ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਭਾਰਤੀ ਸੰਸਕ੍ਰਿਤੀ ਵਿੱਚ ਭਵਿੱਖ ਨੂੰ ਦੇਖਣ ਲਈ ਕੁਝ ਵਿਧੀਆਂ ਦੱਸੀਆਂ ਗਈਆਂ ਹਨ।ਸਮੁੰਦ੍ਕ ਸ਼ਾਸਤਰ ਭਵਿੱਖ ਨੂੰ ਦੇਖਣ ਦਾ ਇੱਕ ਪ੍ਰਾਚੀਨ ਗ੍ਰੰਥ ਹੈ, ਵਿਸ਼ਨੂੰ ਪੁਰਾਣ ਵਿੱਚ ਵਰਣਿਤ ਕਥਾ ਦੇ ਅਨੁਸਾਰ ਇਹ ਗ੍ਰੰਥ ਮਾਤਾ ਲਕਸ਼ਮੀ ਜੀ ਨੇ ਵਿਸ਼ਨੂੰ ਜੀ ਨੂੰ ਸੁਣਾਇਆ ਸੀ, ਸਮੁੰਦਰ ਦੇਵਤਾ ਨੇ ਇਸ ਨੂੰ ਸੁਣ ਕੇ ਇਸ ਸਾਸਯੈ ਦਾ ਪ੍ਰਸਾਰ ਕੀਤਾ ਸੀ। ਇਸ ਕਰਕੇ ਇਸ ਸ਼ਾਸਤਰ ਨੂੰ ਸਮੁਦ੍ਕ ਸ਼ਾਸਤਰ ਕਿਹਾ ਜਾਂਦਾ ਹੈ।
ਹੱਥਾਂ ਦੀਆਂ ਲਕੀਰਾਂ ਬਨਾਵਟ ਚਿੰਨ੍ਹ ਦੇ ਦੁਆਰਾ ਗਹਿਰਾ ਅਧਿਐਨ ਅਤੇ ਅਭਿਆਸ ਨਾਲ ਇਸ ਵਿੱਦਿਆ ਦਾ ਵਿਕਾਸ ਕੀਤਾ ਗਿਆ ਹੈ। ਸਮੁਦ੍ਕ ਸ਼ਾਸਤਰ ਦੇ ਵਿੱਚ ਸ਼ਰੀਰ ਦੇ ਤਿਲ ਅਤੇ ਨਿਸ਼ਾਨ ਦਾ ਵੀ ਬਹੁਤ ਮਹੱਤਵ ਦੱਸਿਆ ਗਿਆ ਹੈ । ਇਸੇ ਤਰਾਂ ਦੇ ਹੱਥ ਦੀਆਂ ਭਿੰਨ-ਭਿੰਨ ਰੇਖਾਵਾਂ ਜਿਵੇਂ ਹਿਰਦੇ ਰੇਖਾ ਮਸਤਕ ਰੇਖਾ, ਮੰਗਲ ਰੇਖਾ ਇਸ ਤੋਂ ਇਲਾਵਾ ਵਿਭਿੰਨ ਚਿੰਨ ਸ਼ੰਖ ,ਚੱਕਰ ਸਵਾਸਤਿਕ ਤ੍ਰਿਸ਼ੂਲ ਧਵੱਜ ,ਪਰਬਤ ਇਸ ਤੋਂ ਇਲਾਵਾ ਹੱਥ ਦਾ ਆਕਾਰ ਹੱਥ ਦਾ ਰੰਗ ਦੇ ਦੁਆਰਾ ਮਨੁੱਖ ਦੇ ਭੂਤਕਾਲ ਭਵਿੱਖ ਕਾਲ ਵਰਤਮਾਨ ਕਾਲ ਤੋਂ ਇਲਾਵਾ ਮਨੁੱਖ ਦੇ ਸੁਭਾਅ, ਵਿਅਕਤੀਤਵ ਦਾ ਵੀ ਪਤਾ ਚਲਦਾ ਹੈ।
ਇੱਥੋਂ ਤਕ ਕਿ ਹੱਥਾਂ ਦੀਆਂ ਉਂਗਲੀਆਂ ਦਾ ਆਕਾਰ ਅਤੇ ਲੰਬਾਈ ਇੱਥੋਂ ਤਕ ਕਿ ਨਾਖੁਨਾ ਦੇ ਉੱਤੇ ਸਥਿੱਤ ਚਿੰਨਾਂ ਦੇ ਦੁਆਰਾ ਵੀ ਵਿਅਕਤੀ ਦੀ ਸਰੀਰਕ ਸਥਿਤੀ ਅਤੇ ਭਵਿੱਖ ਬਾਰੇ ਬਹੁਤ ਕੁਝ ਪਤਾ ਲਗਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਹਥੇਲੀਆਂ ਦੇ ਵਿੱਚ ਪਾਏ ਜਾਣ ਵਾਲੇ ਕੁਝ ਚਿੰਨ,ਜੋ ਕਿ ਛੋਟੀ-ਛੋਟੀ ਰੇਖਾਵਾਂ ਤੋਂ ਮਿਲ ਕੇ ਬਣਦੇ ਹਨ, ਇਹ ਹਥੇਲੀ ਦੇ ਕਿਸੇ ਵਿਸ਼ੇਸ਼ ਸਥਾਨ ਤੇ ਬਣ ਜਾਂਦੇ ਹਨ ਅਸੀਂ ਅੱਜ ਤੁਹਾਨੂੰ ਇਨ੍ਹਾਂ ਦਾ ਮਹੱਤਵ ਦੱਸਾਂਗੇ। ਇਸਦੇ ਨਾਲ ਹੀ ਨਾਖੁਨਾ ਤੇ ਬਣਨ ਵਾਲੀ ਅਰਧ ਚੰਦਰਾਕਾਰ ਆਕਿ੍ਰਤੀ ਦੇ ਬਾਰੇ ਵੀ ਦੱਸਾਂਗੇ। ਸਭ ਤੋਂ ਪਹਿਲਾਂ ਹਥੇਲੀ ਤੇ ਬਣਨ ਵਾਲੇ ਚਿੰਨ੍ਹਾਂ ਦੇ ਬਾਰੇ ਦੱਸਦੇ ਹਾਂ। ਦੋਸਤ ਜਿਨ੍ਹਾਂ ਲੋਕਾਂ ਦੀ ਹਥੇਲੀ ਵਿੱਚ ਸ਼ੰਕ ਦਾ ਚਿੰਨ ਹੁੰਦਾ ਹੈ , ਇਹੋ ਜਿਹੇ ਲੋਕ ਨਿਸ਼ਚਿਤ ਰੂਪ ਤੋਂ ਧੰਨਵਾਨ ਬਣਦੇ ਹਨ।
ਇਹੋ ਜਿਹੇ ਲੋਕਾਂ ਨੂੰ ਜ਼ਿੰਦਗੀ ਵਿਚ ਕਦੇ ਵੀ ਧਨ ਦੀ ਕਮੀ ਨਹੀਂ ਆਉਂਦੀ। ਇਹਨਾਂ ਦਾ ਸੁਭਾਅ ਦ੍ਰਿੜ ਨਿਸ਼ਚੇ ਵਾਲਾ ਹੁੰਦਾ ਹੈ। ਇਸੇ ਤਰ੍ਹਾਂ ਹਥੇਲੀ ਵਿਚ ਮਛਲੀ ਦਾ ਚਿੰਨ ਵੀ ਸੁਭਾਗ ਅਤੇ ਐਸ਼ਵਰਿਆ ਦਾ ਪ੍ਰਤੀਕ ਹੁੰਦਾ ਹੈ। ਕੁਝ ਲੋਕਾਂ ਦੀ ਹਥੇਲੀ ਵਿਚ ਇਸ ਤਰ੍ਹਾਂ ਦਾ ਨਿਸ਼ਾਨ ਬਚਪਨ ਤੋਂ ਹੀ ਪਾਇਆ ਜਾਂਦਾ ਹੈ ਅਤੇ ਕੁਝ ਲੋਕਾਂ ਵਿੱਚ ਇਹ ਉਮਰ ਬੀਤਣ ਤੋਂ ਬਾਅਦ ਬਣ ਜਾਂਦਾ ਹੈ।ਇਸ ਤਰ੍ਹਾਂ ਉਨ੍ਹਾਂ ਦੀ ਕਿਸਮਤ ਖੁੱਲ੍ਹ ਜਾਂਦੀ ਹੈ। ਦੋਸਤ ਜਿਨ੍ਹਾਂ ਲੋਕਾਂ ਦੀ ਹਥੇਲੀ ਵਿਚ ਮੰਦਰ ਵਰਗਾ ਨਿਸ਼ਾਨ ਬਣਦਾ ਹੈ ਉਹ ਜ਼ਿੰਦਗੀ ਵਿੱਚ ਬਹੁਤ ਇੱਜ਼ਤ ਮਾਣ ਹਾਸਿਲ ਕਰਦੇ ਹਨ। ਇਹੋ ਜਹੇ ਲੋਕ ਬਹਿੰਦੇ ਇੱਕ ਜਗ੍ਹਾ ਤੇ ਹਨ ਪਰ ਉਨ੍ਹਾਂ ਨੂੰ ਜਾਣਕਾਰੀ ਇੱਧਰ-ਉੱਧਰ ਆਲੇ-ਦੁਆਲੇ ਸਾਰੀ ਜਗਾਵਾਂ ਦੀ ਹੁੰਦੀ ਹੈ। ਇਸ ਕਰਕੇ ਜਦੋਂ ਵੀ ਕਿਸੇ ਵਿਅਕਤੀ ਤੇ ਮੁਸੀਬਤ ਆਉਂਦੀ ਹੈ ਤਾਂ ਉਹ ਇਨ੍ਹਾਂ ਲੋਕਾਂ ਤੋਂ ਮਦਦ ਲਈ ਆਉਂਦੇ ਹਨ।
ਕਿਉਂਕਿ ਇਹ ਲੋਕ ਬੁੱਧੀਮਾਨ ਹੋਣ ਦੇ ਨਾਲ-ਨਾਲ ਸਹੀ ਮਾਰਗ ਦਰਸ਼ਨ ਵੀ ਹੁੰਦੇ ਹਨ। ਦੋਸਤੋ ਸਵਾਸਤਿਕ ਦਾ ਚਿੰਨ੍ਹ ਵੀ ਸ਼ੁੱਧਤਾ, ਦਿਆਲਤਾ ਅਤੇ ਸਾਤਵਿਕਤਾ ਦਾ ਪ੍ਰਤੀਕ ਹੈ। ਦੋਸਤੋ ਭਾਲਾ ਤ੍ਰਿਸ਼ੂਲ ਵਰਗੇ ਚਿੰਨ੍ਹ ਦਿਆਲਤਾ ਦਾ ਪ੍ਰਤੀਕ ਹਨ। ਇਹ ਕਿਸੇ ਬਹਾਦਰ ਮਨੁੱਖ ਦੇ ਹੱਥ ਵਿੱਚ ਪਾਏ ਜਾਂਦੇ ਹਨ। ਸਾਡੀ ਹਥੇਲੀ ਵਿੱਚ ਜਿਸ ਗ੍ਰਹਿ ਦੀ ਸਥਿਤੀ ਮਜ਼ਬੂਤ ਹੁੰਦੀ ਹੈ, ਉਸ ਗ੍ਹਹਿ ਦੇ ਪਰਬਤ ਦੀ ਉਚਾਈ ਵੀ ਜ਼ਿਆਦਾ ਹੁੰਦੀ ਹੈ। ਉਸ ਪਰਬਤ ਉੱਤੇ ਕੁਝ ਸ਼ੁਭ ਚਿੰਨ ਬਣੇ ਹੁੰਦੇ ਹਨ ਅਤੇ ਉਸ ਉਂਗਲ਼ੀ ਦੀ ਲੰਬਾਈ ਵੀ ਬਾਕੀਆਂ ਉਗਲੀਆਂ ਦੇ ਮੁਕਾਬਲੇ ਲੰਬੀ ਹੁੰਦੀ ਹੈ। ਜੇਕਰ ਕਿਸੇ ਵਿਅਕਤੀ ਦੀ ਅਨਾਮਿਕਾ ਉਂਗਲੀ ਲੰਬੀ ਹੁੰਦੀ ਹੈ ਤਾਂ ਉਸ ਦਾ ਰਵੀ ਪਰਬਤ ਵੀ ਲੰਬਾ ਹੁੰਦਾ ਹੈ। ਉਸਦੇ ਉੱਤੇ ਸ਼ੁਭ ਚਿੰਨ ਹੁੰਦਾ ਹੈ ।
ਅਜਿਹਾ ਵਿਅਕਤੀ ਪ੍ਰਸਿੱਧ ਅਤੇ ਧੰਨਵਾਨ ਹੁੰਦਾ ਹੈ। ਜਿਨ੍ਹਾਂ ਦੀ ਉਂਗਲੀ ਵਿੱਚ ਸ਼ਨੀ ਪਰਬਤ ਦੀ ਉਚਾਈ ਲੰਬੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਮਿਹਨਤੀ, ਅਨੁਸ਼ਾਸਿਤ ਹੁੰਦੇ ਹਨ। ਜਿਸ ਦੀ ਉਗਲੀ ਵਿੱਚ ਗੁਰੂ ਪਰਬਤ ਦੀ ਉਚਾਈ ਲੰਬੀ ਹੁੰਦੀ ਹੈ ਉਹਨਾ ਨੂੰ ਰਾਜਨੀਤੀ , ਵਿਵਸਾਏ ਜਾਂ ਫਿਰ ਕਿਸੇ ਵੀ ਖੇਤਰ ਵਿਚ ਸਫ਼ਲਤਾ ਹਾਸਿਲ ਹੁੰਦੀ ਹੈ। ਜਿਸ ਦੀ ਸੁ਼ਕਰ ਪਰਬਤ ਦੀ ਉਚਾਈ ਲੰਬੀ ਹੁੰਦੀ ਹੈ ਉਹ ਵਿਅਕਤੀ ਸੰਗੀਤ, ਕਲਾ ਦੇ ਖੇਤਰ ਵਿੱਚ ਉੱਨਤੀ ਪ੍ਰਾਪਤ ਕਰਦਾ ਹੈ। ਬੁੱਧ ਦੇ ਪ੍ਰਭਾਵ ਵਾਲੇ ਵਿਅਕਤੀ ਬੌਧਿਕ ਖੇਤਰ ਵਿੱਚ ਸਫਲਤਾ ਹਾਸਲ ਕਰਦੇ ਹਨ।। ਮੰਗਲ ਪ੍ਰਭਾਵ ਵਾਲੇ ਪ੍ਰਸ਼ਾਸਨਿਕ ਖੇਤਰ ਵਿੱਚ ਜਾਂਦੇ ਹਨ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਨਾਖੂਨ ਤੇ ਬਣੇ ਹੋਏ ਅਰਧ ਚੰਦ ਆਕਾਰ ਦਾ ਕੀ ਮਤਲਬ ਹੁੰਦਾ ਹੈ।
ਇਹ ਆਕਿਰਤੀ ਹਰ ਇਕ ਉਂਗਲੀ ਤੇ ਨਹੀਂ ਪਾਈ ਜਾਂਦੀ ।ਇਸ ਕਰਕੇ ਇਸਦਾ ਅਲੱਗ-ਅਲੱਗ ਮਹੱਤਵ ਹੁੰਦਾ ਹੈ।ਹੱਖੈ ਸ਼ਾਸ਼ਤਰਾਂ ਦੇਅਨੁਸਾਰ ਨਾ ਖੂਨ ਦੇ ਚਿੱਟੇ ਰੰਗ ਦੀ ਅਰਧ ਚੰਦ ਆਕਾਰ ਆਕ੍ਰਿਤੀ ਬਹੁਤ ਹੀ ਸ਼ੁਭ ਮੰਨੀ ਜਾਂਦੀ ਹੈ। ਜੇਕਰ ਅਨਾਮਿਕਾ ਉਂਗਲ ਵਿਚ ਅਰਧ ਚੰਦ ਆਕਾਰ ਬਣਿਆ ਹੋਇਆ ਹੈ ਤਾਂ ਉਸ ਵਿਅਕਤੀ ਨੂੰ, ਸਮਾਜ ਵਿੱਚ ਮਾਨ ਸਨਮਾਨ ਹਾਸਲ ਹੁੰਦਾ ਹੈ। ਪ੍ਰੀਖਿਆ ਵਿੱਚ ਸਫ਼ਲਤਾ ਹਾਸਿਲ ਹੁੰਦੀ ਹੈ। ਜਿਨ੍ਹਾਂ ਲੋਕਾਂ ਦੀ ਮੱਧ ਉਗਲ਼ੀ ਉੱਤੇ ਅਰਧ ਚੰਦ ਆਕਾਰ ਬਣਦਾ ਹੈ, ਇਹੋ ਜਿਹਾ ਵਿਅਕਤੀ ਵਪਾਰ ਵਿਵਸਾਏ ਵਿੱਚ ਪ੍ਰਗਤੀ ਕਰਦਾ ਹੈ। ਖਾਸ ਕਰ ਮਸ਼ੀਨਾਂ ਨਾਲ ਸਬੰਧਿਤ ਵਿਵਸਾਏ ਵਿੱਚ ਪ੍ਰਗਤੀ ਹਾਸਿਲ ਕਰਦਾ ਹੈ।
ਜੇਕਰ ਕਿਸੇ ਵਿਅਕਤੀ ਦੇ ਅੰਗੂਠੇ ਤੇ ਅਰਧ ਚੰਦ ਆਕਾਰ ਬਣਦਾ ਹੈ, ਤਾਂ ਉਹ ਵਿਅਕਤੀ ਬੁੱਧੀਮਾਨ ਹੁੰਦਾ ਹੈ ਅਤੇ ਲੀਡਰ ਬਣਨ ਦੇ ਗੁਣ ਰੱਖਦਾ ਹੈ। ਇਹੋ ਜਿਹੇ ਵਿਅਕਤੀ ਚੰਗੇ ਲੀਡਰ ਬਣਦੇ ਹਨ ਅਤੇ ਦੂਜਿਆਂ ਨੂੰ ਵੀ ਪ੍ਰਭਾਵਿਤ ਕਰਦੇ ਹਨ। ਜੇਕਰ ਕਿਸੇ ਵਿਅਕਤੀ ਦੀ ਸਭ ਤੋਂ ਅਖੀਰਲੀ ਉਂਗਲੀ ਵਿੱਚ ਅਰਧ ਚੰਦ ਆਕਾਰ ਆਕਿ੍ਤੀ ਬਣਦੀ ਹੈ ਤਾਂ ਇਹ ਵੀ ਸ਼ੁਭ ਮੰਨੀ ਜਾਂਦੀ ਹੈ। ਇਹੋ ਜਿਹਾ ਵਿਅਕਤੀ ਜ਼ਿੰਦਗੀ ਵਿਚ ਹਰ ਸਮੱਸਿਆ ਤੋਂ ਬਹੁਤੀ ਅਸਾਨੀ ਨਾਲ ਨਿਕਲ ਜਾਂਦਾ ਹੈ। ਇਨਾਂ ਦੀ ਕਿਸਮਤ ਬਹੁਤ ਤੇਜ਼ ਹੁੰਦੀ ਹੈ। ਇਨਾਂ ਨੂੰ ਜਿੰਦਗੀ ਵਿੱਚ ਬਹੁਤ ਘੱਟ ਦੁਖ ਮਿਲਦਾ ਹੈ।