ਪੂਜਾ ਕਰਦੇ ਹੋਏ ਜੇਕਰ ਅੱਖਾਂ ਵਿੱਚ ਆ ਜਾਂਦੇ ਹਨ ਹੰ ਝੂ , ਤਾਂ ਜਾਣੋ ਕੀ ਹੈ ਇਸਦਾ ਰਹੱਸ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੂਜਾ ਕਰਦੇ ਸਮੇਂ ਜੇਕਰ ਤੁਹਾਡੀ ਅੱਖਾਂ ਤੋਂ ਆਸੂ ਆਣ ਲੱਗ ਜਾਂਦੇ ਹਨ ਜਾਂ ਫਿਰ ਉਬਾਸੀ ਆਉਂਦੀ ਹੈ ਤਾਂ ਦੇਵਤਾ ਕੀ ਸੰਕੇਤ ਦਿੰਦੇ ਹਨ।

ਦੋਸਤੋ ਕਈ ਵਾਰ ਅਸੀਂ ਦੇਖਦੇ ਹਾਂ ਕਿ ਪੂਜਾ ਪਾਠ ਕਰਦੇ ਸਮੇਂ ਕਈ ਵਿਅਕਤੀਆਂ ਦੇ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਹਨ, ਜਾਂ ਫਿਰ ਉਬਾਸੀ ਆ ਜਾਂਦੀ ਹੈ ਜਾਂ ਫਿਰ ਉਨ੍ਹਾਂ ਦਾ ਸਰੀਰ ਹਿਲਦਾ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰਦੀਆਂ ਹਨ ਪਾਠ ਕਰਦੇ ਸਮੇਂ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਇਹ ਕਿਸੇ ਨਕਾਰਾਤਮਕ ਸ਼ਕਤੀ ਦੇ ਕਾਰਨ ਹੋ ਰਿਹਾ ਹੈ। ਕਈ ਵਿਅਕਤੀਆਂ ਨੂੰ ਇਹ ਚੰਗਾ ਮਹਿਸੂਸ ਹੁੰਦਾ ਹੈ ਅਤੇ ਉਨ੍ਹਾਂ ਦਾ ਭਗਤੀ ਪੂਜਾ ਪਾਠ ਦੇ ਵਿੱਚ ਜਿਆਦਾ ਮਨ ਲੱਗਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਦਾ ਪੂਜਾ ਪਾਠ ਕਰਨ ਦਾ ਜਿਆਦਾ ਮਨ ਕਰਨ ਲੱਗ ਜਾਂਦਾ ਹੈ ।ਕੀ ਇਹ ਨਕਾਰਾਤਮਕ ਸ਼ਕਤੀ ਦਾ ਪ੍ਰਭਾਵ ਹੁੰਦਾ ਹੈ? ਕਈ ਲੋਕ ਪੂਜਾ ਪਾਠ ਕਰਨੀ ਛੱਡ ਦਿੰਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਇਹ ਕਿਸੇ ਨਕਾਰਾਤਮਕ ਸ਼ਕਤੀ ਦੇ ਕਾਰਨ ਹੋ ਰਿਹਾ ਹੈ। ਜਿਸ ਦੇ ਕਾਰਨ ਉਨ੍ਹਾਂ ਨੂੰ ਪੂਜਾ ਪਾਠ ਦਾ ਫਲ ਵੀ ਨਹੀਂ ਮਿਲਦਾ। ਦੋਸਤੋ ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ ਕਿ ਪੂਜਾ ਪਾਠ ਕਰਦੇ ਸਮੇਂ ਹੰਝੂ ਅਤੇ ਉਬਾਸੀ ਕਿਉਂ ਆਉਂਦੀ ਹੈ।

ਦੋਸਤੋ ਪੂਜਾ ਪਾਠ ਕਰਦੇ ਸਮੇਂ ਹੰਝੂ ਆਉਣਾ ਜਾਂ ਫਿਰ ਉਬਾਸੀ ਆਉਣਾ ਇਹ ਕੋਈ ਨਕਾਰਾਤਮਕ ਸ਼ਕਤੀ ਦਾ ਪ੍ਰਭਾਵ ਨਹੀਂ ਹੁੰਦਾ ਹੈ। ਇਹ ਗੱਲ ਤੁਹਾਨੂੰ ਆਪਣੇ ਮਨ ਦੇ ਵਿਚੋਂ ਕੱਢ ਦੇਣੀ ਚਾਹੀਦੀ ਹੈ ।ਇਸ ਦੇ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਹਨ। ਦੋਸਤੋ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਦੇਵੀ ਦੇਵਤਿਆਂ ਦੀ ਮੂਰਤੀਆਂ ਸਥਾਪਿਤ ਕਰਦੇ ਹੋ ਤਾਂ ਕਿਤੇ ਨਾ ਕਿਤੇ ਤੁਹਾਡਾ ਉਨਾਂ ਦੇ ਨਾਲ ਇਕ ਗਹਿਰਾ ਰਿਸ਼ਤਾ ਬਣ ਜਾਂਦਾ ਹੈ। ਜੇਕਰ ਤੁਸੀਂ ਉਸ ਮੂਰਤੀ ਦੇ ਵਿਚੋਂ ਆਪਣੇ ਮਾਂ-ਪਿਓ ਭੈਣ-ਭਰਾ ਨੂੰ ਦੇਖਦੇ ਹੋ ਤਾਂ ਉਹ ਮੂਰਤੀ ਸੰਜੀਵ ਹੋ ਜਾਂਦੀ ਹੈ ‌। ਇਸ ਗਹਿਰੇ ਰਿਸ਼ਤੇ ਦੇ ਕਾਰਨ ਜਦੋਂ ਕਿਤੇ ਵੀ ਪੂਜਾ ਪਾਠ ਭਜਨ ਕੀਰਤਨ ਹੋ ਰਿਹਾ ਹੁੰਦਾ ਹੈ ਤਾਂ ਸਹਿਜ-ਸੁਭਾਅ ਹੀ ਵਿਅਕਤੀਆਂ ਦੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹਨ। ਜਦੋਂ ਤੁਹਾਡਾ ਦੇਵੀ ਦੇਵਤਿਆਂ ਨਾਲ ਗਹਿਰਾ ਰਿਸ਼ਤਾ ਜੁੜ ਜਾਂਦਾ ਹੈ ਤਾਂ ਉਹ ਤੁਹਾਡੀ ਅੰਤਰ-ਆਤਮਾ ਦੀ ਭਾਵਨਾ ਨੂੰ ਸਮਝ ਲੈਂਦੇ ਹਨ ।ਇਸ ਕਰਕੇ ਤੁਹਾਡੀ ਅੱਖਾਂ ਵਿਚੋਂ ਹੰਝੂ ਆ ਜਾਂਦੇ ਹਨ। ਇਸ ਕਰ ਕੇ ਪੂਜਾ ਪਾਠ ਕਰਦੇ ਸਮੇਂ ਜੋ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਆਉਂਦਾ ਹੈ, ਜਾਂ ਫਿਰ ਉਬਾਸੀ ਆਉਂਦੀ ਹੈ ਤਾਂ ਇਹ ਕੋਈ ਨਕਾਰਾਤਮਕ ਸ਼ਕਤੀ ਨਹੀਂ ਹੁੰਦੀ। ਇਸ ਦਾ ਮਤਲਬ ਇਹ ਹੁੰਦਾ ਹੈ ਕਿ ਦੇਵੀ ਦੇਵਤੇ ਸਿੱਧਾ ਤੁਹਾਡੇ ਅੰਤਰ ਮਨ ਨਾਲ ਜੁੜ ਜਾਂਦੇ ਹਨ। ਇਹ ਸਭ ਤੁਹਾਡੇ ਦੇਵੀ ਦੇਵਤਿਆਂ ਦੇ ਨਾਲ ਗਹਿਰਾ ਰਿਸ਼ਤਾ ਜੋੜਨ ਦੇ ਕਾਰਨ ਹੁੰਦਾ ਹੈ। ਇਹ ਸਕਾਰਾਤਮਕਤਾ ਦਾ ਪ੍ਰਤੀਕ ਹੁੰਦਾ ਹੈ।

ਦੋਸਤੋ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਤੁਸੀਂ ਇੱਕ ਧਿਆਨ ਹੋ ਕੇ ਕਿਸੇ ਬਿੰਦੂ ਵੱਲ ਧਿਆਨ ਕਰਦੇ ਹੋ, ਤੁਹਾਡੇ ਆਲੇ-ਦੁਆਲੇ ਬਹੁਤ ਸਾਰੀਆਂ ਚੀਜ਼ਾਂ ਘੁੰਮਣੀਆ ਸ਼ੁਰੂ ਹੋ ਜਾਂਦੀਆਂ ਹਨ। ਤੁਹਾਡੇ ਪਰਿਵਾਰ ਨਾਲ ਸੰਬੰਧੀ ਸਮੱਸਿਆ ਜਾਂ ਫਿਰ ਤੁਹਾਡੀ ਜ਼ਿੰਦਗੀ ਦੀ ਕੋਈ ਵੀ ਗੱਲ ਤੁਹਾਡੇ ਆਲੇ ਦੁਆਲੇ ਅੱਖਾਂ ਦੇ ਅੱਗੇ ਘੁੰਮਣੀ ਸੁਰੂ ਹੋ ਜਾਂਦੀ ਹੈ। ਇਸ ਤਰਾਂ ਕਦੇ ਕਦੇ ਇੱਕ ਸਮਾਂ ਅਜਿਹਾ ਹੁੰਦਾ ਹੈ ,ਜਦੋਂ ਤੁਹਾਡਾ ਪੂਰਾ ਧਿਆਨ ਉਸ ਚੱਕਰ ਜਾਂ ਫ਼ਿਰ ਬਿੰਦੂ ਵੱਲ ਹੋ ਜਾਂਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਤੁਹਾਨੂੰ ਉਬਾਸੀ ਆਉਣੀ ਸ਼ੁਰੂ ਹੋ ਜਾਂਦੀ ਹੈ, ਇਹ ਤੁਹਾਡੇ ਇੱਕ ਦੇਵਤਾ ਦੇ ਪ੍ਰਤੀ ਤੁਹਾਡਾ ਗਹਿਰਾ ਭਾਵ ਦੇ ਕਾਰਨ ਹੁੰਦਾ ਹੈ। ਤੁਸੀਂ ਵੇਖਿਆ ਹੋਵੇਗਾ ਕਈ ਜਗ੍ਹਾ ਭਜਨ ਪਾਠ ਕੀਰਤਨ ਕਰਵਾਇਆ ਜਾਂਦਾ ਹੈ ਉੱਥੇ ਕਈ ਵਿਅਕਤੀਆਂ ਦੇ ਅੰਦਰ ਮਾਤਾ ਦੀ ਚੌਂਕੀ ਆ ਜਾਂਦੀ ਹੈ। ਉਸ ਤੋਂ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਉਸ ਵਿਅਕਤੀ ਦੇ ਅੱਖਾਂ ਦੇ ਵਿਚੋਂ ਹੰਝੂ ਆਉਣੇ ਸ਼ੁਰੂ ਹੋ ਜਾਂਦੇ ਹਨ, ਉਨ੍ਹਾਂ ਦਾ ਸਰੀਰ ਹਿਲਣਾ ਸ਼ੁਰੂ ਹੋ ਜਾਂਦਾ ਹੈ, ਉਨਾਂ ਨੂੰ ਉਬਾਸੀ ਆਉਂਦੀ ਹੈ।

ਇਸ ਤਰ੍ਹਾਂ ਇਸ ਕਰਕੇ ਹੁੰਦਾ ਹੈ ਕਿਉਂਕਿ ਸਾਡੇ ਸਰੀਰ ਦੇ ਅੰਦਰ ਇਕ ਮੂਲ ਆਧਾਰ ਚੱਕਰ ਹੁੰਦਾ ਹੈ, ਜਿਥੇ ਲਗਾਤਾਰ ਸਾਕਾਰਾਤਮਕ ਸ਼ਕਤੀ ਹੁੰਦੀ ਹੈ, ਜਿਥੇ ਭਜਨ ਕੀਰਤਨ ਕੀਤਾ ਜਾਂਦਾ ਹੈ ਉੱਥੇ ਇਹ ਸ਼ਕਤੀ ਤੁਹਾਡੇ ਮੂਲਾਧਾਰ ਚੱਕਰ ਦੇ ਨਾਲ ਜੁੜ ਜਾਂਦੀ ਹੈ। ਤੁਹਾਡੇ ਸਰੀਰ ਦੇ ਅੰਦਰ ਮੌਜੂਦ ਮੂਲ ਆਧਾਰ ਚੱਕਰ ਸਾਕਾਰਾਤਮਕ ਸ਼ਕਤੀ ਨੂੰ ਇਕ ਚੁੰਬਕ ਦੀ ਤਰ੍ਹਾਂ ਆਪਣੇ ਅੰਦਰ ਖਿੱਚਦਾ ਹੈ। ਜਦੋਂ ਸਾਕਾਰਾਤਮਕ ਸ਼ਕਤੀ ਤੁਹਾਡੇ ਅੰਦਰ ਪ੍ਰਵੇਸ਼ ਕਰਦੀ ਹੈ ਤਾਂ ਮੂਲ ਆਧਾਰ ਜਾਂ ਮੋਟਰ ਦੀ ਤਰਾਂ ਘੁੰਮਣਾ ਸ਼ੁਰੂ ਕਰ ਦਿੰਦਾ ਹੈ। ਉਹ ਸਾਕਾਰਾਤਮਕ ਸ਼ਕਤੀ ਜਦੋਂ ਤੁਹਾਡੇ ਸਰੀਰ ਦੇ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਤਾਂ ਤੁਹਾਡਾ ਸਰੀਰ ਹਿਲਣਾ ਸ਼ੁਰੂ ਕਰ ਦਿੰਦਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਕਿਸੇ ਵਿਅਕਤੀ ਦੇ ਅੰਦਰ ਮਾਤਾ ਦੀ ਸਵਾਰੀ ਆ ਗਈ ਹੈ।

ਇਸ ਕਰ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਦੇ ਵੀ ਨਕਾਰਾਤਮਕ ਨਹੀਂ ਸਮਝਣਾ ਚਾਹੀਦਾ ।ਜੇਕਰ ਤੁਸੀਂ ਸਕਾਰਾਤਮਕ ਜਗਾ ਤੇ ਬੈਠੇ ਹੋ, ਤਾਂ ਕੋਈ ਵੀ ਨਕਾਰਾਤਮਕ ਸ਼ਕਤੀ ਤੁਹਾਨੂੰ ਛੂਹ ਵੀ ਨਹੀਂ ਸਕਦੀ। ਜਿਸ ਤਰ੍ਹਾਂ ਅਲੱਗ ਅਲੱਗ ਸਪਨਿਆਂ ਦਾ ਅਲਗ ਅਲਗ ਅਰਥ ਹੁੰਦਾ ਹੈ, ਉਸੇ ਤਰ੍ਹਾਂ ਅੱਖਾਂ ਦੇ ਵਿਚ ਹੰਝੂ ਆਉਣਾ, ਉਬਾਸੀ ਆਓਣਾ ,ਇਹਨਾ ਦਾ ਮਤਲਬ ਵੀ ਅਲੱਗ-ਅਲੱਗ ਹੁੰਦਾ ਹੈ। ਜੇਕਰ ਤੁਸੀਂ ਇੱਕ ਸੱਚੇ ਭਗਤਾਂ ਦੀ ਤਰ੍ਹਾਂ ਕਿਸੇ ਸਕਾਰਾਤਮਕ ਜਗ੍ਹਾ ਤੇ ਬੈਠ ਕੇ ਮੰਤਰ ਜਾਪ ਕਰਦੇ ਹੋ, ਨਿਰੰਤਰ ਪੂਜਾ ਪਾਠ ਕਰਦੇ ਹੋ ਜੇਕਰ ਤੁਹਾਡੇ ਅੱਖਾਂ ਦੇ ਵਿਚੋਂ ਹੰਝੂ ਆਉਂਦੇ ਹਨ, ਉਬਾਸੀ ਆਉਂਦੀ ਹੈ, ਤੁਹਾਡਾ ਸਰੀਰ ਹਿਲਦਾ ਹੈ ਤਾਂ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਇਹ ਸਭ ਬਿਲਕੁਲ ਵੀ ਨਕਾਰਾਤਮਕ ਚੀਜ਼ਾਂ ਨਹੀਂ ਹੁੰਦੀਆਂ।

Leave a Reply

Your email address will not be published. Required fields are marked *