ਅੱਡੀਆਂ ਦਾ ਦਰਦ ਭੁੱਲ ਜਾਵੋਗੇ ਰਾਤੋ ਰਾਤ ਕਰੇ ਇਹ ਆਸਾਨ ਘਰੇਲੂ ਤਕਨੀਕ ਦੀ ਵਰਤੋ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਡੇ ਨਾਲ ਅੱਡੀਆਂ ਦੀ ਸੋਜ ਅਤੇ ਦਰਦ ਦਾ ਇਲਾਜ਼ ਸਾਂਝਾ ਕਰਾਂਗਾ। ਇਹ ਸਮੱਸਿਆ ਪੂਰਾ ਸਾਲ ਰਹਿੰਦੀ ਹੈ, ਪਰ ਸਰਦੀਆਂ ਦੇ ਵਿੱਚ ਇਹ ਸਮੱਸਿਆ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ। ਅੱਡੀਆਂ ਦੇ ਪਿਛਲੇ ਹਿੱਸੇ ਵਿੱਚ ਕਈ ਵਾਰ ਦਰਦ ਇੰਨਾ ਜ਼ਿਆਦਾ ਹੁੰਦਾ ਹੈ ਕਿ ਇਹ ਸਹਿਆ ਨਹੀਂ ਜਾਂਦਾ। ਕਈ ਵਾਰ ਇਸ ਜਗਾ ਤੇ ਸੌਜ ਵੀ ਆ ਜਾਂਦੀ ਹੈ ।ਪੈਰ ਜਮੀਨ ਤੇ ਨਹੀ ਲੱਗਦਾ। ਜਦੋਂ ਅਸੀ ਸਵੇਰ ਦੇ ਸਮੇਂ ਸੌਂ ਕੇ ਉੱਠਦੇ ਹਾਂ ਤਾਂ ਸਾਡਾ ਪੈਰ ਜਮੀਨ ਤੇ ਨਹੀਂ ਰੱਖਿਆ ਜਾਂਦਾ। ਬਹੁਤ ਜ਼ਿਆਦਾ ਦਰਦ ਮਹਿਸੂਸ ਹੁੰਦਾ ਹੈ ।ਅੱਜ ਅਸੀਂ ਇਸਦੇ ਲਈ ਤੁਹਾਡੇ ਲਈ ਬਹੁਤ ਵਧੀਆ ਘਰੇਲੂ ਇਲਾਜ ਦੱਸਣ ਲੱਗੇ ਹਾਂ।

ਦੋਸਤੋ ਸਭ ਤੋਂ ਪਹਿਲਾ ਘਰੇਲੂ ਇਲਾਜ ਹੈ ਤੁਸੀਂ ਬਰਫ ਨਾਲ ਆਪਣੇ ਪੈਰਾਂ ਦੀ ਸਿਕਾਈ ਕਰ ਸਕਦੇ ਹੋ। ਤੁਸੀਂ ਕਿਸੇ ਕੱਪੜੇ ਵਿਚ ਬਰਫ਼ ਰੱਖ ਕੇ ਇਸ ਨਾਲ ਸਿਕਾਈ ਕਰ ਸਕਦੇ ਹੋ ਜਾਂ ਫਿਰ ਫਰਿੱਜ ਦੇ ਵਿੱਚ ਬੋਤਲ ਦੇ ਵਿੱਚ ਬੋਤਲ ਵਿੱਚ ਬਰਫ ਜ਼ਮਾ ਕੇ ਇਸ ਬੋਤਲ ਦੇ ਨਾਲ ਵੀ ਸਿਕਾਈ ਕਰ ਸਕਦੇ ਹੋ। ਇਸ ਦੀ ਸ਼ਿਕਾਈ ਤੁਸੀਂ ਦਿਨ ਵਿੱਚ ਦੋ ਤਿੰਨ ਵਾਰ ਕਰ ਸਕਦੇ ਹੋ। ਕਦੇ ਵੀ ਸਿਧੀ ਬਰਫ ਦਾ ਇਸਤਮਾਲ ਆਪਣੇ ਕਿਸੇ ਵੀ ਸਰੀਰ ਦੇ ਅੰਗ ਤੇ ਨਹੀਂ ਕਰਨਾ ਚਾਹੀਦਾ ।ਇਸ ਦਾ ਨੁਕਸਾਨ ਹੁੰਦਾ ਹੈ। ਹਮੇਸ਼ਾ ਬਰਫ ਨੂੰ ਕਿਸੇ ਕੱਪੜੇ ਦੇ ਅੰਦਰ ਜਾ ਕੇ ਬੋਤਲ ਵਿੱਚ ਪਾ ਕੇ ਹੀ ਇਸ ਦੇ ਨਾਲ ਸਿਕਾਈ ਕਰਨੀ ਚਾਹੀਦੀ ਹੈ। ਇਹ ਅੱਡੀਆਂ ਦਾ ਦਰਦ ਅਤੇ ਸੋਜ ਵਿਚ ਬਹੁਤ ਜਿਆਦਾ ਰਾਹਤ ਪਹੁੰਚਾਉਂਦਾ ਹੈ

ਦੋਸਤੋ ਦੂਸਰੇ ਉਪਾਏ ਦੇ ਵਿਚ ਤੁਸੀਂ ਗੁਨਗੁਨੇ ਤੇਲ ਦੇ ਨਾਲ ਆਪਣੀ ਅੱਡਿਆਂ ਅਤੇ ਤਲੀਆਂ ਦੀ ਮਾਲਸ਼ ਕਰ ਸਕਦੇ ਹੋ। ਤੁਸੀਂ ਅੰਗੂਠੇ ਦੀ ਮਦਦ ਨਾਲ ਹਲਕਾ ਦਬਾਅ ਦੇ ਕੇ ਆਪਣੀਆਂ ਤਲੀਆਂ ਅਤੇ ਅੱਡੀਆਂ ਦੀ ਮਾਲਿਸ਼ ਕਰ ਸਕਦੇ ਹੋ। ਤੁਸੀਂ ਕਿਸੇ ਮਾਲਿਸ਼ ਵਾਲੇ ਤੋਂ ਵੀ ਮਾਲਿਸ਼ ਕਰਵਾ ਸਕਦੇ ਹੋ ਇੱਥੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਸਿਰਫ ਸਰੋਂ ਦਾ ਤੇਲ ਜਾਂ ਫਿਰ ਤਿਲ ਦੇ ਤੇਲ ਨਾਲ ਹੀ ਮਾਲਿਸ਼ ਕਰਨੀ ਹੈ। ਇਨ੍ਹਾਂ ਦੋਨਾਂ ਤੇਲਾਂ ਦੀ ਤਾਸੀਰ ਗਰਮ ਹੁੰਦੀ ਹੈ ।ਜੇਕਰ ਤੁਸੀਂ ਹਰ ਰੋਜ਼ ਇਨ੍ਹਾਂ ਤੇਲਾਂ ਦੀ ਮਾਲਿਸ਼ ਕਰਵਾਉਦੇ ਹੋ ਤਾਂ ਤੁਹਾਨੂੰ ਅੱਡਿਆਂ ਅਤੇ ਤਲੀਆਂ ਦੇ ਦਰਦ ਵਿੱਚ ਬਹੁਤ ਜਿਆਦਾ ਰਾਹਤ ਮਿਲਦੀ ਹੈ।

ਦੋਸਤੋ ਜਿਸ ਨੇ ਤੁਹਾਡੀ ਅੱਡੀਆਂ ਅਤੇ ਤਲੀਆਂ ਦੇ ਵਿਚ ਬਹੁਤ ਜਿਆਦਾ ਦਰਦ ਹੋ ਰਿਹਾ ਹੁੰਦਾ ਹੈ ਤਾਂ ਤੁਸੀਂ ਉਸ ਸਮੇਂ ਸਹਿੰਦਾ ਨਮਕ ਲੈ ਕੇ। ਇਸ ਨੂੰ ਗਰਮ ਪਾਣੀ ਦੇ ਵਿਚ ਪਾ ਲੈਣਾ ਹੈ। ਪਾਣੀ ਉਨ੍ਹਾਂ ਦੀ ਗਰਮ ਰੱਖਣਾ ਹੈ ਜਿੰਨਾ ਕਿ ਤੁਸੀਂ ਆਪਣੇ ਪੈਰਾਂ ਤੇ ਅਸਾਨੀ ਨਾਲ ਸਹਿ ਸਕਦੇ ਹੋ। ਹੁਣ ਇਸ ਗਰਮ ਪਾਣੀ ਦੇ ਵਿਚ ਆਪਣੇ ਪੈਰਾਂ ਨੂੰ ਡੁਬੋ ਕੇ ਰੱਖਣਾ ਹੈ ।ਇਸ ਤਰ੍ਹਾਂ ਦਿਨ ਵਿੱਚ ਦੋ ਤਿੰਨ ਵਾਰੀ ਕਰਨਾ ਹੈ। ਇਸ ਨਾਲ ਵੀ ਦਰਦ ਵਿਚ ਬਹੁਤ ਜਿਆਦਾ ਰਾਹਤ ਮਿਲਦੀ ਹੈ ਪਰ ਤੁਸੀਂ ਇਥੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਸਿਰਫ ਸੈਦਾ ਨਮਕ ਦਾ ਹੀ ਇਸਤੇਮਾਲ ਕਰਨਾ‌ ਹੈ। ਦੋਸਤੋ ਅਗਲੇ ਉਪਾਏ ਦੇ ਵਿੱਚ ਤੁਸੀਂ ਮੇਥੀ ਦਾਣਿਆਂ ਦਾ ਪ੍ਰਯੋਗ ਕਰ ਸਕਦੇ ਹੋ। ਇਸ ਦੀ ਤਾਸੀਰ ਵੀ ਗਰਮ ਹੁੰਦੀ ਹੈ ।ਇਸ ਨੂੰ ਤੁਸੀਂ ਆਪਣੇ ਭੋਜਨ ਵਿਚ ਸ਼ਾਮਿਲ ਕਰ ਸਕਦੇ ਹੋ। ਜੇਕਰ ਤੁਸੀਂ ਕੁਝ ਮੇਥੀ ਦੇ ਦਾਣੇ ਹਰ ਰੋਜ਼ ਖਾਂਦੇ ਹੋ ਤਾਂ ਤੁਹਾਨੂੰ ਦਰਦ ਅਤੇ ਸੋਜ ਵਿੱਚ ਬਹੁਤ ਜ਼ਿਆਦਾ ਅਰਾਮ ਮਿਲਦਾ ਹੈ। ਜੇਕਰ ਤੁਹਾਨੂੰ ਇਸ ਦਾ ਸਵਾਦ ਪਸੰਦ ਨਹੀਂ ਹੈ ਤਾਂ ਤੁਸੀਂ ਇਸ ਦੇ ਲੱਡੂ ਬਣਾ ਕੇ ਵੀ ਖਾ ਸਕਦੇ ਹੋ। ਬਾਜ਼ਾਰ ਦੇ ਵਿੱਚ ਮੇਥੀ ਦਾਣੇ ਦਾ ਤੇਲ ਵੀ ਮਿਲਦਾ ਹੈ। ਤੁਸੀਂ ਇਸ ਤੇਲ ਦੀ ਮਾਲਿਸ਼ ਵੀ ਕਰ ਸਕਦੇ ਹੋ।

ਦੋਸਤੋ ਇਸ ਤੋਂ ਇਲਾਵਾ ਲਸਣ ਅਤੇ ਅਦਰਕ ਦੇ ਤੇਲ ਦੀ ਮਾਲਿਸ਼ ਵੀ ਜੋੜਾਂ ਦੇ ਦਰਦ ,ਅੱਡੀਆ ਦਰਦ ਵਿੱਚ ਬਹੁਤ ਜ਼ਿਆਦਾ ਫ਼ਾਇਦਾ ਕਰਦਾ ਹੈ। ਇਸ ਤੋਂ ਇਲਾਵਾ ਛੋਟੀ ਛੋਟੀ ਕਸਰਤਾਂ ਵੀ ਅੱਡੀਆਂ ਦੇ ਦਰਦ ਤੋਂ ਰਾਹਤ ਦਿਵਾਉਂਦੀਆਂ ਹਨ। ਇਸਦੇ ਲਈ ਤੁਸੀਂ ਇੱਕ ਟੈਨਿਸ ਬੋਲ ਨੂੰ ਆਪਣੀ ਅੱਡੀ ਦੇ ਨੀਚੇ ਰੱਖ ਕੇ ਉਸ ਨੂੰ ਅੱਗੇ-ਪਿੱਛੇ ਕਰਨਾ ਹੈ। ਇਸ ਤਰ੍ਹਾਂ ਹਰ ਰੋਜ਼ ਤੁਸੀਂ 5 ਤੋਂ 7 ਮਿੰਟ ਦੀ ਇਹ ਕਸਰਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਿਲੰਡਰ ਦੇ ਅਕਾਰ ਦੀਆ ਫਿਰ ਵੇਲਣਾਕਾਰ ਦੀ ਕੋਈ ਵੀ ਚੀਜ਼ ਆਪਣੀ ਅੱਡੀਆਂ ਦੇ ਨੀਚੇ ਰੱਖ ਕੇ ਜਾਂ ਫਿਰ ਪੈਰਾਂ ਦੀ ਤਲੀਆਂ ਦੇ ਨੀਚੇ ਰੱਖ ਕੇ ਇਸ ਨੂੰ ਅੱਗੇ-ਪਿੱਛੇ ਕਰ ਸਕਦੇ ਹੋ ਇਸ ਤਰ੍ਹਾਂ ਇਹ ਕਸਰਤ ਵੀ ਤੁਸੀਂ ਹਰ ਰੋਜ਼ ਕਰ ਸਕਦੇ ਹੋ। ਦੋਸਤੋ ਇਸ ਤੋਂ ਇਲਾਵਾ ਤੁਸੀਂ ਆਪਣੇ ਪੈਰਾਂ ਦੀਆਂ ਤਲੀਆਂ ਤੇ ਅੱਡੀਆਂ ਨੂੰ ਸਟੈ੍ਚ ਕਰ ਸਕਦੇ ਹੋ।

ਇਸ ਨਾਲ ਵੀ ਅੱਡੀਆਂ ਦੇ ਦਰਦ ਵਿੱਚ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਉਹ ਜੁੱਤੇ ਚੱਪਲ ਪਹਿਨਣੇ ਚਾਹੀਦੇ ਹਨ ਜਿਹੜੇ ਕਿ ਤੁਹਾਨੂੰ ਪਾਉਣ ਦੇ ਵਿੱਚ ਬਿਲਕੁੱਲ ਹੀ ਅਰਾਮਦਾਇਕ ਹੋਣ। ਬਹੁਤ ਜ਼ਿਆਦਾ ਸਖਤ ਜਾਂ ਫਿਰ ਹੀਲ ਵਾਲੀ ਚੱਪਲ ਜੁੱਤੇ ਨਹੀਂ ਪਾਉਣੇ ਚਾਹੀਦੇ। ਤੁਹਾਡੀ ਚੱਪਲ ਦਾ ਸਾਈਜ਼ ਘੱਟ ਜਾਂ ਫਿਰ ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ। ਗਲਤ ਤਰੀਕੇ ਨਾਲ ਚੱਪਲ ਜਾ ਜੁੱਤੇ ਪਾਉਣ ਦੇ ਨਾਲ ਵੀ ਤੁਹਾਡੀ ਅੱਡੀਆਂ ਦੇ ਦਰਦ ਦੀ ਤਕਲੀਫ ਵਧ ਸਕਦੀ ਹੈ। ਜੇਕਰ ਤੁਹਾਡਾ ਵਜਨ ਬਹੁਤ ਜ਼ਿਆਦਾ ਹੈ, ਤੁਹਾਨੂੰ ਆਪਣਾ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਵਧਿਆ ਹੋਇਆ ਵਜ਼ਨ ਵੀ ਅੱਡਿਆਂ ਅਤੇ ਤਲੀਆਂ ਤੇ ਭਾਰ ਪਾਦਾ ਹੈ। ਇਸ ਨਾਲ ਵੀ ਅੱਡਿਆਂ ਅਤੇ ਤਲੀਆਂ ਦਾ ਦਰਦ ਵੱਧ ਜਾਂਦਾ ਹੈ। ਦੋਸਤੋ ਇਸ ਤਰ੍ਹਾਂ ਤੁਸੀਂ ਇਹ ਕੁਝ ਘਰੇਲੂ ਨੁਸਖੇ ਅਪਣਾ ਕੇ ਅਤੇ ਕੁੱਝ ਕਸਰਤ ਕਰਕੇ ਆਪਣੇ ਅੱਡਿਆਂ ਅਤੇ ਤਲੀਆਂ ਦਾ ਦਰਦ ਖਤਮ ਕਰ ਸਕਦੇ ਹੋ।

Leave a Reply

Your email address will not be published. Required fields are marked *