ਪੈਸੇ ਵਾਲਾ ਬਨਣਾ ਹੈ ਤਾਂ ਬਦਲੋ ਆਪਣੀਆ ਆਦਤਾਂ ਅਤੇ ਵੇਖੋ ਚਮਤਕਾਰ , ਇਹ ਆਦਤਾਂ ਤੁਹਾਨੂੰ ਕੰਗਾਲ ਕਰ ਦੇਣਗੀਆਂ |

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਜੇਕਰ ਤੁਸੀ ਆਪਣੀ ਆਦਤਾਂ ਨੂੰ ਚੰਗਾ ਬਣਾਉਂਦੇ ਹੋ ਤਾਂ ਗ੍ਹਹਿ ਵੀ ਤੁਹਾਨੂੰ ਚੰਗਾ ਫਲ ਦਿੰਦੇ ਹਨ। ਦੋਸਤੋ ਤੁਹਾਨੂੰ ਦੱਸਦੇ ਹਾਂ ਤੁਹਾਨੂੰ ਆਪਣੀ ਕਿਹੜੀਆ ਆਦਤਾਂ ਨੂੰ ਬਦਲ ਲੈਣਾ ਚਾਹੀਦਾ ਹੈ। ਦੋਸਤੋ ਜੇਕਰ ਤੁਸੀਂ ਮੰਦਰ ਨੂੰ ਸਾਫ਼ ਰੱਖਦੇ ਹੋ ਤਾਂ ਬ੍ਹਹਸਪਤੀ ਬਹੁਤ ਚੰਗਾ ਫਲ ਦਿੰਦਾ ਹੈ। ਜੇਕਰ ਤੁਸੀ ਆਪਣੇ ਜੂਠੇ ਬਰਤਨ ਭੋਜਨ ਖਾ ਕੇ ਉਸੀ ਜਗ੍ਹਾ ਤੇ ਰੱਖ ਦੇਂਦੇ ਹੋ ਤਾਂ ਇਹ ਤੁਹਾਡੀ ਸਫਲਤਾ ਦੇ ਵਿਚ ਰੁਕਾਵਟ ਦਾ ਪ੍ਰਤੀਕ ਹੁੰਦਾ ਹੈ। ਇਸ ਕਰਕੇ ਆਪਣੇ ਜੂਠੇ ਬਰਤਨ ਉਸੇ ਜਗਾ ਤੇ ਨਹੀਂ ਛੱਡਣੇ ਚਾਹੀਦੇ ਅਤੇ ਇਨ੍ਹਾਂ ਨਾਲ ਦੀ ਨਾਲ ਇਨਾ ਨੂੰ ਸਾਫ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਜੂਠੇ ਬਰਤਨ ਚੁੱਕ ਲੈਂਦੇ ਹੋ ਅਤੇ ਉਨ੍ਹਾਂ ਨੂੰ ਨਾਲ ਦੀ ਨਾਲ ਸਾਫ ਵੀ ਕਰ ਲੈਂਦੇ ਹੋ ਤਾਂ ਸ਼ਨੀ ਅਤੇ ਚੰਦਰਮਾ ਗ੍ਰਹਿ ਠੀਕ ਹੋ ਜਾਂਦੇ ਹਨ।

ਦੋਸਤੋ ਦੇਰ ਰਾਤ ਤਕ ਜਾਗਣ ਦੇ ਨਾਲ ਚੰਦਰਮਾ ਚੰਗਾ ਫਲ ਨਹੀਂ ਦਿੰਦਾ ਹੈ। ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਜਲਦੀ ਸੌਂ ਜਾਣਾ ਚਾਹੀਦਾ ਹੈ। ਜੇਕਰ ਬਾਹਰੋਂ ਕੋਈ ਤੁਹਾਡੇ ਘਰ ਵਿਚ ਆਉਂਦਾ ਹੈ ਤਾਂ ਉਸ ਨੂੰ ਸਾਫ ਪਾਣੀ ਪਿਲਾਉਣਾ ਚਾਹੀਦਾ ਹੈ। ਇਸ ਨਾਲ ਰਾਹੂ ਗ੍ਰਹਿ ਦੀ ਸਥਿਤੀ ਠੀਕ ਹੁੰਦੀ ਹੈ। ਇਸ ਨਾਲ ਰਾਹੂ ਦਾ ਬੁਰਾ ਪ੍ਰਭਾਵ ਵੀ ਨਹੀਂ ਪੈਂਦਾ। ਦੋਸਤੋ ਜੇਕਰ ਤੁਸੀਂ ਆਪਣੀ ਰਸੋਈ ਨੂੰ ਗੰਦਾ ਰੱਖਦੇ ਹੋ, ਤਾਂ ਤੁਹਾਨੂੰ ਮੰਗਲ ਗ੍ਰਹਿ ਤੋਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਰਸੋਈ ਨੂੰ ਹਮੇਸ਼ਾ ਸਾਫ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਰਸੋਈ ਨੂੰ ਸਾਫ਼ ਰੱਖਦੇ ਹੋ ਤਾਂ ਤੁਹਾਡਾ ਮੰਗਲ-ਗ੍ਰਹਿ ਵੀ ਠੀਕ ਰਹਿੰਦਾ ਹੈ।

ਜੇਕਰ ਸਵੇਰੇ ਉੱਠ ਕੇ ਪੌਦਿਆਂ ਨੂੰ ਪਾਣੀ ਦਿੱਤਾ ਜਾਂਦਾ ਹੈ ਤਾਂ ਬੁੱਧ ,ਸੂਰਜ, ਸ਼ੁਕਰ, ਚੰਦਰਮਾ ਗ੍ਰਹਿ ਮਜ਼ਬੂਤ ਹੁੰਦੇ ਹਨ। ਜਿਹੜੇ ਲੋਕ ਪੈਰਾਂ ਨੂੰ ਘਸੀਟ ਕੇ ਚੱਲਦੇ ਹਨ ਉਨ੍ਹਾਂ ਦਾ ਰਾਹੂ ਖਰਾਬ ਹੁੰਦਾ ਹੈ ।ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਹੀ ਤਰੀਕੇ ਨਾਲ ਹੀ ਤੁਰਨਾ ਚਾਹੀਦਾ ਹੈ। ਦੋਸਤੋ ਜੇਕਰ ਤੁਸੀਂ ਬਾਥਰੂਮ ਦੇ ਵਿੱਚ ਕੱਪੜੇ ਇਧਰ ਉਧਰ ਖਿਲਾਰ ਕੇ ਰੱਖਦੇ ਹੋ ਅਤੇ ਪਾਣੀ ਸੁੱਟਕੇ ਰੱਖਦੇ ਹੋ, ਤਾਂ ਚੰਦਰਮਾ ਸਹੀ ਫਲ ਨਹੀਂ ਦਿੰਦਾ ਹੈ ।ਇਸ ਕਰਕੇ ਆਪਣੇ ਬਾਥਰੂਮ ਨੂੰ ਵੀ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਕੱਪੜੇ ਇਧਰ ਉਧਰ ਨਹੀਂ ਸੁੱਟਣੇ ਚਾਹੀਦੇ।

ਦੋਸਤੋ ਜਿਹੜੇ ਲੋਕ ਘਰ ਆ ਕੇ ਆਪਣੇ ਚੱਪਲ ਜੁੱਤਿਆਂ ਅਤੇ ਜੁਰਾਬਾਂ ਨੂੰ ਇਧਰ-ਉਧਰ ਸੁੱਟ ਦਿੰਦੇ ਹਨ। ਇਹ ਅਜਿਹੇ ਵਿਅਕਤੀਆਂ ਨੂੰ ਉਨਾ ਦੇ ਦੁਸ਼ਮਣ ਬਹੁਤ ਪਰੇਸ਼ਾਨ ਕਰਦੇ ਹਨ। ਇਸ ਕਰਕੇ ਇਸ ਤਰਾਂ ਨਹੀਂ ਕਰਨਾ ਚਾਹੀਦਾ ਅਤੇ ਵਿਵਸਥਿਤ ਢੰਗ ਦੇ ਨਾਲ ਹੀ ਆਪਣੇ ਚੱਪਲਾਂ ਨੂੰ ਰੱਖਣਾ ਚਾਹੀਦਾ ਹੈ। ਦੋਸਤੋ ਰਾਹੂ ਅਤੇ ਸ਼ਨੀ ਠੀਕ ਫਲ ਨਹੀਂ ਦਿੰਦੇ ,ਜਦੋਂ ਤੁਹਾਡਾ ਬਿਸਤਰਾ ਹਮੇਸ਼ਾਂ ਖਿਲਰਿਆ ਰਹਿੰਦਾ ਹੈ। ਜੇਕਰ ਤੁਸੀਂ ਆਪਣੀ ਚਾਦਰ ਅਤੇ ਸਿਰਹਾਣੇ ਨੂੰ ਸਹੀ ਢੰਗ ਨਾਲ ਨਹੀਂ ਰੱਖਦੇ, ਤਾਂ ਰਾਹੂ ਅਤੇ ਸ਼ਨੀ ਸਹੀ ਫਲ ਨਹੀਂ ਦੇਂਦੇ ।ਇਸ ਕਰਕੇ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਦੋਸਤੋ ਜਿਹੜੇ ਲੋਕ ਬੋਹਤ ਤੇਜ਼ ਆਵਾਜ਼ ਵਿੱਚ ਚੀਕ ਕੇ ਬੋਲਦੇ ਹਨ ਉਨ੍ਹਾਂ ਦਾ ਵੀ ਸ਼ਨੀ ਖਰਾਬ ਰਹਿੰਦਾ ਹੈ‌। ਇਸਕ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਹਮੇਸ਼ਾ ਮਿੱਠੀ ਬਾਣੀ ਬੋਲਣੀ ਚਾਹੀਦੀ ਹੈ। ਬਜ਼ੁਰਗਾਂ ਦਾ ਆਸ਼ੀਰਵਾਦ ਜ਼ਰੂਰ ਲੈਣਾ ਚਾਹੀਦਾ ਹੈ। ਇਸ ਨਾਲ ਗੁਰੂ ਚੰਗਾ ਫਲ ਦਿੰਦਾ ਹੈ। ਅਪਸ਼ਬਦ ਬੋਲਣ ਨਾਲ ਗਾਲੀ ਗਲੋਚ ਕਰਨ ਦੇ ਨਾਲ ਗੁਰੂ ਅਤੇ ਬੁੱਧ ਗ੍ਰਹਿ ਖਰਾਬ ਹੁੰਦੇ ਹਨ। ਜੇਕਰ ਤੁਸੀਂ ਵੀ ਆਪਸ਼ਨ ਬੋਲਦੇ ਹੋ ਤਾਂ ਤੁਹਾਨੂੰ ਬਹੁਤ ਸਾਰੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੋਸਤੋ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਆਪਣੇ ਗ੍ਰਹਿਆਂ ਨੂੰ ਠੀਕ ਰੱਖ ਸਕਦੇ ਹਾਂ।

Leave a Reply

Your email address will not be published. Required fields are marked *