ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹਾ ਉਪਾਏ ਦੱਸਾਂਗੇ ਕਿ ਤੁਹਾਡੇ ਪੇਟ ਵਿਚ ਚਾਹੇ ਜਿੰਨਾ ਮਰਜੀ ਦਰਦ ਹੋ ਰਿਹਾ ਹੋਵੇ ਬਸ 3 ਮਿੰਟ ਵਿੱਚ ਆਰਾਮ ਮਿਲ ਜਾਵੇਗਾ। ਦੋਸਤੋ ਪੇਟ ਦਰਦ ਇਕ ਆਮ ਸਮੱਸਿਆ ਹੈ। ਇਹ ਕਈ ਕਾਰਨਾਂ ਕਰਕੇ ਹੋ ਸਕਦਾ ਹੈ ।ਜਿਵੇਂ ਕਬਜ਼ ਹੋਣਾ, ਗ਼ਲਤ ਖਾਣਾ-ਪੀਣਾ ਜਾਂ ਇੱਕ ਹੀ ਸਮੇਂ ਤੱਕ ਇਕੋ ਜਗਾ ਵਿੱਚ ਬੈਠੇ ਰਹਿਣ ਨਾਲ ਸਾਡੇ ਪੇਟ ਵਿੱਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ। ਜਿਸ ਨਾਲ ਪੇਟ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ।ਅੱਜ ਕੱਲ ਚਾਹੇ ਵੱਡੇ ਹੋਣ ਚਾਹੇ ਛੋਟੇ ਬੱਚੇ ਹਰ ਇਕ ਨੂੰ ਪੇਟ ਦਰਦ ਦੀ ਸਮੱਸਿਆ ਹੋਣ ਲੱਗ ਪਈ ਹੈ।
ਦੋਸਤੋ ਕਈ ਵਾਰ ਅਸੀਂ ਪੇਟ ਦਰਦ ਲਈ ਕਈ ਐਲੋਪੈਥਿਕ ਦਵਾਈਆਂ ਖਾ ਲੈਂਦੇ ਹਾਂ ਜਿਸ ਦਾ ਸਾਨੂੰ ਬਹੁਤ ਜ਼ਿਆਦਾ ਸਾਈਡ ਇਫੈਕਟ ਵੀ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਅਜਿਹਾ ਘਰੇਲੂ ਨੁਸਖਾ ਦੱਸਾਂਗੇ, ਜਿਸ ਨਾਲ ਤੁਹਾਨੂੰ ਪੇਟ ਦਰਦ ਤੋਂ ਰਾਹਤ ਮਿਲੇਗੀ।
ਦੋਸਤੋ ਇਸ ਦੇਸੀ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਅਦਰਕ ਲੈਣੀ ਹੈ। ਅਦਰਕ ਵਿੱਚ ਐਂਟੀਫੰਗਲ ਅਤੇ ਐਂਟੀਬੈਕਟੀਰਲ ਤੱਤ ਪਾਏ ਜਾਂਦੇ ਹਨ ਜੋ ਕਿ ਪੇਟ ਦੇ ਦਰਦ ਤੋਂ ਛੁਟਕਾਰਾ ਦਿਵਾਉਦੇ ਹਨ। ਇੱਥੇ ਤੁਸੀਂ ਅਦਰਕ ਨੂੰ ਪਹਿਲਾਂ ਧੁੱਪ ਵਿੱਚ ਸੁਕਾ ਕੇ ਫਿਰ ਉਸ ਦਾ ਪਾਊਡਰ ਬਣਾ ਲੈਣਾ ਹੈ ।ਜਿਸ ਨੂੰ ਅਸੀਂ ਸੁੰਢ ਵੀ ਕਹਿੰਦੇ ਹਾਂ। ਤੁਸੀਂ ਸੁੰਢ ਨੂੰ ਬਾਜ਼ਾਰ ਤੋਂ ਵੀ ਲੈ ਸਕਦੇ ਹੋ ।ਦੂਸਰੀ ਚੀਜ਼ ਤੁਹਾਨੂੰ ਅਜਵਾਇਣ ਲੈਣੀ ਹੈ। ਅਜਵਾਇਣ ਪੇਟ ਦਰਦ ਲਈ ਬਹੁਤ ਚੰਗੀ ਹੁੰਦੀ ਹੈ।
ਇਹ ਪੇਟ ਦਰਦ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੁੰਦੀ। ਜੇਕਰ ਤੁਹਾਡੇ ਪੇਟ ਵਿੱਚ ਗੈਸ ਦੀ ਸਮੱਸਿਆ ਹੋ ਗਈ ਹੈ, ਉਸ ਨੂੰ ਠੀਕ ਕਰਨ ਲਈ ਅਜਵਾਇਣ ਬਹੁਤ ਵਧੀਆ ਕੰਮ ਕਰਦੀ ਹੈ। ਜਦੋਂ ਵੀ ਤੁਸੀਂ ਕੋਈ ਇਹੋ ਜਿਹੀ ਚੀਜ਼ ਚਾਹੁੰਦੇ ਹੋ ਜਿਸ ਨਾਲ ਤੁਹਾਨੂੰ ਲੱਗਦਾ ਹੈ ਕਿ ਇਸ ਨਾਲ ਪੇਟ ਵਿਚ ਗੈਸ ਸਕਦੀ ਹੈ ਉਸ ਤੋਂ ਬਾਅਦ ਤੁਹਾਨੂੰ ਅਜਵਾਇਣ ਜ਼ਰੂਰ ਲੈਣੀ ਚਾਹੀਦੀ ਹੈ। ਇਸ ਨਾਲ ਨਾ ਤਾਂ ਤੁਹਾਡਾ ਪੇਟ ਦਰਦ ਹੋਵੇਗਾ ਨਾ ਹੀ ਤੁਹਾਡੇ ਪੇਟ ਵਿਚ ਗੈਸ ਦੀ ਸਮੱਸਿਆ ਪੈਦਾ ਹੋਵੇਗੀ।
ਦੋਸਤੋ ਇਸ ਨੂੰ ਬਣਾਉਣ ਦੇ ਲਈ ਤੁਹਾਨੂੰ ਅਜਵਾਇਣ ਅਤੇ ਸੁੰਢ ਨੂੰ ਕੱਚੇ ਦੁੱਧ ਵਿੱਚ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ। ਦੁੱਧ ਨੂੰ ਉਬਾਲਣ ਤੋਂ ਬਾਅਦ ਠੰਡਾ ਕਰਕੇ ਉਸ ਨੂੰ ਛਾਣ ਲੈਣਾ ਹੈ। ਜੇਕਰ ਤੁਹਾਡੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਹੀ ਹੈ ਜਾਂ ਫਿਰ ਪੇਟ ਵਿੱਚ ਰੁਕ ਰੁਕ ਕੇ ਦਰਦ ਹੋ ਰਿਹਾ ਹੈ, ਗੈਸ ਦੀ ਵਜਾ ਕਰਕੇ ਤੁਹਾਡਾ ਪੇਟ ਖਰਾਬ ਰਹਿੰਦਾ ਹੈ, ਤੁਸੀਂ ਇਸ ਦੁੱਧ ਨੂੰ ਗਰਮ ਕਰਕੇ ਲੈ ਸਕਦੇ ਹੋ। ਜੇਕਰ ਕਿਸੇ ਬੱਚੇ ਦਾ ਪੇਟ ਦਰਦ ਹੋ ਰਿਹਾ ਹੈ ਤਾਂ ਤੁਸੀਂ ਉਸ ਨੂੰ ਅੱਧਾ ਗਲਾਸ ਦੁੱਧ ਦੇ ਸਕਦੇ ਹੋ।
ਜਿਸ ਤਰ੍ਹਾਂ ਅਸੀਂ ਚਾਹ ਪੀਂਦੇ ਹਾਂ ਉਸੇ ਤਰ੍ਹਾਂ ਸਿੱਪ ਸਿੱਪ ਕਰਕੇ ਇਸ ਦੁੱਧ ਨੂੰ ਵੀ ਪੀਣਾ ਹੈ। ਇਸ ਦੁੱਧ ਨੂੰ ਪੀਣ ਨਾਲ ਤੁਸੀਂ ਦੇਖੋਗੇ ਕਿ ਤੁਹਾਨੂੰ ਪੇਟ ਦਰਦ ਤੋਂ ਆਰਾਮ ਮਿਲ ਜਾਵੇਗਾ। ਪੇਟ ਵਿੱਚ ਬਣਨ ਵਾਲੀ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਵੀ ਇਸ ਨਾਲ ਠੀਕ ਹੋਵੇਗੀ। ਇਸ ਨਾਲ ਤੁਹਾਡਾ ਪਾਚਨ ਵੀ ਸੁਆਸਥ ਰਹੇਗਾ, ਜਿਸ ਨਾਲ ਖਾਇਆ ਜਾਣ ਵਾਲਾ ਭੋਜਨ ਵੀ ਚੰਗੀ ਤਰ੍ਹਾਂ ਪਚੇਗਾ।