ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸਰਦੀ ਜ਼ੁਕਾਮ ਜਾਂ ਕਿਸੇ ਅਲਰਜੀ ਦੇ ਕਾਰਨ ਕਈ ਵਾਰ ਲਗਾਤਾਰ ਛਿੱਕਾਂ ਆਉਂਦੀਆਂ ਹਨ । ਲਗਾਤਾਰ ਛਿੱਕਾਂ ਆਉਣ ਨਾਲ ਬਹੁਤ ਤਕਲੀਫ਼ ਹੁੰਦੀ ਹੈ । ਇਹ ਸਮਸਿਆ ਕਈ ਵਾਰ ਸਰੀਰ ਅਤੇ ਨਕ ਦੀ ਸਾਹ ਪ੍ਰਣਾਲੀ ਬਦਲਾਅ ਕਾਰਨ ਸੇਸਟਿਵ ਹੋ ਜਾਂਦੀ ਹੈ । ਜਿਵੇਂ ਸਵੇਰੇ ਉੱਠ ਦੇ ਹੀ ਹਵਾ ਲਗੀ , ਤਾਂ ਛਿੱਕਾਂ ਆਉਣਿਆ ਸ਼ੂਰੂ ਹੋ ਜਾਂਦੀਆਂ ਹਨ , ਜਾਂ ਕਿਸੇ ਵੀ ਤਰਾਂ ਦੀ ਗੰਧ ਦੇ ਨਾਲ ਛਿੱਕਾਂ ਆਉਣ ਲੱਗ ਜਾਂਦੀਆ ਹਨ ।
ਇਹ ਸਮਸਿਆ ਦੇ ਹੋਣ ਤੇ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਅਤੇ ਛਿੱਕਾਂ ਛੇਤੀ ਰੂਕਣ ਦਾ ਨਾਮ ਨਹੀਂ ਲੈਂਦੀਆਂ । ਇਸ ਨਾਲ ਸਾਰਾ ਦਿਨ ਦਾ ਕੰਮ ਕਾਰ ਪ੍ਰਰਭਾਵਿਤ ਹੋ ਜਾਂਦਾ ਹੈ । ਇਸ ਸਮਸਿਆ ਦੇ ਹੋਣ ਤੇ ਲੋਕ ਇਹ ਚਾਹੁੰਦੇ ਹਨ , ਕਿ ਕਿਸੇ ਵੀ ਤਰੀਕੇ ਨਾਲ ਛਿੱਕਾਂ ਨੂੰ ਛੇਤੀ ਠੀਕ ਕੀਤਾ ਜਾਵੇ । ਪਰ ਅਸੀਂ ਕੁਝ ਘਰੇਲੂ ਨੁਸਖਿਆਂ ਨਾਲ ਇਸ ਨੂੰ ਠੀਕ ਕਰ ਸਕਦੇ ਹਾਂ । ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਖਸਿਆ ਬਾਰੇ ਦੱਸਾਂਗੇ ।
ਜਿਨ੍ਹਾਂ ਨੂੰ ਤੁਸੀਂ ਅਪਣਾ ਕੇ ਛਿੱਕਾਂ ਦੀ ਸਮਸਿਆ ਨੂੰ ਤੂਰੰਤ ਠੀਕ ਕਰ ਸਕਦੇ ਹੋ । ਛਿੱਕਾਂ ਨੂੰ ਠੀਕ ਕਰਨ ਲਈ ਘਰੇਲੂ ਨੁਸਖੀਆ ਵਿੱਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਸਾਨੂ ਰਸੋਈ ਵਿਚੋਂ ਅਸਾਨੀ ਨਾਲ ਮਿਲ ਜਾਂਦੀਆਂ ਹਨ। ਕਾਲੀ ਇਲਾਇਚੀ ਦਾ ਇਸਤੇਮਾਲ ਕਰਨ ਨਾਲ ਛਿੱਕਾਂ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਂਦੀ ਹੈ । ਕਾਲੀ ਇਲਾਇਚੀ ਰਸੋਈ ਵਿਚ ਗਰਮ ਮਸਾਲਾ ਬਣਾਉਣ ਦੇ ਕੰਮ ਆਉਂਦੀ ਹੈ ।
ਪਰ ਛਿੱਕਾਂ ਨੂੰ ਠੀਕ ਕਰਨ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ । ਇਸ ਵਿਚ ਪਾਏ ਜਾਣ ਵਾਲੀ ਸੂੰਗਧ ਅਤੇ ਇਸਦੇ ਤੇਲ ਨਾਲ ਨਕ ਦੀ ਸਾਹ ਪ੍ਰਣਾਲੀ ਨੂੰ ਮਜ਼ਬੂਤ ਕਰਦੀ ਹੈ ਅਤੇ ਜਲਣ ਪੈਦਾ ਕਰ ਦਿੰਦੀ ਹੈ । ਜੇਕਰ ਤੁਹਾਨੂੰ ਲਗਾਤਾਰ ਛਿੱਕਾਂ ਆਉਂਦੀਆਂ ਹਨ , ਤਾਂ ਤੁਸੀਂ ਕਾਲੀ ਇਲਾਇਚੀ ਨੂੰ ਆਪਣੇ ਮੂੰਹ ਵਿੱਚ ਰੱਖ ਕੇ ਚਬਾਉਂਦੇ ਰਹੋ । ਇਸ ਨਾਲ ਥੋੜੀ ਦੇਰ ਬਾਅਦ ਛਿੱਕਾਂ ਆਉਣਿਆ ਠੀਕ ਹੋ ਜਾਣਗੀਆਂ ।
ਆਵਲੇ ਦਾ ਇਸਤੇਮਾਲ ਕਈ ਰੋਗਾਂ ਨੂੰ ਠੀਕ ਕਰਨ ਲਈ ਕੀਤਾ ਜਾਂਦਾ ਹੈ । ਇਸ ਦਾ ਸੇਵਨ ਸਾਡੇ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਆਵਲੇ ਦਾ ਇਸਤੇਮਾਲ ਹਰ ਘਰ ਵਿੱਚ ਕੀਤਾ ਜਾਂਦਾ ਹੈ । ਆਯੁਰਵੇਦ ਵਿੱਚ ਆਵਲੇ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । ਇਸ ਨਾਲ ਇਮਿਊਨਟੀ ਮਜਬੂਤ ਹੋ ਜਾਂਦੀ ਹੈ । ਇਸ ਵਿਚ ਪਾਏ ਜਾਣ ਵਾਲੇ ਐਂਟੀਔਕਸੀਡੈਂਟ ਨੱਕ ਨੂੰ ਸਾਫ ਕਰ ਦਿੰਦੇ ਹਨ ।
ਜਿਸ ਨਾਲ ਛਿੱਕਾਂ ਠੀਕ ਹੋ ਜਾਂਦੀਆਂ ਹਨ । ਜੇਕਰ ਤੁਹਾਨੂੰ ਲਗਾਤਾਰ ਛਿੱਕਾਂ ਆਉਂਦੀਆਂ ਹਨ , ਤਾਂ ਤੁਸੀਂ ਆਂਵਲੇ ਨੂੰ ਕੱਚਾ ਹੀ ਚਬਾ ਲਓ , ਜਾਂ ਫਿਰ ਇਸ ਦਾ ਜੂਸ ਕੱਢ ਕੇ ਸੇਵਨ ਕਰੋ । ਜੂਸ ਦਾ ਸੇਵਨ ਦਿਨ ਵਿਚ ਦੋ ਤਿੰਨ ਵਾਰ ਪੀਣ ਨਾਲ ਛਿੱਕਾਂ ਦੀ ਸਮਸਿਆ ਵੀ ਠੀਕ ਹੋ ਜਾਂਦੀ ਹੈ । ਅਦਰਕ ਅਤੇ ਤੁਲਸੀ ਮਿਲਾ ਕੇ ਇਕ ਬਹੁਤ ਹੀ ਗੁਣਕਾਰੀ ਹੋ ਜਾਂਦੇ ਹਨ । ਜਿਸ ਦਾ ਸੇਵਨ ਕਰਨ ਨਾਲ ਸਰਦੀ , ਜ਼ੁਕਾਮ ਅਤੇ ਅਲਰਜ਼ੀ ਦੀ ਸਮਸਿਆ ਵੀ ਜਲਦੀ ਠੀਕ ਹੋ ਜਾਂਦੀ ਹੈ ।
ਜੇਕਰ ਤੁਹਾਨੂੰ ਛਿੱਕਾਂ ਦੀ ਸਮੱਸਿਆ ਹੈ , ਤਾ ਤੁਸੀਂ 4 ਤੁਲਸੀ ਦੇ ਪੱਤੇ ਅਤੇ ਅਦਰਕ ਦੇ ਇਕ ਛੋਟੇ ਜਿਹੇ ਟੁਕੜੇ ਨੂੰ ਆਪਣੇ ਮੂੰਹ ਵਿੱਚ ਰੱਖੋ । ਜਾਂ ਫਿਰ ਤੁਸੀਂ ਪਾਣੀ ਵਿਚ ਅਦਰਕ ਅਤੇ ਤੁਲਸੀ ਦੇ ਪੱਤੇ ਨੂੰ ਉਬਾਲ ਕੇ ਵੀ ਪੀ ਸਕਦੇ ਹੋ । ਇਸ ਨਾਲ ਬਹੁਤ ਫਾਇਦਾ ਮਿਲੇਗਾ । ਇਸ ਤੋਂ ਇਲਾਵਾ ਤੁਸੀਂ ਆਪਣੀ ਜੇਬ ਵਿੱਚ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਰੱਖ ਲਓ । ਜਦੋਂ ਵੀ ਛਿੱਕਾਂ ਆਉਣ ਲੱਗ ਜਾਣ , ਤਾਂ ਤੁਸੀਂ ਆਪਣੇ ਮੂੰਹ ਵਿੱਚ ਰੱਖ ਕੇ ਚੂਸੋ । ਇਸ ਨਾਲ ਛਿਕਾ ਬਿਲਕੁਲ ਠੀਕ ਹੋ ਜਾਂਦੀਆਂ ਹਨ ।
ਲਸਣ ਸੁਆਦ ਵਿਚ ਬਹੁਤ ਹੀ ਤਿਖਾ ਅਤੇ ਖਾਣ ਵਿੱਚ ਬਹੁਤ ਹੀ ਖਰਾਬ ਹੂੰਦਾ ਹੈ । ਪਰ ਇਹ ਛਿੱਕਾਂ ਲਈ ਬਹੁਤ ਹੀ ਗੁਣਕਾਰੀ ਹੈ । ਕਿਉਂਕਿ ਇਸ ਵਿੱਚ ਏਲਿਸਿਨ ਪਾਇਆ ਜਾਂਦਾ ਹੈ । ਜੋਂ ਨਕ ਦੀ ਸੇਸ਼ਟਿਵੀ ਨੂੰ ਰੋਕਣ ਦੇ ਕੰਮ ਆਉਂਦਾ ਹੈ । ਅਤੇ ਇਸ ਨਾਲ ਸਾਹ ਪ੍ਰਣਾਲੀ ਮਜ਼ਬੂਤ ਹੋ ਜਾਂਦੀ ਹੈ । ਛਿੱਕਾਂ ਨੂੰ ਠੀਕ ਕਰਨ ਲਈ ਤੁਸੀਂ ਲਸਣ ਦੀਆਂ ਕਲੀਆਂ ਨੂੰ ਚਬਾਓ ਜਾ ਫਿਰ ਲਸਣ ਨੂੰ ਘਿਉ ਦੇ ਵਿਚ ਭੂਣ ਕੇ ਵੀ ਖਾ ਸਕਦੇ ਹੋ । ਇਸ ਨਾਲ ਛਿਕਾ ਆੳਣ ਦੀ ਸਮਸਿਆ ਠੀਕ ਹੋ ਜਾਂਦੀ ਹੈ ।
ਜਦੋਂ ਵੀ ਤੁਹਾਨੂੰ ਜ਼ੁਕਾਮ ਰਹਿੰਦਾ ਹੋਵੇ , ਜਾਂ ਫਿਰ ਛਿੱਕਾਂ ਆਉਣ ਦੀ ਸਮੱਸਿਆ ਰਹਿੰਦੀ ਹੋਵੇ , ਤਾਂ ਜ਼ਿੰਕ ਸਭ ਤੋਂ ਜ਼ਰੂਰੀ ਹੂੰਦਾ ਹੈ । ਇਸ ਲਈ ਤੁਸੀਂ ਆਪਣੇ ਖਾਣੇ ਵਿਚ ਜ਼ਿੰਕ ਪੋਸ਼ਕ ਤੱਤ ਨਾਲ ਭਰਪੂਰ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ । ਇਸ ਵਿਚ ਤੁਸੀਂ ਫਲਿਆ , ਨਟਸ ਅਤੇ ਸਾਗ ਦਾ ਸੇਵਨ ਕਰ ਸਕਦੇ ਹੋ ।
ਇਸ ਲਈ ਤੁਸੀਂ ਛਿੱਕਾਂ ਦੀ ਸਮਸਿਆ ਹੋਣ ਤੇ ਘਰੇਲੂ ਉਪਚਾਰ ਜ਼ਰੂਰ ਕਰੋ । ਇਹ ਚੀਜ਼ਾਂ ਸਕਰਮਣ ਨਾਲ ਲਡਣ ਵਿਚ ਮਦਦ ਕਰਦੀਆਂ ਹਨ । ਤੁਸੀਂ ਇਹਨਾਂ ਘਰੇਲੂ ਨੁਸਖਿਆਂ ਨਾਲ ਹੀ ਛਿੱਕਾਂ ਦੀ ਸਮਸਿਆ ਤੋਂ ਛੁਟਕਾਰਾ ਪਾ ਸਕਦੇ ਹੋ । ਇਸ ਲਈ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ ਦੀ ਸਮਸਿਆ ਹੈ , ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ । ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।