ਹੈਲੋ ਤੁਹਾਡਾ ਸੁਆਗਤ ਹੈ ।ਹਿੰਦੂ ਧਰਮ ਵਿੱਚ ਗਹਿਣਿਆਂ ਨੂੰ ਬਹੁਤ ਹੀ ਪਵਿੱਤਰ ਮੰਨਿਆ ਗਿਆ ਹੈ। ਜਿਸ ਘਰ ਦੀ ਇਸਤਰੀ ਦੇ ਤਨ ਤੇ ਗਹਿਣੇ ਨਹੀਂ ਹੁੰਦੇ, ਉਸ ਘਰ ਵਿੱਚ ਅਲਕਸ਼ਮੀ ਦਾ ਵਾਸ ਹੋ ਜਾਂਦਾ ਹੈ। ਪਤੀ ਪਤਨੀ ਵਿਚਕਾਰ ਹਮੇਸ਼ਾ ਲੜਾਈ ਝਗੜੇ ਹੁੰਦੇ ਰਹਿੰਦੇ ਹਨ। ਇਸ ਕਰਕੇ ਘਰ ਦੀ ਇਸਤਰੀ ਦੇ ਸਰੀਰ ਉੱਤੇ ਹਮੇਸ਼ਾ ਗਹਿਣੇ ਹੋਣੇ ਚਾਹੀਦੇ ਹਨ।
ਘੱਟੋ ਘੱਟ ਮੰਗਲਸੂਤਰ ਜ਼ਰੂਰ ਹੋਣਾ ਚਾਹੀਦਾ ਹੈ। ਇਸ ਨਾਲ ਘਰ ਵਿਚ ਸੁਭਾਗ ਆਉਂਦਾ ਹੈ ਪ੍ਰਾਚੀਨ ਧਰਮ ਗ੍ਰੰਥਾਂ ਵਿਚ ਵੀ ਗਹਿਣਿਆਂ ਦਾ ਬਹੁਤ ਮਹੱਤਵ ਦੱਸਿਆ ਗਿਆ ਹੈ ਗਹਿਣਿਆਂ ਨੂੰ ਭੇਟ ਕਰਨ ਦੀ ਵੀ ਬਹੁਤ ਜ਼ਿਆਦਾ ਮਹਾਨਤਾ ਹੈ। ਸ਼ਾਸਤਰਾਂ ਦੇ ਅਨੁਸਾਰ ਗਹਿਣਿਆਂ ਦਾ ਖੋਹ ਜਾਣਾ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ।
ਗਹਿਣਿਆਂ ਨੂੰ ਭੇਟ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਪਰ ਗਹਿਣਿਆਂ ਦਾ ਖੋਹ ਜਾਣਾ ਅਸ਼ੁੱਭ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇਸਤਰੀ ਦੇ ਉਨ੍ਹਾਂ ਗਹਿਣਿਆਂ ਬਾਰੇ ਦੱਸਾਂਗੇ ਜਿਨ੍ਹਾਂ ਦੇ ਖੋਹ ਜਾਣ ਨਾਲ ਜ਼ਿੰਦਗੀ ਦੇ ਬੁਰਾ ਅਸਰ ਪੈਂਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿਹੜੇ ਗਹਿਣੇ ਗੁੰਮ ਹੋਣਾ ਚੰਗਾ ਨਹੀਂ ਮੰਨਿਆ ਜਾਂਦਾ।
ਕੰਨ ਦੇ ਗਹਿਣੇ ਗੁੰਮਣਾ ਚੰਗਾ ਨਹੀਂ ਮੰਨਿਆ ਜਾਂਦਾ ਸੀ। ਇਸ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਹੋਣ ਨਾਲ ਤੁਹਾਨੂੰ ਕੋਈ ਅਸ਼ੁੱਭ ਸਮਾਚਾਰ ਮਿਲ ਸਕਦਾ ਹੈ। ਜਾਂ ਫਿਰ ਤੁਹਾਨੂੰ ਕਿਸੇ ਤੋਂ ਅਪਮਾਨਜਨਕ ਗੱਲਾਂ ਸੁਣਨ ਨੂੰ ਮਿਲ ਸਕਦੀਆਂ ਹਨ। ਨੱਕ ਦਾ ਗਹਿਣਾ ਖੋ ਜਾਣਾ ਇਜ਼ਤ ਸਮਾਨ ਨੂੰ ਖੋ ਜਾਣ ਦੇ ਬਰਾਬਰ ਮੰਨਿਆ ਗਿਆ ਹੈ। ਜੇਕਰ ਕਿਸੇ ਇਸਤਰੀ ਦਾ ਨੱਕ ਦਾ ਗਹਿਣਾ ਹੋ ਜਾਂਦਾ ਹੈ ਤਾਂ ਭਵਿੱਖ ਵਿੱਚ ਉਸ ਨੂੰ ਅਪਮਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜੇਕਰ ਮੱਥੇ ਦਾ ਕੋਈ ਗਹਿਣਾ ਹੋ ਜਾਂਦਾ ਹੈ ਤਾਂ ਇਸ ਨਾਲ ਦਿਮਾਗ ਦੀ ਕਈ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਤਣਾਅ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਗਲੇ ਵਿਚ ਹਾਰ ਪਹਿਨਣਾ ਸੰਪੰਨਤਾ ਨੂੰ ਦਰਸਾਉਂਦਾ ਹੈ। ਪ੍ਰਾਚੀਨ ਕਾਲ ਵਿੱਚ-ਗਲੇ ਤੇ ਪਾਉਣ ਵਾਲੇ ਗਹਿਣਿਆਂ ਤੋਂ ਮਨੁੱਖ ਦੀ ਸੰਪਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਸੀ। ਜੇਕਰ ਕਿਸੇ ਇਸਤਰੀ ਦੇ ਗਲੇ ਦਾ ਗਹਿਣਾ ਖੋ ਜਾਂਦਾ ਹੈ ਤਾਂ ਇਹ ਉਸ ਦੀ ਬਰਬਾਦੀ ਵੱਲ ਇਸ਼ਾਰਾ ਕਰਦਾ ਹੈ। ਵਪਾਰ ਵਿੱਚ ਧਨ ਹਾਨੀ ਦਾ ਨੁਕਸਾਨ ਹੋ ਸਕਦਾ ਹੈ।
ਇਸ ਗਹਿਣੇ ਨੂੰ ਵੇਚਣ ਨਾਲ ਵੀ ਮਨੁੱਖ ਨੂੰ ਦਲਿੱਦਰਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਰ ਕੇ ਜਿੰਨੀ ਮਰਜ਼ੀ ਜ਼ਰੂਰਤ ਹੋਵੇ ਪਰ ਗਲੇ ਦੇ ਗਹਿਣੇ ਨੂੰ ਕਦੀ ਵੀ ਨਹੀਂ ਵੇਚਣਾ ਚਾਹੀਦਾ। ਜੇਕਰ ਕਿਸੇ ਇਸਤਰੀ ਦਾ ਬਾਜੂ ਬੰਦ ਖੋਹ ਜਾਂਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੰਗਨ ਦਾ ਖੋਣਾ ਵੀ ਅਸ਼ੁੱਭ ਮੰਨਿਆ ਜਾਂਦਾ ਹੈ।
ਕੰਗਣ ਟੁਟਣ ਜਾਂ ਖੋਹਣ ਤੋਂ ਬਾਅਦ ਨਾਲ ਨਾਲ ਦੂਸਰੇ ਕੰਗਣ ਪਹਿਨਣੇ ਚਾਹੀਦੇ ਹਨ। ਪ੍ਰਾਚੀਨ ਗ੍ਰੰਥਾਂ ਦੇ ਅਨੁਸਾਰ ਜੇਕਰ ਕਿਸੇ ਦੀ ਅੰਗੂਠੀ ਖੋਹ ਜਾਂਦੀ ਹੈ ਤਾਂ ਇਸ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਪੈਰ ਦਾ ਬਿਛੂਆ ਹੋ ਜਾਣ ਤੇ ਪਤੀ ਦੀ ਸੇਹਤ ਤੇ ਬੁਰਾ ਅਸਰ ਪੈਂਦਾ ਹੈ। ਇਹ ਸੀ ਕੁਝ ਚੀਜ਼ਾਂ ਜਿਨ੍ਹਾਂ ਦੇ ਗੁੰਮ ਹੋਣ ਨੂੰ ਸਰਾਪ ਅਪਸ਼ਗਨ ਮੰਨਿਆ ਜਾਂਦਾ ਹੈ।