3 ਦਿਨ ਲਗਾਤਾਰ ਸਵੇਰੇ ਖਾਲੀ ਢਿੱਡ ਅਮਰੂਦ ਖਾ ਲਵੋ ਪੈਰਾਂ ਤਲੇ ਜ਼ਮੀਨ ਖਿਸਕ ਜਾਵੇਗੀ ਇਨ੍ਹੇ ਫਾਇਦੇ ਸੋਚੇ ਵੀ ਨਹੀਂ ਹੋਣਗੇ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਸਰਦੀਆਂ ਦਾ ਮੌਸਮ ਆ ਗਿਆ ਹੈ ਅਤੇ ਬਾਜ਼ਾਰ ਵਿਚ ਅਮਰੂਦ ਅਸਾਨੀ ਨਾਲ ਮਿਲਣ ਲੱਗ ਗਏ ਹਨ। ਦੋਸਤੋ ਜੇਕਰ ਤੁਸੀਂ ਹਰ ਰੋਜ਼ ਸਵੇਰੇ ਇਸ ਨਾਲ ਤੁਹਾਡੇ ਸਰੀਰ ਨੂੰ ਮਿਲਦੇ ਹਨ ਇਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ‌। ਦੋਸਤੋ ਅੱਜ ਅਸੀਂ ਤੁਹਾਨੂੰ ਅਮਰੂਦ ਖਾਣ ਦੇ ਬਹੁਤ ਸਾਰੇ ਫਾਇਦਿਆ ਦੇ ਬਾਰੇ ਦੱਸਾਂਗੇ।

ਦੋਸਤੋ ਜੇਕਰ ਤੁਸੀ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਅਮਰੂਦ ਬਹੁਤ ਜ਼ਿਆਦਾ ਫ਼ਾਇਦੇਮੰਦ ਚੀਜ਼ ਹੈ। ਇਹ ਪ੍ਰੋਟੀਨ ਵਿਟਾਮਿਨ ਅਤੇ ਫਾਈਬਰ ਨਾਲ ਭਰਿਆ ਹੁੰਦਾ ਹੈ। ਇਸ ਨੂੰ ਖਾਣ ਨਾਲ ਤੁਹਾਨੂੰ ਸਾਰੇ ਪੌਸ਼ਟਿਕ ਤੱਤ ਮਿਲ ਜਾਂਦੇ ਹਨ ਅਤੇ ਇਸ ਦੇ ਵਿੱਚ ਕਲੈਸਟਰੋਲ ਵੀ ਨਹੀਂ ਹੁੰਦਾ ਹੈ। ਇਸ ਦੇ ਵਿੱਚੋਂ ਡਾਇਜੈਸਟਿਵ ਅਤੇ ਕਾਰਬੋਹਾਈਡ੍ਰੇਟ ਵੀ ਬਹੁਤ ਘੱਟ ਮਾਤਰਾ ਵਿੱਚ ਪਾਇਆ ਜਾਂਦਾ ਹੈ।ਇਸ ਨੂੰ ਖਾਣ ਨਾਲ ਤੁਹਾਡੀ ਭੁੱਖ ਵੀ ਮਿਟ ਜਾਂਦੀ ਹੈ ਅਤੇ ਤੁਸੀਂ ਜਿਆਦਾ ਖਾਣਾ ਖਾਣ ਤੋਂ ਵੀ ਬਚ ਸਕਦੇ ਹੋ। ਇਸ ਨੂੰ ਖਾਣ ਨਾਲ ਸਾਰੇ ਪੌਸ਼ਟਿਕ ਤੱਤ ਸਾਡੇ ਸਰੀਰ ਨੂੰ ਮਿਲ ਜਾਂਦੇ ਹਨ ਅਤੇ ਜੋ ਵੀ ਖਾਧਾ ਹੁੰਦਾ ਹੈ ਬਹੁਤ ਜਲਦੀ ਹਜ਼ਮ ਹੋ ਜਾਂਦਾ ਹੈ।

ਦੋਸਤੋ ਸੇਬ ,ਸੰਤਰਾ, ਕੇਲੇ ਦੀ ਤੁਲਨਾ ਵਿਚ ਇਸਦੇ ਵਿੱਚ ਸ਼ੂਗਰ ਵੀ ਬਹੁਤ ਘੱਟ ਮਾਤਰਾ ਵਿੱਚ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਅਮਰੂਦ ਖਾਣਾ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਦੋਸਤੋ ਜੇਕਰ ਤੁਸੀਂ ਸਰਦੀ-ਖਾਂਸੀ ਤੋਂ ਪ੍ਰੇਸ਼ਾਨ ਹੋ ਤਾਂ ਤੁਸੀ ਅਮਰੂਦ ਦਾ ਸੇਵਨ ਕਰ ਸਕਦੇ ਹੋ ਜਾਂ ਫਿਰ ਅਮਰੂਦ ਦਾ ਜੂਸ ਪੀ ਸਕਦੇ ਹੋ। ਇਹ ਦੋਨੋਂ ਹੀ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਕਰਦੇ ਹਨ। ਇਹ ਤੁਹਾਡੇ ਸਰੀਰ ਵਿੱਚੋਂ ਬਲਗ਼ਮ ਨੂੰ ਬਾਹਰ ਕੱਢਦਾ ਹੈ। ਇਸਦੇ ਵਿੱਚ ਵਿਟਾਮਿਨ ਅਤੇ ਆਇਰਨ ਪਾਇਆ ਜਾਂਦਾ ਹੈ ਜੋ ਕਿ ਸਰਦੀ ਖਾਂਸੀ ਜੁਕਾਮ ਲਈ ਅੱਛਾ ਹੁੰਦਾ ਹੈ। ਬਸ ਇਸ ਨੂੰ ਖਾਣ ਤੋਂ ਬਾਅਦ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਨਹੀਂ ਤਾਂ ਤੁਹਾਡਾ ਗਲਾ ਹੋਰ ਜ਼ਿਆਦਾ ਖਰਾਬ ਹੋ ਸਕਦਾ ਹੈ।

ਦੋਸਤੋ ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਹਰ ਰੋਜ਼ ਅਮਰੂਦ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੇ ਵਿਚ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਦਾ ਸੇਵਨ ਕਰਨ ਦੇ ਨਾਲ ਸਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਅਮਰੂਦ ਦੇ ਵਿੱਚ ਵਿਟਾਮਿਨ ਸੀ, ਪੋਟਾਸ਼ੀਅਮ ਵੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਇਹ ਤੁਹਾਡੀ ਪਾਚਨ ਕਿਰਿਆ ਨੂੰ ਤੇਜ਼ ਕਰਦਾ ਹੈ। ਜੇਕਰ ਤੁਹਾਨੂੰ ਪਾਚਣ ਕਿਰਿਆ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ ਤਾਂ ਤੁਹਾਨੂੰ ਅਮਰੂਦ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਦੋਸਤੋ ਅਮਰੂਦ ਦਾ ਸੇਵਨ ਉਨ੍ਹਾਂ ਲੋਕਾਂ ਲਈ ਵੀ ਚੰਗਾ ਹੁੰਦਾ ਹੈ ਜਿਨ੍ਹਾਂ ਨੂੰ ਕਲੈਸਟਰੋਲ ਜਾਂ ਫਿਰ ਹਾਈ ਬੀ ਪੀ ਦੀ ਸਮੱਸਿਆ ਰਹਿੰਦੀ ਹੈ। ਜੇਕਰ ਤੁਹਾਨੂੰ ਕਲੈਸਟਰੋਲ ਅਤੇ ਹਾਈ ਬੀ ਪੀ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਇਸ ਨੂੰ ਜ਼ਰੂਰ ਖਾਣਾ ਚਾਹੀਦਾ ਹੈ । ਕਿਉਂਕਿ ਇਸ ਦੇ ਵਿਚ ਪਾਇਆ ਜਾਣ ਵਾਲਾ ਫਾਈਬਰ, ਅਤੇ ਇਸ ਵਿੱਚ ਪਾਇਆ ਜਾਣ ਵਾਲਾ ਪੋਟਾਸ਼ੀਅਮ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਕੰਟਰੋਲ ਵਿੱਚ ਰੱਖਦਾ ਹੈ। ਦੋਸਤੋ ਹਰ ਰੋਜ਼ ਪੱਕਿਆ ਹੋਇਆ ਅਮਰੂਦ ਖਾਣਾ ਉਨ੍ਹਾਂ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਜਿਹੜੀ ਔਰਤਾ ਪ੍ਰੈਗਨੈਂਟ ਹੁੰਦੀਆਂ ਹਨ। ਕਿਉਂਕਿ ਇਸ ਦੇ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਤੁਹਾਨੂੰ ਮਿਲ ਜਾਂਦੇ ਹਨ ਅਤੇ ਇਹ ਪਾਚਨ ਕਿਰਿਆ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਅਤੇ ਠੀਕ ਰੱਖਦਾ ਹੈ।

ਦੋਸਤੋ ਜੇਕਰ ਤੁਹਾਨੂੰ ਥਾਇਰਾਇਡ ਦੀ ਸਮੱਸਿਆ ਹੈ ਤਾਂ ਹਰ ਰੋਜ਼ ਅਮਰੂਦ ਦਾ ਸੇਵਨ ਕਰਨਾ ਤੁਹਾਡੇ ਲਈ ਚੰਗਾ ਹੈ। ਕਿਉਂਕਿ ਇਸ ਦੇ ਵਿੱਚ ਕਾਪਰ ਪਾਇਆ ਜਾਂਦਾ ਹੈ ਜੋ ਕਿ ਥਾਇਰਾਇਡ ਦੀ ਬਹੁਤ ਜ਼ਿਆਦਾ ਚੰਗਾ ਮੰਨਿਆ ਜਾਂਦਾ ਹੈ। ਅਮਰੂਦ ਦੇ ਵਿੱਚ ਸੰਤਰੇ ਨਾਲੋਂ ਕਈ ਗੁਣਾ ਜ਼ਿਆਦਾ ਵਿਟਾਮਿਨ-ਸੀ ਪਾਇਆ ਜਾਂਦਾ ਹੈ ਜੋ ਕਿ ਸਕਰਵੀ ਰੋਗ, ਦੰਦਾ ਨਾਲ ਸੰਬੰਧਿਤ ਸਮੱਸਿਆਵਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਇਹੋ ਜਿਹੀ ਸਮੱਸਿਆਵਾਂ ਹਨ ਤਾਂ ਤੁਹਾਨੂੰ ਹਰ ਰੋਜ਼ ਅਮਰੂਦ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਦੋਸਤੋ ਸੁੰਦਰਤਾ ਵਧਾਉਣ ਲਈ ਵੀ ਅਮਰੂਦ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਬਾਜ਼ਾਰ ਦੀਆਂ ਮਹਿੰਗੀਆਂ ਮਹਿੰਗੀਆਂ ਕਰੀਮਾਂ ਲਗਾਉਣ ਦੀ ਜਗਾ ਤੇ ਹਰ ਰੋਜ਼ ਇਕ ਪੱਕਿਆ ਹੋਇਆ ਅਮਰੂਦ ਦਾ ਸੇਵਨ ਕਰਦੇ ਹੋ, ਇਹ ਜਲਦੀ ਹਜ਼ਮ ਹੋ ਜਾਂਦਾ ਹੈ ਅਤੇ ਇਹ ਤੁਹਾਡੀ ਸਕਿਨ ਨਾਲ ਸਬੰਧਿਤ ਸਮੱਸਿਆਵਾਂ ਨੂੰ ਵੀ ਦੂਰ ਰੱਖਦਾ ਹੈ।

ਅਮਰੂਦ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਉਸ ਪਾਣੀ ਨਾਲ ਮੂੰਹ ਧੋਣ ਨਾਲ ਚਿਹਰੇ ਤੇ ਹੋਣ ਵਾਲੇ ਪਿੰਪਲ ਅਤੇ ਛਾਈਆਂ ਦੂਰ ਹੁੰਦੀਆਂ ਹਨ। ਜੇਕਰ ਤੁਹਾਡੀਆਂ ਅੱਖਾਂ ਕਮਜ਼ੋਰ ਹਨ ਅੱਖਾਂ ਵਿਚ ਮੋਤੀਆਂ ਬਿੰਦ ਅੱਖਾਂ ਨਾਲ ਸੰਬੰਧਿਤ ਕੋਈ ਵੀ ਹੋਰ ਪ੍ਰੇਸ਼ਾਨੀ ਹੈ, ਤਾਂ ਹਰ ਰੋਜ਼ ਅਮਰੂਦ ਜਾਂ ਫਿਰ ਅਮਰੂਦ ਦੇ ਰਸ ਦਾ ਸੇਵਨ ਕਰਨਾ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਕਿਉਂਕਿ ਅਮਰੂਦ ਵਿਟਾਮਿਨ ਏ ਦਾ ਬਹੁਤ ਚੰਗਾ ਸਰੋਤ ਮੰਨਿਆ ਜਾਂਦਾ ਹੈ। ਅਮਰੂਦ ਐਂਟੀ ਆਕਸੀਡੈਂਟ ਅਤੇ ਲਾਈਕੋਪੈਨ ਨਾਲ ਭਰਪੂਰ ਹੁੰਦਾ ਹੈ,ਇਸ ਕਰਕੇ ਇਹ ਕੈਂਸਰ ਤੋਂ ਵੀ ਤੁਹਾਡਾ ਬਚਾਅ ਕਰਦਾ ਹੈ।ਇਹ ਬ੍ਰੈਸਟ ਕੈਂਸਰ ਹੋਣ ਤੋਂ ਵੀ ਰੋਕਦਾ ਹੈ। ਇਹ ਤੁਹਾਡੀ ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਕੈਂਸਰ ਨਾਲ ਲੜਨ ਦੀ ਸ਼ਕਤੀ ਨੂੰ ਵੀ ਵਧਾਉਂਦਾ ਹੈ। ਦੋਸਤੋ ਇਹ ਬਹੁਤ ਸਸਤਾ ਅਤੇ ਫਾਇਦੇਮੰਦ ਫਲ ਹੈ ਤੁਹਾਨੂੰ ਹਰ ਰੋਜ ਇਸ ਨੂੰ ਆਪਣੇ ਆਹਾਰ ਦੇ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *