ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਚਾਣਕੀਆ ਨੀਤੀ ਚਾਣਕਿਆ ਦੁਆਰਾ ਰਚਿਤ ਇੱਕ ਨੀਤੀ ਗ੍ਰੰਥ ਹੈ, ਜਿਸ ਦੇ ਵਿਚ ਜ਼ਿੰਦਗੀ ਨੂੰ ਸੁਖਮਈ ਬਣਾਉਣ ਦੇ ਲਈ ਕੁਝ ਵਿਸ਼ੇਸ਼ ਉਪਦੇਸ਼ ਦਿੱਤੇ ਗਏ ਹਨ। ਇਸ ਗ੍ਰੰਥ ਦਾ ਮੁਖ ਉਪਦੇਸ਼ ਹਰ ਇਕ ਵਿਅਕਤੀ ਨੂੰ ਜ਼ਿੰਦਗੀ ਦੇ ਹਰ ਪਹਿਲੂ ਦੀ ਮੁੱਢਲੀ ਜਾਣਕਾਰੀ ਦੇਣਾ ਹੈ। ਚਾਣਕਿਆ ਇਕ ਮਹਾਨ ਗਿਆਨੀ ਸੀ ,,ਜਿਨ੍ਹਾਂ ਨੇ ਆਪਣੀ ਨੀਤੀਆਂ ਦੁਆਰਾ ਚੰਦਰਗੁਪਤ ਮੋਰੀਆ ਨੂੰ ਰਾਜ ਸਿੰਘਾਸਨ ਤੇ ਬਿਠਾ ਦਿੱਤਾ ਸੀ। ਦੋਸਤੋ ਅੱਜ ਅਸੀਂ ਤੁਹਾਨੂੰ ਜਾਣ ਕੇ ਦੀਆਂ ਕੁੱਝ ਨੀਤੀਆਂ ਦੇ ਬਾਰੇ ਦੱਸਾਂਗੇ ਜੋ ਕਿ ਤੁਹਾਨੂੰ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਜਰੂਰ ਕੰਮ ਆਉਣਗੀਆਂ।
ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚਾਣਕਿਆ ਜੀ ਕਹਿੰਦੇ ਹਨ ਕਿ ਕੁਝ ਚੀਜ਼ਾਂ ਲੈਣ ਦੇ ਵਿੱਚ ਅਤੇ ਆਪਣਾ ਹੱਕ ਜਤਾਉਣ ਦੇ ਵਿੱਚ ਕਦੇ ਵੀ ਸ਼ਰਮ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਨਹੀਂ ਲੈਂਦੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਇਹ ਸਚਾਈ ਹੈ ।ਪੁਰਾਣੀ ਮਾਨਤਾ ਦੇ ਅਨੁਸਾਰ ਜਿਹੜਾ ਵਿਅਕਤੀ ਇਹਨਾਂ ਚੀਜ਼ਾਂ ਨੂੰ ਮੰਗਣ ਦੇ ਵਿੱਚ ਸ਼ਰਮ ਕਰਦਾ ਹੈ, ਤਾਂ ਉਸ ਨੂੰ ਜ਼ਿੰਦਗੀ ਵਿਚ ਕਦੇ ਵੀ ਕਾਮਯਾਬੀ ਅਤੇ ਸੰਤੁਸ਼ਟੀ ਨਹੀਂ ਮਿਲਦੀ।
ਦੋਸਤੋ ਅਚਾਰਿਆ ਚਾਣਕਿਆ ਜੀ ਨੇ ਆਪਣੇ ਗ੍ਰੰਥ ਦੇ ਵਿਚ ਮਾਨਵ-ਜੀਵਨ ਦੇ ਲਈ ਬਹੁਤ ਸਾਰੀ ਇਹੋ ਜਿਹੀਆਂ ਨੀਤੀਆਂ ਲਿਖੀਆਂ ਹਨ, ਜਿਨ੍ਹਾਂ ਨੀਤੀਆਂ ਨੂੰ ਜੇਕਰ ਕੋਈ ਵਿਅਕਤੀ ਮੰਨ ਲੈਂਦਾ ਹੈ ਤਾਂ ਉਸ ਨੂੰ ਆਪਣੀ ਜ਼ਿੰਦਗੀ ਵਿਚ ਸਫ਼ਲਤਾ ਪ੍ਰਾਪਤ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜਿਸਨੂੰ ਲੈਣ ਦੇ ਵਿਚ ਅਤੇ ਹੱਕ ਨਾਲ ਮੰਗਣ ਦੇ ਵਿਚ ਬਿਲਕੁਲ ਵੀ ਸ਼ਰਮ ਨਹੀਂ ਕਰਨੀ ਚਾਹੀਦੀ।ਦੋਸਤੋ ਸਭ ਤੋਂ ਪਹਿਲੀ ਚੀਜ਼ ਹੈ ਪਤੀ-ਪਤਨੀ ਦਾ ਪਿਆਰ।
ਪਤੀ ਪਤਨੀ ਨੂੰ ਸਰੀਰਕ ਸੰਬੰਧ ਬਣਾਉਣ ਦੇ ਵਿੱਚ ਕਦੇ ਵੀ ਸ਼ਰਮ ਨਹੀਂ ਕਰਨੀ ਚਾਹੀਦੀ। ਦੋਨਾਂ ਦੇ ਵਿਚ ਸੰਬੰਧ ਬਣਾਉਣ ਲਈ ਦੋਨਾਂ ਦਾ ਸਲਾਹ ਮਸ਼ਵਰਾ ਇਕ ਹੋਣਾ ਚਾਹੀਦਾ ਹੈ। ਜਿਹੜੇ ਵਿਅਕਤੀ ਇਕ ਦੂਜੇ ਦਾ ਨਾਲ ਸੰਬੰਧ ਬਣਾਉਣ ਦੇ ਵਿਚ ਸ਼ਰਮ ਕਰਦੇ ਹਨ ਅਤੇ ਸਬੰਧ ਬਣਾਉਣ ਵਿੱਚ ਸ਼ਰਮਾਉਂਦੇ ਹਨ, ਉਨ੍ਹਾਂ ਦੀ ਜ਼ਿੰਦਗੀ ਵਿਚ ਕੋਈ ਗ਼ੈਰਤ ਜਾਂ ਗੈਰ ਪੁਰਖ ਜਗ੍ਹਾ ਬਣਾ ਸਕਦਾ ਹੈ। ਇਸ ਕਰਕੇ ਸੰਬੰਧ ਬਣਾਉਣ ਵਿੱਚ ਕਦੀ ਵੀ ਸ਼ਰਮ ਨਹੀਂ ਕਰਨੀ ਚਾਹੀਦੀ ।ਬੇਝਿਜਕ ਹੋ ਕੇ ਇਕ ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ।
ਦੋਸਤੋ ਚਾਣਕਿਆ ਜੀ ਦੁਆਰਾ ਭੋਜਨ ਕਰਦੇ ਹੋਏ ਕਦੀ ਵੀ ਸ਼ਰਮ ਨਹੀਂ ਕਰਨੀ ਚਾਹੀਦੀ। ਜਿਹੜੇ ਲੋਕ ਖਾਣਾ ਖਾਂਦੇ ਸਮੇਂ ਸ਼ਰਮਾਉਂਦੇ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਬਹੁਤ ਵੱਡੀ ਦਿੱਕਤ ਪੈਦਾ ਹੋ ਜਾਂਦੀ ਹੈ। ਇਹੋ ਜਿਹੇ ਵਿਅਕਤੀ ਭੁੱਖਾ ਹੀ ਰਹਿ ਜਾਂਦਾ ਹੈ। ਇਸ ਕਰਕੇ ਖਾਣ ਦੇ ਵਿੱਚ ਕਦੇ ਵੀ ਸ਼ਰਮ ਨਹੀਂ ਕਰਨੀ ਚਾਹੀਦੀ। ਹਮੇਸ਼ਾ ਪੇਟ ਭਰ ਕੇ ਖਾਣਾ ਖਾਣਾ ਚਾਹੀਦਾ ਹੈ ਅਤੇ ਖਾਣਾ ਖਾਂਦੇ ਸਮੇਂ ਕਦੇ ਵੀ ਸ਼ਰਮਾਉਣਾ ਨਹੀਂ ਚਾਹੀਦਾ। ਭੋਜਨ ਕਰਦੇ ਹੋਏ ਸ਼ਰਮ ਕਰਨਾ ਭੋਜਨ ਦਾ ਅਪਮਾਨ ਮੰਨਿਆ ਜਾਂਦਾ ਹੈ।
ਦੋਸਤੋ ਆਪਣੇ ਗੁਰੂ ਜਾਂ ਫਿਰ ਕਿਸੇ ਹੋਰ ਗਿਆਨੀ ਵਿਅਕਤੀ ਤੋਂ ਗਿਆਨ ਲੈਂਦੇ ਸਮੇਂ ਕਦੇ ਵੀ ਸ਼ਰਮ ਨਹੀਂ ਕਰਨੀ ਚਾਹੀਦੀ। ਕਿਉਂਕਿ ਜਿਹੜਾ ਵਿਅਕਤੀ ਗਿਆਨ ਲੈਂਦੇ ਸਮੇਂ ਸ਼ਰਮ ਕਰਦਾ ਹੈ ਉਸ ਦਾ ਗਿਆਨ ਅਧੂਰਾ ਹੀ ਰਹਿ ਜਾਂਦਾ ਹੈ।ਇਹੋ ਜਿਹਾ ਵਿਅਕਤੀ ਕਦੀ ਵੀ ਜ਼ਿੰਦਗੀ ਵਿਚ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਦਾ। ਕਿਹਾ ਜਾਂਦਾ ਹੈ ਕਿ ਅਧੂਰਾ ਗਿਆਨ ਕਿਸੇ ਲਈ ਵੀ ਚੰਗਾ ਨਹੀਂ ਹੁੰਦਾ। ਦੋਸਤੋ ਚਾਣੱਕਿਆ ਜੀ ਅਨੁਸਾਰ ਕਦੇ ਵੀ ਕਿਸੇ ਨੂੰ ਦਿੱਤਾ ਹੋਇਆ ਉਧਾਰ ਪੈਸੇ ਮੰਗ ਲੈਣਾ ਚਾਹੀਦਾ ਹੈ। ਜਿਹੜਾ ਵਿਅਕਤੀ ਆਪਣੇ ਹੀ ਦਿੱਤੇ ਹੋਏ ਪੈਸਿਆਂ ਨੂੰ ਮੰਗਣ ਦੇ ਵਿਚ ਸ਼ਰਮ ਕਰਦਾ ਹੈ ਉਹ ਜਿੰਦਗੀ ਵਿਚ ਕਦੇ ਵੀ ਕਾਮਯਾਬੀ ਹਾਸਿਲ ਨਹੀਂ ਕਰ ਸਕਦਾ। ਇਸ ਤਰ੍ਹਾਂ ਕਰਨ ਦੇ ਨਾਲ ਵਿਅਕਤੀ ਪੂਰੀ ਤਰ੍ਹਾਂ ਬਰਬਾਦ ਹੋ ਸਕਦਾ ਹੈ ਅਤੇ ਉਸ ਨੂੰ ਆਰਥਿਕ ਤੰਗੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਉਹ ਤੁਹਾਡੇ ਦੁਆਰਾ ਕਮਾਇਆ ਗਿਆ ਪੈਸਾ ਹੁੰਦਾ ਹੈ। ਇਸ ਲਈ ਆਚਾਰਿਆ ਚਾਣੱਕਿਆ ਜੀ ਕਹਿੰਦੇ ਹਨ ਕਿ ਜਿੰਦਗੀ ਦੇ ਵਿੱਚ ਇਹੋ ਜਿਹੀ ਗ਼ਲਤੀ ਕਦੀ ਨਹੀਂ ਕਰਨੀ ਚਾਹੀਦੀ।