ਕੋਲਨ ਕੈਂ ਸ ਰ ਦੇ ਸ਼ੁਰੂਆਤੀ ਲੱਛਣ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਕੈਂਸਰ ਦੀ ਬਿਮਾਰੀ ਦੁਨੀਆਂ ਭਰ ਵਿੱਚ ਸਿਹਤ ਨਾਲ ਜੁੜੀ ਹੋਈ ਬਹੁਤ ਵੱਡੀ ਚੁਣੌਤੀ ਬਣ ਚੁੱਕੀ ਹੈ। ਇਸ ਬਿਮਾਰੀ ਵਿੱਚ ਮਰੀਜ਼ ਜੇਕਰ ਸ਼ੁਰੂਆਤੀ ਸਮੇਂ ਵਿਚ ਇਲਾਜ ਕਰ ਲੈਂਦਾ ਹੈ, ਤਾਂ ਉਸ ਦੇ ਠੀਕ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਕੈਂਸਰ ਦੀ ਬਿਮਾਰੀ ਕਈ ਤਰ੍ਹਾਂ ਦੀ ਹੁੰਦੀ ਹੈ।

ਇਸ ਬਿਮਾਰੀ ਦੀ ਸ਼ੁਰੂਆਤ ਵਿੱਚ ਸਾਡੇ ਸਰੀਰ ਵਿੱਚ ਕਈ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ। ਬਾਊਲ ਕੈਂਸਰ ਜਿਸ ਨੂੰ ਕੋਲੋਰੇਕਟਲ ਕੈਂਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਅੰਤੜੀਆਂ ਵਿੱਚ ਹੋਣ ਵਾਲੀ ਇਕ ਗੰਭੀਰ ਸਮੱਸਿਆ ਹੈ, ਇਸ ਬਿਮਾਰੀ ਦੇ ਸ਼ੂਰੁਆਤ ਆਂਤਾ ਦੀ ਅੰਦਰੂਨੀ ਪਰਤ ਤੋਂ ਹੁੰਦੀ ਹੈ।

ਤੇ ਹੌਲੀ ਹੌਲੀ ਇਹ ਸਮੱਸਿਆ ਵਧ ਕੇ ਸਰੀਰ ਦੇ ਹੋਰ ਅੰਗਾਂ ਤੱਕ ਪਹੁੰਚ ਸਕਦੀ ਹੈ। ਅੰਤੜੀਆਂ ਦੇ ਕੈਂਸਰ ਦੇ ਸ਼ੁਰੂਆਤ ਵਿੱਚ ਦਿਖਾਈ ਦੇਣ ਵਾਲੇ ਲੱਛਣਾਂ ਨੂੰ ਸਮਝ ਕੇ ਤੁਸੀਂ ਸਹੀ ਸਮੇਂ ਤੇ ਡਾਕਟਰ ਦੀ ਸਲਾਹ ਅਤੇ ਇਲਾਜ ਲੈ ਸਕਦੇ ਹੋ।

ਅੰਤੜੀਆਂ ਦੇ ਕੈਂਸਰ ਦੇ ਸ਼ੁਰੂਆਤ ਵਿੱਚ ਮਰੀਜ਼ ਵਿਚ ਦਿਖਾਈ ਦੇਣ ਵਾਲੇ ਲੱਛਣ ਥੋੜ੍ਹੇ ਅੱਡ ਹੁੰਦੇ ਹਨ। ਪਰ ਜਦੋਂ ਇਹ ਸਮੱਸਿਆ ਵਧਣੀ ਸ਼ੁਰੂ ਹੁੰਦੀ ਹੈ, ਤਾਂ ਇਸ ਦੇ ਲੱਛਣ ਵੀ ਵਧਣ ਲੱਗ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਅੰਤੜੀਆਂ ਦੇ ਕੈਂਸਰ ਦੀ ਸਮੱਸਿਆ ਵਿੱਚ ਦਿਖਾਈ ਦੇਣ ਵਾਲੇ ਲੱਛਣ ਅਤੇ ਇਸ ਤੋਂ ਬਚਣ ਲਈ ਨੁਸਖਿਆਂ ਬਾਰੇ ਦੱਸਾਂਗੇ।

ਬਾਊਲ ਕੈਂਸਰ ਜਿਸ ਨੂੰ ਕੋਲੋਰੇਕਟਲ ਕੈਂਸਰ ਜਾਂ ਅੰਤੜੀਆਂ ਦੇ ਕੈਂਸਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਸਮੱਸਿਆ ਕਈ ਕਾਰਨਾਂ ਨਾਲ ਹੋ ਸਕਦੀ ਹੈ। ਲੋਕਾਂ ਵਿਚ ਅੰਤੜੀਆਂ ਦਾ ਕੈਂਸਰ ਹੋਣ ਦੇ ਕੁਝ ਕਾਰਨ ਅਸੰਤੁਲਿਤ ਅਤੇ ਜ਼ਿਆਦਾ ਆਇਲੀ ਖਾਣੇ ਦਾ ਸੇਵਨ ਕਰਨਾ, ਪ੍ਰੋਸੈਸਡ ਫੂਡ ਦਾ ਜ਼ਿਆਦਾ ਦਾ ਸੇਵਨ ਕਰਨਾ, ਡਾਇਬਿਟੀਜ, ਮੋਟਾਪੇ ਦੀ ਸਮੱਸਿਆ ਅਤੇ ਅਨੁਵਾਂਸ਼ਿਕ ਕਾਰਨ ਹੋ ਸਕਦੇ ਹਨ।

ਬਾਊਲ ਕੈਂਸਰ ਜਾਂ ਅੰਤੜੀਆਂ ਦਾ ਕੈਂਸਰ ਹੋਣ ਨਾਲ ਸਾਡੇ ਸਰੀਰ ਵਿੱਚ ਦਿਖਣ ਵਾਲੇ ਕੁਝ ਲੱਛਣ ਇਹ ਹਨ। ਬਾਊਲ ਕੈਂਸਰ ਹੋਣ ਤੇ ਮਲ ਵਿੱਚ ਖ਼ੂਨ ਆਉਣ ਦੀ ਸਮੱਸਿਆ ਹੋ ਸਕਦੀ ਹੈ। ਅੰਤੜੀਆਂ ਦੀ ਕੈਂਸਰ ਦੀ ਸ਼ੁਰੂਆਤ ਹੋਣ ਤੋਂ ਬਾਅਦ ਮਰੀਜ਼ ਨੂੰ ਪੇਟ ਵਿੱਚ ਦਰਦ ਹੋ ਸਕਦਾ ਹੈ। ਪਾਚਣ ਨਾਲ ਜੁੜੀਆਂ ਪਰੇਸ਼ਾਨੀਆਂ ਜਿਵੇਂ ਕਬਜ਼ ਅਤੇ ਡਾਇਰੀਆ।

ਮਲਾਸ਼ੀਆ ਵਿਚ ਗੰਢ ਦੀ ਸਮੱਸਿਆਬਾਊਲ ਕੈਂਸਰ ਦੀ ਸ਼ੁਰੂਆਤ ਵਿੱਚ ਅਨੀਮੀਆ ਦੀ ਸਮੱਸਿਆ ਹੋ ਸਕਦੀ ਹੈ। ਪਿਸ਼ਾਬ ਕਰਦੇ ਸਮੇਂ ਦਰਦ ਅਤੇ ਪਿਸ਼ਾਬ ਵਿਚ ਖ਼ੂਨ ਆਉਣ ਦੀ ਸਮੱਸਿਆ ਵੀ ਬਾਊਲ ਕੈਂਸਰ ਦਾ ਸ਼ੁਰੂਆਤੀ ਲੱਛਣ ਹੈ ।ਸਾਹ ਲੈਣ ਵਿਚ ਤਕਲੀਫ ਅਤੇ ਸਾਹ ਦੀ ਕਮੀ ਹੋਣਾ ਬਾਊਲ ਕੈਂਸਰ ਜਾ ਅੰਤੜੀਆਂ ਦਾ ਕੈਂਸਰ ਜ਼ਿਆਦਾਤਰ ਮਾਮਲਿਆਂ ਵਿੱਚ ਖਾਣ ਪੀਣ ਨਾਲ ਜੁੜੀਆਂ ਗਲਤ ਆਦਤਾਂ ਜਾਂ ਅਨੁਵਾਂਸ਼ਿਕ ਕਾਰਨਾਂ ਦੇ ਨਾਲ ਹੁੰਦਾ ਹੈ।

ਅਜਿਹੇ ਲੋਕ ਜਿਨ੍ਹਾਂ ਨੂੰ ਕੋਲਨ ਕੈਂਸਰ , ਬਾਊਲ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ । ਉਨ੍ਹਾਂ ਨੂੰ ਆਪਣੇ ਖਾਣ ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ । ਬਾਊਲ ਕੈਂਸਰ ਤੋਂ ਬਚਣ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ।ਅੰਤੜੀਆਂ ਦੇ ਕੈਂਸਰ ਦੇ ਲੱਛਣ ਦਿਖਣ ਤੇ ਡਾਕਟਰ ਦੀ ਸਲਾਹ ਨਾਲ ਸਕਰੀਨਿੰਗ ਜ਼ਰੂਰ ਕਰਵਾਓ।
ਹਰੀ ਸਬਜ਼ੀਆਂ, ਫ਼ਲ ਅਤੇ ਸਾਬੁਤ ਅਨਾਜ ਨੂੰ ਆਪਣੀ ਡਾਈਟ ਚ ਜ਼ਰੂਰ ਸ਼ਾਮਲ ਕਰੋ।

ਵਿਟਾਮਿਨ, ਖਣਿਜ ਅਤੇ ਐਂਟੀ ਆਕਸੀਡੈਂਟ ਦੀ ਭਰਪੂਰ ਮਾਤਰਾ ਪਾਏ ਜਾਣ ਵਾਲੇ ਫੂਡਸ ਨੂੰ ਆਪਣੀ ਡਾਈਟ ਵਿਚ ਸ਼ਾਮਲ ਕਰੋ ।ਅਲਕੋਹਲ ਦਾ ਸੇਵਨ ਘੱਟ ਕਰੋ ਅਤੇ ਧੂਮਰ ਪਾਨ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ। ਰੋਜ਼ਾਨਾ ਐਕਸਰਸਾਈਜ਼ ਅਤੇ ਸੈਰ ਜ਼ਰੂਰ ਕਰੋ। ਖਾਣ ਪੀਣ ਦੀਆਂ ਜੁੜੀਆਂ ਗਲਤ ਆਦਤਾਂ ਅਤੇ ਜੀਵਨਸ਼ੈਲੀ ਦੀ ਵਜ੍ਹਾ ਨਾਲ ਲੋਕਾਂ ਵਿੱਚ ਅੰਤੜੀਆਂ ਦਾ ਕੈਂਸਰ ਹੋਣ ਦੀ ਸੰਭਾਵਨਾ ਵਧ ਰਹੀ ਹੈ। ਇਸ ਸਮੱਸਿਆ ਤੋਂ ਬਚਣ ਲਈ ਤੁਹਾਨੂੰ ਦੱਸਿਆ ਗਈਆਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਅਤੇ ਲੱਛਣ ਦਿਖਣ ਤੇ ਡਾਕਟਰ ਦੀ ਸਲਾਹ ਜ਼ਰੂਰ ਲਵੋ।

Leave a Reply

Your email address will not be published. Required fields are marked *