ਸਰਦੀਆਂ ਵਿੱਚ ਮੁਲਤਾਨੀ ਮਿੱਟੀ ਨੂੰ ਚਿਹਰੇ ਉੱਤੇ ਲਗਾਉਣ ਦਾ ਠੀਕ ਤਰੀਕਾ ਚਿਹਰਾ ਚੰਨ ਜਿਹਾ ਚਮਕੇਗਾ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਸਰਦੀਆਂ ਦੇ ਮੌਸਮ ਵਿੱਚ ਆਪਣੀ ਚਿਹਰੇ ਦਾ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ ਸਰਦੀਆਂ ਦੇ ਵਿੱਚ ਸਾਡੀ ਚਿਹਰੇ ਦੀ ਤਵੱਚਾ ਸਾਡੇ ਸ਼ਰੀਰ ਦੀ ਚਮੜੀ ਰੁੱਖੀ ਸੁੱਕੀ ਬੇਜਾਨ ਹੋ ਜਾਂਦੀ ਹੈ।ਬਹੁਤ ਜ਼ਿਆਦਾ ਖੁਸ਼ਕ ਹੋ ਜਾਂਦੀ ਹੈ। ਜੇਕਰ ਅਸੀਂ ਸਰਦੀਆਂ ਦੀ ਵਿੱਚ ਕੋਲਡ ਕਰੀਮ ਦਾ ਇਸਤੇਮਾਲ ਕਰਦੇ ਹਾਂ ਤਾਂ ਉਸ ਨੂੰ ਲਗਾਉਣ ਦੇ ਨਾਲ ਸਾਡਾ ਚਿਹਰਾ ਜ਼ਿਆਦਾ ਚਿਪਚਿਪਾ ਦਿਖਾਈ ਦੇਣ ਲੱਗ ਜਾਂਦਾ ਹੈ। ਜੇਕਰ ਅਸੀਂ ਕੋਲਡ ਕਰੀਮ ਦਾ ਇਸਤੇਮਾਲ ਨਹੀਂ ਕਰਦੇ, ਤਾਂ ਸਾਡਾ ਚਿਹਰਾ ਰੁੱਖਾਂ ਤੇ ਬੇਜਾਨ ਲਗਦਾ ਹੈ। ਜੇਕਰ ਸਾਡੇ ਚਿਹਰੇ ਤੇ ਛਾਈਆਂ ਹੁੰਦੀਆਂ ਹਨ ਤਾਂ ਸਰਦੀਆਂ ਦੇ ਮੌਸਮ ਵਿਚ ਉਹ ਹੋਰ ਜ਼ਿਆਦਾ ਦਿਖਾਈ ਦੇਣ ਲੱਗ ਜਾਂਦੀਆਂ ਹਨ।

ਜੇ ਤੁਸੀਂ ਟੀਨ ਏਜ ਜਾਂ ਫਿਰ ਜਵਾਨ ਹੋ, ਜੇਕਰ ਤੁਹਾਡੇ ਮੂੰਹ ਤੇ ਪਿੰਪਲਸ ਦੀ ਸਮੱਸਿਆ ਬਹੁਤ ਜ਼ਿਆਦਾ ਹੈ, ਇਸ ਤੋਂ ਇਲਾਵਾ ਗੋਰੀ ,ਚਮਕਦਾਰ ਸਕਿਨ ਹਰ ਇਕ ਨੂੰ ਚਾਹੀਦੀ ਹੁੰਦੀ ਹੈ। ਸਕਿਨ ਸਬੰਧੀ ਸਾਰੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਅੱਜ ਅਸੀਂ ਤੁਹਾਡੇ ਨਾਲ ਘਰੇਲੂ ਨੁਸਕਾ ਸਾਂਝਾ ਕਰਨ ਲੱਗੇ ਹਾਂ, ਇਹ ਘਰੇਲੂ ਨੁਸਖਾ ਤੁਹਾਡੀ ਸਕਿਨ ਸਬੰਧੀ ਸਾਰੀ ਸਮੱਸਿਆਵਾਂ ਨੂੰ ਠੀਕ ਕਰ ਦੇਵੇਗਾ। ਦੋਸਤੋ ਘਰੇਲੂ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇਕ ਚੱਮਚ ਮੁਲਤਾਨੀ ਮਿੱਟੀ ਲੈਣੀ ਹੈ, ਇਹ ਸਰਦੀਆਂ ਦੇ ਲਈ ਵੀ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ, ਕਿਉਂਕਿ ਜਦੋਂ ਸਰਦੀਆਂ ਦੇ ਵਿੱਚ ਸਾਡੀ ਚਮੜੀ ਬਹੁਤ ਜਿਆਦਾ ਚਿਪਚਿਪੀ ਹੋ ਜਾਂਦੀ ਹੈ। ਅਸੀਂ ਸਰਦੀਆਂ ਦੇ ਵਿਚ ਬਹੁਤ ਜਿਆਦਾ ਕੋਲਡ ਕਰੀਮ ਦਾ ਪ੍ਰਯੋਗ ਕਰਦੇ ਹਾਂ ,ਜਿਸ ਦੇ ਨਾਲ ਸਾਡੀ ਚਮੜੀ ਹੋਰ ਜ਼ਿਆਦਾ ਚਿਪਚਿਪੀ ਨਜ਼ਰ ਆਉਣ ਲੱਗ ਜਾਂਦੀ ਹੈ।

ਚਿਹਰੇ ਦੀ ਚਿਪਚਿਪਾਹਟ ਨੂੰ ਦੂਰ ਕਰਨ ਦੇ ਲਈ ਮੁਲਤਾਨੀ ਮਿੱਟੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਅਤੇ ਇਹ ਤੁਹਾਡੇ ਚਿਹਰੇ ਦੇ ਰੰਗ ਨੂੰ ਵੀ ਠੀਕ ਕਰਦੀ ਹੈ। ਹੁਣ ਇਸ ਦੇ ਵਿੱਚ ਇੱਕ ਚੱਮਚ ਸੁੱਕਾ ਦੁੱਧ ਪਿਲਾਉਣਾ ਹੈ ਜੇਕਰ ਸੁੱਕਾ ਦੁੱਧ ਨਹੀਂ ਹੈ ਤਾਂ ਤੁਸੀਂ ਕੱਚਾ ਦੁੱਧ ਵੀ ਮਿਲਾ ਸਕਦੇ ਹੋ। ਸੁੱਕਾ ਦੁੱਧ ਤੁਹਾਡੇ ਚਿਹਰੇ ਦੀਆਂ ਛਾਈਆਂ ਨੂੰ ਖਤਮ ਕਰਦਾ ਹੈ ਅਤੇ ਜੇਕਰ ਤੁਹਾਡੇ ਚੇਹਰੇ ਤੇ ਖੁਸ਼ਕੀ ਹੈ ਤਾਂ ਇਹ ਖੁਸ਼ਕੀ ਨੂੰ ਵੀ ਠੀਕ ਕਰਦਾ ਹੈ। ਇਹ ਤੁਹਾਡੇ ਚਿਹਰੇ ਤੋਂ ਛਾਈਆਂ ਨੂੰ ਖਤਮ ਕਰਕੇ ਤੁਹਾਡੇ ਚਿਹਰੇ ਨੂੰ ਚਮਕਾ ਦੇਵੇਗਾ, ਚਿਹਰੇ ਜੇਕਰ ਬੇਜਾਨ ਹੋ ਗਿਆ ਹੈ ਉਸਦੇ ਵਿੱਚ ਜਾਨ ਪਾ ਦਿੰਦਾ ਹੈ, ਜੇਕਰ ਤੁਹਾਡਾ ਚਿਹਰਾ ਕਾਲਾ ਪੈ ਗਿਆ ਹੈ, ਉਸ ਨੂੰ ਵੀ ਇਹ ਠੀਕ ਕਰਦਾ ਹੈ। ਇਸ ਤਰ੍ਹਾਂ ਸੁੱਕਾ ਦੁੱਧ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ। ਦੁੱਧ ਵਿੱਚ ਪਾਇਆ ਜਾਣ ਵਾਲਾ ਲੈਕਟਿਕ ਐਸਿਡ ਸਾਡੇ ਚਿਹਰੇ ਦੇ ਦਾਗ-ਧੱਬਿਆਂ ਨੂੰ ਵੀ ਘਟਾਉਂਦਾ ਹੈ।

ਸਰਦੀਆਂ ਦਾ ਫੇਸ ਪੈਕ ਹੋਣ ਦੇ ਕਾਰਨ ਅਸੀਂ ਇਸ ਦੇ ਵਿੱਚ ਥੋੜ੍ਹਾ ਜਿਹਾ ਸ਼ਹਿਦ ਵੀ ਮਿਕਸ ਕਰਨਾ ਹੈ। ਸ਼ਹਿਦ ਚਿਹਰੇ ਨੂੰ ਮੋਅਸਚਰਾਈਜ਼ਡ ਕਰਦਾ ਹੈ ।ਇਹ ਚਿਹਰੇ ਨੂੰ ਖੁਸ਼ਕ ਨਹੀਂ ਹੋਣ ਦਿੰਦਾ। ਇਸ ਚਿਹਰੇ ਨੂੰ ਹਾਈਡਰੇਟ ਕਰਦਾ ਹੈ ਅਤੇ ਕੋਮਲ ਬਣਾਉਂਦਾ ਹੈ। ਜਿਨ੍ਹਾਂ ਦੇ ਚਿਹਰੇ ਤੇ ਦਾਣੇ ਹੁੰਦੇ ਹਨ ,ਦਾਣਿਆਂ ਦੇ ਵਿਚ ਥੋੜ੍ਹੀ ਜਿਹੀ ਸੋਜ ਆ ਜਾਂਦੀ ਹੈ, ਛਾਈਆ ਵਾਲੀ ਚਮੜੀ ਅਤੇ ਜਿਨ੍ਹਾਂ ਦੇ ਚਿਹਰੇ ਤੇ ਝੁਰੜੀਆਂ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ, ਉਹਨਾਂ ਦੇ ਲਈ ਵੀ ਸ਼ਹਿਦ ਬਹੁਤ ਅੱਛਾ ਹੁੰਦਾ ਹੈ। ਇਨ੍ਹਾਂ ਚੀਜ਼ਾਂ ਨੂੰ ਮਿਕਸ ਕਰਨ ਦੇ ਲਈ ਅਸੀਂ ਗੁਲਾਬ ਜਲ ਦਾ ਪ੍ਰਯੋਗ ਕਰ ਸਕਦੇ ਹਾਂ। ਜੇਕਰ ਤੁਹਾਡੇ ਕੋਲ ਗੁਲਾਬ ਜਲ ਨਹੀਂ ਹੈ ਤਾਂ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਮਿਕਸ ਕਰਨ ਦੇ ਲਈ ਦੁੱਧ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਹ ਫੇਸ ਪੈਕ ਚਿਹਰੇ ਦੇ ਰੋਮ ਛਿਦਰਾ ਦੀ ਸਮੱਸਿਆ ਨੂੰ ਵੀ ਠੀਕ ਕਰਦਾ ਹੈ।

ਦੋਸਤੋ ਤੁਸੀਂ ਇਸ ਫੇਸ ਪੈਕ ਨੂੰ ਆਪਣੇ ਸਾਫ ਚਿਹਰੇ ਤੇ ਲਗਾ ਲੈਣਾ ਹੈ। ਘੱਟੋ-ਘੱਟ 15 ਮਿੰਟ ਇਸ ਨੂੰ ਚਿਹਰੇ ਤੇ ਲੱਗਿਆ ਰਹਿਣ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲੈਣਾ ਹੈ ।ਇਸ ਦੇ ਇੱਕ ਵਾਰ ਦੇਣ ਨਾਲ ਹੀ ਤੁਹਾਨੂੰ ਆਪਣੇ ਚਿਹਰੇ ਤੇ ਬਹੁਤ ਫਰਕ ਨਜ਼ਰ ਆਵੇਗਾ। ਚਿਹਰੇ ਤੇ ਛਾਈਆਂ ਝੁਰੜੀਆਂ ਜਾਣ ਲਈ ਥੋੜ੍ਹਾ ਸਮਾਂ ਜ਼ਰੂਰ ਲੱਗਦਾ ਹੈ, ਇਸ ਫੇਸ ਪੈਕ ਨੂੰ ਤੁਸੀਂ ਹਫਤੇ ਦੇ ਵਿਚ ਦੋ ਵਾਰ ਪ੍ਰਯੋਗ ਕਰ ਸਕਦੇ ਹੋ। ਲਗਾਤਾਰ ਇਸ ਫੇਸ ਪੈਕ ਦੇ ਇਸਤੇਮਾਲ ਨਾਲ ਤੁਹਾਡੇ ਚਿਹਰੇ ਦੀਆਂ ਛਾਈਆਂ ਝੁਰੜੀਆਂ ਵੀ ਹੌਲੀ ਹੌਲੀ ਠੀਕ ਹੋ ਜਾਣਗੀਆਂ।

Leave a Reply

Your email address will not be published. Required fields are marked *