ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਭਾਰਤ ਵਿੱਚ ਨਿਮਾਣੀਆਂ ਰੋਗ ਬਹੁਤ ਜ਼ਿਆਦਾ ਵੱਧ ਰਿਹਾ ਹੈ। ਦੁਨੀਆਂ ਭਰ ਵਿੱਚ ਇਸ ਮਾਮਲੇ ਵਿੱਚ ਭਾਰਤ ਦੂਜੇ ਸਥਾਨ ਤੇ ਹੈ। ਨਿਮੋਨੀਆ ਦੀ ਸਮੱਸਿਆ ਵਾਇਰਲ ਅਤੇ ਬੈਕਟੀਰੀਅਲ ਇਨਫੈਕਸ਼ਨ ਦੇ ਚੱਲਦੇ ਹੁੰਦੀ ਹੈ। ਜਿਨ੍ਹਾਂ ਲੋਕਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ।
ਉਨ੍ਹਾਂ ਲੋਕਾਂ ਨੂੰ ਨਿਮੋਨੀਆ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਹ ਸਮੱਸਿਆ ਜ਼ਿਆਦਾਤਰ ਸਰਦੀਆਂ ਵਿੱਚ ਹੁੰਦੀ ਹੈ ਜਿਸ ਨਾਲ ਫੇਫੜਿਆਂ ਵਿੱਚ ਇਨਫੈਕਸ਼ਨ ਦੇ ਨਾਲ ਨਾਲ ਸੋਜ ਅਤੇ ਪਾਣੀ ਵੀ ਭਰ ਜਾਂਦਾ ਹੈ। ਇਸ ਦਾ ਸਮੇਂ ਸਿਰ ਇਲਾਜ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਨਿਮੋਨਿਆ ਹੋਣ ਦੇ ਮੁੱਖ ਲੱਛਣ ਅਤੇ ਇਸ ਨੂੰ ਠੀਕ ਕਰਨ ਲਈ ਘਰੇਲੂ ਨੁਸਖੇ। ਨਿਮੋਨੀਆ ਹੋਣ ਦੇ ਮੁੱਖ ਲੱਛਣ ਹਨ।ਤੇਜ਼ ਬੁਖ਼ਾਰ ਹੁਣਾ,ਖਾਂਸੀ ਦੇ ਨਾਲ ਬਲਗਮ ਆਉਣਾ,ਕਈ ਵਾਰ ਖਾਂਸੀ ਵਿੱਚ ਖ਼ੂਨ ਆਉਣਾ,ਸਾਹ ਲੈਣ ਵਿੱਚ ਪ੍ਰੇਸ਼ਾਨੀ ਹੋਣਾ,ਸਾਹ ਅਤੇ ਦਿਲ ਦੀ ਧੜਕਣ ਤੇਜ਼ ਹੋਣਾ,ਬੇਚੈਨੀ ਮਹਿਸੂਸ ਹੋਣਾ,ਸੀਨੇ ਵਿੱਚ ਦਰਦ ਹੋਣਾ,ਭੁੱਖ ਨਾ ਲੱਗਣਾ,ਬਲੱਡ ਪ੍ਰੈਸ਼ਰ ਘੱਟ ਰਹਿਣਾ,ਜੀ ਮਚਲਣਾ ਅਤੇ ਉਲਟੀ ਆਉਣਾ।
ਤੁਸੀਂ ਨਿਮੋਨਿਆ ਲਈ ਘਰੇਲੂ ਨੁਸਖੇ ਤਿਆਰ ਕਰ ਸਕਦੇ ਹੋ।ਨਿਮੋਨੀਆ ਦੀ ਸਮੱਸਿਆ ਹੋਣ ਤੇ ਅਦਰਕ ਅਤੇ ਤੁਲਸੀ ਦੇ ਰਸ ਵਿਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਜਲਦੀ ਆਰਾਮ ਮਿਲਦਾ ਹੈ ਨਿਮੋਨੀਆ ਦੀ ਸਮੱਸਿਆ ਹੋਣ ਤੇ ਛਾਤੀ ਤੇ ਲੌਂਗ ਦੇ ਤੇਲ ਦੀ ਮਾਲਿਸ਼ ਕਰੋ। ਇਸ ਨਾਲ ਨਿਮੋਨੀਆ ਵਿੱਚ ਹੋਣ ਵਾਲੀ ਸੋਜ ਅਤੇ ਦਰਦ ਤੋਂ ਰਾਹਤ ਮਿਲਦੀ ਹੈ।
ਨਿਮੋਨੀਆ ਵਿੱਚ ਤੁਲਸੀ ਦੀ ਚਾਹ ਜਾਂ ਫਿਰ ਕਾੜ੍ਹਾ ਬਣਾ ਕੇ ਪੀਣ ਨਾਲ ਜਲਦੀ ਆਰਾਮ ਮਿਲਦਾ ਹੈ। ਕਿਉਂਕਿ ਤੁਲਸੀ ਦੀ ਚਾਹ ਬੈਕਟੀਰੀਅਲ ਅਤੇ ਵਾਇਰਲ ਇਨਫੈਕਸ਼ਨ ਵਿੱਚ ਕਾਫੀ ਫਾਇਦੇਮੰਦ ਹੈ। ਤੁਸੀਂ ਚਾਹੋ ਤਾਂ ਇਸ ਦੀਆਂ ਪੱਤੀਆਂ ਵੀ ਚਵਾ ਕੇ ਖਾ ਸਕਦੇ ਹੋ।
ਇੱਕ ਕੱਪ ਦੁੱਧ ਵਿੱਚ ਚਾਰ ਕੱਪ ਪਾਣੀ ਮਿਲਾਓ ਅਤੇ 4-5 ਕਲੀਆਂ ਲੱਸਣ ਦੀਆਂ ਮਿਲਾ ਕੇ ਚੰਗੀ ਤਰ੍ਹਾਂ ਉਬਾਲੋ। ਜਦੋਂ ਅੱਧਾ ਕੱਪ ਰਹਿ ਜਾਵੇ ਤਾਂ ਇਸ ਦਾ ਸੇਵਨ ਕਰੋ। ਇਸ ਦਾ ਦਿਨ ਵਿੱਚ ਇੱਕ ਵਾਰ ਸੇਵਨ ਕਰੋ। ਨਿਮੋਨੀਆ ਤੋਂ ਜਲਦੀ ਅਰਾਮ ਮਿਲੇਗਾ।
ਜੈਤੂਨ ਦਾ ਤੇਲ ਅਤੇ ਸਰ੍ਹੋਂ ਦੇ ਤੇਲ ਨੂੰ ਪਾਣੀ ਵਿੱਚ ਉਬਾਲ ਕੇ ਭਾਫ਼ ਲਓ। ਇਸ ਨਾਲ ਵੀ ਨਿਭਾਉਣੀਆਂ ਤੋਂ ਜਲਦੀ ਆਰਾਮ ਮਿਲਦਾ ਹੈ। ਅੱਧਾ ਚਮਚ ਹਲਦੀ ਅਤੇ ਇੱਕ ਚੋਥਾਈ ਚਮਚ ਕਾਲੀ ਮਿਰਚ ਪਾਊਡਰ ਮਿਲਾ ਕੇ ਇੱਕ ਗਿਲਾਸ ਕੋਸੇ ਪਾਣੀ ਵਿਚ ਮਿਲਾ ਕੇ ਪੀਓ। ਨਿਮੋਨੀਆਂ ਵਿੱਚ ਗਰਮ ਦੁੱਧ ਵਿੱਚ ਹਲਦੀ ਮਿਲਾ ਕੇ ਸੇਵਨ ਕਰਨ ਨਾਲ ਵੀ ਜਲਦੀ ਆਰਾਮ ਮਿਲਦਾ ਹੈ।
ਨਿਮੋਨੀਆ ਦੀ ਸਮੱਸਿਆ ਹੋਣ ਤੇ ਕਾਲੀ ਮਿਰਚ, ਹਲਦੀ, ਅਦਰਕ, ਹਰੀ ਪੱਤੇਦਾਰ ਸਬਜ਼ੀਆਂ, ਪਾਲਕ ਦਾ ਰਸ, ਸਾਬਤ ਅਨਾਜ, ਦਲੀਆ, ਸੂਪ ਅਤੇ ਖਿਚੜੀ ਖਾਓ।ਜੰਕ ਫੂਡ, ਮਸਾਲੇਦਾਰ ਖਾਣਾ, ਕੋਲਡ ਡਰਿੰਕਸ, ਠੰਢੀਆਂ ਚੀਜ਼ਾਂ ਅਤੇ ਪ੍ਰੋਸੈਸਡ ਫੂਡਸ ਨਿਮੋਨਿਆ ਵਿੱਚ ਕਦੇ ਨਹੀਂ ਖਾਣੇ ਚਾਹੀਦੇ ਹਨ।