ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਠੰਡ ਦਾ ਮੌਸਮ ਚੱਲ ਰਿਹਾ ਹੈ। ਇਸ ਸੀਜ਼ਨ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲਗ ਜਾਦੀਆਂ ਹਨ । ਇਨ੍ਹਾਂ ਸਮੱਸਿਆਵਾਂ ਵਿੱਚ ਖੰਘ ਅਤੇ ਜ਼ੁਕਾਮ ਹੋਣਾ ਬਹੁਤ ਨਾਰਮਲ ਹੁੰਦਾ ਹੈ । ਜ਼ਿਆਦਾਤਰ ਲੋਕ ਇਸ ਨੂੰ ਇਹ ਸਮਝ ਕੇ ਇਲਾਜ ਕਰਵਾਉਣਾ ਜਰੂਰੀ ਨਹੀਂ ਸਮਝਦੇ । ਅਜਿਹਾ ਕਰਨਾ ਸਾਡੀ ਸਿਹਤ ਤੇ ਬੁਰਾ ਅਸਰ ਪਾ ਸਕਦਾ ਹੈ ।
ਜੇਕਰ ਤੁਹਾਨੂੰ ਠੰਡ ਵਿਚ ਠੰਡ , ਜੁਕਾਮ ਅਤੇ ਖੰਘ ਦੀ ਪਰੇਸ਼ਾਨੀ ਬਹੁਤ ਜ਼ਿਆਦਾ ਹੁੰਦੀ ਹੈ । ਇਸ ਸਥਿਤੀ ਵਿੱਚ ਰਸੋਈ ਵਿਚ ਰੱਖਿਆ ਹੋਇਆ ਚੀਜਾਂ ਤੂਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੀਆਂ ਹਨ । ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆ ਬਾਰੇ ਦੱਸਾਂਗੇ , ਜੋ ਤੁਹਾਨੂੰ ਠੰਡ , ਖੰਘ , ਜੂਕਾਮ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ ।
ਠੰਡ , ਜ਼ੁਕਾਮ ਅਤੇ ਖੰਘ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਕਈ ਤਰ੍ਹਾਂ ਦੇ ਘਰੇਲੂ ਨੁਖਸਿਆਂ ਦਾ ਸਹਾਰਾ ਲਿਆ ਜਾ ਸਕਦਾ ਹੈ ਠੰਡ ਅਤੇ ਖੰਘ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਤੁਲਸੀ ਦੀਆਂ ਪੱਤੀਆਂ ਬਹੁਤ ਫਾਇਦੇਮੰਦ ਹੋ ਸਕਦੀਆਂ ਹਨ । ਇਹ ਖੰਘ ਦੀ ਸਮੱਸਿਆ ਨੂੰ ਦੂਰ ਕਰਨ ਲਈ ਪ੍ਰਭਾਵੀ ਹੁੰਦੀਆਂ ਹਨ । ਤੁਲਸੀ ਦੀਆਂ ਪੱਤੀਆਂ ਦੀ ਚਾਹ ਜਾਂ ਫਿਰ ਇਸਨੂੰ ਕਾਲੀ ਮਿਰਚ ਦੇ ਪਾਊਡਰ ਵਿੱਚ ਮਿਕਸ ਕਰਕੇ ਪੀਣ ਨਾਲ ਤੁਹਾਨੂੰ ਫਾਇਦਾ ਮਿਲੇਗਾ ।
ਖੰਘ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਐਲੋਵੇਰਾ ਦਾ ਸੇਵਨ ਕਰੋ । ਜੇਕਰ ਤੁਹਾਡੇ ਬੱਚੇ ਨੂੰ ਖੰਘ ਦੀ ਪ੍ਰੇਸ਼ਾਨੀ ਬਹੁਤ ਜ਼ਿਆਦਾ ਹੋ ਰਹੀ ਹੈ , ਤਾਂ ਇਸ ਵਿੱਚ ਐਲੋਵੇਰਾ ਬਹੁਤ ਫਾਇਦੇਮੰਦ ਹੋ ਸਕਦਾ ਹੈ । ਇਸ ਦੇ ਲਈ 1 ਚੱਮਚ ਐਲੋਵੇਰਾ ਦਾ ਰਸ ਲਉ । ਇਸ ਵਿੱਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕਰੋ । ਇਸ ਨਾਲ ਖੰਘ ਅਤੇ ਠੰਡ , ਜ਼ੁਕਾਮ ਤੋਂ ਅਰਾਮ ਮਿਲਦਾ ਹੈ ।
ਠੰਡ , ਜੁਕਾਮ ਅਤੇ ਖੰਘ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਸ਼ਹਿਦ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ । ਇਕ ਚੱਮਚ ਅਦਰਕ ਦਾ ਰਸ ਵਿੱਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕਰੋ । ਇਸ ਨਾਲ ਠੰਡ ਜ਼ੁਕਾਮ ਦੀ ਪ੍ਰੇਸ਼ਾਨੀ ਘੱਟ ਹੁੰਦੀ ਹੈ । ਠੰਡ , ਜ਼ੁਕਾਮ ਅਤੇ ਖੰਘ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਅਲਸੀ ਦੇ ਬੀਜਾਂ ਦਾ ਸੇਵਨ ਕੀਤਾ ਜਾ ਸਕਦਾ ਹੈ ।
ਇਸ ਦੇ ਲਈ ਅਲਸੀ ਦੇ ਬੀਜਾਂ ਨੂੰ ਥੋੜ੍ਹਾ ਜਾਂ ਮੋਟਾ ਪੀਸ ਕੇ , ਅਤੇ ਇਸ ਨੂੰ ਪਾਣੀ ਵਿਚ ਉਬਾਲ ਕੇ , ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀਓ । ਇਸ ਨਾਲ ਠੰਡ , ਖੰਘ ਅਤੇ ਜੂਕਾਮ ਤੋਂ ਰਾਹਤ ਮਿਲ ਸਕਦੀ ਹੈ । ਠੰਡ , ਖੰਘ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਆਂਵਲਾ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ ।
ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ , ਜੋ ਸਰੀਰ ਵਿੱਚ ਬਲਡ ਸਰਕੂਲੇਸ਼ਨ ਨੂੰ ਸਹੀ ਰੱਖਣ ਦੇ ਨਾਲ ਨਾਲ ਇਮਿਊਨ ਪਾਵਰ ਨੂੰ ਬੂਸਟ ਕਰਦਾ ਹੈ । ਇਸ ਨਾਲ ਸਾਡੀ ਇਮਿਊਨਟੀ ਬੂਸਟ ਹੁੰਦੀ ਹੈ । ਜੋ ਠੰਡ , ਖੰਘ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਫਾਇਦੇਮੰਦ ਹੁੰਦੀ ਹੈ ।
ਠੰਡ ਜ਼ੁਕਾਮ ਦੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਘਰੇਲੂ ਨੁਸਖੇ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੋ ਸਕਦੇ ਹਨ । ਜੇਕਰ ਤੁਹਾਡੀ ਸਮੱਸਿਆ ਜਿਆਦਾ ਵਧ ਰਹੀ ਹੈ , ਤਾਂ ਇਸ ਸਥਿਤੀ ਵਿੱਚ ਡਾਕਟਰ ਦੀ ਸਲਾਹ ਜ਼ਰੂਰ ਲਓ । ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।