ਸਿਰ ਦੀ ਕਮਜ਼ੋਰੀ ਤੇ ਨਜ਼ਲੇ ਦਾ ਪੱਕਾ ਇਲਾਜ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਨਜਲੇ ਨੂੰ ਠੀਕ ਕਰਨ ਦਾ ਜਬਰਦਸਤ ਘਰੇਲੂ ਇਲਾਜ ਦਸਾਂਗੇ। ਜਦੋਂ ਗਰਮੀਆਂ ਦਾ ਮੌਸਮ ਸਰਦੀਆਂ ਦੇ ਵਿਚ ਤਬਦੀਲ ਹੁੰਦਾ ਹੈ ਤਾਂ ਤੁਹਾਨੂੰ ਅਕਸਰ ਨਜ਼ਲੇ ਦੀ ਸਮੱਸਿਆ ਹੋ ਜਾਂਦੀ ਹੈ।

ਦੋਸਤੋ ਨਜ਼ਲੇ ਦੀ ਘਰੇਲੂ ਦਵਾਈ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਕਾਲੇ ਤਿਲ ਲੈਣੇ ਹਨ। ਇਹ ਨਜ਼ਲੇ ਦੀ ਕਮਜ਼ੋਰੀ ਲਈ ਅਤੇ ਸਿਰ ਦਰਦ ਦੀ ਸਮੱਸਿਆ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਹ ਸਾਡੇ ਸਿਰ ਦੇ ਨਜ਼ਲੇ ਨੂੰ ਵੀ ਠੀਕ ਕਰਦਾ ਹੈ। ਉਸ ਤੋਂ ਬਾਅਦ ਅਸੀਂ ਚਿੱਟੇ ਤਿਲ ਲੈਣੇ ਹਨ। ਚਿੱਟੇ ਤਿਲ ਵਿਚ ਮਿਲਣ ਵਾਲਾ ਮਿੱਠਾ ਤੇਲ ਸਾਡੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਉਸ ਤੋਂ ਬਾਅਦ ਅਸੀਂ ਖਸਖਸ ਲੈਣੀ ਹੈ ਦੁਨੀਆਂ ਦੀ ਸਭ ਤੋਂ ਵਧੀਆ ਅਤੇ ਬਿਹਤਰੀਨ ਚੀਜ਼ ਹੈ ਇਹ ਨਜ਼ਲੇ ਨੂੰ ਠੀਕ ਕਰਨ ਦੇ ਲਈ। ਇਹ ਨਜ਼ਲੇ ਨੂੰ ਠੀਕ ਕਰਨ ਦੇ ਨਾਲ-ਨਾਲ ਸਾਡੇ ਸਰੀਰ ਨੂੰ ਤਾਕਤ ਦਿੰਦੀ ਹੈ।

ਉਸ ਤੋਂ ਬਾਅਦ ਤੁਸੀਂ ਕਾਲੇ ਛੋਲੇ ਲੈਣੇ ਹਨ ।ਇੱਥੇ ਤੁਸੀਂ ਧਿਆਨ ਰੱਖਣਾ ਹੈ ਕਿ ਕਾਲੇ ਛੋਲਿਆਂ ਨੂੰ ਉਬਾਲ਼ ਕੇ ਲੈਣਾਂ ਹੈ। ਉਸ ਤੋਂ ਬਾਅਦ ਤੁਸੀਂ ਨਾਰੀਅਲ ਦਾ ਬੁਰਾ ਲੈਣਾ ਹੈ ।ਹਰ ਤਰ੍ਹਾਂ ਦੀ ਸਿਰ ਦੀ ਸਮੱਸਿਆ ਦੇ ਲਈ ਨਾਰੀਅਲ ਦਾ ਬੁਰਾ ਬਹੁਤ ਚੰਗਾ ਮੰਨਿਆ ਜਾਂਦਾ ਹੈ। ਨਜਲੇ ਦੀ ਵਜਾ ਦੇ ਕਾਰਨ ਲੱਗਣ ਵਾਲੀ ਠੰਡ ਨੂੰ ਠੀਕ ਕਰਦਾ ਹੈ। ਉਸ ਤੋਂ ਬਾਅਦ ਤੁਸੀਂ ਸੁੱਕੇ ਬਦਾਮ ਲੈਣੇ ਹਨ। ਬਦਾਮਾਂ ਦੇ ਅਣਗਿਣਤ ਫ਼ਾਇਦੇ ਹੁੰਦੇ ਹਨ। ਸਿਰ ਦੀ ਕਮਜ਼ੋਰੀ ਦੇ ਲਈ ਬਦਾਮ ਬਹੁਤ ਫਾਇਦੇਮੰਦ ਹੁੰਦੇ ਹਨ। ਉਸ ਤੋਂ ਬਾਅਦ ਤੁਸੀਂ ਕਾਜੂ ਲੈਣੇ ਹਨ ।ਕਾਜੂ ਦਾ ਇਸਤੇਮਾਲ ਵੀ ਸਰੀਰ ਨੂੰ ਰੁਸਤ ਪੁਸਤ ਕਰਨ ਲਈ ਕੀਤਾ ਜਾਂਦਾ ਹੈ। ਸਿਰ ਦੀ ਕਮਜ਼ੋਰੀ ਨੂੰ ਠੀਕ ਕਰਨ ਦੇ ਲਈ ਅਤੇ ਜੋੜਾਂ ਦੇ ਦਰਦ ਨੂੰ ਠੀਕ ਕਰਨ ਦੇ ਲਈ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਉਸ ਤੋਂ ਬਾਅਦ ਤੁਸੀਂ ਚਾਰ ਮਗਜ਼ ਅਤੇ ਸੂਜੀ ਲੈਣੀ ਹੈ। ਪੁਰਾਣੇ ਸਮਿਆਂ ਦੇ ਵਿੱਚ ਲੋਕ ਸੂਜ਼ੀ ਦਾ ਪ੍ਰਯੋਗ ਬਹੁਤ ਜਿਆਦਾ ਕਰਦੇ ਸੀ। ਇਹ ਸਾਡੇ ਸਰੀਰ ਦੇ ਅੰਦਰੂਨੀਅੰਗਾਂ ਨੂੰ ਠੀਕ ਕਰਦੀ ਹੈ। ਉਸ ਤੋਂ ਬਾਅਦ ਤੁਸੀਂ ਦੇਸੀ ਘਿਓ ਅਤੇ ਖੰਡ ਲੈਣੀ ਹੈ। ਖੰਡ ਦੀ ਜਗ੍ਹਾ ਤੇ ਤੁਸੀਂ ਖੰਡ ਦਾ ਬੂਰਾ ,ਗੁੜ ਦਾ, ਸ਼ੱਕਰ ਦਾ ਵੀ ਇਸਤੇਮਾਲ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਵੇਸਨ ਲੈਣਾ ਹੈ ।ਇਥੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਬੇਸਨ ਮੋਟਾ ਹੋਣਾ ਚਾਹੀਦਾ ਹੈ ਅਤੇ ਛੋਲਿਆਂ ਦਾ ਵੇਸਣ ਹੀ ਲੈਣਾਂ ਹੈ। ਇੱਥੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਮਿਲਾਵਟ ਵਾਲਾ ਬੇਸਣ ਨਹੀਂ ਲੈਣਾਂ ਹੈ। ਜਿਨ੍ਹਾਂ ਲੋਕਾਂ ਨੂੰ ਨਜ਼ਲੇ ਦੇ ਕਾਰਨ ਬਹੁਤ ਜਿਆਦਾ ਸਰਦੀ ਲਗਦੀ ਹੈ। ਇਹ ਦਵਾਈ ਤੁਹਾਡੇ ਨਜ਼ਲੇ ਨੂੰ ਵੀ ਠੀਕ ਕਰੇਗੀ, ਤੁਹਾਡੇ ਠੰਡ ਲੱਗਣ ਦੀ ਸਮੱਸਿਆ ਨੂੰ ਠੀਕ ਕਰੇਗੀ ਸਿਰ ਦਰਦ ਦੀ ਸਮੱਸਿਆ ਨੂੰ ਠੀਕ ਕਰੇਗੀ।

ਇਸ ਦਵਾਈ ਨੂੰ ਬਣਾਉਣ ਦੇ ਲਈ ਚੁੱਲ੍ਹੇ ਉੱਤੇ ਇੱਕ ਕੜਾਹੀ ਰੱਖ ਦੇਣੀ ਹੈ। ਇਸ ਦੇ ਵਿੱਚ ਦੋ ਵੱਡੇ ਚਮਚ ਦੇਸੀ ਘਿਓ ਦੇ ਪਾ ਦੇਣੇ ਹਨ। ਇਸ ਦੇ ਵਿੱਚ ਤਿੰਨ ਵੱਡੇ ਚਮਚ ਸੂਜੀ ਦੇ ਪਾ ਦੇਣੇ ਹਨ। ਇਸ ਨੂੰ ਨਾਲ ਦੀ ਨਾਲ ਹਿਲਾਉਣਾ ਹੈ ਤਾਂ ਜੋ ਸੂਜੀ ਨੀਚੇ ਨਾ ਲੱਗੇ। ਇਸ ਦੇ ਨਾਲ ਹੀ ਇਕ ਵੱਡਾ ਚੱਮਚ ਵੇਸਣ ਦਾ ਵੀ ਇਸ ਦੇ ਵਿੱਚ ਮਿਕਸ ਕਰ ਦੇਣਾ ਹੈ। ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾਂ ਹੈ। ਜਦੋਂ ਵੇਸਣ ਭੁੰਨਿਆ ਜਾਵੇਗਾ ਤਾਂ ਇਸ ਦਾ ਰੰਗ ਬਦਲ ਜਾਵੇਗਾ, ਅਤੇ ਇਹ ਘਿਉਂ ਛੱਡ ਦੇਵੇਗਾ, ਹੁਣ ਇਸਦੇ ਵਿੱਚ ਸਵਾਦ ਅਨੁਸਾਰ ਖੰਡ ਮਿਕਸ ਕਰ ਦੇਣੀ ਹੈ। ਹੁਣ ਇਸ ਦੇ ਵਿੱਚ ਇੱਕ ਕਿਲੋ ਗਰਮ ਪਾਣੀ ਪਾ ਦੇਣਾ ਹੈ। ਜਿਨ੍ਹਾਂ ਲੋਕਾਂ ਦਾ ਨੱਕ ਬੰਦ ਰਹਿੰਦਾ ਹੈ ਸਰਦੀਆਂ ਦੇ ਵਿਚ, ਜਿਨ੍ਹਾਂ ਨੂੰ ਸੁੱਕੀ ਖਾਂਸੀ ਰਹਿੰਦੀ ਹੈ, ਜਿਨ੍ਹਾਂ ਦੇ ਸਾਰੀ ਰਾਤ ਗਲੇ ਵਿੱਚ ਰੇਸ਼ਾ ਗਿਰਦਾ ਰਹਿੰਦਾ ਹੈ ,ਉਸ ਦੇ ਲਈ ਇਹ ਬਹੁਤ ਵਧੀਆ ਚੀਜ਼ ਹੈ।

ਹੁਣ ਇਸ ਦੇ ਵਿੱਚ 10 ਬਦਾਮ ਕੁੱਟ ਕੇ ਮਿਕਸ ਕਰ ਦੇਣੇ ਹਨ। ਇਸਦੇ ਨਾਲ ਹੀ ਦਸ ਕਾਜੁ ਵੀ ਕੁਟ ਕੇ ਮਿਕਸ ਕਰ ਦੇਣੇ ਹਨ। ਹੁਣ ਇਸ ਦੇ ਵਿਚ ਇਕ ਚੱਮਚ ਮਗ਼ਜ਼ ਮਿਕਸ ਕਰ ਦੇਣੇ ਹਨ। ਇਹ ਸਾਰੀਆਂ ਤਾਕਤਵਰ ਖੁਰਾਕਾਂ ਹਨ ਜਿਹੜੇ ਕਿ ਸਾਡੇ ਪੁਰਾਣੇ ਸਮੇਂ ਵਿੱਚ ਬਜ਼ੁਰਗ ਖਾ ਕੇ ਤੰਦਰੁਸਤ ਰਿਹਾ ਕਰਦੇ ਸੀ। 1 ਚੱਮਚ ਖਸਖਸ ਦਾ ਮਿਕਸ ਕਰ ਦੇਣਾ ਹੈ ਅਤੇ ਅੱਧਾ ਚਮਚ ਕਾਲੇ ਤਿਲ ਪਾ ਦੇਣੇ ਹਨ। ਅੱਧਾ ਚਮਚ ਚਿੱਟੇ ਤਿਲ ਵੀ ਮਿਕਸ ਕਰ ਦੇਣੇ ਹਨ। ਇਸ ਦਵਾਈ ਨੂੰ ਛੋਟੇ ਤੋਂ ਲੈ ਕੇ ਬਜ਼ੁਰਗ ਤੱਕ ਕੋਈ ਵੀ ਇਸਤੇਮਾਲ ਕਰ ਸਕਦਾ ਹੈ। ਇਹ ਤੁਹਾਡੇ ਸਰੀਰ ਦੇ ਵਿਚਲੇ ਨਜ਼ਲੇ ਨੂੰ ਸੁਕਾਉਣ ਦੀ ਜਗਾ ਤੇ ਨਜ਼ਲੇ ਨੂੰ ਬਾਹਰ ਕੱਢ ਦਿੰਦਾ ਹੈ। ਆਖੀਰ ਦੇ ਵਿਚ ਤੁਸੀਂ ਇਸ ਦੇ ਵਿਚ ਇਕ ਚਮਚ ਨਾਰੀਅਲ ਦਾ ਬੁਰਾਦਾ ਮਿਕਸ ਕਰ ਦੇਣਾ ਹੈ।

ਲਗਾਤਾਰ 15 ਦਿਨ ਇਸ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੇ ਸਰੀਰ ਵਿਚੋਂ ਨਜਲਾ ਬਿਲਕੁਲ ਖਤਮ ਹੋ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਹੈ ਆਓ ਇਸ ਦਵਾਈ ਨੂੰ ਤਿੰਨ ਦਿਨ ਦਾ ਗੈਪ ਪਾ ਕੇ ਖਾ ਸਕਦੇ ਹੋ। ਦੋਸਤੋ ਹੁਣ ਤੁਸੀ ਡੇੜ ਸੌ ਗਰਾਮ ਉਬਲੇ ਹੋਏ ਕਾਲੇ ਛੋਲਿਆਂ ਨੂੰ ਸਰੋਂ ਦੇ ਤੇਲ ਵਿਚ ਭੁੰਨ ਕੇ ਵਿਚ ਸਵਾਦ ਅਨੁਸਾਰ ਨਮਕ ਪਾ ਕੇ, ਥੋੜ੍ਹੀ ਜਿਹੀ ਹਲਦੀ ਅਤੇ ਗਰਮ ਮਸਾਲਾ ਪਾ ਕੇ ਇਸ ਨੂੰ ਬਣਾ ਲੈਣਾ ਹੈ। ਜੇਕਰ ਕਿਸੇ ਬੱਚੇ ਦੇ ਵੀ ਨਜ਼ਲਾ ਹੁੰਦਾ ਹੈ ਤਾਂ ਤੁਸੀਂ ਉਸ ਨੂੰ ਇਹ ਛੋਲੇ ਖਵਾ ਸਕਦੇ ਹੋ ਉਸਦਾਂ ਨਜ਼ਲਾ ਜੜ ਤੋਂ ਖ਼ਤਮ ਹੋ ਜਾਵੇਗਾ।

Leave a Reply

Your email address will not be published. Required fields are marked *