ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਵਿਧੀ-ਵਿਧਾਨ ਨੂੰ ਕੋਈ ਵੀ ਟਾਲ ਨਹੀਂ ਸਕਦਾ। ਸ੍ਰੀ ਕ੍ਰਿਸ਼ਨ ਜੀ ਗਰੁੜ ਪੁਰਾਣ ਉੱਤੇ ਬੈਠ ਕੇ ਕੈਲਾਸ਼ ਪਰਬਤ ਗਏ। ਉਹ ਮੁੱਖ ਦੁਆਰ ਦੇ ਗਰੁਣ ਨੂੰ ਬਾਹਰ ਛੱਡ ਕੇ ਖੁਦ ਸ਼ਿਵ ਜੀ ਨੂੰ ਮਿਲਣ ਲਈ ਅੰਦਰ ਚਲੇ ਗਏ। ਗਰੁਣ ਜੀ ਕੈਲਾਸ਼ ਪਰਬਤ ਦੀ ਸੁੰਦਰਤਾ ਨੂੰ ਦੇਖ ਕੇ ਬਾਹਰ ਬੈਠੇ ਹੋਏ ਸੀ।
ਉਸ ਸਮੇਂ ਗਾਉਣ ਦੀ ਨਜ਼ਰ ਇੱਕ ਛੋਟੀ ਜਿਹੀ ਚਿੜੀਂ ਤੇ ਪੈਂਦੀ ਹੈ। ਉਹ ਚਿੜੀ ਇੰਨੀ ਜਾਦਾ ਸੋਹਣੀ ਹੁੰਦੀ ਹੈ ਕਿ ਗਰੂਣ ਦੇ ਸਾਰੇ ਵਿਚਾਰ ਉਸ ਚਿੜੀ ਵੱਲ ਅਕਰਸ਼ਿਤ ਹੋ ਜਾਦੇ ਹਨ। ਉਸ ਸਮੇਂ ਉੱਥੇ ਯਮਰਾਜ ਆਉਂਦੇ ਹਨ ਅਤੇ ਉਹ ਚਿੜੀ ਨੂੰ ਬੜੀ ਅਸਚਰਜ ਜਨਕ ਨਿਗਾਹ ਨਾਲ ਦੇਖਦੇ ਹਨ। ਗਰੁਣ ਸਮਝ ਜਾਂਦਾ ਹੈ ਕਿ ਹੁਣ ਉਸ ਚਿੜੀ ਦਾ ਅੰਤ ਸਮਾਂ ਨੇੜੇ ਆ ਗਿਆ ਹੈ ।ਯਮਰਾਜ ਕੈਲਾਸ਼ ਤੋਂ ਨਿਕਲਦੇ ਹੀ ਉਸ ਚਿੜੀ ਨੂੰ ਆਪਣੇ ਨਾਲ ਲੈ ਜਾਣਗੇ। ਗਰੁਣ ਨੂੰ ਓਸ ਚਿੜੀ ਤੇ ਤਰਸ ਆ ਜਾਂਦਾ ਹੈ।
ਉਹ ਇੰਨੀ ਛੋਟੀ ਸੋਹਣੀ ਪਿਆਰੀ ਚਿੜੀ ਨੂੰ ਮਰਦੇ ਹੋਏ ਨਹੀਂ ਦੇਖ ਸਕਦੇ ਸੀ। ਇਸ ਕਰਕੇ ਉਹ ਚਿੜੀ ਨੂੰ ਆਪਣੇ ਪੰਜਿਆਂ ਤੇ ਦਬਾ ਕੇ ਕੈਲਾਸ਼ ਪਰਬਤ ਤੋਂ ਕੋਸੋਂ ਦੂਰ ਇੱਕ ਜੰਗਲ ਵਿੱਚ ਲਿਜਾ ਕੇ ਛੱਡ ਦਿੰਦੇ ਹਨ। ਗਰੁਣ ਚਿੜੀ ਨੂੰ ਉਥੇ ਛੱਡ ਕੇ ਆਪ ਵਾਪਸ ਕੈਲਾਸ਼ ਪਰਬਤ ਆ ਜਾਂਦੇ ਹਨ। ਜਦੋ ਯਮਰਾਜ ਕੈਲਾਸ਼ ਪਰਬਤ ਤੋਂ ਬਾਹਰ ਆਉਂਦੇ ਹਨ ਤਾਂ ਗਰੁਣ ਉਨ੍ਹਾਂ ਤੋਂ ਪੁੱਛ ਹੀ ਲੈਂਦਾ ਹੈ ਕਿ ਉਹਨਾਂ ਨੇ ਚਿੜੀ ਨੂੰ ਇੰਨੀ ਅਸਚਰਜ ਜਨਕ ਨਜ਼ਰ ਦੇ ਨਾਲ ਕਿਉਂ ਦੇਖਿਆ ਸੀ?
ਯਮਰਾਜ ਕਹਿੰਦੇ ਹਨ ਕਿ ਮੈਂ ਉਸ ਚਿੜੀਆ ਦੇ ਬਾਰੇ ਸੋਚ ਰਿਹਾ ਸੀ ਕਿ ਥੋੜੇ ਸਮੇਂ ਬਾਅਦ ਉਸ ਨੂੰ ਇਕ ਜੰਗਲ ਦੇ ਵਿਚ ਇਕ ਨਾਗ ਦੁਆਰਾ ਖਾ ਲੀਤਾ ਜਾਵੇਗਾ। ਯਮਰਾਜ ਕਹਿੰਦੇ ਹਨ ਕਿ ਪਰ ਮੈਂ ਸੋਚ ਰਿਹਾ ਸੀ ਕਿ ਉਹ ਚਿੜੀ ਇੰਨੀ ਜਲਦੀ ਏਨੀ ਦੂਰ ਜੰਗਲ ਵਿੱਚ ਕਿਵੇਂ ਜਾਵੇਗੀ। ਪਰ ਹੁਣ ਜਦੋਂ ਉਹ ਚਿੜੀ ਇੱਥੇ ਨਹੀਂ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਮਰ ਚੁੱਕੀ ਹੋਵੇਗੀ। ਮੌਤ ਕਦੇ ਵੀ ਟਾਲਿਆਂ ਨਹੀਂ ਟਲਦੀ ।ਇਸ ਕਰਕੇ ਸ੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਕਰਤਾ ਤੂੰ ਵੋ ਹੈ ਜੋ ਤੂੰ ਚਾਹਤਾ ਹੈ, ਪਰੰਤੂ ਹੋਤਾ ਵੋ ਹੈ ,ਜੋ ਮੈਂ ਚਾਹਤਾ ਹੂੰ, ਕਰ ਤੂੰ ਵੋ ਜੋ ਮੈਂ ਚਾਹਤਾ ਹੂੰ, ਫਿਰ ਹੋਗਾ ਵੋ ਜੋ ਤੂੰ ਚਾਹੇਂਗਾ।
ਦੋਸਤੋ ਜੀਵਨ ਦੇ ਛੇ ਸੱਚ ਇਸ ਤਰ੍ਹਾਂ ਹਨ। ਕੋਈ ਫ਼ਰਕ ਨਹੀਂ ਪੈਂਦਾ ਤੁਸੀਂ ਕਿੰਨੇ ਜ਼ਿਆਦਾ ਸੋਹਣੇ ਹੋ, ਕਿਉਂਕਿ ਲੰਗੂਰ ਅਤੇ ਗੁਰੀਲਾ ਵੀ ਆਪਣੀ ਤਰਫ ਧਿਆਨ ਆਕਰਸ਼ਿਤ ਕਰ ਲੈਂਦੇ ਹਨ।
ਕੋਈ ਫਰਕ ਨਹੀਂ ਪੈਂਦਾ ਤੁਹਾਡਾ ਸਰੀਰ ਕਿੰਨਾ ਵਿਸ਼ਾਲ ਅਤੇ ਬਲਵਾਨ ਹੈ, ਕਿਉਂਕਿ ਸ਼ਮਸ਼ਾਨਘਾਟ ਤੱਕ ਤੁਸੀਂ ਆਪਣੇ ਆਪ ਨੂੰ ਨਹੀਂ ਲਿਜਾ ਸਕਦੇ।
ਤੁਸੀਂ ਜਿੰਨੇ ਮਰਜ਼ੀ ਲੰਬੇ ਕਿਉਂ ਨਾ ਹੋਵੋ,ਪਰ ਤੁਸੀਂ ਆਪਣੇ ਆਉਣ ਵਾਲੇ ਕੱਲ੍ਹ ਨੂੰ ਨਹੀਂ ਦੇਖ ਸਕਦੇ
ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਡੇ ਚਿਹਰੇ ਦੀ ਚਮੜੀ ਕਿੰਨੀ ਗੋਰੀ ਅਤੇ ਚਮਕਦਾਰ ਹੈ ਕਿਉਂਕਿ ਹਨੇਰੇ ਦੇ ਵਿੱਚ ਹਮੇਸ਼ਾ ਰੋਸ਼ਨੀ ਦੀ ਜ਼ਰੂਰਤ ਪੈਂਦੀ ਹੈ।
ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਨਹੀਂ ਹੱਸੋਗੇ ਤਾਂ ਤੁਸੀਂ ਵਧੀਆ ਕਹਿਲਾਉਗੇ, ਕਿਉਕਿ ਦੁਨੀਆ ਤੁਹਾਡੇ ਉੱਤੇ ਹੱਸਣ ਲਈ ਖੜੀ ਹੈ।
ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਡੇ ਕੋਲ ਕਿੰਨੀਆਂ ਗੱਡੀਆਂ ਹਨ ਕਿਉਂਕਿ ਬਾਥਰੂਮ ਤਕ ਤੁਹਾਨੂੰ ਚੱਲ ਕੇ ਹੀ ਜਾਣਾ ਪੈਂਦਾ ਹੈ। ਇਸ ਲਈ ਇਨਸਾਨ ਨੂੰ ਜ਼ਿੰਦਗੀ ਵਿਚ ਹਮੇਸ਼ਾ ਸੰਭਲ ਕੇ ਚੱਲਣਾ ਚਾਹੀਦਾ ਹੈ ।ਜ਼ਿੰਦਗੀ ਬਹੁਤ ਛੋਟੀ ਹੈ।