗੀ ਇਸ ਲਈ ਘਰ ਵਿਚ ਕਦੇ ਵੀ ਤਵੇ ਨੂੰ ਉਲਟਾ ਕਰਕੇ ਨਹੀਂ ਰੱਖਣਾ ਚਾਹੀਦਾ ਹੈ ਹਮੇਸ਼ਾਂ ਤਵੇ ਨੂੰ ਸਿੱਧਾ ਰਖਣਾ ਚਾਹੀਦਾ ਹੈ।
ਦੋਸਤੋ ਘਰ ਵਿਚ ਕਦੇ ਵੀ ਲਗਾਤਾਰ ਇੱਕੋ ਸਮੇਂ ਤੱਕ ਇਕੋ ਤਵੇ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਬਹੁਤ ਸਮੇਂ ਤੋਂ ਪ੍ਰਯੋਗ ਕੀਤਾ ਜਾਣ ਵਾਲਾ ਤਵਾ ਜੰਕ ਪੈਦਾ ਕਰਦਾ ਹੈ ,ਜਿਸਦੇ ਕਾਰਨ ਘਰ ਵਿਚ ਰਹਿਣ ਵਾਲੇ ਪਰਿਵਾਰ ਅਤੇ ਬੱਚੇ ਨੂੰ ਕੋਈ ਭਿਆਨਕ ਬੀਮਾਰੀ ਵੀ ਲਗ ਸਕਦੀ ਹੈ। ਲੰਬੇ ਸਮੇਂ ਤੋਂ ਟੁੱਟੇ ਹੋਏ ਤਵੇ ਉੱਤੇ ਰੋਟੀ ਬਣਾਉਣ ਨਾਲ ਦੋਸ਼ ਲਗਦਾ ਹੈ ।ਜਿਸਦੇ ਕਾਰਨ ਘਰ ਵਿੱਚ ਗ਼ਰੀਬੀ ਆਉਂਦੀ ਹੈ।
ਦੋਸਤੋ ਤਵੇ ਅਤੇ ਕੜਾਹੀ ਉੱਤੇ ਕਦੇ ਵੀ ਕੋਈ ਜੂਠੀ ਚੀਜ਼ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਦੀ ਪਵਿੱਤਰਤਾ ਨੂੰ ਧਿਆਨ ਰੱਖਣਾ ਚਾਹੀਦਾ ਹੈ। ਘਰ ਵਿੱਚ ਜਿੰਨਾ ਜ਼ਿਆਦਾ ਇਨ੍ਹਾਂ ਦੋਨਾਂ ਚੀਜ਼ਾਂ ਦੀ ਪਵਿੱਤਰਤਾ ਦਾ ਧਿਆਨ ਰੱਖਿਆ ਜਾਂਦਾ ਹੈ ,ਘਰ ਵਿੱਚ ਉਨ੍ਹਾਂ ਹੀ ਜ਼ਿਆਦਾ ਧਨ ਦਾ ਆਗਮਨ ਹੁੰਦਾ ਹੈ।
ਦੋਸਤੋ ਆਪਣੇ ਘਰ ਵਿਚ ਪਰਮਾਤਮਾ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ ਅਤੇ ਆਪਣੀ ਰਸੋਈ ਘਰ ਵਿੱਚ ਅੰਨ ਪੂਰਨਾ ਦੇਵੀ ਦੀ ਕ੍ਰਿਪਾ ਦੇ ਲਈ ਸਭ ਤੋਂ ਪਹਿਲੀ ਰੋਟੀ ਜਿਹੜਾ ਵਿਅਕਤੀ ਆਪਣੇ ਹੱਥ ਨਾਲ ਗਾਂ ਮਾਤਾ ਨੂੰ ਖਵਾਉਂਦਾ ਹੈ ,ਉਸਦੇ ਘਰ ਵਿੱਚ ਅੰਨਪੂਰਣਾ ਦੇਵੀ ਨਿਵਾਸ ਕਰਦੀ ਹੈ। ਕਿਉਂਕਿ ਗਾਂ ਮਾਤਾ ਵਿੱਚ ਸਾਰੇ ਦੇਵੀ ਦੇਵਤਿਆਂ ਦਾ ਨਿਵਾਸ ਹੁੰਦਾ ਹੈ।
ਦੋਸਤੋ ਜਿਹੜਾ ਵਿਅਕਤੀ ਗਰਮ ਤਵੇ ਉੱਤੇ ਪਾਣੀ ਦਾ ਛਿੱਟਾ ਮਾਰਦਾ ਹੈ ਉਸਦੇ ਘਰ ਵਿਚ ਹਮੇਸ਼ਾ ਲੜਾਈ ਝਗੜਾ ,ਬੀਮਾਰੀਆਂ ਹੁੰਦੀਆਂ ਰਹਿੰਦੀਆਂ ਹਨ ।ਇਸ ਕਰ ਕੇ ਹਮੇਸ਼ਾ ਤਵੇ ਨੂੰ ਠੰਡਾ ਹੋਣ ਤੋਂ ਬਾਅਦ ਹੀ ਉਸਦੇ ਵਿੱਚ ਪਾਣੀ ਪਾਉਣਾ ਚਾਹੀਦਾ ਹੈ। ਤਵੇ ਅਤੇ ਕੜਾਹੀ ਨੂੰ ਹਮੇਸ਼ਾ ਚਮਕਾ ਕੇ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਇਨ੍ਹਾਂ ਦੋਨਾਂ ਚੀਜ਼ਾਂ ਦੇ ਗੰਦੇ ਹੋਣ ਤੇ ਦੋਸ਼ ਲਗਦਾ ਹੈ।