ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਅੰਗਰੇਜ਼ੀ ਦੇ ਅੱਖਰ C ਨਾਮ ਦੇ ਵਿਅਕਤੀਆਂ ਦੇ ਸੁਭਾਅ ਅਤੇ ਕਰੀਅਰ ਦੇ ਬਾਰੇ ਜਾਣਕਾਰੀ ਦੇਵਾਂਗੇ। ਦੋਸਤੋ ਹਰ ਵਿਅਕਤੀ ਦੇ ਨਾਮ ਦਾ ਕੋਈ ਨਾ ਕੋਈ ਆਰਥ ਜਰੂਰ ਹੁੰਦਾ ਹੈ ।ਵਿਅਕਤੀ ਦੇ ਨਾਮ ਤੋਂ ਹੀ ਉਸਦੇ ਗੁਣ ,ਸੁਭਾਅ , ਅਵਗੁਣ,ਉਸਦੀ ਆਦਤ ਅਤੇ ਹੋਰ ਕਈ ਗੱਲਾਂ ਦਾ ਪਤਾ ਕੀਤਾ ਜਾ ਸਕਦਾ ਹੈ। ਹਰ ਵਿਅਕਤੀ ਦੇ ਨਾਮ ਦਾ ਉਸ ਦੇ ਜੀਵਨ ਵਿਚ ਬਹੁਤ ਮਹੱਤਵ ਹੁੰਦਾ ਹੈ ।ਇਹੀ ਕਾਰਨ ਹੈ ਕਿ ਮਾਂ ਪਿਓ ਆਪਣੇ ਬੱਚੇ ਦਾ ਨਾਮ ਬਹੁਤ ਸੋਚ-ਸਮਝ ਕੇ ਰੱਖਦੇ ਹਨ।
C ਨਾਮ ਦੇ ਵਿਅਕਤੀਆਂ ਉਪਰ ਮਾਤਾ ਲਕਸ਼ਮੀ ਦੀ ਕਿਰਪਾ ਬਹੁਤ ਜ਼ਿਆਦਾ ਹੁੰਦੀ ਹੈ। ਇਹਨਾਂ ਨੂੰ ਥੋੜੇ ਥੋੜੇ ਸਮੇਂ ਬਾਅਦ ਕੋਈ ਨਾ ਕੋਈ ਖੁਸ਼ੀ ਖਬਰੀ ਮਿਲਦੀ ਰਹਿੰਦੀ ਹੈ। ਇਹ ਇਕ ਚੀਜ ਤੇ ਨਿਰਭਰ ਨਹੀਂ ਰਹਿੰਦੇ। ਸਮੇਂ ਸਮੇਂ ਤੇ ਆਪਣੇ ਆਪ ਨੂੰ ਬਦਲਦੇ ਰਹਿੰਦੇ ਹਨ। ਇਨ੍ਹਾਂ ਦੀ ਸੋਚ ਹੋਰ ਵਿਅਕਤੀਆਂ ਤੋਂ ਬਿਲਕੁਲ ਅਲੱਗ ਹੁੰਦੀ ਹੈ ।ਇਹ ਬਹੁਤ ਜ਼ਿਆਦਾ ਮਿਹਨਤੀ ਹੁੰਦੇ ਹਨ। ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਇਹ ਲੋਕ ਜੀ ਜਾਂਨ ਲਗਾ ਦਿੰਦੇ ਹਨ ।ਇਹ ਜਿੰਦਗੀ ਵਿੱਚ ਉਦੋਂ ਤੱਕ ਮਿਹਨਤ ਕਰਦੇ ਰਹਿੰਦੇ ਹਨ ,ਜਦੋਂ ਤਕ ਇਨ੍ਹਾਂ ਨੂੰ ਸਫ਼ਲਤਾ ਨਹੀਂ ਮਿਲ ਜਾਂਦੀ।
C ਨਾਮ ਦੇ ਵਿਅਕਤੀ ਨੂੰ ਨਵੇਂ ਵਾਤਾਵਰਨ ਵਿੱਚ ਥੋੜੀ ਮੁਸ਼ਕਿਲ ਜਰੂਰ ਆਉਂਦੀ ਹੈ ,ਕਿਉਂਕਿ ਇਹ ਆਪਣੇ ਆਪ ਨੂੰ ਉਸ ਵਾਤਾਵਰਣ ਦੇ ਅਨੁਕੂਲ ਢਾਲ ਨਹੀਂ ਪਾਉਂਦੇ ,ਪਰ ਜੇਕਰ ਇਕ ਵਾਰ ਕਿਸੇ ਦੇ ਦੋਸਤ ਬਣ ਜਾਂਦੇ ਹਨ ਤਾਂ ਉਸ ਦੇ ਬਹੁਤ ਜ਼ਿਆਦਾ ਕਰੀਬੀ ਹੋ ਜਾਂਦੇ ਹਨ। ਇਹਨਾਂ ਦਾ ਦਿਲ ਸੋਨੇ ਵਰਗਾ ਹੁੰਦਾ ਹੈ। ਇਹਨਾਂ ਦੇ ਦਿਲ ਵਿੱਚ ਕਿਸੇ ਦੂਸਰੇ ਵਿਅਕਤੀ ਲਈ ਕੋਈ ਵੈਰ-ਵਿਰੋਧ ਨਹੀਂ ਹੁੰਦਾ। ਇਹ ਕਦੇ ਵੀ ਕਿਸੇ ਲਈ ਬੁਰਾ ਨਹੀਂ ਸੋਚਦੇ।
C ਨਾਮ ਦੇ ਵਿਅਕਤੀ ਬਹੁਤ ਹੀ ਸੋਹਣੇ ਤੇ ਅਕਰਸ਼ਕ ਕਿਸਮ ਦੇ ਹੁੰਦੇ ਹਨ। ਇਸ ਕਰਕੇ ਇਨ੍ਹਾਂ ਨੂੰ ਲੋਕ ਬਹੁਤ ਜਲਦੀ ਪਸੰਦ ਕਰ ਲੈਂਦੇ ਹਨ। ਇਹ ਲੋਕ ਕਿਸਮਤ ਦੇ ਬਹੁਤ ਜ਼ਿਆਦਾ ਧਨੀ ਹੁੰਦੇ ਹਨ। ਇਹ ਹਰ ਕੰਮ ਨੂੰ ਜਲਦੀ ਨਾਲ ਕਰ ਲੈਂਦੇ ਹਨ ।ਇਹਨਾਂ ਨੂੰ ਕਰੀਅਰ ਵਿਚ ਬਹੁਤ ਜਲਦੀ ਸਫ਼ਲਤਾ ਮਿਲਦੀ ਹੈ। ਬੁਰੇ ਸਮੇਂ ਵਿਚ ਲੋਕਾਂ ਦੀ ਮਦਦ ਕਰਦੇ ਹਨ। ਦੁੱਖ ਦਰਦ ਵਿਚ ਹਰ ਸਮੇਂ ਹਰ ਕਿਸੇ ਨਾਲ ਖੜ੍ਹੇ ਹੋ ਜਾਂਦੇ ਹਨ।
C ਨਾਮ ਦੇ ਵਿਅਕਤੀ ਪਿਆਰ ਦੇ ਮਾਮਲੇ ਵਿੱਚ ਥੋੜੇ ਸੀਰੀਅਸ ਹੁੰਦੇ ਹਨ। ਜਿਸਨੂੰ ਵੀ ਪਸੰਦ ਕਰਦੇ ਹਨ, ਉਸ ਨਾਲ ਦਿਲੋਂ ਕਰਦੇ ਹਨ। ਜੇਕਰ ਕੋਈ ਇਨ੍ਹਾਂ ਨੂੰ ਚੰਗਾ ਨਹੀਂ ਲੱਗਦਾ ਤਾਂ ਇਹ ਇਕੱਲੇ ਰਹਿਣਾ ਵੀ ਪਸੰਦ ਕਰਦੇ ਹਨ। ਇਨ੍ਹਾਂ ਦਾ ਵਿਅਕਤੀਤਵ ਬਾਕੀ ਲੋਕਾਂ ਨਾਲੋਂ ਥੋੜਾ ਅਲੱਗ ਹੁੰਦਾ ਹੈ। ਵੈਸੇ ਤਾਂ ਇਹ ਹਰ ਖੇਤਰ ਵਿਚ ਸਫ਼ਲਤਾ ਪ੍ਰਾਪਤ ਕਰਦੇ ਹਨ ਅਤੇ ਸਮਾਜਿਕ ਗਤੀਵਿਧੀਆਂ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਇਹੋ ਜਿਹੇ ਕਰੀਅਰ ਵਿੱਚ ਜਾਂਦੇ ਹਨ ,ਜਿਥੇ ਇਨ੍ਹਾਂ ਨੂੰ ਸੁਤੰਤਰ ਰੂਪ ਵਿਚ ਕੰਮ ਕਰਨ ਦਾ ਮੌਕਾ ਮਿਲਦਾ ਹੈ।
ਇਹ ਜਿਥੇ ਵੀ ਰਹਿੰਦੇ ਹਨ ,ਉਥੋਂ ਦੇ ਵਾਤਾਵਰਨ ਨੂੰ ਬਦਲ ਦਿੰਦੇ ਹਨ ,ਕਿਉਂਕਿ ਇਨ੍ਹਾਂ ਦੇ ਅੰਦਰ ਸਕਾਰਾਤਮਕ ਸੋਚ ਹੁੰਦੀ ਹੈ। ਇਹ ਕਿਸੇ ਨੂੰ ਵੀ ਧੋਖਾ ਨਹੀਂ ਦੇਂਦੇ ਨਾ ਹੀ ਖੁਦ ਧੋਖਾ ਖਾਣਾ ਪਸੰਦ ਕਰਦੇ ਹਨ। ਇਹ ਆਪਣੇ ਰਿਸ਼ਤੇ ਦੇ ਪ੍ਰਤੀ ਪੂਰੇ ਵਫ਼ਾਦਾਰ ਹੁੰਦੇ ਹਨ। ਇੱਕ ਵਾਰ ਜਿਸ ਦਾ ਹੱਥ ਫੜ੍ਹ ਲੈਂਦੇ ਹਨ, ਉਸ ਨੂੰ ਪੂਰੀ ਜ਼ਿੰਦਗੀ ਨਿਭਾਉਂਦੇ ਹਨ। ਇਨ੍ਹਾਂ ਦੇ ਉੱਪਰ ਹਮੇਸ਼ਾ ਮਾਤਾ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ ।ਇਸ ਕਰਕੇ ਇਨ੍ਹਾਂ ਵਰਗਾ ਕਿਸਮਤ ਵਾਲਾ ਹੋਰ ਕੋਈ ਨਹੀਂ ਹੁੰਦਾ।
ਇਹ ਲੋਕ ਬਹੁਤ ਜ਼ਿਆਦਾ ਮਿਲਣਸਾਰ ਖੁਸ਼ਮਿਸਾਜ ਕਿਸਮ ਦੇ ਹੁੰਦੇ ਹਨ ।ਇਹ ਦੋਸਤੀ ਰੱਖਣਾ ਪਸੰਦ ਕਰਦੇ ਹਨ। ਇਹ ਹਰ ਮਹਿਫ਼ਿਲ ਦੀ ਜਾਨ ਹੁੰਦੇ ਹਨ। ਇਨ੍ਹਾਂ ਲਈ ਲੋਕਾਂ ਦੀ ਭਾਵਨਾਵਾਂ ਬਹੁਤ ਮਾਇਨੇ ਰੱਖਦੀਆ ਹਨ। ਇਹ ਬਹੁਤ ਭਾਵੁਕ ਹੁੰਦੇ ਹਨ ।ਸਪਸ਼ਟ ਗੱਲ ਕਰਦੇ ਹਨ ।ਜਾਣਬੁੱਝ ਕੇ ਕਿਸੇ ਦਾ ਵੀ ਦਿਲ ਨਹੀਂ ਦੁੱਖਾਉਦੇ।