ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਚਿਹਰੇ ਤੇ ਹੋਣ ਵਾਲੇ ਬਲੈਕਹੈਡ ਸੁਧਾਰ ਇਕ ਘਰੇਲੂ ਇਲਾਜ ਦਸਾਂਗੇ।
ਦੋਸਤੋ ਸਾਡੇ ਵਿਚੋਂ ਕੋਈ ਵੀ ਨਹੀਂ ਚਾਹੁੰਦਾ ਕਿ ਸਾਡੇ ਚਿਹਰੇ ਤੇ ਬਲੈਕ ਹੈਡਜ਼ ਦੀ ਸਮੱਸਿਆ ਪੈਦਾ ਹੋਵੇ। ਇਸਦੇ ਨਾਲ ਸਾਡੇ ਚਿਹਰੇ ਦੀ ਸੁੰਦਰਤਾ ਵੀ ਖਰਾਬ ਹੁੰਦੀ ਹੈ ਨਾਲ ਹੀ ਇਹ ਇੰਨੇ ਜ਼ਿਆਦਾ ਬਰੀਕ ਹੁੰਦੇ ਹਨ ਕਿ ਅਸੀਂ ਇਨ੍ਹਾਂ ਨੂੰ ਬਾਹਰ ਵੀ ਨਹੀਂ ਨਿਕਾਲ ਸਕਦੇ। ਦੋਸਤੋ ਅੱਜ ਅਸੀਂ ਤੁਹਾਨੂੰ ਇਹੋ ਜਿਹਾ ਦੇਸੀ ਘਰੇਲੂ ਇਲਾਜ ਦਸਾਂਗੇ ,ਜੋ ਕਿ ਤਿੰਨ ਦਿਨਾਂ ਦੇ ਅੰਦਰ ਤੁਹਾਡੇ ਬਲੈਕ ਹੈਡਜ਼ ਦੀ ਸਮੱਸਿਆ ਨੂੰ ਠੀਕ ਕਰ ਕੇ ਤੁਹਾਡੇ ਚਿਹਰੇ ਨੂੰ ਸੋਹਣਾ ਅਤੇ ਕੋਮਲ ਬਣਾ ਦੇਵੇਗਾ। ਇਸ ਦੇ ਇਸਤੇਮਾਲ ਨਾਲ ਤੁਹਾਡੇ ਚਿਹਰੇ ਦੇ ਇਕ ਅਲਗ ਚਮਕ ਵੀ ਆਵੇਗੀ।
ਦੋਸਤੋ ਇਸ ਦੇਸੀ ਘਰੇਲੂ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਚੀਨੀ ਦਾ ਬੁਰਾ ਲੈਣਾ ਪਵੇਗਾ। ਚੀਨੀ ਬੁਰਾ ਸਾਡੇ ਚਿਹਰੇ ਤੇ ਸਕ੍ਰਬ ਦਾ ਕੰਮ ਕਰਦਾ ਹੈ ,ਜਿਸ ਨਾਲ ਸਾਡੇ ਚਿਹਰੇ ਦੇ ਪੋਰਸ ਠੀਕ ਹੁੰਦੇ ਹਨ। ਦੋਸਤੋ ਤੁਸੀਂ ਘਰ ਵਿੱਚ ਹੀ ਚੀਨੀ ਲੈ ਕੇ ਉਸ ਨੂੰ ਮਿਕਸੀ ਦੇ ਵਿਚ ਹਲਕਾ ਦਰਦਰਾ ਪੀਸ ਲੈਣਾ ਹੈ। ਤੁਸੀਂ ਇੱਕ ਚਮਚ ਚੀਨੀ ਦਾ ਬੁਰਾ ਅਤੇ ਇਕ ਚੱਮਚ ਸ਼ਹਿਦ ਇਸਦੇ ਵਿੱਚ ਮਿਕਸ ਕਰਨਾ ਹੈ ।ਸ਼ਹਿਦ ਸਾਡੇ ਚਿਹਰੇ ਤੋਂ ਤੇਲ ਨੂੰ ਹਟਾਉਣ ਦਾ ਕੰਮ ਕਰਦਾ ਹੈ। ਸਾਡੇ ਚਿਹਰੇ ਤੇ ਬਲੈਕ ਹੈੱਡਸ ਦੀ ਸਮੱਸਿਆ ਉਦੋਂ ਵਧਣ ਲੱਗ ਜਾਂਦੀ ਹੈ ਜਦੋਂ ਸਾਡੇ ਚਿਹਰੇ ਤੇ ਤੇਲ ਆਣ ਲੱਗ ਜਾਂਦਾ ਹੈ। ਇਹ ਸਾਡੇ ਚਿਹਰੇ ਤੋਂ ਪੋਰਸ ਨੂੰ ਸਾਫ ਕਰਦਾ ਹੈ। ਦੋਸਤੋ ਆਖਰੀ ਚੀਜ਼ ਤੁਸੀਂ ਇਸਦੇ ਵਿਚ ਅੱਧਾ ਨਿੰਬੂ ਕੱਟ ਕੇ ਮਿਲਾ ਦੇਣਾ ਹੈ। ਉਸ ਤੋਂ ਬਾਅਦ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਚੱਮਚ ਦੀ ਮਦਦ ਨਾਲ ਮਿਕਸ ਕਰ ਲੈਣਾਂ ਹੈ।
ਦੋਸਤੋ ਤੁਸੀਂ ਇਕ ਕੌਲੀ ਦੇ ਵਿੱਚ ਹਲਕਾ ਗਰਮ ਪਾਣੀ ਲੈ ਕੇ ਉਸ ਦੇ ਵਿੱਚ ਅੱਧਾ ਚੱਮਚ ਨਮਕ ਮਿਲਾ ਦੇਣਾ ਹੈ। ਚਿਹਰੇ ਦੀ ਕਲੀਨਜਿੰਗ ਦੇ ਲਈ ਇਹ ਸਭ ਤੋਂ ਵਧੀਆ ਇਲਾਜ ਹੈ। ਤੁਹਾਡੇ ਚਿਹਰੇ ਤੋਂ ਬਲੈਕ ਹੈਡਜ਼ ਹਟਾਉਣ ਦੇ ਲਈ ਇਹ ਸਭ ਤੋਂ ਵਧੀਆ ਇਲਾਜ ਹੈ। ਦੋਸਤੋ ਤੁਸੀਂ ਧਿਆਨ ਰੱਖਣਾ ਹੈ ਕਿ ਪਾਣੀ ਥੋੜਾ ਹਲਕਾ ਗਰਮ ਹੋਣਾ ਚਾਹੀਦਾ ਹੈ ਅਤੇ ਰੂੰ ਦੀ ਮਦਦ ਦੇ ਨਾਲ ਤੁਸੀਂ ਇਸ ਨੂੰ ਚਿਹਰੇ ਤੇ ਲਗਾਉਣਾ ਹੈ ਇਹ ਸਾਡੇ ਚਿਹਰੇ ਨੂੰ ਸਾਫ਼ ਕਰੇਗਾ ਅਤੇ ਬਲੈਕ ਹੈੱਡਸ ਨੂੰ ਬਾਹਰ ਕੱਢੇਗਾ। ਇਸਨੂੰ ਦੋ ਮਿੰਟ ਆਪਣੇ ਚਿਹਰੇ ਤੇ ਲਗਾਉਣ ਤੋਂ ਬਾਅਦ ,ਤੋਲੀਏ ਨਾਲ ਸਾਫ਼ ਕਰ ਲੈਣਾਂ ਹੈ ।
ਉਸ ਤੋਂ ਬਾਅਦ ਤੁਸੀਂ ਬਣਾਏ ਹੋਏ ਸਕਰੱਬ ਨੂੰ ਆਪਣੇ ਚਿਹਰੇ ਤੇ ਲਗਾਣਾ ਹੈ। ਤੁਸੀਂ ਇਸ ਬਣਾਏ ਹੋਏ ਪੇਸਟ ਨੂੰ ਰੂੰ ਦੀ ਮਦਦ ਦੇ ਨਾਲ ਆਪਣੇ ਚੇਹਰੇ ਤੇ ਜਿਸ ਜਗ੍ਹਾ ਤੇ ਬਲੈਕ ਹੈਡਸ ਹਨ,ਤੁਹਾਨੂੰ ਉਸ ਜਗ੍ਹਾ ਤੇ ਲਗਾਉਣਾ ਹੈ। 10 ਮਿੰਟ ਲੱਗਿਆ ਰਹਿਣ ਦੇਣਾ ਹੈ। ਇਹ ਤੁਹਾਡੇ ਚਿਹਰੇ ਨੂੰ ਸਾਫ ਕਰੇਗਾ ਅਤੇ ਬਲੈਕ ਹੈਡਜ਼ ਨੂੰ ਬਾਹਰ ਕੱਢੇਗਾ। ਉਸ ਤੋਂ ਬਾਅਦ ਦੰਦਾਂ ਵਾਲੇ ਬੁਰਸ਼ ਨਾਲ ਜਿਸ ਜਗ੍ਹਾ ਤੇ ਤੁਹਾਡੇ ਬਲੈਕ ਹੈਡਜ਼ ਹਨ ਅਤੇ ਹਲਕਾ ਹਲਕਾ ਬੁਰਸ਼ ਮਾਰਨਾ ਹੈ। ਇਸ ਪੇਸਟ ਦੇ ਪਹਿਲੇ ਵਾਰ ਇਸਤੇਮਾਲ ਕਰਨ ਦੇ ਨਾਲ ਹੀ ਤੁਹਾਨੂੰ ਉਸਦਾ ਫਰਕ ਨਜ਼ਰ ਆਣ ਲੱਗ ਜਾਵੇਗਾ। ਤੁਹਾਡੇ ਚਿਹਰੇ ਤੋਂ ਤੇਲ ਵੀ ਖਤਮ ਹੋਵੇਗਾ ਅਤੇ ਬਲੈਕ ਹੈਡਜ਼ ਦੀ ਸਮੱਸਿਆ ਵੀ ਠੀਕ ਹੋ ਜਾਵੇਗੀ।