ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।
ਦੰਦਾਂ ਦੇ ਵਿਚ ਕੀੜਾ ਲੱਗਣ ਕਾਰਨ ਬਹੁਤ ਹੀ ਜ਼ਿਆਦਾ ਦਰਦ ਹੁੰਦਾ ਹੈ। ਦਰਅਸਲ ਦੰਦਾਂ ਸਬੰਧੀ ਬਹੁਤ ਸਾਰੀਆਂ ਦਿੱਕਤਾਂ ਅੱਜਕਲ ਆਮ ਹੋ ਗਈਆਂ ਹਨ। ਇਸ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਜ਼ਿਆਦਾ ਮਠਿਆਈ ਖਾਣਾ ਜਾਂ ਮਿੱਠੀਆਂ ਚੀਜ਼ਾਂ ਖਾਣਾ ਅਤੇ ਖਾਣਾ ਖਾਣ ਤੋਂ ਬਾਅਦ ਬੁਰਸ਼ ਨਾ ਕਰਨਾ ਆਦਿ।
ਬਹੁਤ ਸਾਰੇ ਲੋਕ ਦੰਦਾਂ ਨੂੰ ਸਾਫ ਰੱਖਣ ਲਈ ਕਈ ਤਰ੍ਹਾਂ ਦੇ ਮੰਜਨ ਵਰਤਦੇ ਹਨ। ਪਰ ਵੱਖ ਵੱਖ ਤਰ੍ਹਾਂ ਦੇ ਕੋਲ਼ਗੇਟ ਜਾਂ ਮੰਜਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅਜਿਹਾ ਕਰਨ ਦੇ ਨਾਲ ਦੰਦ ਕਮਜ਼ੋਰ ਹੋ ਜਾਂਦੇ ਹਨ ਜਾਂ ਫਿਰ ਕਈ ਤਰ੍ਹਾਂ ਦੀਆਂ ਹੋਰ ਦਿੱਕਤਾਂ ਸਾਹਮਣੇ ਆਉਂਦੀਆਂ ਹਨ।
ਦੰਦਾਂ ਵਿੱਚ ਲੱਗੇ ਕੀੜੇ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਕਾਕਜੰਘਾ ਦੇ ਪੌਦੇ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਇਸ ਦੇ ਛੋਟੇ ਆਕਾਰ ਦੇ ਪੱਤੇ ਹੁੰਦੇ ਹਨ ਅਤੇ ਬੈਂਗਣੀ ਰੰਗ ਦੇ ਇਸ ਨੂੰ ਫੁੱਲ ਵੀ ਲੱਗਦੇ ਹਨ।
ਇਹ ਪੌਦਾ ਅਕਸਰ ਸੜਕ ਦੇ ਕੰਢਿਆਂ ਤੇ ਆਮ ਉੱਗ ਜਾਂਦਾ ਹੈ। ਇਸ ਤੋਂ ਇਲਾਵਾ ਨਦੀ ਦੇ ਕੰਡੇ ਤੇ ਵੀ ਇਸ ਪੌਦੇ ਨੂੰ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਪੌਦੇ ਵਿੱਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਜੋ ਮਨੁੱਖ ਲਈ ਕਾਫੀ ਫਾਇਦੇਮੰਦ ਹਨ।
ਕਾਕਜੰਘਾ ਪੌਦੇ ਦੀ ਜੜ੍ਹ ਦੰਦਾਂ ਲਈ ਕਾਫ਼ੀ ਲਾਭਦਾਇਕ ਹੁੰਦੀ ਹੈ। ਇਸ ਦੀ ਵਰਤੋ ਕਰਨ ਲਈ ਸਭ ਤੋਂ ਪਹਿਲਾਂ ਪੌਦੇ ਦੀ ਜੜ੍ਹ ਲਵੋ। ਇਸ ਉੱਤੇ ਲੱਗੀ ਮਿੱਟੀ ਨੂੰ ਸਾਫ ਕਰ ਲਵੋ।ਹੁਣ ਜਿਹੜੇ ਦੰਦਾਂ ਵਿਚ ਦਰਦ ਹੋ ਰਿਹਾ ਹੈ ਉਸ ਦੰਦ ਦੇ ਹੇਠਾਂ
ਇਸ ਜੜ੍ਹ ਨੂੰ ਰੱਖ ਲਵੋ। ਇਸ ਨੂੰ ਕੁਝ ਸਮੇਂ ਤਕ ਇਸੇ ਤਰ੍ਹਾਂ ਪਿਆ ਰਹਿਣ ਦਿਓ। ਕਿਉਂਕਿ ਜਦੋਂ ਇਸ ਜੜ੍ਹ ਦਾ ਰਸ ਦੰਦ ਵਿੱਚ ਲੱਗੇਗਾ ਜਾਂ ਦੰਦ ਵਿਚ ਮੌਜੂਦ ਕੀੜੇ ਤੱਕ ਪਹੁੰਚੇਗਾ। ਤਾਂ ਉਹ ਕੀੜਾ ਖ ਤ ਮ ਹੋ ਜਾਵੇਗਾ। ਜਿਸ ਦੇ ਨਾਲ ਦੰਦ ਵਿਚ ਹੋ ਰਹੀ
ਪੀੜ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਦੇ ਪੱਤੇ ਚਬਾਉਣ ਨਾਲ ਵੀ ਦੰਦਾਂ ਵਿਚਲੇ ਹੋ ਰਹੇ ਦਰਦ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।