ਦਿਮਾਗ ਦੀ ਸ਼ਕਤੀ ਵਧਾਓ । ਕਮਜੋਰ ਯਾਦਦਾਸ਼ਤ – ਭੂਲਨੇ ਦੀ ਸਮੱਸਿਆ ਤੋਂ ਪਾਓ ਛੁਟਕਾਰਾ – ਅਚੂਕ ਉਪਾਅ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਡੇ ਦਿਮਾਗ ਦੀ ਸ਼ਕਤੀ ਵਧਾਉਣ ਦੇ ਲਈ ,ਤੁਹਾਡੀ ਭੁੱਲਣ ਦੀ ਆਦਤ ਨੂੰ ਠੀਕ ਕਰਨ ਦੇ ਲਈ ਇਕ ਬਹੁਤ ਵਧੀਆ ਦੇਸੀ ਨੁਸਕਾ ਤੁਹਾਨੂੰ ਦੱਸਾਂਗੇ।

ਦੋਸਤੋ ਸਾਡੇ ਸਰੀਰ ਦੇ ਬਾਕੀ ਹਿੱਸਿਆਂ ਵਾਂਗ ਸਾਡੇ ਦਿਮਾਗ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ। ਸੋਚਣਾ ,ਸਮਝਣਾ ,ਕਿਸੇ ਚੀਜ਼ ਨੂੰ ਯਾਦ ਰੱਖਣਾ, ਸਾਹ ਲੈਣਾ ,ਮਸਲਜ਼ ਵਿਚ ਸੰਤੁਲਨ ਬਣਾਈ ਰੱਖਣਾ, ਹਾਰਮੋਨਸ ਵਿਚ ਨਿਯੰਤਰਣ ਰੱਖਣ ਦਾ ਕੰਮ ਵੀ ਸਾਡਾ ਦਿਮਾਗ਼ ਹੀ ਕਰਦਾ ਹੈ ।ਇਸ ਕਰਕੇ ਸਾਡੀ ਦਿਮਾਗੀ ਸ਼ਕਤੀ ਦਾ ਤੇਜ਼ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਦਲਦੇ ਹੋਏ ਯੁੱਗ ਦੇ ਕਾਰਨ technology ਦੇ ਇਸ ਯੁੱਗ ਵਿਚ ਅਸੀਂ ਆਪਣਾ ਜ਼ਿਆਦਾਤਰ ਕੰਮ ਦਿਮਾਗ ਦੀ ਜਗ੍ਹਾ ਤੇ ਟੈਕਨੋਲੋਜੀ ਦੇ ਸਹਾਰੇ ਛੱਡ ਦਿੰਦੇ ਹਾਂ।

ਜਿਸ ਦੇ ਕਾਰਨ ਚੀਜ਼ਾਂ ਨੂੰ ਭੁੱਲਣਾ ਅਤੇ ਸਾਡੀ ਯਾਦਦਾਸ਼ਤ ਕਮਜ਼ੋਰ ਹੋਣ ਲਗਦੀ ਹੈ। ਦੋਸਤੋ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹਨ ਕਿ ਸਾਡਾ ਦਿਮਾਗ ਜਿੰਨਾ ਜ਼ਿਆਦਾ ਤੇਜ਼ ਅਤੇ ਸ਼ਕਤੀਸ਼ਾਲੀ ਹੋਵੇਗਾ ,ਸਾਡੀ ਯਾਦਾਸ਼ਤ ਵੀ ਓਨੀ ਹੀ ਜ਼ਿਆਦਾ ਤੇਜ਼ ਹੋਵੇਗੀ। ਇਸਦੇ ਨਾਲ ਹੀ ਸਾਡਾ ਸ਼ਰੀਰ ਵੀ ਸਵਸਥ ਰਵੇਗਾ। ਕਿਉਂਕਿ ਸਰੀਰ ਦੇ ਬਹੁਤ ਸਾਰੇ ਕੰਮਾ ਦਿਮਾਗ ਹੀਂ ਕਰਦਾ ਹੈ। ਦੋਸਤੋ ਇਹ ਦੇਸੀ ਨੁਸਕਾ ਸਾਡੀ ਯਾਦਸ਼ਕਤੀ ਨੂੰ ਤੇਜ਼ ਕਰੇਗਾ, ਚੀਜ਼ਾਂ ਨੂੰ ਭੁੱਲਣ ਦੀ ਸਮੱਸਿਆ ਠੀਕ ਹੋਵੇਗੀ ,ਸਾਡਾ ਦਿਮਾਗ ਤੇਜ਼ ਹੋਵੇਗਾ।

ਦੋਸਤੋ ਇਸ ਦੇਸੀ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਕਾਜੂ ਲੈਣੇ ਹਨ। ਦਿਮਾਗ ਦੀ ਸ਼ਕਤੀ ਨੂੰ ਵਧਾਉਣ ਦੇ ਲਈ ਮੈਗਨੀਸ਼ੀਅਮ ਅਤੇ ਪੋਸ਼ਣ ਦਾ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ। ਕਾਜੂ ਵਿੱਚ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ।ਇਸ ਦੇ ਨਾਲ ਹੀ ਇਸ ਦੇ ਵਿੱਚ ਜਿੰਕ ,ਆਇਰਨ ਵਿਟਾਮਿਨ ਵਰਗੇ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੇ ਦਿਮਾਗ ਨੂੰ ਟੈਨਸ਼ਨ ਤੋਂ ਵੀ ਬਚਾਉਂਦੇ ਹਨ। ਤੁਹਾਨੂੰ 12 ਕਾਜੂ ਲੈਣੇ ਹਨ ।ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਬਦਾਮ ਲੈਣੇ ਹਨ।

ਡਾਕਟਰ ਅਤੇ ਵਿਸ਼ੇਸ਼ਗ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਬਦਾਮ ਖਾਣ ਨਾਲ ਸਾਡੀ ਦਿਮਾਗ ਦੀ ਸ਼ਕਤੀ ਵਧਦੀ ਹੈ। ਬਦਾਮ ਦੇ ਵਿੱਚ ਪਾਇਆ ਜਾਣ ਵਾਲਾ ਪ੍ਰੋਟੀਨ ਨੂੰ ਸਾਡੇ ਦਿਮਾਗ ਨੂੰ ਤੇਜ ਕਰਦਾ ਹੈ। ਜਿਸ ਨਾਲ ਸਾਡੇ ਦਿਮਾਗ ਦਾ ਫੰਕਸ਼ਨ ਸਹੀ ਤਰ੍ਹਾਂ ਕੰਮ ਕਰਦਾ ਹੈ। ਇਹ ਸਾਡੇ ਦਿਮਾਗ ਨੂੰ ਊਰਜਾ ਦੇਣ ਦੇ ਨਾਲ-ਨਾਲ ਸਾਡੇ ਦਿਮਾਗ ਦੇ ਸੈੱਲ ਨੂੰ ਵੀ ਤੇਜ ਕਰਦਾ ਹੈ। 8 ਸਾਲ ਤੋਂ ਉੱਪਰ ਦੇ ਬੱਚੇ ਵੱਡੇ ਬਜ਼ੁਰਗ ਸਾਰੇ ਇਸ ਉਪਾਅ ਦਾ ਪ੍ਰਯੋਗ ਕਰ ਸਕਦੇ ਹਨ। ਤੁਹਾਨੂੰ ਇੱਥੇ 15 ਬਦਾਮ ਲੈਣੇ ਹਨ।

ਤੁਹਾਨੂੰ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਪੈਨ ਵਿਚ ਪਾ ਕੇ ਹਲਕੀ ਗੈਸ ਉੱਤੇ ਚੰਗੀ ਤਰ੍ਹਾਂ ਉਦੋਂ ਤੱਕ ਭੁੰਨਣਾ ਹੈ ਜਦੋਂ ਤੱਕ ਇਹ ਦੋਨਾਂ ਦਾ ਰੰਗ ਹਲਕਾ ਭੂਰਾ ਨਹੀਂ ਹੋ ਜਾਂਦਾ। ਧਿਆਨ ਰਹੇ ਕਿ ਗੈਸ ਨੂੰ ਹੌਲੀ ਕਰਕੇ ਹੀ ਭੁੰਨਣਾ ਹੈ ਤਾਂ ਕੀ ਇਹ ਸੜ ਨਾ ਜਾਣ। ਉਸ ਤੋਂ ਬਾਅਦ ਅਗਲੀ ਚੀਜ਼ ਤੁਸੀਂ ਕੱਦੂ ਦੇ ਬੀਜ ਲੈਣੇ ਹਨ। ਇਹ ਬੀਜ ਸਾਡੀ ਯਾਦਦਾਸ਼ਤ ਸ਼ਕਤੀ ਨੂੰ ਵਧਾਉਂਦਾ ਹੈ। ਇਸ ਦੇ ਵਿੱਚ ਪਾਏ ਜਾਣ ਵਾਲੇ ਵਿਟਾਮਿਨ,ਕੈਲਸ਼ੀਅਮ, ਮੈਗਨੀਸ਼ਮ ,ਆਇਰਨ ,ਫਾਸਫੋਰਸ, ਜ਼ਿੰਕ ਪ੍ਰੋਟੀਨ ਵਰਗੇ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੇ ਦਿਮਾਗ ਦੇ ਨਾਲ-ਨਾਲ ਸਾਡੇ ਦਿਲ ਨੂੰ ਵੀ ਸੁਅਸਥ ਰੱਖਦੇ ਹਨ। ਤੁਹਾਨੂੰ ਕੱਦੂ ਦੇ ਬੀਜ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਣਗੇ ।ਤੁਹਾਨੂੰ ਦੋ ਚਮਚ ਕੱਦੂ ਦੇ ਬੀਜ ਵੀ ਹਲਕੀ ਗੈਸ ਤੇ ਭੁੰਨਣੇ ਹਨ।

ਉਸ ਤੋਂ ਬਾਅਦ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਠੰਡਾ ਕਰਕੇ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਇਕ ਮਿਕਸੀ ਦੇ ਵਿਚ ਪਾ ਲੈਣਾ ਹੈ। ਮਿਠਾਸ ਦੇ ਲਈ ਤੁਸੀਂ ਧਾਗੇ ਵਾਲੀ ਮਿਸ਼ਰੀ ਵੀ ਇਸ ਦੇ ਵਿੱਚ ਮਿਲਾ ਸਕਦੇ ਹੋ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਦੇ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਲੈਣਾ ਹੈ ਅਤੇ ਕਿਸੇ ਕੱਚ ਦੇ ਕੰਟੇਨਰ ਵਿੱਚ ਇਸ ਨੂੰ ਸਟੋਰ ਕਰਕੇ ਰੱਖ ਲੈਣਾ ਹੈ। ਕਮਜ਼ੋਰ ਯਾਦਦਾਸ਼ਤ, ਭੁੱਲਣ ਦੀ ਸਮੱਸਿਆ ਲਈ, ਤੁਹਾਡੇ ਦਿਮਾਗ ਦੀ ਸ਼ਕਤੀ ਵਧਾਉਣ ਲਈ, ਇਹ ਪਾਊਡਰ ਬਹੁਤ ਜ਼ਿਆਦਾ ਫਾਇਦੇਮੰਦ ਹੈ।

ਦੋਸਤੋ ਇਸ ਪਾਊਡਰ ਨੂੰ ਤੁਸੀਂ 8 ਸਾਲ ਤੋਂ ਉੱਪਰ ਦੇ ਬੱਚੇ ,ਵੱਡੇ ਬਜ਼ੁਰਗਾਂ ਨੂੰ ਦੇ ਸਕਦੇ ਹੋ। ਜੇਕਰ ਤੁਸੀਂ ਕਿਸੇ ਬੱਚੇ ਨੂੰ ਦੇਣਾ ਹੈ ਤਾਂ ਤੁਸੀਂ ਅਜੇ ਚੱਮਚ ਤੋਂ ਥੋੜ੍ਹਾ ਜਿਹਾ ਪਾਊਡਰ ਮਤਲਬ ਇੱਕ ਤਿਹਾਈ ਚਮਚ ਪਾਊਡਰ ਦੁੱਧ ਵਿੱਚ ਮਿਕਸ ਕਰਕੇ ਬੱਚੇ ਨੂੰ ਦੇਣਾ ਹੈ ਅਤੇ ਜੇਕਰ ਤੁਸੀਂ ਕਿਸੇ ਵੱਡੇ ਨੂੰ ਇਹ ਪਾਊਡਰ ਦੇ ਰਹੇ ਹੋ ਤਾਂ ਇਕ ਚੱਮਚ ਦੁੱਧ ਵਿੱਚ ਮਿਲਾ ਕੇ ਦੇਣਾ ਹੈ। ਤੁਸੀਂ ਇਸ ਦੁੱਧ ਦਾ ਪ੍ਰਯੋਗ ਸਵੇਰ ਦੇ ਸਮੇਂ ਕਰ ਸਕਦੇ ਹੋ। ਰਾਤ ਦੇ ਸਮੇਂ ਤੁਸੀਂ ਇਸ ਦਾ ਪ੍ਰਯੋਗ ਨਹੀਂ ਕਰਨਾ ਹੈ ।ਲਗਾਤਾਰ 15 ਦਿਨ ਇਸਦਾ ਪ੍ਰਯੋਗ ਕਰਨ ਦੇ ਨਾਲ ਤੁਹਾਨੂੰ ਇਸਦੇ ਬਹੁਤ ਵਧੀਆ ਰਿਜ਼ਲਟ ਮਿਲਣਗੇ।ਤੁਹਾਡੇ ਦਿਮਾਗ ਦੀ ਸ਼ਕਤੀ ਵਧ ਜਾਵੇਗੀ ਅਤੇ ਤੁਹਾਡਾ ਦਿਮਾਗ ਪਹਿਲੇ ਨਾਲੋਂ ਜ਼ਿਆਦਾ ਤੇਜ਼ ਹੋ ਜਾਵੇਗਾ।

Leave a Reply

Your email address will not be published. Required fields are marked *