ਦੋਸਤੋ ਹਰ ਘਰ ਵਿਚ ਸ਼ੀਸ਼ਾ ਹੁੰਦਾ ਹੈ। ਇਹ ਸਿਰਫ ਚਿਹਰਾ ਸੰਵਾਰਨ ਜਾਂ ਦੇਖਣ ਲਈ ਹੀ ਨਹੀਂ ਹੁੰਦਾ, ਵਾਸਤੂ ਸ਼ਾਸਤਰ ਦੇ ਅਨੁਸਾਰ ਇਸ ਦਾ ਕਿਸਮਤ ਅਤੇ ਸਿਹਤ ਤੇ ਵੀ ਬਹੁਤ ਅਸਰ ਪੈਂਦਾ ਹੈ। ਲੋਕ ਆਪਣੇ ਘਰ ਵਿੱਚ ਜਿੱਥੇ ਜਗ੍ਹਾ ਮਿਲਦੀ ਹੈ ਉਥੇ ਹੀ ਸ਼ੀਸ਼ਾ ਲਗਾ ਦਿੰਦੇ ਹਨ। ਗ਼ਲਤ ਦਿਸ਼ਾ ਵਿਚ ਸ਼ੀਸ਼ੇ ਲਗਾਉਣ ਨਾਲ ਇਸ ਦਾ ਸਾਡੀ ਜ਼ਿੰਦਗੀ ਵਿਚ ਬੁਰਾ ਅਸਰ ਪੈਂਦਾ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦਸਾਂਗੇ ਘਰ ਦੀ ਕਿਸ ਦਿਸ਼ਾ ਵਿੱਚ ਸ਼ੀਸ਼ਾ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਤੁਹਾਨੂੰ ਦਸਾਂਗੇ ਘਰ ਦੀ ਕਿਸ ਦਿਸ਼ਾ ਵਿੱਚ ਸ਼ੀਸ਼ਾ ਲਗਾਉਣਾ ਚੰਗਾ ਨਹੀਂ ਮੰਨਿਆ ਜਾਂਦਾ।
ਦੋਸਤੋ ਸ਼ੀਸ਼ੇ ਨੂੰ ਕਦੇ ਵੀ ਦੱਖਣ ਦਿਸ਼ਾ ਵਿੱਚ ਨਹੀਂ ਲਗਾਉਣਾ ਚਾਹੀਦਾ। ਇਹ ਦਿਸ਼ਾ ਯਮਰਾਜ ਦੀ ਮੰਨੀ ਜਾਂਦੀ ਹੈ ਇਸ ਦਿਸ਼ਾ ਵਿਚ ਸ਼ੀਸ਼ਾ ਲਗਾਉਣ ਨਾਲ ਘਰ ਵਿੱਚ ਨਕਾਰਾਤਮਕਤਾ ਫੈਲਦੀ ਹੈ। ਇਹ ਵਸਤੂਆਂ ਨੂੰ ਖਰਾਬ ਕਰ ਦਿੰਦੀ ਹੈ ਘਰ ਵਿਚ ਕਲੇਸ਼ ਰਹਿਣਾ ਸ਼ੁਰੂ ਹੋ ਜਾਂਦਾ ਹੈ। ਦੋਸਤੋ ਸ਼ੀਸ਼ੇ ਨੂੰ ਸੌਣ ਵਾਲੇ ਕਮਰੇ ਦੇ ਵਿੱਚ ਕਦੇ ਵੀ ਨਹੀਂ ਲਗਾਉਣਾ ਚਾਹੀਦਾ। ਪਤੀ ਪਤਨੀ ਦੇ ਕਮਰੇ ਵਿੱਚ ਸ਼ੀਸ਼ਾ ਲਗਾਉਣ ਨਾਲ ਤੀਸਰੇ ਆਦਮੀ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ। ਕਈ ਵਾਰੀ ਰਾਤ ਦੇ ਹਨੇਰੇ ਵਿੱਚ ਸਾਨੂੰ ਆਪਣਾ ਹੀ ਪ੍ਰਤੀਬਿੰਬ ਚੌਂਕਾ ਦਿੰਦਾ ਹੈ। ਇਸ ਕਰ ਕੇ ਕਦੀ ਵੀ ਸੌਣ ਵਾਲੇ ਕਮਰੇ ਵਿਚ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ। ਜੇਕਰ ਲਗਿਆ ਹੋਇਆ ਹੈ ਤਾਂ ਉਸ ਨੂੰ ਕਿਸੇ ਕੱਪੜੇ ਨਾਲ ਢਕ ਦੇਣਾ ਚਾਹੀਦਾ ਹੈ। ਜਿਸ ਕਰਕੇ ਸੌਂਦੇ ਸਮੇਂ ਤੁਹਾਨੂੰ ਇਸ ਦੇ ਵਿਚ ਆਪਣਾ ਪ੍ਰਤੀਬਿੰਬ ਨਜ਼ਰ ਨਾ ਆਵੇ।
ਤੁਹਾਡੇ ਘਰ ਦਾ ਸ਼ੀਸ਼ਾ ਕਿਸ ਆਕ੍ਰਿਤੀ ਦਾ ਹੈ ਇਹ ਵੀ ਬਹੁਤ ਮਹੱਤਵਪੂਰਨ ਰੱਖਦਾ ਹੈ। ਵਾਸਤੂ ਸ਼ਾਸਤਰ ਵਿੱਚ ਇਸ ਦੇ ਸਹੀ ਇਸਤੇਮਾਲ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਚਾਇਨੀ ਵਾਸਤੂ ਵਿੱਚ ਵੀ ਇਸ ਨੂੰ ਬਹੁਤ ਜ਼ਿਆਦਾ ਲਾਭਕਾਰੀ ਮੰਨਿਆ ਗਿਆ ਹੈ। ਤੁਹਾਨੂੰ ਇਸ ਦਾ ਸਹੀ ਇਸਤੇਮਾਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸਦਾ ਗਲਤ ਇਸਤੇਮਾਲ ਕਰਨ ਦੇ ਨਾਲ ਨੁਕਸਾਨ ਵੀ ਹੋ ਸਕਦਾ ਹੈ।
ਦੋਸਤੋ ਤੁਹਾਨੂੰ ਆਪਣੇ ਘਰ ਵਿੱਚ ਸ਼ੀਸ਼ਾ ਲਗਾਉਣ ਤੋਂ ਪਹਿਲਾਂ ਕਿਸੇ ਵਾਸਤੂ ਵਿਸ਼ੇਸ਼ਗ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਜਦੋਂ ਤੁਸੀਂ ਖੁਦ ਸੂਝ-ਬੂਝ ਜਾਣਕਾਰੀ ਰੱਖਦੇ ਹੋ ਤਾਂ ਤੁਹਾਨੂੰ ਵਾਸਤੂ ਵਿਸ਼ੇਸ਼ਗ ਦੀ ਲੋੜ ਨਹੀਂ ਪੈਂਦੀ। ਸਾਰੇ ਬ੍ਰਹਿਮੰਡ ਦੀ ਊਰਜਾ ਪੂਰਬ ਤੋਂ ਪੱਛਮ ਵੱਲ ਉੱਤਰ ਤੋਂ ਦੱਖਣ ਦਿਸ਼ਾ ਵੱਲ ਚੱਲਦੀ ਹੈ। ਦਰਪਣ ਨੂੰ ਹਮੇਸ਼ਾ ਪੂਰਬ ਜਾਂ ਉਤਰ ਦੀ ਦੀਵਾਰ ਤੇ ਲਗਾਉਣਾ ਚਾਹੀਦਾ ਹੈ। ਜਦੋਂ ਤੁਸੀਂ ਸ਼ੀਸ਼ੇ ਤੇ ਆਪਣਾ ਚਿਹਰਾ ਦੇਖਦੇ ਹੋ ਤਾਂ ਤੁਹਾਡਾ ਮੂੰਹ ਪੂਰਬ ਜਾਂ ਉਤਰ ਦਿਸ਼ਾ ਵਲ ਹੋਣਾ ਚਾਹੀਦਾ ਹੈ। ਦੱਖਣ ਤੇ ਪੱਛਮ ਦਿਸ਼ਾ ਵੱਲ ਲੱਗੇ ਸ਼ੀਸ਼ੇ ਨਕਾਰਾਤਮਕ ਊਰਜਾ ਪੈਦਾ ਕਰਦੇ ਹਨ। ਤੁਹਾਡੇ ਘਰ ਦੀ ਸਕਾਰਾਤਮਕ ਊਰਜਾ ਨੂੰ ਨਸ਼ਟ ਕਰ ਦਿੰਦੇ ਹਨ।
ਦੋਸਤੋ ਵਸਤੂ ਦੇ ਅਨੁਸਾਰ ਸ਼ੀਸ਼ਾ ਜਿੰਨਾ ਵੱਡਾ ਅਤੇ ਹਲਕਾ ਹੁੰਦਾ ਹੈ ਓਨਾ ਹੀ ਚੰਗਾ ਮੰਨਿਆ ਜਾਂਦਾ ਹੈ। ਸੰਖਿਆ ਦੇ ਅਨੁਸਾਰ ਵਾਸਤੂ ਵਿੱਚ ਕੋਈ ਨਿਯਮ ਨਹੀਂ ਹੈ। ਜ਼ਰੂਰਤ ਦੇ ਅਨੁਸਾਰ ਘਰ ਵਿਚ ਜਿੰਨੇ ਮਰਜ਼ੀ ਸ਼ੀਸ਼ੇ ਲਗਾਏ ਜਾ ਸਕਦੇ ਹਨ। ਜੇਕਰ ਤੁਸੀਂ ਘਰ ਵਿੱਚ ਬਹੁਤ ਸਾਰੇ ਸ਼ੀਸ਼ਿਆਂ ਨੂੰ ਮਿਲਾ ਕੇ ਇਕ ਵੱਡੇ ਸ਼ੀਸ਼ੇ ਦਾ ਇਸਤੇਮਾਲ ਕਰ ਰਹੇ ਹੋ ਤਾਂ ਇਹ ਗਲਤ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਸ਼ਰੀਰ ਖੰਡਤ ਦਿਖਾਈ ਦਿੰਦਾ ਹੈ। ਇਸ ਨੂੰ ਵਾਸਤੂ ਅਨੁਸਾਰ ਸਹੀ ਨਹੀਂ ਮੰਨਿਆ ਜਾਂਦਾ। ਤੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼ੀਸ਼ਾ ਟੇਢਾ, ਮੇਢਾ, ਧੁੰਦਲਾ, ਗੰਦਾ, ਚਟਕਿਆ ਹੋਇਆ ਨਹੀਂ ਹੋਣਾ ਚਾਹੀਦਾ। ਜਿਸ ਸੀਸ਼ੇ ਵਿੱਚ ਆਪਣਾ ਅਕਸ਼ ਸਹੀ ਤਰੀਕੇ ਨਾਲ ਨਹੀਂ ਦਿਖਾਈ ਦਿੰਦਾ ਹੈ ਉਸ ਸੀਸ਼ੇ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜਿਸ ਜਗ੍ਹਾ ਤੇ ਸ਼ੀਸ਼ੇ ਦਾ ਇਸਤੇਮਾਲ ਕੀਤਾ ਜਾਂਦਾ ਹੈ, ਇਹ ਉਸ ਜਗਾ ਦੀ ਊਰਜਾ ਨੂੰ ਦੁੱਗਣੀ ਕਰ ਦਿੰਦਾ ਹੈ।
ਇਸ ਦਾ ਰੰਗ ਸੁਰਖ਼ ਲਾਲ ਗੁਲਾਬੀ ਨਾਰੰਗੀ ਰੰਗ ਦੇ ਸ਼ੀਸ਼ੇ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਦੀ ਜਗ੍ਹਾ ਤੇ ਸ਼ੀਸ਼ੇ ਦਾ ਫਰੇਮ ਨੀਲਾ-ਹਰਾ ਚਿੱਟਾ ਹੋਣਾ ਚੰਗਾ ਮੰਨਿਆ ਜਾਂਦਾ ਹੈ। ਜੇਕਰ ਸ਼ੀਸ਼ੇ ਦਾ ਫਰੇਮ ਕਿਥੋਂ ਟੁੱਟ ਜਾਂਦਾ ਹੈ ਤਾਂ ਉਸ ਨੂੰ ਨਾਲ ਦੀ ਨਾਲ ਬਦਲ ਲੈਣਾ ਚਾਹੀਦਾ ਹੈ। ਦੋਸਤੋ ਸ਼ੀਸ਼ੇ ਦੇ ਨਾਲ ਹੋਰ ਵੀ ਕਈ ਤਰੀਕੇ ਦੇ ਫਾਇਦੇ ਕੀਤੇ ਜਾ ਸਕਦੇ ਹਨ। ਜੇਕਰ ਤੁਹਾਡੇ ਘਰ ਜਾਂ ਕੰਮ ਦੇ ਖੇਤਰ ਦਾ ਮੁਖ ਦੱਖਣ ਪੱਛਮ ਦਿਸ਼ਾ ਵੱਲ ਹੈ, ਅਸ਼ਟ ਕੋਣੀਏ ਦਰਪਣ ਦੀਵਾਰ ਤੇ ਲਗਾ ਦੇਣਾ ਚਾਹੀਦਾ ਹੈ। ਉਸ ਦਿਸ਼ਾ ਤੋਂ ਆਉਣ ਵਾਲੀ ਨਕਾਰਾਤਮਕ ਊਰਜਾ ਨੂੰ ਰੋਕਿਆ ਜਾ ਸਕਦਾ ਹੈ। ਜੇਕਰ ਆਪਣਾ ਚਿਹਰਾ ਦੇਖਣ ਲਈ ਗੋਲ ਸ਼ੀਸ਼ੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਇਹ ਚੰਗਾ ਮੰਨਿਆ ਜਾਂਦਾ ਹੈ।