ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅਜਕਲ ਸਾਡੀ ਬਿਮਾਰੀਆਂ ਦਾ ਕਾਰਨ ਸਾਡਾ ਲਈ ਚਾਹੀਦਾ ਹੁੰਦਾ ਹੈ। ਜੇਕਰ ਤੁਹਾਡੇ ਘਰ ਵਿਚ ਕਿਸੇ ਨੂੰ ਡਾਇਬ ਟੀਜ਼ ਹਾਈ ਬਲੱਡ ਪ੍ਰੈਸ਼ਰ , ਗੋਡਿਆਂ ਦਾ ਦਰਦ ਵਾਲ ਝੜਨਾ ਅਖਾਂ ਦੀ ਰੋਸ਼ਨੀ ਦਾ ਘੱਟ ਹੋਣਾ, ਇਹ ਸਾਰੀਆਂ ਬੀਮਾਰੀਆਂ ਗਲਤ ਖਾਣ-ਪੀਣ ਕਾਰਨ ਹੁੰਦੀਆਂ ਹਨ।ਸਾਡੇ ਸਰੀਰ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਅਤੇ ਸ਼ਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਭ ਤੋਂ ਜ਼ਰੂਰੀ ਚੀਜ਼ ਸਾਡੇ ਸਰੀਰ ਦੇ ਅੰਦਰਲਾ ਖੂਨ ਹੁੰਦਾ ਹੈ।
ਸਰੀਰ ਵਿੱਚ ਖੂਨ ਦੀ ਕਮੀ ਹੋਣੀ ਖੂਨ ਦਾ ਗਾੜ੍ਹਾ ਹੋਣ ਖੂਨ ਦੇ ਕਲੋਟ ਬਣਨਾ, ਜਾਂ ਸਾਡੇ ਸਰੀਰ ਵਿੱਚ ਜ਼ਰੂਰਤ ਤੋਂ ਜ਼ਿਆਦਾ ਖ਼ੂਨ ਦਾ ਹੋਣਾ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਅੱਜਕਲ੍ਹ ਬਹੁਤ ਸਾਰੇ ਲੋਕ ਖੂਨ ਗਾੜਾ ਹੋਣ ਤੋ ਪਰੇਸ਼ਾਨ ਹਨ ਸਰੀਰ ਵਿੱਚ ਖੂਨ ਦਾ ਥੱਕਾ ਜੰਮਣਾ, ਇਹ ਇਕ ਆਮ ਸ ਮੱ ਸਿ ਆ ਹੋ ਗਈ ਹੈ। ਦੋਸਤੋ ਬਹੁਤ ਸਾਰੀਆਂ ਚੀਜ਼ਾਂ ਸਾਡੀ ਰਸੋਈ ਵਿਚ ਮੌਜੂਦ ਹੁੰਦੀਆਂ ਹਨ
ਜਿਨ੍ਹਾਂ ਦੇ ਬਹੁਤ ਸਾਰੇ ਸਰੀਰ ਨੂੰ ਫਾਇਦੇ ਹੁੰਦੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਚੀਜ਼ ਲਸਣ ਹੈ।ਲਸਣ ਦੇ ਵਿੱਚ ਐਂਟੀ-ਆਕਸੀਡੈਂਟ ਗੁਣ ਸਰੀਰ ਵਿੱਚ ਜਮਾਂ ਫ੍ਰੀ ਰੈਡੀਕਲਸ ਨੂੰ ਖਤਮ ਕਰਨ ਦਾ ਕੰਮ ਕਰਦੇ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ ਇਹ ਬਲੱਡ ਦੇ ਫਲੋਅ ਨੂੰ balance ਕਰਨ ਦੇ ਨਾਲ-ਨਾਲ ਲਸਣ ਸਾਡੇ ਖੂਨ ਨੂੰ ਪਤਲਾ ਕਰਨ ਦਾ ਕੰਮ ਕਰਦਾ ਹੈ।
ਦੋਸਤੋ ਤੁਸੀਂ ਲਸਣ ਦਾ ਸੇਵਨ ਕੱਚਾ ਕਰ ਸਕਦੇ ਹੋ। ਇਸ ਵਿਚ ਬਹੁਤ ਸਾਰੇ ਦਵਾਈਆਂ ਵਾਲੇ ਗੁਣ ਪਾਏ ਜਾਂਦੇ ਹਨ ਜਿਸ ਨਾਲ ਤੁਸੀਂ ਆਪਣੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਅ ਕਰ ਸਕਦੇ ਹੋ। ਜ਼ਿਆਦਾਤਰ ਲੋਕ ਚੀਜ਼ਾਂ ਨੂੰ ਪਕਾ ਕੇ ਖਾਣਾ ਪਸੰਦ ਕਰਦੇ ਹਨ। ਜਿਸ ਕਾਰਨ ਚੀਜ਼ਾਂ ਤੋਂ ਪੋਸਟਿਕ ਤੱਤ ਖਤਮ ਹੋ ਜਾਂਦੇ ਹਨ ਇਸ ਕਰਕੇ ਚੀਜ਼ਾਂ ਦਾ ਸੇਵਨ ਕੱਚਾ ਹੀ ਕਰਨਾ ਚਾਹੀਦਾ ਹੈ।
ਫਲ ਸਬਜ਼ੀਆਂ ਦਾ ਸੇਵਨ ਵੀ ਕੱਚਾ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪਿਆਜ ਟਮਾਟਰ ਨਾਰੀਅਲ ਦਾ ਸੇਵਨ ਕੱਚਾ ਕਰਨਾ ਚਾਹੀਦਾ ਹੈ। ਲਸਣ ਦਾ ਸੇਵਨ ਕਰਨ ਨਾਲ ਕੈਂਸਰ ਵਰਗੀ ਭਿਆਨਕ ਬੀਮਾਰੀ ਤੋਂ ਵੀ ਬਚਾਅ ਕੀਤਾ ਜਾ ਸਕਦਾ ਹੈ। ਇਹਦੇ ਵਿੱਚ ਐਂਟੀ ਵਾਇਰਲ ਗੁਣ ਪਾਏ ਜਾਂਦੇ ਹਨ ਜੋ ਤੁਹਾਨੂੰ ਬਹੁਤ ਸਾਰੀ ਬੀਮਾਰੀਆਂ ਤੋਂ ਬਚਾਅ ਕੇ ਰੱਖਦੇ ਹਨ। ਤੁਸੀਂ ਰਾਤ ਨੂੰ ਸੌਣ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਲੱਸਣ ਦੀ ਇਕ ਕਲੀ ਨੂੰ ਗੁਣਗੁਣੇ ਪਾਣੀ ਨਾਲ ਇਸ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਦੀ ਇਮਿਊਨਿਟੀ ਵਧਦੀ ਹੈ।
ਇਸ ਦਾ ਸੇਵਨ ਹਰ ਰੋਜ਼ ਕਰਨ ਨਾਲ ਤੇਜ਼ੀ ਨਾਲ ਵਜਨ ਘੱਟਦਾ ਹੈ। ਦਿਲ ਸੰਬੰਧੀ ਬਿਮਾਰੀਆਂ ਦੂਰ ਰਹਿੰਦੀਆਂ ਹਨ। ਜੇਕਰ ਤੁਸੀਂ ਤੁਰਨ ਤੋਂ ਬਾਅਦ ਥਕਾਵਟ ਮਹਿਸੂਸ ਕਰਦੇ ਹੋ ਤਾਂ ਵੀ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਇਹ ਤੁਹਾਨੂੰ ਗੈਸ ਦੀ ਸਮੱਸਿਆ ਤੋਂ ਵੀ ਬਚਾਉਂਦਾ ਹੈ। ਦੋਸਤੋ ਇਹ ਵੀ ਲਸਣ ਖਾਣ ਦੇ ਬਹੁਤ ਸਾਰੇ ਗੁਣ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।