ਘਰ ਵਿੱਚ ਗਰੀਬੀ ਅਤੇ ਗਰੀਬੀ ਆਉਣ ਦੇ ਇਹ ਹਨ ਕਾਰਨ, ਇਸ ਛੋਟੇ ਜਿਹੇ ਉਪਾਅ ਤੋਂ ਫਿਰ ਕਦੇ ਨਹੀਂ ਆਵੇਗੀ ਗਰੀਬੀ |

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦਸਾਂਗੇ ਘਰ ਦੇ ਵਿੱਚ ਗਰੀਬੀ ਅਤੇ ਦਲਿਦਰਤਾ ਆਉਣ ਦਾ ਕੀ ਕਾਰਨ ਹੁੰਦਾ ਹੈ। ਤੁਸੀਂ ਘਰ ਦੇ ਵਿੱਚੋਂ ਗਰੀਬੀ ਅਤੇ ਦਲਿਦਰਤਾ ਨੂੰ ਕਿਸ ਤਰ੍ਹਾਂ ਖਤਮ ਕਰ ਸਕਦੇ ਹੋ।

ਦੋਸਤੋ ਹਰ ਵਿਅਕਤੀ ਜ਼ਿੰਦਗੀ ਵਿਚ ਅੱਗੇ ਵਧਣ ਦਾ ਯਤਨ ਕਰਦਾ ਹੈ ।ਇਸ ਦੇ ਲਈ ਉਹ ਹਰ ਸੰਭਵ ਕੋਸ਼ਿਸ਼ ਵੀ ਕਰਦਾ ਹੈ। ਇਸ ਦੇ ਬਾਵਜੂਦ ਵੀ ਕਈ ਲੋਕ ਜਿੰਦਗੀ ਦੇ ਵਿੱਚ ਗਰੀਬ ਹੀ ਰਹਿ ਜਾਂਦੇ ਹਨ ।ਬਹੁਤ ਜ਼ਿਆਦਾ ਮਿਹਨਤ ਕਰਨ ਦੇ ਬਾਵਜੂਦ ਵੀ ਉਹ ਅਮੀਰ ਬਣਨ ਦੇ ਸੁਪਨੇ ਹੀ ਦੇਖਦੇ ਰਹਿ ਜਾਂਦੇ ਹਨ। ਇਸ ਦੇ ਪਿੱਛੇ ਬਹੁਤਾ ਕਾਰਨ ਹੁੰਦੇ ਹਨ ਜੋ ਕਿ ਮਨੁੱਖ ਨੂੰ ਅਗਿਆਨਤਾ ਦੇ ਕਾਰਨ ਸਮਝ ਨਹੀਂ ਆਉਂਦੇ। ਦੋਸਤੋ ਵਾਸਤੂ ਸ਼ਾਸਤਰ ਅਨੁਸਾਰ ਬਹੁਤ ਸਾਰੇ ਇਹੋ ਜਿਹੇ ਕੰਮ ਹਨ ਜਿਹੜੇ ਕਿ ਹਰ ਰੋਜ਼ ਕਰਨ ਦੇ ਨਾਲ ਘਰ ਦੇ ਵਿੱਚ ਗਰੀਬੀ ਅਤੇ ਦਲਿਦਰਤਾ ਬਣੀ ਰਹਿੰਦੀ ਹੈ। ਮਨੁੱਖ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ ਹੈ ।ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਰਹਿਣ ਵਾਲੀ ਗ਼ਰੀਬੀ ਤੋਂ ਪਰੇਸ਼ਾਨ ਹੋ, ਜੇਕਰ ਤੁਸੀਂ ਧਨ ਕਮਾ ਰਹੇ ਹੋ ਪਰ ਉਹ ਬਹੁਤ ਜ਼ਿਆਦਾ ਖਰਚ ਹੋ ਜਾਂਦਾ ਹੈ।ਘਰ ਦੇ ਵਿੱਚ ਗੰਦਗੀ, ਬਦਬੂ, ਸਿਲਨ ਵਾਸਤੂ ਸ਼ਾਸਤਰ ਦੇ ਅਨੁਸਾਰ ਇਹੋ ਜਿਹੀਆਂ ਚੀਜ਼ਾਂ ਹਨ ਜੋ ਕਿ ਘਰ ਦੇ ਵਿੱਚ ਗਰੀਬੀ ਦਾ ਮੁੱਖ ਕਾਰਨ ਹਨ।

ਦੋਸਤੋ ਘਰ ਦੇ ਵਿਚ ਟੁਟਿਆ ਹੋਇਆ ਸਮਾਂਨ ਇਸਤੇਮਾਲ ਕਰਨਾ ,40 ਦਿਨ ਤੋਂ ਜ਼ਿਆਦਾ ਟੁੱਟੇ ਹੋਏ ਵਾਲਾਂ ਨੂੰ ਘਰ ਦੇ ਵਿੱਚ ਰੱਖਣਾ, ਟੁੱਟੀ ਹੋਈ ਕੰਘੀ ਦੇ ਨਾਲ ਕੰਘੀ ਕਰਨਾ ,ਸ਼ਮਸ਼ਾਨਘਾਟ ਦੇ ਵਿਚ ਹੱਸਣਾ, ਇਹੋ ਜਿਹਾ ਘਰ ਜਿੱਥੇ ਇਸਤਰੀ ਹਮੇਸ਼ਾ ਗੁੱਸੇ ਵਿੱਚ ਰਹਿੰਦੀ ਹੈ ਕਦੇ ਖੁਸ਼ ਨਹੀਂ ਰਹਿੰਦੀ, ਸੂਰਜ ਡੁੱਬਣ ਤੋਂ ਬਾਅਦ ਘਰ ਦੇ ਵਿੱਚ ਝਾੜੂ ਲਗਾਉਣ ਦੇ ਨਾਲ ਘਰ ਦੇ ਵਿੱਚ ਗ਼ਰੀਬੀ ਆਉਦੀ ਹੈ। ਦੋਸਤੋ ਜਦੋਂ ਘਰ ਦੇ ਵਿੱਚ ਕੋਈ ਚੀਜ਼ ਟੁੱਟ ਜਾਂਦੀ ਹੈ ਤਾਂ ਅਸੀਂ ਉਸ ਨੂੰ ਇਕ ਪਾਸੇ ਰੱਖ ਦਿੰਦੇ ਹਾਂ। ਅਸੀਂ ਸੋਚਦੇ ਹਾਂ ਜਦੋਂ ਸਮਾਂ ਮਿਲੇਗਾ ਤਾਂ ਇਸ ਨੂੰ ਠੀਕ ਕਰਵਾ ਲਵਾਂਗੇ। ਪਰ ਉਹ ਟੁੱਟੀ ਹੋਈ ਚੀਜ਼ ਘਰ ਦਾ ਇਕ ਹਿੱਸਾ ਬਣ ਜਾਂਦੀ ਹੈ। ਇਸ ਨਾਲ ਘਰ ਵਿਚ ਨਕਾਰਾਤਮਕਤਾ ਫੈਲਦੀ ਹੈ ਅਤੇ ਮਾਤਾ ਲਕਸ਼ਮੀ ਵੀ ਨਾਰਾਜ਼ ਹੁੰਦੀ ਹੈ। ਜੇਕਰ ਤੁਸੀਂ ਵੀ ਇਸ ਤਰਾਂ ਕਰਦੇ ਹੋ ਤਾਂ ਤੁਸੀਂ ਘਰ ਦੇ ਵਿੱਚ ਦਲਿਦਰਤਾ ਨੂੰ ਆਮੰਤਰਿਤ ਕਰ ਰਹੇ ਹੋ।

ਦੋਸਤੋ ਇਸ ਤਰ੍ਹਾਂ ਦੇ ਹੋਰ ਕਈ ਵਾਸਤੂ ਦੋਸ਼ ਹਨ ਜੋ ਘਰ ਦੇ ਵਿਚ ਗਰੀਬੀ ਲੈ ਕੇ ਆਉਂਦੇ ਹਨ। ਘਰ ਦੇ ਆਂਗਣ ਵਿਚ ਲੱਗਿਆ ਹੋਇਆ ਤੁਲਸੀ ਦਾ ਪੌਦਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਘਰ ਦੇ ਵਿਚ ਤੁਲਸੀ ਦਾ ਪੌਦਾ ਸੁਕਣਾ ਨਹੀਂ ਚਾਹੀਦਾ। ਜੇਕਰ ਤੁਹਾਡੇ ਘਰ ਦੇ ਪੇੜ ਪੌਦੇ ਦੀਆਂ ਪੱਤੀਆਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਉਹਨਾਂ ਨੂੰ ਨਾਲ ਦੀ ਨਾਲ ਕੱਟ ਦੇਣਾ ਚਾਹੀਦਾ ਹੈ। ਘਰ ਦੇ ਪੇੜ ਪੌਦਿਆਂ ਦੀਆਂ ਪੱਤੀਆਂ ਜੇਕਰ ਸੁੱਕ ਜਾਣ ਤਾ ਇਸਦਾ ਮਤਲਬ ਹੈ ਕਿ ਸਾਡਾ ਬੁੱਧ ਗ੍ਰਹਿ ਖਰਾਬ ਹੈ। ਇਸ ਨਾਲ ਕਰਜ਼ ਵੱਧਦਾ ਹੈ ।ਪੌਦੇ ਨੂੰ ਪਾਣੀ ਜ਼ਰੂਰਤ ਹੋਣ ਤੇ ਹੀ ਦੇਣਾ ਚਾਹੀਦਾ ਹੈ।

ਦੋਸਤੋ ਝਾੜੂ ਨੂੰ ਪੈਰ ਲਗਾਉਣ ਨਾਲ ਮਾਤਾ ਲਕਸ਼ਮੀ ਦਾ ਨਿਰਾਦਰ ਮੰਨਿਆ ਜਾਂਦਾ ਹੈ। ਜੇਕਰ ਤੁਹਾਡੇ ਤੋਂ ਗਲਤੀ ਨਾਲ ਪੈਰ ਲੱਗ ਜਾਂਦਾ ਹੈ ਤਾਂ ਮਾਤਾ ਲਕਸ਼ਮੀ ਤੋਂ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਸੂਰਜ ਡੁੱਬਣ ਤੋਂ ਬਾਅਦ ਘਰ ਦੇ ਵਿੱਚ ਝਾੜੂ ਨਹੀਂ ਲਗਾਉਣਾ ਚਾਹੀਦਾ ।ਇਸ ਨਾਲ ਆਰਥਿਕ ਪ੍ਰੇਸ਼ਾਨੀ ਆਉਂਦੀ ਹੈ ‌। ਝਾੜੂ ਨੂੰ ਕਦੇ ਵੀ ਖੜ੍ਹਾ ਕਰ ਕੇ ਨਹੀਂ ਰੱਖਣਾ ਚਾਹੀਦਾ ਹੈ ।ਲਿਟਾ ਕੇ ਹੀ ਰੱਖਣਾ ਚਾਹੀਦਾ ਹੈ। ਬਹੁਤ ਜ਼ਿਆਦਾ ਪੁਰਾਣਾ ਝਾੜੂ ਘਰ ਦੇ ਵਿੱਚ ਨਹੀਂ ਰੱਖਣਾ ਚਾਹੀਦਾ। ‌ਝਾੜੂ ਨੂੰ ਘਰ ਦੇ ਬਾਹਰ ਜਾਂ ਫਿਰ ਛੱਤ ਤੇ ਨਹੀਂ ਰੱਖਣਾ ਚਾਹੀਦਾ। ਝਾੜੂ ਨੂੰ ਸਭ ਦੀ ਨਜਰ ਤੋਂ ਛੁਪਾ ਕੇ ਰੱਖਣਾ ਚਾਹੀਦਾ ਹੈ।ਦੋਸਤੋ ਘਰ ਦੇ ਵਿੱਚ ਸਫਾਈ ਨਹੀਂ ਰਹਿੰਦੀ, ਉਸ ਘਰ ਵਿੱਚ ਗਰੀਬੀ ਅਤੇ ਦਲਿੱਦਰਤਾ ਆਉਂਦੀ ਹੈ। ਜਿਸ ਘਰ ਵਿੱਚ ਸਫ਼ਾਈ ਰਹਿੰਦੀ ਹੈ ਉਸ ਘਰ ਵਿੱਚ ਮਾਤਾ ਲਕਸ਼ਮੀ ਨਿਵਾਸ ਕਰਦੀ ਹੈ। ਮਾਤਾ ਲਕਸ਼ਮੀ ਧਨ ਪ੍ਰਦਾਨ ਕਰਦੀ ਹੈ।

ਜਦੋਂ ਗ੍ਰਹਿ ਦੀ ਸਥਿਤੀ ਖਰਾਬ ਹੁੰਦੀ ਹੈ ।ਸੂਰਜ ਅਤੇ ਚੰਦਰਮਾ ਪਰਮ ਨੀਚ ਦੇ ਸਥਾਨ ਤੇ ਹੁੰਦੇ ਹਨ, ਪੰਜ ਗ੍ਰਹਿਆਂ ਦਾ ਨੀਚ ਰਾਸ਼ੀ ਦੇ ਵਿੱਚ ਬੈਠਣ ਦੇ ਨਾਲ ਘਰ ਦੇ ਵਿਚ ਦਲਿੱਦਰਤਾ ਆਉਂਦੀ ਹੈ। ਜੇਕਰ ਤੁਸੀਂ ਆਪਣੇ ਕਮਰੇ ਦੇ ਵਿੱਚ ਦਰਵਾਜ਼ੇ ਵੱਲ ਪੈਰ ਕਰਕੇ ਸੋਦੇ ਹੋ ਤਾਂ ਇਹ ਚੰਗਾ ਨਹੀਂ ਮੰਨਿਆ ਜਾਂਦਾ। ਵਾਸਤੂ ਸ਼ਾਸਤਰ ਦੇ ਅਨੁਸਾਰ ਇਸ ਤਰ੍ਹਾਂ ਸੋਣਾ ਮਾਤਾ ਲਕਸ਼ਮੀ ਨੂੰ ਨਾਰਾਜ਼ ਕਰ ਦਿੰਦਾ ਹੈ। ਮਾਤਾ ਲਕਸ਼ਮੀ ਦਰਵਾਜ਼ੇ ਤੋਂ ਹੀ ਮੁੜ ਜਾਂਦੀ ਹੈ। ਜੇਕਰ ਤੁਸੀਂ ਆਪਣੇ ਘਰ ਦੇ ਵਿੱਚੋਂ ਗਰੀਬੀ ਨੂੰ ਖ਼ਤਮ ਕਰਨਾ ਚਾਹੁੰਦੇ ਹੋ ਤਾਂ ਸ਼ੁੱਕਰਵਾਰ ਦੇ ਦਿਨ ਰਾਤੀਂ 9 ਵਜੇ ਤੋਂ 10 ਵਜੇ ਦੇ ਵਿਚਕਾਰ ਤੁਹਾਨੂੰ ਗੁਲਾਬੀ ਵਸਤਰ ਧਾਰਨ ਕਰਨੇ ਚਾਹੀਦੇ ਹਨ। ਗੁਲਾਬੀ ਕੱਪੜੇ ਉੱਤੇ ਸ੍ਰੀ ਯੰਤਰ ਰੱਖਣਾ ਚਾਹੀਦਾ ਹੈ। ਥਾਲੀ ਦੇ ਉੱਤੇ 8 ਘਿਉ ਦੇ ਦੀਪ ਜਗਾਉਣੇ ਚਾਹੀਦੇ ਹਨ। ਅਗਰਬੱਤੀ ਜਗਾਉਣ ਚਾਹੀਦੀ ਹੈ। ਲਾਲ ਫੁੱਲਾਂ ਦੀ ਮਾਲਾ ਚੜਾਉਣੀ ਚਾਹੀਦੀ ਹੈ। ਲਕਸ਼ਮੀ ਜੀ ਦੇ ਮੰਤਰ ਦਾ ਜਾਪ ਕਰ ਕੇ ਅੱਠ ਦੀਪਕ ਘਰ ਦੀ ਅੱਠ ਦਿਸ਼ਾਵਾਂ ਦੇ ਵਿੱਚ ਰੱਖ ਦੇਣੇ ਚਾਹੀਦੇ ਹਨ।

Leave a Reply

Your email address will not be published. Required fields are marked *