ਕੜ੍ਹੀ ਪੱਤੇ ਦੇ ਇਹ ਹਨ ਹੈ ਰਾ ਨ ਕਰਨ ਵਾਲੇ ਫਾਇਦੇ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਜਿਹੜੇ ਨੁਸਖੇ ਤੁਹਾਨੂੰ ਦੱਸੇ ਜਾਂਦੇ ਹਨ ਇਹ ਵੈਦਾਂ ਦੀ ਸਲਾਹ ਤੇ ਆਯੁਰਵੈਦਿਕ ਕਿਤਾਬਾਂ ਤੋਂ ਲਏ ਜਾਂਦੇ ਹਨ। ਦੋਸਤੋ ਕੜੀ ਪੱਤਾ ਦੇ ਬਹੁਤ ਸਾਰੇ ਫਾਇਦੇ ਮੰਨੇ ਜਾਂਦੇ ਹਨ। ਕੜੀ ਪੱਤਾ ਦਾ ਇਸਤੇਮਾਲ ਕਾਫ਼ੀ ਸਮੇਂ ਤੋਂ ਖਾਣੇ ਦੇ ਵਿੱਚ ਕੀਤਾ ਜਾਂਦਾ ਰਿਹਾ ਹੈ। ਕੜੀ ਪੱਤੇ ਦੇ ਬਹੁਤ ਸਾਰੇ ਫ਼ਾਇਦੇ ਮੰਨੇ ਜਾਂਦੇ ਹਨ ਕੜ੍ਹੀ ਪੱਤੇ ਦਾ ਇਸਤੇਮਾਲ ਕੜੀ ਬਣਾਉਂਦੇ ਸਮੇਂ ਵੀ ਕੀਤਾ ਜਾਂਦਾ ਹੈ। ਜਿਸ ਕਰਕੇ ਇਸ ਨੂੰ ਕੜ੍ਹੀ ਪੱਤਾ ਕਿਹਾ ਜਾਂਦਾ ਹੈ।

ਖਾਣੇ ਵਿਚ ਪਾਉਣ ਦੇ ਨਾਲ ਜਿਥੇ ਇਹ ਖਾਣ ਦਾ ਸਵਾਦ ਵਧਾਉਂਦਾ ਹੈ ਉੱਥੇ ਇਹ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਵੀ ਪਹੁੰਚਾਉਂਦਾ ਹੈ। ਕੜੀ ਪੱਤੇ ਵਿਚ ਮੌਜੂਦ ਐਂਟੀ-ਆਕਸੀਡੈਂਟ ਖ਼ੂਨ ਦੇ ਵਿੱਚ ਕਲਸਟਰੋਲ ਦੇ ਸਤਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਹ ਖੂਨ ਵਿੱਚੋਂ ਕਲੈਸਟਰੋਲ ਨੂੰ ਘਟਾਉਣ ਦੇ ਵਿੱਚ ਅਹਿਮ ਰੋਲ ਰੱਖਦੇ ਹਨ। ਇਸ ਵਿਚ ਐਂਟੀ ਡਾਈਬਟਿਕ ਗੁਣ ਪਾਏ ਜਾਂਦੇ ਹਨ ਜੋ ਕਿ ਸ਼ੂਗਰ ਲੈਵਲ ਨੂੰ ਵੀ ਕੰਟਰੋਲ ਕਰਨ ਵਿੱਚ ਮੱਦਦ ਕਰਦੇ ਹਨ। ਕੜੀ ਪੱਤਾ ਵਿੱਚ ਵਿਟਾਮਿਨ ਸੀ ਅਤੇ ਵਿਟਾਮਿਨ ਏ , ਇਸ ਤੋ ਇਲਾਵਾ ਐਂਟੀ ਬੈਕਟੀਰੀਅਲ ਅਤੇ ਐਂਟੀ ਫੰਗਲ ਵੀ ਮੌਜੂਦ ਹੁੰਦੇ ਹਨ ਜੋ ਕਿ ਜੰਮਿਆ ਹੋਇਆ ਕਫ ਅਤੇ ਰੇਸ਼ਾ ਬਾਹਰ ਕੱਢਣ ਵਿਚ ਮਦਦ ਕਰਦੇ ਹਨ।

ਕੜੀ ਪੱਤੇ ਵਿਚਕਾਰ ਕਾਰਬਾਜੋਲ ਐਲਕਾਲੌਇਡ, ਹੁੰਦੇ ਹਨ ਜੋ ਕਿ ਢਿੱਡ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਇਸਦੇ ਵਿੱਚ ਵਿਟਾਮਿਨ ਬੀ ਬੀ 3,ਬੀ 9, ਵਿਟਾਮਿਨ ਸੀ ਦੇ ਨਾਲ਼-ਨਾਲ਼ ਆਇਰਨ ਅਤੇ ਫਾਸਫੋਰਸ ਦੀ ਵੀ ਭਰਪੂਰ ਮਾਤਰਾ ਪਾਈ ਜਾਂਦੀ ਹੈ, ਇਸ ਦਾ ਇਸਤੇਮਾਲ ਕਰਨ ਨਾਲ ਵਾਲਾਂ ਦੇ ਚਿੱਟੇ ਹੋਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਕੜੀ ਪੱਤਾ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਇਸ ਦਾ ਚੂਰਨ ਬਣਾ ਕੇ ਵੀ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਜਾਂ ਫਿਰ ਇਸ ਦੇ ਤਾਜ਼ੇ ਪੱਤਿਆਂ ਨੂੰ ਸਬਜ਼ੀ ਦੇ ਵਿੱਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੜੀ ਪੱਤੇ ਬਾਜ਼ਾਰ ਵਿੱਚੋਂ ਵੀ ਬਹੁਤ ਹੀ ਆਸਾਨੀ ਨਾਲ ਮਿਲ ਜਾਂਦੇ ਹਨ।

ਸਾਊਥ ਇੰਡੀਆ ਦੇ ਵਿੱਚ ਕੜ੍ਹੀ ਪੱਤੇ ਨੂੰ ਮਿੱਠੀ ਨਿੰਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੇ ਪੱਤੇ ਨਿੰਮ ਦੀ ਤਰ੍ਹਾਂ ਹੁੰਦੇ ਹਨ। ਇਸ ਦੇ ਵਿੱਚ ਬਹੁਤ ਸਾਰੇ ਔਸ਼ਧੀ ਗੁਣ ਪਾਏ ਜਾਂਦੇ ਹਨ ਦਵਾਈਆਂ ਵਾਲੇ ਗੁਣ ਪਾਏ ਜਾਂਦੇ ਹਨ। ਕੜੀ ਪੱਤਾ ਲੀਵਰ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਅਣਪੱਚ ਦੀ ਸਮੱਸਿਆ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ। ਇਸ ਵਿਚ ਆਇਰਨ ਕੈਲਸ਼ੀਅਮ ਫੋਲਿਕ ਐਸਿਡ ਵੀ ਪਾਇਆ ਜਾਂਦਾ ਹੈ। ਇਹ ਅਨੀਮੀਆ ਦੇ ਮਰੀਜ਼ਾਂ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਇਸਨੂੰ ਖਾਣ ਦੇ ਨਾਲ ਖ਼ੂਨ ਦੀ ਕਮੀ ਦੀ ਪੂਰੀ ਹੁੰਦੀ ਹੈ ਕਮਜ਼ੋਰੀ ਵੀ ਦੂਰ ਹੁੰਦੀ ਹੈ।

ਕੜੀ ਪੱਤੇ ਦੇ ਵਿੱਚ ਇਨਸੂਲਿਨ ਵਧਾਉਣ ਦਾ ਵੀ ਬਹੁਤ ਵਧੀਆ ਗੁਣ ਪਾਇਆ ਜਾਂਦਾ ਹੈ। ਇਸ ਕਰਕੇ ਕੜ੍ਹੀ ਪੱਤਾ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਦੇ ਨਾਲ ਤੁਹਾਡੇ ਸਰੀਰ ਵਿੱਚ ਇਨਸੂਲਿਨ ਦੀ ਮਾਤਰਾ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਸ਼ੂਗਰ ਲੈਵਲ ਕੰਟਰੋਲ ਵਿਚ ਰਹਿੰਦਾ ਹੈ। ਇਸ ਦਾ ਚੂਰਨ ਬਣਾ ਕੇ ਵੀ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਸਬਜ਼ੀਆਂ ਦੇ ਵਿੱਚ ਮਸਾਲਿਆਂ ਦੇ ਤੌਰ ਤੇ ਵੀ ਇਸ ਦਾ ਸੇਵਨ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਦੋਸਤੋ ਇਹ ਸੀ ਕੜੀ ਪੱਤਾ ਦੇ ਫਾਇਦੇ।

Leave a Reply

Your email address will not be published. Required fields are marked *