ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਅੰਗਰੇਜ਼ੀ ਦੇ ਅੱਖਰ F ਨਾਮ ਵਾਲੇ ਲੋਕਾਂ ਦੇ ਬਾਰੇ ਜਾਣਕਾਰੀ ਦੇਵਾਂਗੇ। ਅਸੀਂ ਤੁਹਾਨੂੰ ਇਸ ਨਾਮ ਦੇ ਅੱਖਰ ਵਾਲੇ ਵਿਅਕਤੀਆਂ ਦੇ ਗੁਣ, ਅਵਗੁਣ, ਸੁਭਾਅ, ਕਰੀਅਰ ਦੇ ਬਾਰੇ ਜਾਣਕਾਰੀ ਦੇਵਾਂਗੇ।
ਦੋਸਤੋ ਜੋਤਿਸ਼ ਸ਼ਾਸਤਰ ਵਿੱਚ ਵਿਅਕਤੀ ਦੀ ਜਨਮ ਤਾਰੀਖ, ਜਨਮ ਦਿਨ ਦੇ ਨਾਲ-ਨਾਲ ਵਿਅਕਤੀ ਦੇ ਪਹਿਲੇ ਨਾਮ ਦੇ ਪਹਿਲੇ ਅੱਖਰ ਦਾ ਵੀ ਬਹੁਤ ਜ਼ਿਆਦਾ ਮਹੱਤਵ ਦੱਸਿਆ ਗਿਆ ਹੈ। ਦੋਸਤੋ ਹਰ ਵਿਅਕਤੀ ਦੇ ਨਾਮ ਦਾ ਉਸਦੇ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ। ਵਿਅਕਤੀ ਦੇ ਨਾਮ ਦੇ ਪਹਿਲੇ ਅੱਖਰ ਤੋਂ ਉਸ ਦੇ ਬਾਰੇ ਬਹੁਤ ਕੁਛ ਪਤਾ ਲਗਾਇਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਮਾਂ ਪਿਓ ਆਪਣੇ ਬੱਚੇ ਦਾ ਨਾਮ ਬਹੁਤ ਜ਼ਿਆਦਾ ਸੋਚ ਸਮਝ ਕੇ ਰੱਖਦੇ ਹਨ। ਜੋਤਿਸ਼ ਸ਼ਾਸਤਰ ਇਕ ਇਹੋ ਜਿਹੀ ਵਿੱਦਿਆ ਹੈ, ਜਿਸ ਦੇ ਬਾਰੇ ਜਾਣ ਕੇ ਅਸੀਂ ਕਿਸੇ ਵੀ ਵਿਅਕਤੀ ਦੇ ਸੁਭਾਅ ਬਾਰੇ ਬਹੁਤ ਕੁਛ ਪਤਾ ਲਗਾ ਸਕਦੇ ਹਾਂ। ਵਿਅਕਤੀ ਦੇ ਨਾਮ ਦੇ ਪਹਿਲੇ ਅੱਖਰ ਤੋਂ ਅਸੀਂ ਵਿਅਕਤੀ ਦੇ ਭਵਿੱਖ ਨਾਲ ਜੁੜੀ ਬਹੁਤ ਸਾਰੀਆਂ ਗੱਲਾਂ ਬਾਰੇ ਪਤਾ ਲਗਾ ਸਕਦੇ ਹਾਂ।
ਦੋਸਤੋ ਅੱਜ ਅਸੀਂ ਤੁਹਾਨੂੰ ਅੰਗਰੇਜ਼ੀ ਦੇ ਅੱਖਰ F ਨਾਮ ਤੋ ਸ਼ੁਰੂ ਹੋਣ ਵਾਲੇ ਵਿਅਕਤੀਆਂ ਦੇ ਬਾਰੇ ਜਾਣਕਾਰੀ ਦੇਵਾਂਗੇ।F ਨਾਮ ਵਾਲੇ ਵਿਅਕਤੀ ਬਹੁਤ ਜ਼ਿਆਦਾ ਪਿਆਰੇ ਅਤੇ ਭਾਵੁਕ ਕਿਸਮ ਦੇ ਹੁੰਦੇ ਹਨ। ਇਹ ਹਮੇਸ਼ਾ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਇਹਨਾ ਕੋਲ ਇੱਕ ਇਹੋ ਜਿਹਾ ਦਿਲ ਹੁੰਦਾ ਹੈ ,ਜੋ ਕਿ ਕਿਸੇ ਨੂੰ ਵੀ ਦੁੱਖ ਨਹੀਂ ਦੇਖ ਸਕਦਾ। ਦਿਲ ਦੇ ਸਾਫ਼ ਹੋਣ ਦੇ ਕਾਰਨ ਉਨ੍ਹਾਂ ਦੇ ਮਨ ਵਿੱਚ ਹੁੰਦਾ ਹੈ ਕਿ ਇਨ੍ਹਾਂ ਦੀ ਵਜ੍ਹਾ ਦੇ ਨਾਲ ਕਿਸੇ ਦਾ ਦਿਲ ਨਾ ਦੁੱਖ ਜਾਵੇ। ਇਹ ਜਿੱਥੇ ਵੀ ਜਾਂਦੇ ਹਨ ਉਥੇ ਲੋਕਾਂ ਨੂੰ ਆਪਣਾ ਬਣਾ ਲੈਂਦੇ ਹਨ। ਲੋਕਾਂ ਨੂੰ ਨਾਲ ਲੈ ਕੇ ਚਲਣਾ ਇਨ੍ਹਾਂ ਨੂੰ ਪਸੰਦ ਹੁੰਦਾ ਹੈ ।ਇਹ ਬਹੁਤ ਕੁਝ ਖੁਸ਼ਮਿਸਾਜ ਕਿਸਮ ਦੇ ਹੁੰਦੇ ਹਨ। ਇਹ ਰਿਸ਼ਤਿਆਂ ਅਤੇ ਜ਼ਿੰਦਗੀ ਵਿਚ ਸੰਤੁਲਨ ਬਣਾ ਕੇ ਚਲਦੇ ਹਨ। ਇਹ ਜਿੰਦਗੀ ਵਿੱਚ ਪੈਸਿਆਂ ਦੀ ਅਹਿਮੀਅਤ ਨੂੰ ਬਹੁਤ ਚੰਗੀ ਤਰਾਂ ਜਾਣਦੇ ਹਨ। ਇਸ ਕਰ ਕੇ ਪੈਸਿਆਂ ਨੂੰ ਬਹੁਤ ਸੋਚ-ਸਮਝ ਕੇ ਖਰਚ ਕਰਦੇ ਹਨ। ਇਨ੍ਹਾਂ ਕੋਲ ਪੈਸੇ ਕਮਾਉਣ ਦੇ ਬਹੁਤ ਸਾਰੇ ਤਰੀਕੇ ਹੁੰਦੇ ਹਨ ।ਇਨ੍ਹਾਂ ਦੀ ਖਾਸ ਗੱਲ ਇਹ ਹੁੰਦੀ ਹੈ ਕਿ ਇਹ ਲੋਕ ਦੂਜਿਆਂ ਨੂੰ ਖੁਸ਼ੀ ਵੰਡਣ ਵਿੱਚ ਵਿਸ਼ਵਾਸ ਰੱਖਦੇ ਹਨ।
F ਨਾਮ ਦੇ ਵਿਅਕਤੀਆਂ ਵਿੱਚ ਇਹ ਕਮੀ ਹੁੰਦੀ ਹੈ ਕਿ ਇਹ ਬਹੁਤ ਜ਼ਿਆਦਾ ਭਾਵੁਕ ਹੁੰਦੇ ਹਨ ਇਸ ਕਰਕੇ ਲੋਕਾਂ ਦੇ ਝੂਠੇ ਹੰਜੂਆਂ ਤੇ ਵੀ ਯਕੀਨ ਕਰ ਲੈਂਦੇ ਹਨ। ਜਿਸ ਕਰਕੇ ਉਨਾਂ ਦਾ ਦਿਲ ਵੀ ਦੁੱਖਦਾ ਹੈ। ਇਹ ਲੋਕ ਪਿਆਰ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਰੋਮੈਂਟਿਕ, ਕੇਅਰਿੰਗ,ਲਵਿੰਗ ਹੁੰਦੇ ਹਨ ।ਇਹ ਆਪਣੇ ਸਾਥੀ ਦੀ ਬਹੁਤ ਜ਼ਿਆਦਾ ਪਰਵਾਹ ਕਰਦੇ ਹਨ ਅਤੇ ਉਸ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਹਨ। ਇਹ ਆਪਣੇ ਸਾਥੀ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ ।ਇਹ ਆਪਣੀ ਲਵ ਲਾਈਫ ਨੂੰ ਲੈ ਕੇ ਬਹੁਤ ਜਿਆਦਾ ਸੀਰੀਅਸ ਹੁੰਦੇ ਹਨ। ਇਹ ਲੋਕ ਪਿਆਰ ਦੇ ਮਾਮਲੇ ਵਿੱਚ ਥੋੜੇ ਸ਼ਰਮੀਲੇ ਹੁੰਦੇ ਹਨ ।
ਇਹ ਆਪਣੇ ਮਨ ਵਿੱਚ ਬਹੁਤ ਕੁਝ ਸੋਚਦੇ ਹਨ ਪਰ ਕਹਿਣ ਤੋਂ ਡਰਦੇ ਹਨ। ਇਹ ਲੋਕ ਇਹੋ ਜਿਹੇ ਸਾਥੀ ਦੀ ਭਾਲ ਕਰਦੇ ਹਨ ਜੋ ਬਿਨਾ ਕਹੇ ਨਾ ਦੀਆਂ ਭਾਵਨਾਵਾਂ ਨੂੰ ਸਮਝ ਸਕੇ। ਆਪਣੇ ਸਾਥੀ ਦੀ ਹਰ ਖੁਸ਼ੀ ਦੀ ਪਰਵਾਹ ਕਰਦੇ ਹਨ। ਇਹ ਆਪਣੀ ਜ਼ਿੰਦਗੀ ਵਿੱਚ ਚਾਹੇ ਜਿੰਨੇ ਮਰਜ਼ੀ ਵਿਅਸਤ ਹੋਣ, ਪਰ ਆਪਣੇ ਸਾਥੀ ਨੂੰ ਸਮਾਂ ਜ਼ਰੂਰ ਦਿੰਦੇ ਹਨ। ਇਹ ਚਾਹੁੰਦੇ ਹਨ ਕਿ ਇਨ੍ਹਾਂ ਦਾ ਸਾਥੀ ਭੀੜ ਵਿੱਚ ਅਲੱਗ ਹੀ ਨਜ਼ਰ ਆਵੇ। ਜੇਕਰ ਇਨ੍ਹਾਂ ਦਾ ਸਾਥੀ ਇਨ੍ਹਾਂ ਦੇ ਕੋਲ ਨਾ ਹੋਵੇ ਤਾਂ ਇਹ ਉਨ੍ਹਾਂ ਦੀਆਂ ਯਾਦਾਂ ਵਿੱਚ ਡੁੱਬੇ ਰਹਿੰਦੇ ਹਨ। ਇਹ ਆਪਣੀ ਖੁਸ਼ੀ ਨਾਲੋਂ ਜ਼ਿਆਦਾ ਆਪਣੇ ਸਾਥੀ ਦੀ ਖੁਸ਼ੀ ਦਾ ਧਿਆਨ ਰੱਖਦੇ ਹਨ। ਇਹ ਜਿਸ ਨੂੰ ਪਿਆਰ ਕਰਦੇ ਹਨ ਉਸ ਨੂੰ ਹੀ ਆਪਣੇ ਹਮਸਫਰ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ।
F ਨਾਮ ਵਾਲੇ ਵਿਅਕਤੀ ਆਪਣੇ ਕਰੀਅਰ ਦੇ ਮਾਮਲੇ ਵਿੱਚ ਬਹੁਤ ਜਿਆਦਾ ਸੀਰੀਅਸ ਹੁੰਦੇ ਹਨ। ਇਹਨਾਂ ਨੂੰ ਆਪਣਾ ਕੰਮ ਆਪ ਕਰਨਾ ਪਸੰਦ ਹੁੰਦਾ ਹੈ ।ਇਹ ਆਪਣੇ ਕੰਮ ਨੂੰ ਲੈ ਕੇ ਕਿਸੇ ਤੇ ਵੀ ਨਿਰਭਰ ਨਹੀਂ ਰਹਿੰਦੇ। ਇਹ ਆਪਣੇ ਕੰਮ ਨੂੰ ਮਨ ਲਗਾ ਕੇ ਕਰਦੇ ਹਨ। ਨਾ ਮਿਲਣ ਵਾਲੀਆਂ ਚੀਜ਼ਾਂ ਨੂੰ ਲੈ ਕੇ ਰੋਣ ਦੀ ਜਗ੍ਹਾ ਤੇ ਉਹਨੂੰ ਛੱਡ ਕੇ ਅੱਗੇ ਵਧਣਾ ਪਸੰਦ ਕਰਦੇ ਹਨ। ਇਹ ਇਕ ਵਾਰ ਜਿਸ ਲਕਸ਼ ਨੂੰ ਮਨ ਵਿੱਚ ਧਾਰ ਲੈਂਦੇ ਹਨ ,ਉਸਨੂੰ ਪੂਰਾ ਕਰਕੇ ਹੀ ਦਮ ਲੈਂਦੇ ਹਨ। ਇਹ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਆਤਮ ਵਿਸ਼ਵਾਸ ਵਾਲੇ ਹੁੰਦੇ ਹਨ। ਇਹ ਆਪਣੀ ਜ਼ਿੰਦਗੀ ਵਿਚ ਸੰਤੁਲਨ ਬਣਾ ਕੇ ਰੱਖਦੇ ਹਨ। ਇਹ ਆਪਣੀ ਨਿੱਜੀ ਜ਼ਿੰਦਗੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਅਲੱਗ-ਅਲੱਗ ਰਖਦੇ ਹਨ। ਕੰਮ ਨੂੰ ਸਮੇਂ ਤੇ ਪੂਰਾ ਕਰਨਾ ਇਹਨਾਂ ਦਾ ਗੁਣ ਹੁੰਦਾ ਹੈ ।ਇਹ ਜਿਸ ਖੇਤਰ ਵਿਚ ਪੈਰ ਰੱਖਦੇ ਹਨ ,ਉਸੇ ਖੇਤਰ ਵਿਚ ਸਫ਼ਲਤਾ ਪ੍ਰਾਪਤ ਕਰਦੇ ਹਨ। ਇਹ ਜਿੰਦਗੀ ਵਿੱਚ ਸਫਲ ਹੋਣ ਲਈ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ।