ਪੂਰਵਜਾਂ ਦੀ ਮੁਕਤੀ ਲਈ ਇਸ ਤਰੀਕਾਂ ਨਾਲ ਕਰੋ ਪਿ ਤ ਰਾਂ ਨੂੰ ਖੁਸ਼ |

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਪਿੱਤਰ ਪਕਸ਼ ਦਾ ਆਰੰਭ ਇਸ ਸਾਲ 20 ਸਤੰਬਰ ਤੋਂ ਹੋ ਗਿਆ ਹੈ। ਇਸਦਾ ਅੰਤ 6 ਅਕਤੂਬਰ ਨੂੰ ਹੋਵੇਗਾ। ਇਨ੍ਹਾਂ 15 ਦਿਨਾਂ ਦੇ ਵਿੱਚ ਆਪਣੇ ਪਿੱਤਰਾਂ ਦੀ ਜਨਮ ਤਾਰੀਖ ਨੂੰ ਯਾਦ ਕਰਦੇ ਹੋਏ,ਪਿੱਤਰਾਂ ਦੀ ਯਾਦ ਦੇ ਵਿੱਚ ਸ਼ਰਾਧ ਦਾਨ ਪੁੰਨ ਦਾ ਕੰਮ ਕਰ ਕੇ ਆਪਣੇ ਪਿਤਰਾਂ ਨੂੰ ਯਾਦ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਨ੍ਹਾਂ ਸ਼ਰਾਧ ਦੇ ਦਿਨਾਂ ਦੇ ਵਿੱਚ ਪਿਤਰ ਜ਼ਮੀਨ ਤੇ ਆਉਂਦੇ ਹਨ ਅਤੇ ਜੇਕਰ ਉਨ੍ਹਾਂ ਦੀ ਯਾਦ ਵਿੱਚ ਸ਼ਰਾਧ ਠੀਕ ਤਰ੍ਹਾਂ ਨਾ ਕੀਤਾ ਜਾਵੇ ਤਾਂ ਉਹ ਨਰਾਜ ਹੋ ਕੇ ਵਾਪਸ ਚਲੇ ਜਾਂਦੇ ਹਨ। ਜੇਕਰ ਪਿਤਰ ਖੁਸ਼ ਹੋ ਜਾਣ ਤਾਂ ਉਹ ਆਪਣੇ ਵੰਸ਼ ਨੂੰ ਬਹੁਤ ਸਾਰਾ ਅਸ਼ੀਰਵਾਦ ਦੇ ਕੇ ਜਾਂਦੇ ਹਨ ਅਤੇ ਜੇਕਰ ਪਿਤਰ ਨਾਰਾਜ਼ ਹੋ ਜਾਣ ਤਾਂ ਆਪਣੇ ਮਵੰਸ਼ ਨੂੰ ਸਰਾਪ ਦੇ ਕੇ ਚਲੇ ਜਾਂਦੇ ਹਨ।

ਕਹਿੰਦੇ ਹਨ ਕਿ ਪਿਤਰ ਸ਼ਰਾਧ ਦੇ ਦੌਰਾਨ ਕੀਤੇ ਜਾਣ ਵਾਲੇ ਸ਼ਰਾਧ ਦੇ ਨਾਲ ਪਿਤਰ ਦੋਸ਼ ਖਤਮ ਹੋ ਜਾਂਦਾ ਹੈ। ਪਿੱਤਰ ਪਕਸ਼ ਦੇ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਸ਼ਾਸਤਰਾਂ ਦੇ ਵਿੱਚ ਪਿੱਤਰ ਪਕਸ਼ ਦੀ ਮੁਕਤੀ ਦੇ ਲਈ ਕੁਝ ਉਪਾਅ ਦੱਸੇ ਗਏ ਹਨ। ਜਿਨ੍ਹਾਂ ਨੂੰ ਕਰਨ ਦੇ ਨਾਲ ਪਿਤਰ ਖੁਸ਼ ਹੁੰਦੇ ਹਨ ਅਤੇ ਘਰ ਵਿੱਚ ਸੁੱਖ ਸਮ੍ਰਿਧੀ ਦਾ ਅਸ਼ੀਰਵਾਦ ਵੀ ਦਿੰਦੇ ਹਨ।

ਦੋਸਤੋ ਜਦੋਂ ਤੁਸੀਂ ਆਪਣੇ ਪਿੱਤਰਾਂ ਨੂੰ ਜਲ ਅਰਪਿਤ ਕਰਦੇ ਹੋ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਲ ਹਮੇਸ਼ਾ ਪੱਛਮ ਦਿਸ਼ਾ ਵੱਲ ਮੂੰਹ ਕਰਕੇ ਹੀ ਦੇਣਾ ਚਾਹੀਦਾ ਹੈ। ਇਹ ਜਲ ਤੁਹਾਨੂੰ ਦੁਪਹਿਰ ਦੇ ਸਮੇਂ ਦੇਣਾ ਚਾਹੀਦਾ ਹੈ ਅਤੇ ਜਲ ਦੇ ਵਿੱਚ ਇੱਕ ਚੁਟਕੀ ਕਾਲੇ ਤਿਲ, ਅਤੇ ਕੁਝ ਘਾਹ ਜਲ ਦੇ ਵਿੱਚ ਪਾ ਦੇਣਾ ਚਾਹੀਦਾ ਹੈ। ਪਿੱਤਰ ਪਕਸ਼ ਦੁਪਹਿਰ ਦੇ ਸਮੇਂ ਕੀਤਾ ਜਾਣਾ ਚਾਹੀਦਾ ਹੈ।

ਬ੍ਰਾਹਮਣਾਂ ਨੂੰ ਭੋਜਨ ਖਵਾਉਣ ਦਾ ਸਮਾਂ ਵੀ ਦੁਪਹਿਰ ਦਾ ਹੋਣਾ ਚਾਹੀਦਾ ਹੈ ਇਹ ਸਮਾਂ ਪਿਤਰ ਸ਼ਰਾਧ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਦੱਖਣ ਦਿਸ਼ਾ ਵੱਲ ਮੂੰਹ ਕਰਕੇ ਪਿੰਡ ਦਾਨ ਕਰਨਾ ਚਾਹੀਦਾ ਹੈ। ਜਿਸ ਦਿਨ ਪੂਰਵਜਾਂ ਦੀ ਮੌਤ ਦੀ ਤਾਰੀਕ ਹੁੰਦੀ ਹੈ ਉਸ ਦਿਨ ਕੱਪੜੇ ਅਤੇ ਅੰਨ ਦਾ ਦਾਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪੰਜ ਬਲੀ ਭੋਗ ਵੀ ਜ਼ਰੂਰ ਚੜ੍ਹਾਇਆ ਜਾਂਦਾ ਹੈ। ਇਸ ਦਿਨ ਕਾਂ ਕੁੱਤੇ,ਗਾਂ, ਚਿੱਟੀਆਂ, ਨੂੰ ਵੀ ਭੋਗ ਦਿੱਤਾ ਜਾਣਾ ਚਾਹੀਦਾ ਹੈ। ਇਸ ਦਿਨ ਬ੍ਰਾਹਮਣ ਨੂੰ ਕਰਵਾਏ ਜਾਣ ਵਾਲੇ ਭੋਜਨ ਨੂੰ ਬਣਾਉਣ ਵੇਲੇ ਧਿਆਨ ਰੱਖਣਾ ਚਾਹੀਦਾ ਹੈ ਕਿ ਭੋਜਨ ਲੋਹੇ ਦੇ ਬਰਤਨ ਵਿੱਚ ਨਹੀਂ ਬਣਾਉਣਾ ਚਾਹੀਦਾ। ਲੋਹੇ ਦੇ ਬਰਤਨ ਵਿੱਚ ਭੋਜਨ ਬਣਾਉਣ ਦੇ ਨਾਲ ਪਰਿਵਾਰ ਦੇ ਮੈਂਬਰਾਂ ਵਿੱਚ ਲੜਾਈ ਝਗੜੇ ਦੀ ਸੰਭਾਵਣਾ ਵੱਧਦੀ ਹੈ। ਜੇਕਰ ਤੁਸੀਂ ਸ਼ਰਾਧ ਤੇ ਕਿਸੇ ਦੇ ਘਰ ਭੋਜਨ ਲਈ ਜਾ ਰਹੇ ਹੋ ਤਾਂ ਆਪਣੇ ਸਰੀਰ ਦੇ ਕਿਸੇ ਵੀ ਅੰਗ ਤੇ ਤੇਲ ਨਹੀਂ ਲੱਗਾਣਾ ਚਾਹੀਦਾ ਨਾ ਹੀ ਪਾਨ ਦਾ ਸੇਵਨ ਕਰਨਾ ਚਾਹੀਦਾ ਹੈ।

ਸ਼ਾਸ਼ਤਰਾਂ ਦੇਅਨੁਸਾਰ ਪਿੱਤਰ ਪਕਸ਼ ਦੇ ਦੌਰਾਨ ਇੱਤਰ ਲਗਾਣ ਦੀ ਵੀ ਮਨਾਹੀ ਕੀਤੀ ਜਾਂਦੀ ਹੈ। ਇਸ ਦੌਰਾਨ ਵਾਲ ਕਟਵਾਉਣੇ ਨਹੀਂ ਚਾਹੀਦੇ। ਇਸ ਦੌਰਾਨ ਕੋਈ ਵੀ ਸ਼ੁਭ ਕੰਮ ਨਹੀਂ ਕੀਤਾ ਜਾਂਦਾ। ਇਸ ਦੌਰਾਨ ਭਗਵਤ ਗੀਤਾ ਦਾ ਪਾਠ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਪਾਠ ਕਰਨ ਦੇ ਨਾਲ ਪਿੱਤਰਾਂ ਨੂੰ ਸ਼ਾਂਤੀ ਮਿਲਦੀ ਹੈ। ਇਨ੍ਹਾਂ ਦਿਨਾਂ ਵਿਚ ਆਪਣੀ ਆਤਮਾ ਦੀ ਆਵਾਜ਼ ਨੂੰ ਸੁਣ ਕੇ ਆਪਣੇ ਪਿਤਰਾਂ ਨੂੰ ਯਾਦ ਕਰਨਾ ਚਾਹੀਦਾ ਹੈ। ਪਿੱਤਰ ਪਕਸ਼ ਦੇ ਦੌਰਾਨ ਕਿਸੇ ਦਾ ਵੀ ਨਿਰਾਦਰ ਨਹੀਂ ਕਰਨਾ ਚਾਹੀਦਾ।

ਜੇਕਰ ਕੋਈ ਵੀ ਮੰਗਣ ਵਾਲਾ ਹੁੰਦਾ ਹੈ ਜਾਂ ਫਿਰ ਕੋਈ ਜਾਨਵਰ ਘਰ ਵਿੱਚ ਆਉਂਦਾ ਹੈ, ਤਾਂ ਉਸ ਨੂੰ ਖਾਲੀ ਹੱਥ ਨਹੀਂ ਜਾਣ ਦੇਣਾ ਚਾਹੀਦਾ। ਜੇਕਰ ਇਸ ਸਮੇਂ ਦੌਰਾਨ ਕੋਈ ਤੁਹਾਡੇ ਤੋਂ ਮਦਦ ਮੰਗਦਾ ਹੈ ਤਾਂ ਤੁਹਾਨੂੰ ਉਸ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਕਿਹਾ ਜਾਂਦਾ ਹੈ ਕਿ ਇਸ ਸਮੇਂ ਦੌਰਾਨ ਪਿਤਰ ਕਿਸੇ ਵੀ ਰੂਪ ਵਿੱਚ ਤੁਹਾਡੇ ਘਰ ਆ ਸਕਦੇ ਹਨ। ਪਿੱਤਰ ਪਕਸ਼ ਦੌਰਾਨ ਪਿੰਡ ਦਾਨ ਕਰਨ ਤੋਂ ਬਾਅਦ, ਪਿੱਪਲ, ਬਰਗਦ ਅਤੇ ਅੰਬ ਦਾ ਪੇੜ ਜ਼ਰੂਰ ਲਗਾਉਣਾ ਚਾਹੀਦਾ ਹੈ। ਕਿਉਂਕਿ ਜਦੋਂ ਇਨ੍ਹਾਂ ਪੇੜਾਂ ਤੇ ਜਲ ਚੜ੍ਹਾਇਆ ਜਾਂਦਾ ਹੈ ਤਾਂ ਇਹ ਜਲ ਸਿੱਧਾ ਪਿਤਰਾਂ ਨੂੰ ਪਹੁੰਚਦਾ ਹੈ। ਇਸ ਨਾਲ ਪਿਤਰਾਂ ਨੂੰ ਸ਼ਾਂਤੀ ਮਿਲਦੀ ਹੈ। ਜੇਕਰ ਸੰਭਵ ਹੋ ਸਕੇ ਤਾਂ ਘਰ ਵਿਚ ਕਿਸੇ ਛੋਟੇ ਬੱਚੇ ਦੇ ਹੱਥ ਤੋਂ ਇਹ ਪੇੜ ਲਗਾਵਾਣੇ ਚਾਹੀਦੇ ਹਨ।

ਘਰ ਦੇ ਵਿੱਚੋਂ ਕੋਈ ਵੀ ਵੱਡਾ ਪੁਰਖ ਪਿੱਤਰ ਸ਼ਰਾਧ ਕਰ ਸਕਦਾ ਹੈ ਜੇਕਰ ਇਹ ਸੰਭਵ ਨਹੀਂ ਹੈ ਤਾਂ ਘਰ ਵਿਚੋਂ ਕੋਈ ਵੀ ਪੁਰਖ ਪਿਤਰ ਸਰਾਧ ਕਰ ਸਕਦਾ ਹੈ। ਪੋਤੇ ਅਤੇ ਨਾਤੀ ਨੂੰ ਵੀ ਸ਼ਰਾਧ ਕਰਨ ਦਾ ਹੱਕ ਹੁੰਦਾ ਹੈ। ਵਰਤਮਾਨ ਸਮੇਂ ਵਿੱਚ ਇਸਤਰੀਆਂ ਵੀ ਸ਼ਰਾਧ ਕਰ ਸਕਦੀਆਂ ਹਨ। ਪਿਤਰ ਸ਼ਰਾਧ ਕਦੇ ਵੀ ਕਿਸੇ ਦੇ ਦਬਾਅ ਵਿਚ ਆ ਕੇ ਜਾਂ ਫਿਰ ਕਰਜ਼ਾ ਲੈ ਕੇ ਨਹੀਂ ਕਰਨਾ ਚਾਹੀਦਾ। ਜੇਕਰ ਪਿੱਤਰ ਸ਼ਰਾਧਾਂ ਦੇ ਦਿਨਾਂ ਵਿਚ ਕਿਸੇ ਵੀ ਗੱਲ ਦੀ ਪ੍ਰੇਸ਼ਾਨੀ ਹੋ ਰਹੀ ਹੈ, ਕਿਸੇ ਵੀ ਸ਼ੂਭ ਦਿਨ ਵਿੱਚ ਤੁਸੀਂ ਆਪਣੇ ਪਿੱਤਰਾਂ ਅੱਗੇ ਹੱਥ ਜੋੜ ਕਰ ਕੇ ਆਪਣੇ ਜੀਵਨ ਵਿਚ ਜਾਣੇ ਅਣਜਾਣੇ ਵਿੱਚ ਕੀਤੀ ਹੋਈ ਭੁਲ ਦੀ ਮਾਫੀ ਮੰਗ ਸਕਦੇ ਹੋ। ਫਿਰ ਤੁਹਾਨੂੰ ਘਰ ਵਿਚ ਪਿਤਰ ਗਾਇਤਰੀ ਮੰਤਰ ਦਾ ਸਵਾ ਲੱਖ ਵਾਰੀ ਜਾਪ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਘਰ ਵਿਚ ਹਵਨ ਕਰਵਾ ਕੇ ਪ੍ਰਾਥਨਾ ਕਰਨੀ ਚਾਹੀਦੀ ਹੈ ਕਿ ਇਸ ਦਾ ਸਾਰਾ ਫਲ ਪਿਤਰਾਂ ਨੂੰ ਪ੍ਰਾਪਤ ਹੋਵੇ। ਇਸ ਤਰ੍ਹਾਂ ਕਰਨ ਨਾਲ ਪਿੱਤਰਾਂ ਨੂੰ ਖੁਸ਼ੀ ਮਿਲਦੀ ਹੈ।

Leave a Reply

Your email address will not be published. Required fields are marked *