ਘਰ ਵਿੱਚ ਆਉਣ ਲੱਗ ਗਯੀ ਹੈ ਗਰੀਬੀ ਤਾਂ ਤੁਰੰਤ ਬੰਦ ਕਰ ਦਿਓ ਇਹ 5 ਕੰਮ ||

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਔਰਤਾਂ ਨੂੰ ਆਪਣੇ ਘਰ ਦੇ ਅੰਦਰ ਇਹ 5 ਕੰਮ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਘਰ ਵਿਚ ਦੁਖ਼ ਦਲਿਦਰਤਾ ਆਉਂਦੀ ਹੈ ਅਤੇ ਇਹੋ ਜਿਹੇ ਘਰ ਵਿਚੋਂ ਮਾਤਾ ਲਕਸ਼ਮੀ ਨਾਰਾਜ਼ ਹੋ ਕੇ ਚਲੀ ਜਾਂਦੀ ਹੈ।

ਦੋਸਤੋ ਸਾਡੇ ਪ੍ਰਾਚੀਨ ਗ੍ਰੰਥਾਂ ਦੇ ਵਿੱਚ ਹਰ ਪਤੀ ਪਤਨੀ ਨੂੰ ਸ਼ਿਵ ਜੀ ਅਤੇ ਮਾਤਾ ਗੌਰੀ ਜੀ ਦਾ ਰੂਪ ਮੰਨਿਆ ਜਾਂਦਾ ਹੈ। ਸ਼ਿਵ ਜੀ ਅਤੇ ਮਾਤਾ ਗੌਰੀ ਇਕ ਦੂਜੇ ਦੇ ਪੂਰਕ ਹਨ ਉਸੇ ਤਰ੍ਹਾਂ ਪਤੀ ਪਤਨੀ ਵੀ ਇਕ ਦੂਸਰੇ ਦੇ ਅਰਧ ਅੰਗ ਹੁੰਦੇ ਹਨ। ਇਸ ਕਰ ਕੇ ਪਤਨੀ ਨੂੰ ਅਰਧਾਂਗਣੀਂ ਕਿਹਾ ਜਾਂਦਾ ਹੈ ਵਿਆਹ ਤੋਂ ਬਾਅਦ ‌ ਪਤਨੀ ਦੀ ਕਿਸਮਤ ਆਪਣੇ ਪਤੀ ਦੀ ਕਿਸਮਤ ਦੇ ਨਾਲ ਜੁੜ ਜਾਂਦੀ ਹੈ। ਪਤਨੀ ਦੁਆਰਾ ਕੀਤੇ ਗਏ ਸ਼ੁੱਭ ਕੰਮਾਂ ਦਾ ਫ਼ਲ ਪਤੀ ਨੂੰ ਵੀ ਪ੍ਰਾਪਤ ਹੁੰਦਾ ਹੈ।

ਉਸੇ ਤਰ੍ਹਾਂ ਪਤਨੀ ਦੁਆਰਾ ਕੀਤੇ ਗਏ ਗਲਤ ਕੰਮਾਂ ਦਾ ਭੁਗਤਾਨ ਵੀ ਪਤੀ ਨੂੰ ਸਹਿਣਾ ਪੈਂਦਾ ਹੈ। ਸਾਡੇ ਹਿੰਦੂ ਸਮਾਜ ਵਿਚ ਇਸਤਰੀ ਨੂੰ ਅਨਪੂਰਨਾ ਮੰਨਿਆ ਜਾਂਦਾ ਹੈ। ਪਰ ਕੁਝ ਇਸਤਰੀਆਂ ਦੁਆਰਾ ਕੀਤੇ ਗਏ ਗਲਤ ਕੰਮਾਂ ਦੇ ਨਾਲ ਮਾਤਾ ਲਕਸ਼ਮੀ ਰੁਸ ਜਾਂਦੀ ਹੈ। ਮਾਤਾ ਲਕਸ਼ਮੀ ਇਹੋ ਜਿਹੇ ਘਰ ਵਿੱਚੋਂ ਚਲੀ ਜਾਂਦੀ ਹੈ ਅਤੇ ਉਸ ਘਰ ਵਿੱਚ ਉਨ੍ਹਾਂ ਦੀ ਭੈਣ ਅਲਕਸ਼ਮੀ ਨਿਵਾਸ ਕਰਦੀ ਹੈ।

ਜੇਕਰ ਤੁਹਾਨੂੰ ਵੀ ਆਪਣੇ ਘਰ ਵਿਚ ਕੁਝ ਇਹੋ ਜਿਹਾ ਮਹਿਸੂਸ ਹੁੰਦਾ ਹੈ ਤਾਂ ਤੁਹਾਨੂੰ ਨਾਲ ਦੇ ਨਾਲ ਆਪਣੇ ਘਰ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਕਿਉਂਕਿ ਘਰ ਵਿੱਚ ਆਲਕਸ਼ਮੀ ਦੇ ਪ੍ਰਵੇਸ਼ ਨਾਲ ਘਰ ਵਿੱਚ ਬੀਮਾਰੀਆਂ ਤੇ ਕਲੇਸ਼ ਵਧਣਾ ਸ਼ੁਰੂ ਹੋ ਜਾਂਦਾ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਉਹ ਕਿਹੜੇ ਕੰਮ ਹਨ ਜਿਹੜੇ ਕਿ ਇਸਤਰੀਆਂ ਨੂੰ ਆਪਣੇ ਘਰ ਵਿਚ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ। ਘਰ ਵਿੱਚ ਇਸਤਰੀਆਂ ਨੂੰ ਸੰਧਿਆ ਦੇ ਸਮੇਂ ਵਾਲ ਖੁੱਲ੍ਹੇ ਰੱਖ ਕੇ ਨਹੀਂ ਘੁੰਮਣਾ ਚਾਹੀਦਾ।

ਕਈ ਇਸਤਰੀਆਂ ਨੂੰ ਆਦਤ ਹੁੰਦੀ ਹੈ ਉਹ ਸ਼ਾਮ ਦੇ ਸਮੇਂ ਆਪਣੇ ਵਾਲ ਸਵਾਰਨਾ ਸ਼ੁਰੂ ਕਰ ਦਿੰਦੀਆਂ ਹਨ। ਉਹ ਵਾਲ ਖੁਲ੍ਹੇ ਛੱਡ ਕੇ ਇਕ ਤੋਂ ਦੂਜੀ ਜਗ੍ਹਾ ਘੁੰਮਦੀਆਂ ਹਨ ਸ਼ਾਸ਼ਤਰਾਂ ਦੇ ਅਨੁਸਾਰ ਇਹ ਚੰਗਾ ਨਹੀਂ ਮੰਨਿਆ ਜਾਂਦਾ। ਸ਼ਾਮ ਦੇ ਸਮੇਂ ਵਾਲ ਖੁੱਲ੍ਹੇ ਛੱਡਣ ਨਾਲ ਨਕਾਰਾਤਮਕ ਊਰਜਾ ਘਰ ਵਿੱਚ ਪ੍ਰਵੇਸ਼ ਕਰਦੀ ਹੈ। ਦੋਸਤੋ ਕਈ ਇਸਤਰੀਆਂ ਘਰ ਦੇ ਮੁੱਖ ਦੁਆਰ ਤੇ ਬੈਠ ਕੇ ਗੱਪਾਂ ਮਾਰਦੀਆ ਹਨ ਜਾਂ ਫਿਰ ਭੋਜਨ ਕਰਦੀਆਂ ਹਨ।

ਘਰਦੀ ਲਕਸ਼ਮੀ ਦਾ ਮੁੱਖ ਦੁਆਰ ਉਤੇ ਬੈਠ ਕੇ ਇਸ ਤਰ੍ਹਾਂ ਦੇ ਕੰਮ ਕਰਨਾ ਚੰਗਾ ਨਹੀਂ ਮੰਨਿਆ ਜਾਂਦਾ। ਮਾਤਾ ਲਕਸ਼ਮੀ ਮੁੱਖ ਦੁਆਰ ਤੋਂ ਘਰ ਵਿੱਚ ਪ੍ਰਵੇਸ਼ ਕਰਦੀ ਹੈ ਜੇਕਰ ਘਰ ਦੀ ਇਸਤਰੀ ਮੁੱਖ ਦੁਆਰ ਤੇ ਬੈਠ ਜਾਂਦੀਆਂ ਹਨ ਤਾਂ ਮਾਤਾ ਲਕਸ਼ਮੀ ਵਾਪਸ ਮੁੜ ਜਾਂਦੀ ਹੈ। ਬਹੁਤ ਸਾਰੀਆਂ ਇਸਤਰੀਆਂ ਸੂਰਜ ਡੁੱਬਣ ਤੋਂ ਬਾਅਦ ਵੀ ਬਹੁਤ ਦੇਰ ਸਮੇਂ ਤੱਕ ਸੌਂਦੀਆਂ ਰਹਿੰਦੀਆਂ ਹਨ। ਇਸ ਨਾਲ ਘਰ ਦੀ ਬਰਕਤ ਚਲੀ ਜਾਂਦੀ ਹੈ ਅਤੇ ਘਰ ਵਿਚ ਨਕਾਰਾਤਮਕਤਾ ਆਉਂਦੀ ਹੈ।

ਇਸਤਰੀਆਂ ਨੂੰ ਸਵੇਰੇ ਜਲਦੀ ਉੱਠ ਕੇ ਪੂਜਾ ਪਾਠ ਕਰਨੀ ਚਾਹੀਦੀ ਹੈ। ਜਿਸ ਨਾਲ ਘਰ ਵਿਚ ਸਕਾਰਾਤਮਕ ਵਾਤਾਵਰਨ ਬਣਿਆ ਰਹਿੰਦਾ ਹੈ। ਘਰ ਵਿਚ ਹਰ ਸਮੇਂ ਜੂਠੇ ਬਰਤਨਾਂ ਦਾ ਹੋਣਾ ਚੰਗਾ ਨਹੀਂ ਮੰਨਿਆ ਜਾਂਦਾ। ਜੂਠੇ ਬਰਤਨ ਨਕਾਰਾਤਮਕਤਾ ਫੈਲਾਉਂਦੇ ਹਨ ਇਸ ਕਰ ਕੇ ਇਹੋ ਜਿਹੇ ਘਰ ਵਿੱਚ ਮਾਤਾ ਲਕਸ਼ਮੀ ਨਿਵਾਸ ਨਹੀਂ ਕਰਦੀ।ਇਸ ਕਰ ਕੇ ਜੂਠੇ ਬਰਤਨਾਂ ਨੂੰ ਰਾਤ ਨੂੰ ਹੀ ਸਾਫ਼ ਕਰ ਕੇ ਸੌਣਾ ਚਾਹੀਦਾ ਹੈ।

ਪਤਨੀ ਪਿਆਰ ਸਹਿਣਸ਼ੀਲਤਾ ਤਿਆਗ ਦੀ ਮੂਰਤ ਮੰਨੀ ਜਾਂਦੀ ਹੈ। ਪਰ ਕਈ ਇਸਤਰੀਆਂ ਦੀ ਬਾਣੀ ਬਹੁਤ ਕਠੋਰਤਾ ਵਾਲੀ ਹੁੰਦੀ ਹੈ। ਜਿਸ ਘਰ ਵਿਚ ਹਮੇਸ਼ਾਂ ਕਲੇਸ਼ ਰਹਿੰਦਾ ਹੈ ਉਸ ਘਰ ਵਿੱਚ ਮਾਤਾ ਲਕਸ਼ਮੀ ਨਿਵਾਸ ਨਹੀਂ ਕਰਦੀ। ਇਸ ਕਰਕੇ ਘਰ ਵਿੱਚ ਆਪਸੀ ਪ੍ਰੇਮ ਰੱਖਣਾ ਚਾਹੀਦਾ ਹੈ ਅਤੇ ਇਸਵਰ ਦੇ ਪ੍ਰਤੀ ਸ਼ਰਧਾ ਭਾਵਨਾ ਰੱਖਣੀ ਚਾਹੀਦੀ ਹੈ। ਇਸ ਨਾਲ ਘਰ ਵਿੱਚ ਬਰਕਤ ਹੁੰਦੀ ਹੈ। ਜਿਸ ਘਰ ਵਿੱਚ ਆਏ ਹੋਏ ਕਿਸੇ ਗਰੀਬ ਵਿਅਕਤੀ ਦਾ ਨਿਰਾਦਰ ਕੀਤਾ ਜਾਂਦਾ ਹੈ, ਤਾ ਮਾਤਾ ਲਕਸ਼ਮੀ ਬਹੁਤ ਨਾਰਾਜ਼ ਹੁੰਦੀ ਹੈ।

ਜੇਕਰ ਤੁਹਾਡੇ ਘਰ ਵਿੱਚ ਆਏ ਹੋਏ ਕਿਸੇ ਗਰੀਬ ਵਿਅਕਤੀ ਜਾਂ ਫਿਰ ਗਊਮਾਤਾ ਨੂੰ ਬਿਨਾਂ ਕੁਝ ਦਿੱਤੇ ਹੀ ਭਜਾ ਦਿੱਤਾ ਜਾਂਦਾ ਹੈ, ਇਹੋ ਜਿਹੇ ਘਰ ਵਿੱਚੋ ਸੁੱਖ ਸਮਰਿੱਧੀ ਤੇ ਸ਼ਾਂਤੀ ਦੂਰ ਚਲੀ ਜਾਂਦੀ ਹੈ।ਘਰ ਦੀਆਂ ਇਸਤਰੀਆਂ ਨੂੰ ਘਰ ਦੀਆਂ ਬੁਰਾਈਆਂ ਦੂਸਰੇ ਵਿਅਕਤੀ ਨਾਲ ਨਹੀਂ ਕਲਨੀਆਂ ਚਾਹੀ ਦੀਆਂ। ਘਰ ਦੇ ਮੰਦਰ ਵਿਚ ਹਰ ਰੋਜ਼ ਧੂਪ ਦੀਪ ਕਰਨਾ ਚਾਹੀਦਾ ਹੈ। ਗੱਲ ਗੱਲ ਤੇ ਆਪਣੇ ਪਤੀ ਨੂੰ ਅਪਸ਼ਬਦ ਨਹੀਂ ਬੋਲਣਾ ਚਾਹੀਦਾ। ਦੋਸਤੋ ਇਹ ਸੀ ਕੁਝ ਮਹੱਤਵਪੂਰਨ ਗੱਲਾਂ ਜੋ ਕਿ ਇਸਤਰੀਆਂ ਨੂੰ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ।

Leave a Reply

Your email address will not be published. Required fields are marked *