ਔਰਤਾਂ ਜੋ ਪਤੀ ਦੇ ਨਾਲ ਭੋਜਨ ਕਰਦੀਆ ਹਨ ਉਹ ਵੀਡੀਓ ਜਰੁਰ ਦੇਖਣ |

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦੇ ਬਾਰੇ ਦੱਸਾਂਗੇ, ਕੁਝ ਨਿਯਮਾਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਤਾਂ ਨੂੰ ਆਪਣੀ ਜਿੰਦਗੀ ਦੇ ਵਿੱਚ ਅਪਣਾਉਣਾ ਹੋਵੇਗਾ ਜੇਕਰ ਤੁਸੀਂ ਸੁਆਸਥ ਰਹਿਣਾ ਚਾਹੁੰਦੇ ਹੋ। ਸਾਡੇ ਭੋਜਨ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਐਸੀਆਂ ਗੱਲਾਂ ਹਨ, ਜਿਨ੍ਹਾਂ ਦੇ ਕੁਝ ਨਿਯਮਾਂ ਨੂੰ ਅਪਣਾ ਕੇ ਤੁਸੀਂ ਸੁਆਸਥ ਅਤੇ ਸੁਖੀ ਰਹਿ ਸਕਦੇ ਹੋ।

ਵਸਤੂ ਸ਼ਾਸਤਰ ਦੇ ਅਨੁਸਾਰ ਭੋਜਨ ਕਰਨ ਦੇ ਕੁਝ ਨਿਯਮ ਦੱਸੇ ਗਏ ਹਨ ਜੇਕਰ ਤੁਸੀਂ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਹੋ ਤਾਂ ਤੁਸੀ ਹਮੇਸ਼ਾ ਸਵਸਥ ਰਹੋਗੇ। ਸਭ ਤੋਂ ਮਹੱਤਵਪੂਰਣ ਭੋਜਨ ਕਰਨ ਦੇ ਨਿਯਮ ਹੁੰਦੇ ਹਨ ।ਜ਼ਿਆਦਾਤਰ ਲੋਕ ਇਨ੍ਹਾਂ ਨਿਯਮਾਂ ਦਾ ਪਾਲਣ ਨਹੀਂ ਕਰਦੇ। ਲੋਕਾਂ ਨੂੰ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਬੈਠ ਕੇ ਭੋਜਨ ਕਰਨਾ ਸ਼ੁਰੂ ਕਰ ਦਿੰਦੇ ਹਨ ।ਜਦੋਂ ਕਿ ਸ਼ਾਸਤਰਾਂ ਦੇ ਵਿਚ ਭੋਜਨ ਕਰਨ ਦਾ ਸਮਾਂ, ਦਿਸ਼ਾ ,ਸਥਾਨ ਅਤੇ ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ ਦੱਸਿਆ ਗਿਆ ਹੈ। ਹਿੰਦੂ ਧਰਮ ਸ਼ਾਸਤਰਾਂ ਦੇ ਵਿੱਚ ਭੋਜਨ ਦੀ ਸਾਰਥਿਕਤਾ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਗਿਆ ਹੈ। ਭੋਜਨ ਹਮੇਸ਼ਾਂ ਸ਼ੁੱਧ ਹੋਣਾ ਚਾਹੀਦਾ ਹੈ ।ਜਲ ਵੀ ਸ਼ੁੱਧ ਹੋਣਾ ਚਾਹੀਦਾ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਹਵਾ ਵੀ ਸ਼ੁੱਧ ਹੋਣੀ ਚਾਹੀਦੀ ਹੈ। ਜੇਕਰ ਇਹ ਤਿੰਨਾਂ ਚੀਜ਼ਾਂ ਸੁਧ ਹੋਣਗੀਆਂ ਤਾਂ ਸ਼ਾਸਤਰਾਂ ਦੇ ਅਨੁਸਾਰ ਲੰਬੀ ਉਮਰ ਪ੍ਰਾਪਤ ਹੁੰਦੀ ਹੈ। ਤੁਹਾਡਾ ਜੀਵਨ ਸਵਸਥ ਹੋਵੇਗਾ ਅਤੇ ਸਰੀਰ ਨਿਰੋਗੀ ਰਹੇਗਾ।

ਦੋਸਤੋ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਜੋ ਲੋਕ ਦਿਨ ਵਿਚ ਇਕ ਵਾਰ ਭੋਜਨ ਕਰਦੇ ਹਨ ਉਹ ਯੋਗੀ ਹੁੰਦੇ ਹਨ। ਜਿਹੜੇ ਦਿਨ ਵਿੱਚ ਦੋ ਵਾਰ ਭੋਜਨ ਕਰਦੇ ਹਨ ਉਹ ਭੋਗੀ ਕਹਾਉਂਦੇ ਹਨ। ਦੋਸਤੋ ਭੋਜਨ ਕਰਨ ਤੋਂ ਪਹਿਲਾਂ ਆਪਣੇ ਸ਼ਰੀਰ ਦੇ ਪੰਜ ਅੰਗਾ ਨੂੰ ਸਾਫ ਕਰਨਾ ਚਾਹੀਦਾ ਹੈ। ਦੋਨੋਂ ਹੱਥ ਦੋਨੋਂ ਪੈਰ ਅਤੇ ਮੂੰਹ। ਰੋਟੀ ਖਾਣ ਤੋਂ ਪਹਿਲਾਂ ਹਮੇਸ਼ਾਂ ਇਸ਼ਵਰ ਦਾ ਧਿਆਨ ਕਰਨਾ ਚਾਹੀਦਾ ਹੈ। ਈਸ਼ਵਰ ਦਾ ਧੰਨਵਾਦ ਕਰਨਾ ਚਾਹੀਦਾ ਹੈ ।ਮਾਤਾ ਅਨਪੂਰਨਾ ਦੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਸਾਨੂੰ ਭੋਜਨ ਕਰਨ ਦਾ ਸੁੱਖ ਪ੍ਰਾਪਤ ਹੁੰਦਾ ਹੈ। ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਦੁਨੀਆਂ ਦੇ ਸਾਰੇ ਪ੍ਰਾਣੀਆਂ ਨੂੰ ਭੋਜਨ ਪ੍ਰਾਪਤ ਹੋਵੇ। ਦੋਸਤੋ ਭੋਜਨ ਰਸੋਈ ਘਰ ਵਿਚ ਬਣਾਇਆ ਜਾਂਦਾ ਹੈ ਪਰ ਭੋਜਨ ਵੀ ਰਸੋਈ ਘਰ ਵਿਚ ਹੀ ਖਾਣਾ ਚਾਹੀਦਾ ਹੈ।

ਭੋਜਨ ਬਣਾਉਣ ਵਾਲੀ ਇਸਤਰੀ ਦਾ ਮਨ ਸਾਫ਼ ਹੋਣਾ ਚਾਹੀਦਾ ਹੈ। ਭੋਜਨ ਖਾਣ ਤੋਂ ਪਹਿਲਾਂ ਇਸਤਰੀ ਨੂੰ ਇਸ਼ਨਾਨ ਕਰਨਾ ਚਾਹੀਦਾ ਹੈ। ਸਾਰੇ ਪਰਿਵਾਰ ਨੂੰ ਇਕੱਠੇ ਬੈਠ ਕੇ ਭੋਜਨ ਕਰਨਾ ਚਾਹੀਦਾ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਹੀ ਸਿਰਫ ਭੋਜਨ ਕਰਨ ਦਾ ਵਿਧਾਨ ਮੰਨਿਆ ਜਾਂਦਾ। ਕਿਉਂ ਕਿ ਪਾਚਣ ਕਿਰਿਆ ਦੀ ਅਗਨੀ ਸੂਰਜ ਉਗਣ ਤੋਂ ਦੋ ਘੰਟੇ ਬਾਅਦ, ਅਤੇ ਸੂਰਜ ਡੁੱਬਣ ਤੋਂ ਢਾਈ ਘੰਟੇ ਪਹਿਲਾਂ ਤੱਕ ਪ੍ਰਬਲ ਰਹਿੰਦੀ ਹੈ। ਭੋਜਨ ਹਮੇਸ਼ਾ ਪੂਰਬ ਉੱਤਰ ਦਿਸ਼ਾ ਵੱਲ ਮੂੰਹ ਕਰ ਕੇ ਕਰਨਾ ਚਾਹੀਦਾ ਹੈ। ਦੱਖਣ ਦਿਸ਼ਾ ਵੱਲ ਕੀਤਾ ਗਿਆ ਭੋਜਨ ਪ੍ਰੇਤਾਂ ਨੂੰ ਪ੍ਰਾਪਤ ਹੁੰਦਾ ਹੈ। ਪੱਛਮ ਦਿਸ਼ਾ ਵੱਲ ਮੂੰਹ ਕਰਕੇ ਭੋਜਨ ਖਾਣ ਦੇ ਨਾਲ ਸ਼ਰੀਰ ਵਿੱਚ ਰੋਗ ਉਤਪੰਨ ਹੁੰਦੇ ਹਨ। ਭੋਜਨ ਹਮੇਸ਼ਾਂ ਚੁੱਪ ਕਰ ਕੇ ਕਰਨਾ ਚਾਹੀਦਾ ਹੈ ਜੇਕਰ ਬਹੁਤ ਜਿਆਦਾ ਬੋਲਣਾ ਜ਼ਰੂਰੀ ਹੋਵੇ ਤਾਂ ਹਮੇਸ਼ਾ ਸਕਾਰਾਤਮਕ ਗੱਲਾਂ ਹੀ ਕਰਨੀਆਂ ਚਾਹੀਦੀਆਂ ਹਨ। ਭੋਜਨ ਵਿਚ ਸ਼ੁੱਧਤਾ ਦਾ ਧਿਆਨ ਰੱਖਣਾ ਚਾਹੀਦਾ ਹੈ ।

ਭੋਜਨ ਆਰਾਮ ਦੇ ਨਾਲ ਚਬਾ-ਚਬਾ ਕੇ ਖਾਣਾ ਚਾਹੀਦਾ ਹੈ। ਇਸ ਦਾ ਵੀ ਜੂਠਾ ਭੋਜਨ ਨਹੀਂ ਖਾਣਾ ਚਾਹੀਦਾ। ਜੇਕਰ ਕੋਈ ਵਿਅਕਤੀ ਭੋਜਨ ਖਾਂਦੇ ਸਮੇਂ ਉਠ ਕੇ ਚਲਾ ਜਾਂਦਾ ਹੈ ਤਾਂ ਉਸ ਨੂੰ ਵਾਪਸ ਆ ਕੇ ਦੁਬਾਰਾ ਉਹੀ ਭੋਜਨ ਨਹੀਂ ਕਰਨਾ ਚਾਹੀਦਾ। ਜੇਕਰ ਕੋਈ ਢਿੰਡੋਰਾ ਪਿੱਟ ਕੇ ਖਾਣਾ ਖਾਣ ਲਈ ਬੁਲਾਉਂਦਾ ਹੈ ਤਾਂ ਉਹ ਖਾਣੇ ਨੂੰ ਵੀ ਨਹੀਂ ਖਾਣਾ ਚਾਹੀਦਾ। 9 ਘੰਟੇ ਤੋਂ ਜ਼ਿਆਦਾ ਪੁਰਾਣਾ ਭੋਜਨ ਨਹੀਂ ਕਰਨਾ ਚਾਹੀਦਾ। ਬਾਸੀ ਭੋਜਨ ਵਿਅਕਤੀ ਲਈ ਚੰਗਾ ਨਹੀਂ ਮੰਨਿਆ ਜਾਂਦਾ ।ਬਾਸੀ ਭੋਜਨ ਪਸ਼ੂ-ਪੰਛੀਆਂ ਨੂੰ ਪਾ ਦੇਣਾ ਚਾਹੀਦਾ ਹੈ। ਭੋਜਨ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਨਾ ਹੀ ਦੌੜਨਾ ਕੁਦਣਾ ਚਾਹੀਦਾ ਹੈ।

ਚਿਕਿਤਸਕ ਦੇ ਅਨੁਸਾਰ ਵੀ ਇਹ ਚੰਗਾ ਨਹੀਂ ਮੰਨਿਆ ਜਾਂਦਾ। ਭੋਜਨ ਖਾਣ ਤੋਂ ਬਾਅਦ ਟਹਿਲਣਾਂ ਅਤੇ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਭੋਜਨ ਕਰਨ ਤੋਂ ਬਾਅਦ ਸੱਜੇ ਪਾਸੇ ਲੇਟਣ ਚਾਹੀਦਾ ਹੈ। ਜਾਂ ਫਿਰ ਵਜਰ ਆਸਣ ਤੇ ਬੈਠਣਾ ਚਾਹੀਦਾ ਹੈ। ਇਸ ਨਾਲ ਪਾਚਣ ਕਿਰਿਆ ਚੰਗੀ ਰਹਿੰਦੀ ਹੈ। ਭੋਜਨ ਤੋਂ ਇੱਕ ਘੰਟੇ ਬਾਅਦ ਮਿੱਠਾ ਦੁੱਧ ਜਾਂ ਫਿਰ ਫਲ ਖਾਣ ਦੇ ਨਾਲ ਪਾਚਣ ਸ਼ਕਤੀ ਠੀਕ ਰਹਿੰਦੀ ਹੈ। ਭੋਜਨ ਬਣਾਉਣ ਵਾਲੀ ਜਗ੍ਹਾਂ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਰਾਤ ਦੇ ਸਮੇਂ ਭੋਜਨ ਕਰਨ ਤੋਂ ਬਾਅਦ ਭਾਂਡਿਆਂ ਨੂੰ ਕਦੇ ਵੀ ਜੂਠਾ ਨਹੀਂ ਛੱਡਣਾ ਚਾਹੀਦਾ। ਰਾਤ ਦੇ ਸਮੇਂ ਹਮੇਸ਼ਾ ਭਾਂਡੇ ਮਾਂਜ ਕੇ ਹੀ ਸੋਣੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਦੇ ਨਾਲ ਮਾਤਾ ਲਕਸ਼ਮੀ ਖੁਸ਼ ਰਹਿੰਦੀ ਹੈ।

Leave a Reply

Your email address will not be published. Required fields are marked *