ਚਾਰ ਧਾਮ ਦਾ ਵਿਸ਼ੇਸ਼ ਮਹੱਤਵ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ‌।ਦੋਸਤੋ ਅੱਜ ਅਸੀਂ ਤੁਹਾਨੂੰ ਚਾਰ ਧਾਮਾਂ ਦਾ ਕੀ ਮਹੱਤਵ ਹੁੰਦਾ ਹੈ ।ਉਸ ਦੇ ਬਾਰੇ ਜਾਣਕਾਰੀ ਦੇਵਾਂਗੇ।

ਦੋਸਤੋ ਕਿਹਾ ਜਾਂਦਾ ਹੈ ਕਿ ਚਾਰਾਂ ਦਿਸ਼ਾਵਾਂ ਦਾ ਸੰਪੂਰਣ ਸਾਰ ਹੈ ਹਿੰਦੂ ਧਰਮ ਦੇ ਚਾਰ ਧਾਮ। ਸ਼ੰਕਰਾਚਾਰੀਆ ਦੁਆਰਾ ਨਿਯੁਕਤ ਇਹ ਹਿੰਦੂ ਤੀਰਥ, ਹਿੰਦੂ ਧਰਮ ਦੀ ਇਕਜੁਟਤਾ ਅਤੇ ਵਿਵਸਥਾ ਦਾ ਪ੍ਰਤੀਕ ਹਨ। ਭਾਰਤੀ ਇਹ ਹਿੰਦੂ ਗ੍ਰੰਥਾਂ ਦੇ ਵਿੱਚ ਇਨ੍ਹਾਂ ਸਥਾਨਾਂ ਦਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਮਹੱਤਵ ਰਿਹਾ ਹੈ। ਭਾਰਤ ਵਿੱਚ ਚਾਰੋ ਦਿਸ਼ਾਵਾ ਵਿੱਚ ਇਹ ਚਾਰੋ ਧਾਮ ਸਥਿਤ ਹਨ। ਉੱਤਰ ਦੇ ਵਿਚ ਬਦਰੀਨਾਥ, ਦੱਖਣ ਵਿਚ ਰਾਮੇਸ਼ਵਰ, ਪੂਰਬ ਵਿਚ ਪੂਰੀ ਅਤੇ ਪੱਛਮ ਵਿਚ ਦਵਾਰਕਾ ਨੂੰ ਚਾਰ ਧਾਮਾਂ ਦੀ ਮਾਨਤਾ ਦਿੱਤੀ ਗਈ ਹੈ। ਇਨ੍ਹਾਂ ਚਾਰਾਂ ਥਾਵਾਂ ਦੀ ਯਾਤਰਾ ਕਰਨ ਦੇ ਨਾਲ ਵਿਅਕਤੀ ਦੇ ਸਾਰੇ ਪਾਪ ਕੱਟੇ ਜਾਂਦੇ ਹਨ।

ਇਥੇ ਦਰਸ਼ਨ ਕਰਨ ਦੇ ਨਾਲ ਸਕਾਰਾਤਮਕ ਊਰਜਾ ਦਾ ਆਭਾਸ ਹੁੰਦਾ ਹੈ ਅਤੇ ਮੌਤ ਤੋਂ ਬਾਅਦ ਮੁਕਤੀ ਪ੍ਰਾਪਤ ਹੁੰਦੀ ਹੈ। ਹਾਲਾਂਕਿ ਪੁਰਾਤਨ ਸਮੇਂ ਤੋਂ ਹੀ ਸਨਾਤਨ ਧਰਮ ਵਿੱਚ ਇਨ੍ਹਾਂ ਚਾਰਾਂ ਧਾਮਾਂ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਰਿਹਾ ਹੈ। ਪਰ ਗੁਰੂ ਸ਼ੰਕਰਾਚਾਰਯਾ ਨੇ ਇਨ੍ਹਾਂ ਧਾਮਾਂ ਨੂੰ ਸਾਰੇ ਵਿਸ਼ਵ ਵਿੱਚ ਮਸ਼ਹੂਰ ਕਰਨ ਦਾ ਕੰਮ ਕੀਤਾ। ਮੰਨਿਆ ਜਾਂਦਾ ਹੈ ਕਿ ਗੁਰੂ ਸ਼ੰਕਰਾਚਾਰਯਾ ਜੀ ਨੇ ਲੋਕਾਂ ਦੇ ਵਿੱਚ ਏਕਤਾ ਅਤੇ ਅਨੇਕਤਾ ਦੀ ਭਾਵਨਾ ਜਾਗ੍ਰਿਤ ਕਰਨ ਦੇ ਲਈ, ਇਹ ਚਾਰ ਧਾਮ ਸਥਾਪਿਤ ਕੀਤੇ।। ਉਨ੍ਹਾਂ ਦਾ ਮੂਲ ਉਦੇਸ਼ ਦੇਸ਼ ਨੂੰ ਏਕਤਾ ਦੇ ਮਾਲਾ ਵਿਚ ਪ੍ਰੋਣ ਦਾ ਸੀ। ਉਹ ਚਾਹੁੰਦੇ ਸੀ ਸਾਰੇ ਭਾਰਤ ਵਿਚ ਰਹਿਣ ਵਾਲੇ ਲੋਕ ਸੰਸਕ੍ਰਿਤੀ ਦੇ ਨਾਲ ਜੁੜਨ।

ਦੋਸਤੋ ਸਨਾਤਨ ਧਰਮ ਦੇ ਅਨੁਸਾਰ ਹਰ ਧਾਮ ਦੇ ਪਿੱਛੇ ਇੱਕ ਪੋਰਾਣਿਕ ਕਥਾ ਛੁਪੀ ਹੋਈ ਹੈ। ਹਰ ਕਥਾ ਦਾ ਆਪਣਾ ਇਕ ਵਿਸ਼ੇਸ਼ ਮਹੱਤਵ ਹੈ ।ਹੁਣ ਤੁਹਾਨੂੰ ਦੱਸਦੇ ਹਾਂ ਬਦਰੀਨਾਥ ਦੇ ਪਿੱਛੇ ਦੀ ਕਥਾ। ਬੱਦਰੀਨਾਥ ਉਦੋਂ ਪ੍ਰਸਿੱਧ ਹੋਇਆ ਜਦੋਂ ਵਿਸ਼ਨੂੰ ਜੀ ਨੇ ਇਥੇ ਆ ਕੇ ਤਪੱਸਿਆ ਕੀਤੀ ਸੀ। ਉਹਨਾਂ ਦੀ ਤਪੱਸਿਆ ਦੇ ਸਮੇਂ ਇਹ ਸਥਾਨ ਬੇਰੀ ਦੇ ਪੇੜਾਂ ਨਾਲ ਭਰਿਆ ਹੋਇਆ ਸੀ। ਜਦੋਂ ਉਹ ਤਪੱਸਿਆ ਕਰਦੇ ਸੀ ਉਥੇ ਇਕ ਬੇਰੀ ਦਾ ਪੇੜ ਉਨ੍ਹਾਂ ਨੂੰ ਸੂਰਜ ਦੀ ਗਰਮੀ ਅਤੇ ਤੇਜ ਵਹਾਅ ਵਾਲੇ ਪਾਣੀ ਤੋਂ ਬਚਾਅ ਕੇ ਰੱਖਦਾ ਸੀ। ਮੰਨਿਆ ਜਾਂਦਾ ਹੈ ਕਿ ਵਿਸ਼ਨੂ ਜੀ ਨੂੰ ਸਾਰੀ ਮੁਸ਼ਕਲਾਂ ਤੋਂ ਬਚਾਉਣ ਲਈ ਮਾਤਾ ਲਕਸ਼ਮੀ ਜੀ ਨੇ ਬੇਰੀ ਦਾ ਰੂਪ ਧਾਰਨ ਕੀਤਾ ਸੀ।ਵਿਸ਼ਨੂੰ ਜੀ ਨੇ ਖੁਸ਼ ਹੋ ਕੇ ਕਿਹਾ ਸੀ ਕਿ ਲੋਕ ਮੇਰਾ ਨਾਮ ਲੈਣ ਤੋਂ ਪਹਿਲਾਂ ਤੁਹਾਡਾ ਨਾਮ ਲੈਣਗੇ। ਉਦੋਂ ਤੋਂ ਵਿਸ਼ਨੂੰ ਜੀ ਨੂੰ ਲਕਸ਼ਮੀ ਨਾਰਾਇਣ ਕਹਿ ਕੇ ਬੁਲਾਇਆ ਜਾਂਦਾ ਹੈ। ਇਸ ਸਥਾਨ ਨੂੰ ਬਦਰੀ ਨਾਥ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਹੁਣ ਤੁਹਾਨੂੂੰ ਰਾਮੇਸ਼ਵਰ ਦਾ ਇਤਿਹਾਸ ਦੱਸਦੇ ਹਾਂ। ਤ੍ਰੇਤਾ ਯੁਗ ਵਿੱਚ ਰਾਮ ਜੀ ਨੇ ਚੇਨਈ ਤੋਂ 400 ਕਿਲੋਮੀਟਰ ਦੂਰ ਇਕ ਸਿਵਲਿੰਗ ਦਾ ਨਿਰਮਾਣ ਕੀਤਾ ਸੀ। ਉਹਨਾਂ ਨੇ ਭਗਵਾਨ ਸ਼ਿਵ ਨੂੰ ਖੁਸ਼ ਕਰਨ ਦੇ ਲਈ ਉੱਥੇ ਪੂਜਾ-ਅਰਚਨਾ ਕੀਤੀ ਸੀ। ਰਾਵਣ ਦੀ ਹੱਤਿਆ ਕਰਨ ਤੋਂ ਬਾਅਦ ਉਨ੍ਹਾਂ ਦੇ ਉੱਤੇ ਬ੍ਰਾਹਮਣ ਹੱਤਿਆ ਦਾ ਪਾਪ ਲੱਗਿਆ ਸੀ। ਇਸ ਕਰਕੇ ਉਨ੍ਹਾਂ ਨੇ ਉਸ ਜਗ੍ਹਾ ਤੇ ਸ਼ਿਵ ਜੀ ਦੀ ਪੂਜਾ ਕੀਤੀ ਸੀ, ਉਦੋਂ ਤੋਂ ਉਸ ਨੂੰ ਰਾਮੇਸ਼ਵਰ ਧਾਮ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।

ਦੋਸਤੋ ਹੁਣ ਤੁਹਾਨੂੰ ਦੁਆਰਕਾ ਧਾਮ ਦੇ ਇਤਿਹਾਸ ਬਾਰੇ ਦੱਸਦੇ ਹਾਂ। ਜਦੋਂ ਭਗਵਾਨ ਕ੍ਰਿਸ਼ਨ ਨੇ ਦੁਆਰਕਾ ਨੂੰ ਆਪਣੀ ਕਰਮ ਭੁਮੀ ਬਣਾਇਆ, ਇਹ ਦੁਆਪਰ ਯੁੱਗ ਵਿਚ ਪ੍ਰਸਿੱਧ ਹੋਇਆ। ਕਲਯੁਗ ਦੇ ਵਿੱਚ ਇਹ ਸਥਾਨ ਭਗਤਾਂ ਦੇ ਲਈ ਤੀਰਥ ਬਣ ਗਿਆ। ਇਸ ਮੰਦਰ ਦਾ ਨਿਰਮਾਣ ਭਗਵਾਨ ਕ੍ਰਿਸ਼ਨ ਦੇ ਪੋਤੇ ਵਜਰਗ ਦੁਆਰਾ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਦੁਆਰਕਾ ਤਾਂ ਦੀ ਰਚਨਾ ਸ਼੍ਰੀ ਕ੍ਰਿਸ਼ਨ ਜੀ ਨੇ ਕੀਤੀ ਹੈ। ਸ੍ਰੀ ਕ੍ਰਿਸ਼ਨ ਜੀ ਦੀ ਜਨਮ-ਭੂਮੀ ਨੂੰ ਅੱਜ ਵੀ ਧਾਮ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ।

ਦੋਸਤੋ ਹੁਣ ਤੁਹਾਨੂੰੂੰ ਜਗਨਨਾਥਪੁਰੀ ਦੇ ਇਤਿਹਾਸ ਬਾਰੇ ਦੱਸਦੇ ਹਾਂ। ਸ਼੍ਰੀ ਕ੍ਰਿਸ਼ਨ ਜੀ ਦੁਆਪਰ ਯੁਗ ਤੋਂ ਬਾਅਦ ਨੀਲ ਮਾਧਵ ਦੇ ਰੂਪ ਵਿੱਚ ਕਿਸ਼ਨ ਪੁਰੀ ਵਿੱਚ ਨਿਵਾਸ ਕਰਨ ਲੱਗੇ। ਇਸ ਅਸਥਾਨ ਤੇ ਸ੍ਰੀ ਕ੍ਰਿਸ਼ਨ ਨੇ ਬਹੁਤ ਸਾਰੀਆਂ ਲੀਲਾਵਾਂ ਵੀ ਦਿਖਾਈਆਂ। ਵੀ ਦਿਖਾਈਆਂ। ਇਹ ਇਕ ਐਸਾ ਮੰਦਰ ਹੈ ਅਤੇ ਕ੍ਰਿਸ਼ਨ ਨੇ ਆਪਣੇ ਭੈਣ-ਭਰਾਵਾਂ ਨਾਲ ਇਥੇ ਬਿਰਾਜੇ ਹਨ। ਧਰਮ ਗ੍ਰੰਥਾਂ ਅਨੁਸਾਰ ਚਾਰ ਧਾਮ ਮੁਕਤੀ ਦਾ ਪ੍ਰਤੀਕ ਹਨ। ਇਨਾ ਚਾਰਾ ਧਾਮਾਂ ਦੀ ਯਾਤਰਾ ਵਿਅਕਤੀ ਨੂੰ ਅਨੰਦ ਪ੍ਰਾਪਤੀ ਕਰਾਉਂਦੇ ਹਨ। ਇਹ ਚਾਰੋਂ ਧਰਮ ਵਿਅਕਤੀ ਦਾ ਮਾਰਗ ਦਰਸ਼ਨ ਕਰਦੇ ਹਨ। ਹੀ ਵਿਅਕਤੀ ਦੇ ਗਿਆਨ ਨੂੰ ਵੀ ਵਧਾਉਂਦੇ ਹਨ। ਇਹ ਧਾਮ ਵਿਅਕਤੀ ਨੂੰ ਪੁਰਾਣਿਕ ਕਥਾਵਾਂ ਨਾਲ ਵੀ ਜੋੜਦੇ ਹਨ। ਇਨ੍ਹਾਂ ਕੰਮਾਂ ਦੇ ਦਰਸ਼ਨ ਕਰਕੇ ਮਨੁੱਖ ਨੂੰ ਪੁਰਾਣੇ ਰੀਤੀ ਰਿਵਾਜਾਂ ਦਾ ਵੀ ਪਤਾ ਲਗਦਾ ਹੈ। ਚਾਰੋਂ ਦਿਸ਼ਾਵਾਂ ਵਿੱਚ ਸਥਿਤ ਇਹ ਚਾਰ ਧਾਮਾਂ ਦੀ ਯਾਤਰਾ ਮਨੁੱਖ ਨੂੰ ਮੁਕਤੀ ਦਾ ਦੁਆਰ ਦਿਖਾਉਂਦੇ ਹਨ।

Leave a Reply

Your email address will not be published. Required fields are marked *