ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।
ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚਾਰ ਤਰ੍ਹਾਂ ਦੇ ਪੁੱਤਰ ਜਿਹੜੇ ਕਿ ਤੁਹਾਡੇ ਘਰ ਵਿੱਚ ਜਨਮ ਲੈਂਦੇ ਹਨ ਉਹ ਕਿਸ ਤਰ੍ਹਾਂ ਦੇ ਹੁੰਦੇ ਹਨ। ਦੋਸਤੋ ਜਿਨ੍ਹਾਂ ਚਾਰ ਪੁੱਤਰਾਂ ਦਾ ਜ਼ਿਕਰ ਕੀਤਾ ਗਿਆ ਹੈ ਉਨ੍ਹਾਂ ਵਿਚੋਂ ਪਹਿਲੇ ਪੁੱਤਰ ਉਹ ਹੁੰਦੇ ਹਨ, ਜਿਨ੍ਹਾਂ ਦੇ ਤੁਹਾਡੇ ਘਰ ਵਿੱਚ ਆਉਣ ਦੇ ਨਾਲ ਤੁਹਾਡੇ ਧਨ ਵਿੱਚ ਘਾਟਾ ਆਉਣਾ ਸ਼ੁਰੂ ਹੋ ਜਾਂਦਾ ਹੈ। ਤੁਹਾਡੀ ਜਮ੍ਹਾਂ ਕੀਤੀ ਹੋਈ ਸੰਪੱਤੀ ਹੌਲੀ-ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ। ਜਿਹੜੇ ਪੁੱਤਰ ਹਮੇਸ਼ਾਂ ਬਿਮਾਰ ਰਹਿੰਦੇ ਹਨ ਅਤੇ ਉਨ੍ਹਾਂ ਦੇ ਇਲਾਜ ਵਿੱਚ ਹੀ ਤੁਹਾਡਾ ਸਾਰਾ ਪੈਸਾ ਖਰਚ ਹੁੰਦਾ ਰਹਿੰਦਾ ਹੈ।
ਜਿਨ੍ਹਾਂ ਦੇ ਇਲਾਜ ਵਿੱਚ ਤੁਹਾਾਡਾ ਸਾਰਾ ਪੈਸਾ ਖਰਚ ਹੁੰਦਾ ਰਹਿੰਦਾ ਹੈ। ਇਹੋ ਜਿਹੇ ਪੁੱਤਰਾਂ ਰਿਣਾਣੂ ਪੁੱਤਰ ਕਿਹਾ ਜਾਂਦਾ ਹੈ। ਇਸ ਦਾ ਮਤਲਬ ਇਹ ਹੁੰਦਾ ਹੈ ਕਿ ਜੇਕਰ ਤੁਸੀਂ ਪਿਛਲੇ ਜਨਮ ਵਿੱਚ ਕਿਸੇ ਤੋਂ ਬਹੁਤ ਜ਼ਿਆਦਾ ਕਰਜ਼ਾ ਲਿਆ ਹੈ। ਤੁਸੀ ਉਸ ਦਾ ਕਰਜ਼ ਚੁਕਾ ਨਹੀ ਪਾਏ ਹੋ। ਇਸ ਕਰ ਕੇ ਇਹੋ ਜਿਹੇ ਪੁੱਤਰ ਤੁਹਾਡੇ ਘਰ ਵਿੱਚ ਜਨਮ ਲੈਂਦੇ ਹਨ ਅਤੇ ਉਦੋਂ ਤੱਕ ਤੁਹਾਡਾ ਪੈਸਾ ਖਰਚ ਹੁੰਦਾ ਰਹਿੰਦਾ ਹੈ ਕਿ ਉਨ੍ਹਾਂ ਦਾ ਕਰਜ਼ਾ ਪੂਰਾ ਨਹੀਂ ਹੋ ਜਾਂਦਾ। ਇਹੋ ਜਿਹੇ ਪੁੱਤਰ ਰਿਣਾਣੂਬੰਧ ਪੁੱਤਰ ਕਹਿਲਾਉਂਦੇ ਹਨ।
ਦੋਸਤੋਂ ਦੂਸਰੇ ਪੁੱਤਰ ਉਹ ਹੁੰਦੇ ਹਨ ਜੋ ਆਪਣੇ ਮਾਂ-ਪਿਓ ਨਾਲ ਬਹੁਤ ਜਿਆਦਾ ਲੜਾਈ ਝਗੜਾ ਕਰਦੇ ਰਹਿੰਦੇ ਹਨ ।ਇੱਥੋਂ ਤਕ ਕਿ ਆਪਣੇ ਮਾਂ-ਪਿਉ ਨੂੰ ਘਰ ਤੋਂ ਬਾਹਰ ਨਿਕਾਲ ਦਿੰਦੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਉਹ ਤੁਹਾਡੇ ਪੁੱਤਰ ਨਹੀਂ ਸਗੋਂ ਦੁਸ਼ਮਣ ਹੋਣ ਤਾਂ ਇਹੋ ਜਿਹੇ ਪੁੱਤਰਾਂ ਨੂੰ ਸ਼ਤਰੂ ਪੁੱਤਰ ਕਿਹਾ ਜਾਂਦਾ ਹੈ। ਇਹੋ ਜਿਹੇ ਪੁੱਤਰ ਤੁਹਾਡੇ ਨਾਲ ਉਦੋਂ ਤੱਕ ਬਦਲਦਾ ਲੈਂਦੇ ਰਹਿੰਦੇ ਹਨ ,ਜਦੋਂ ਤਕ ਉਨ੍ਹਾਂ ਦੇ ਪੂਰਬ ਜਨਮ ਦਾ ਬਦਲਾ ਪੂਰਾ ਨਹੀਂ ਹੋ ਜਾਂਦਾ।
ਦੋਸਤੋ ਇਸੇ ਤਰ੍ਹਾਂ ਦੇ ਪੁੱਤਰ ਉਹ ਹੁੰਦੇ ਹਨ ਜਿਨ੍ਹਾਂ ਨੂੰ ਜਨਮ ਤੋਂ ਹੀ ਆਪਣੇ ਮਾਂ-ਪਿਓ ਨਾਲ ਜ਼ਿਆਦਾ ਲਗਾਵ ਨਹੀਂ ਹੁੰਦਾ। ਇਹਨਾਂ ਨੂੰ ਆਪਣੇ ਮਾਤਾ-ਪਿਤਾ ਦੀ ਕੋਈ ਫਿਕਰ ਨਹੀਂ ਹੁੰਦੀ। ਜਦੋਂ ਇਹਨਾਂ ਦਾ ਆਪਣਾ ਵਿਆਹ ਹੁੰਦਾ ਹੈ ਤਾਂ ਇਹ ਆਪਣੇ ਪਰਿਵਾਰ ਨੂੰ ਲੈ ਕੇ ਨਾਲ ਦੀ ਨਾਲ ਅਲੱਗ ਹੋ ਜਾਂਦੇ ਹਨ। ਇਹ ਆਪਣੇ ਮਾਤਾ ਪਿਤਾ ਦੀ ਬਿਲਕੁਲ ਵੀ ਸੇਵਾ ਨਹੀਂ ਕਰਦੇ। ਇਹੋ ਜਿਹੇ ਪੁੱਤਰ ਉਦਾਸੀਨ ਪੁੱਤਰ ਕਹਿਲਾਉਂਦੇ ਹਨ। ਜਦੋਂ ਤਕ ਇਨ੍ਹਾਂ ਦਾ ਬਦਲਾ ਪੂਰਾ ਨਹੀਂ ਹੋ ਜਾਂਦਾ ਜੋ ਕਿ ਪਿਛਲੇ ਜਨਮ ਵਿੱਚ ਤੁਸੀਂ ਇਨ੍ਹਾਂ ਨਾਲ ਕੀਤਾ ਸੀ ਉਦੋਂ ਤਕ ਇਨ੍ਹਾਂ ਦਾ ਵਿਵਹਾਰ ਇਸੇ ਤਰ੍ਹਾਂ ਰਹਿੰਦਾ ਹੈ।
ਦੋਸਤੋ ਚੋਥੇ ਪ੍ਰਕਾਰ ਦੇ ਪੁੱਤਰ ਉਹ ਹੁੰਦੇ ਹਨ ,ਜੋ ਆਪਣੇ ਮਾਤਾ-ਪਿਤਾ ਨਾਲ ਬਹੁਤ ਪਿਆਰ ਕਰਦੇ ਹਨ ।ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ।ਇਹ ਅਪਣੇ ਮਾਤਾ-ਪਿਤਾ ਦੀ ਬਹੁਤ ਜ਼ਿਆਦਾ ਸੇਵਾ ਕਰਦੇ ਹਨ। ਇਹੋ ਜਿਹੇ ਪੁੱਤਰ ਜਿਹੜੇ ਤੁਸੀਂ ਪਿਛਲੇ ਜਨਮ ਵਿੱਚ ਕਿਸੇ ਦੀ ਸੇਵਾ ਕੀਤੀ ਹੁੰਦੀ ਹੈ ,ਉਸਦੇ ਫਲਸਰੂਪ ਤੁਹਾਨੂੰ ਮਿਲ ਜਾਂਦੇ ਹਨ। ਇਸ ਤਰ੍ਹਾਂ ਦੇ ਪੁੱਤਰਾਂ ਨੂੰ ਸੇਵਾ ਪੁੱਤਰ ਕਿਹਾ ਜਾਂਦਾ ਹੈ। ਦੋਸਤੋਂ ਇਸ ਤਰ੍ਹਾਂ ਚਾਰ ਤਰ੍ਹਾਂ ਦੇ ਪੁੱਤਰ ਤੁਹਾਡੇ ਪਿਛਲੇ ਜਨਮ ਵਿੱਚ ਕੀਤੇ ਗਏ ਕਰਮਾਂ ਦੇ ਅਨੁਸਾਰ ਤੁਹਾਡੇ ਘਰ ਵਿੱਚ ਜਨਮ ਲੈਂਦੇ ਹਨ।