ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਅੰਗਰੇਜ਼ੀ ਦੇ ਅੱਖਰ G ਨਾਮ ਵਾਲੇ ਵਿਅਕਤੀਆਂ ਦੇ ਬਾਰੇ ਜਾਣਕਾਰੀ ਦੇਵਾਂਗੇ। ਅਸੀਂ ਤੁਹਾਨੂੰ ਇਸ ਨਾਮ ਦੇ ਅੱਖਰ ਵਾਲੇ ਵਿਅਕਤੀਆਂ ਦੇ ਗੁਣ ,ਅਵਗੁਣ ,ਸੁਭਾਅ ਕਰੀਅਰ ਦੇ ਬਾਰੇ ਜਾਣਕਾਰੀ ਦੇਵਾਂਗੇ।
ਦੋਸਤੋ ਜੋਤਿਸ਼ ਸ਼ਾਸਤਰ ਵਿੱਚ ਵਿਅਕਤੀ ਦੀ ਜਨਮ ਤਾਰੀਖ਼, ਜਨਮ ਦਿਨ ਦੇ ਨਾਲ-ਨਾਲ ਵਿਅਕਤੀ ਦੇ ਨਾਮ ਦੇ ਪਹਿਲੇ ਅੱਖਰ ਦਾ ਵੀ ਬਹੁਤ ਜ਼ਿਆਦਾ ਮਹੱਤਵ ਦੱਸਿਆ ਗਿਆ ਹੈ। ਦੋਸਤੋ ਹਰ ਵਿਅਕਤੀ ਦੇ ਨਾਮ ਦਾ ਉਹਦੇ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ। ਵਿਅਕਤੀ ਦੇ ਨਾਮ ਦੇ ਪਹਿਲੇ ਅੱਖਰ ਤੋਂ ਉਸਦੇ ਬਾਰੇ ਬਹੁਤ ਕੁਛ ਪਤਾ ਲਗਾਇਆ ਜਾ ਸਕਦਾ ਹੈ ।ਇਹੀ ਕਾਰਨ ਹੈ ਕਿ ਮਾਪੇ ਆਪਣੇ ਬੱਚੇ ਦਾ ਨਾਮ ਸੋਚ ਸਮਝ ਕੇ ਰੱਖਦੇ ਹਨ। ਜੋਤਿਸ਼ ਸ਼ਾਸਤਰ ਇਹੋ ਜਿਹੀ ਵਿੱਦਿਆ ਹੈ ,ਜਿਸ ਦੇ ਬਾਰੇ ਜਾਣ ਕੇ ਅਸੀਂ ਵਿਅਕਤੀ ਦੇ ਨਾਮ ਦੇ ਪਹਿਲੇ ਅੱਖਰ ਤੋਂ ਵਿਅਕਤੀ ਦੇ ਭਵਿੱਖ ਬਾਰੇ ਬਹੁਤ ਕੁੱਝ ਪਤਾ ਲਗਾ ਸਕਦੇ ਹਾਂ।
ਦੋਸਤੋ ਅੱਜ ਅਸੀਂ ਤੁਹਾਨੂੰ ਅੰਗਰੇਜ਼ੀ ਦੇ ਅੱਖਰ Gਨਾਮ ਤੋ ਸ਼ੁਰੂ ਹੋਣ ਵਾਲੇ ਵਿਅਕਤੀਆਂ ਦੇ ਨਾ ਸਿਰਫ ਗੁਣਾਂ ਬਾਰੇ ਦੱਸਾਂਗੇ ,ਸਗੋਂ ਉਨ੍ਹਾਂ ਦੇ ਕੁਝ ਅਵਗੁਣਾਂ ਬਾਰੇ ਵੀ ਦੱਸਾਂਗੇ। ਉਹਨਾਂ ਦਾ ਪਿਆਰ ਦੇ ਮਾਮਲੇ ਵਿਚ ਸੁਭਾਅ ਕਿਸ ਤਰ੍ਹਾਂ ਦਾ ਹੁੰਦਾ ਹੈ ਅਤੇ ਕਰੀਅਰ ਦੇ ਮਾਮਲੇ ਵਿਚ ਉਹ ਕਿਸ ਤਰਾ ਦੇ ਹੁੰਦੇ ਹਨ ,ਇਨ੍ਹਾਂ ਸਭ ਗੱਲਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ।
G ਨਾਮ ਵਾਲੇ ਵਿਅਕਤੀ ਸੁਭਾਅ ਤੋਂ ਬਹੁਤ ਜ਼ਿਆਦਾ ਪਿਆਰੇ ਅਤੇ ਜਿੰਮੇਂਵਾਰ ਵਿਅਕਤੀ ਹੁੰਦੇ ਹਨ। ਇਹ ਆਪਣੀ ਜਿੰਮੇਵਾਰੀਆਂ ਨੂੰ ਕਾਫ਼ੀ ਅੱਛੇ ਤਰੀਕੇ ਨਾਲ ਸਮਝਦੇ ਹਨ ਅਤੇ ਉਨ੍ਹਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ ਇਨ੍ਹਾਂ ਦਾ ਦਿਲ ਬਹੁਤ ਜਿਆਦਾ ਨੇਕ ਹੁੰਦਾ ਹੈ।
ਇਹ ਹਮੇਸ਼ਾ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ ।ਮਦਦ ਕਰਦੇ ਸਮੇਂ ਇਹ ਲੋਕ ਇਸ ਗੱਲ ਦਾ ਵੀ ਧਿਆਨ ਨਹੀਂ ਰੱਖਦੇ ਕਿ ਜਿਸ ਦੀ ਮਦਦ ਕਰਨ ਲਈ ਇਹਨਾਂ ਨੇ ਅਪਣਾ ਹੱਥ ਅੱਗੇ ਵਧਾਇਆ ਹੈ, ਉਹ ਇਨ੍ਹਾਂ ਦਾ ਦੋਸਤ ਹੈ ਜਾਂ ਦੁਸ਼ਮਣ। ਇਹ ਹਰ ਰਿਸ਼ਤੇ ਨੂੰ ਬਹੁਤ ਚੰਗੀ ਤਰ੍ਹਾਂ ਨਿਭਾਉਂਦੇ ਹਨ। ਇਨ੍ਹਾਂ ਨੂੰ ਬਿਨਾਂ ਵਜ੍ਹਾ ਤੋਂ ਕਿਸੇ ਦੇ ਅੱਗੇ ਝੁਕਣਾ ਪਸੰਦ ਨਹੀਂ ਹੁੰਦਾ। ਇਨ੍ਹਾਂ ਨੂੰ ਸ਼ਾਂਤੀ ਪਸੰਦ ਹੁੰਦੀ ਹੈ। ਲੋਕਾਂ ਨਾਲ ਘੁਲਣਾ ਮਿਲਣਾ ਇਨ੍ਹਾਂ ਨੂੰ ਚੰਗਾ ਲੱਗਦਾ ਹੈ। ਇਨ੍ਹਾਂ ਦੇ ਜ਼ਿਆਦਾ ਦੋਸਤ ਨਹੀਂ ਹੁੰਦੇ ਪਰ ਜਿੰਨੇ ਵੀ ਦੋਸਤ ਹੁੰਦੇ ਹਨ ,ਉਨ੍ਹਾਂ ਨਾਲ ਇਹ ਸੱਚੇ ਦਿਲ ਨਾਲ ਚੱਲਦੇ ਹਨ। ਇਹਨਾਂ ਦਾ ਦਿਲ ਸਾਫ ਹੁੰਦਾ ਹੈ ।ਇਹ ਕਿਸੇ ਵੀ ਗੱਲ ਨੂੰ ਘੁਮਾ-ਫਿਰਾ ਕੇ ਕਰਨਾ ਪਸੰਦ ਨਹੀਂ ਕਰਦੇ ਇਨ੍ਹਾਂ ਦੇ ਵਿਚ ਬਹੁਤ ਜਿਆਦਾ ਸਬਰ ਵੀ ਹੁੰਦਾ ਹੈ।
G ਨਾਮ ਵਾਲੇ ਵਿਅਕਤੀਆਂ ਦੇ ਸੁਭਾਅ ਵਿੱਚ ਬੱਚਿਆਂ ਵਰਗੀ ਮਾਸੂਮੀਅਤ ਹੁੰਦੀ ਹੈ। ਇਨ੍ਹਾਂ ਦੇ ਦਿਲ ਵਿਚ ਕਿਸੇ ਲਈ ਵੀ ਬੁਰਾਈ ਦੀ ਭਾਵਨਾ ਨਹੀਂ ਹੁੰਦੀ ।ਜੇਕਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਇਹ ਉਸ ਪ੍ਰੇਸ਼ਾਨੀ ਦਾ ਹੱਲ ਕੱਢ ਕੇ ਹੀ ਦਮ ਲੈਂਦੇ ਹਨ। ਨੇਕ-ਦਿਲ ਹੋਣ ਦੇ ਕਾਰਨ ਇਹਨਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਹ ਲੋਕ ਕਈ ਵਾਰ ਲੋਕਾਂ ਦੀਆ ਝੂਠੀਆਂ ਗੱਲਾਂ ਤੇ ਵਿਸ਼ਵਾਸ ਕਰ ਲੈਂਦੇ ਹਨ ਅਤੇ ਇਨ੍ਹਾਂ ਨੂੰ ਪਛਤਾਣਾ ਵੀ ਪੈਂਦਾ ਹੈ।
G ਨਾਮ ਵਾਲੇ ਵਿਅਕਤੀ ਆਪਣੇ ਕਰੀਅਰ ਦੇ ਮਾਮਲੇ ਵਿਚ ਬਹੁਤ ਜਿਆਦਾ ਸੀਰੀਅਸ ਹੁੰਦੇ ਹਨ ਇਨ੍ਹਾਂ ਨੂੰ ਆਪਣੇ ਕੰਮ ਦੇ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਕਰਨੀ ਪਸੰਦ ਨਹੀਂ ਹੁੰਦੀ। ਇਹ ਆਪਣੇ ਕੰਮ ਲਈ ਦੂਸਰਿਆਂ ਉਤੇ ਨਿਰਭਰ ਨਹੀਂ ਰਹਿੰਦੇ ਇਹ ਕਿਸੇ ਵੀ ਕੰਮ ਕਰਨ ਦੀ ਪਹਿਲਾਂ ਯੋਜਨਾ ਬਣਾਉਂਦੇ ਹਨ, ਫਿਰ ਉਸ ਕੰਮ ਨੂੰ ਅੰਜਾਮ ਦਿੰਦੇ ਹਨ।G ਨਾਮ ਵਾਲੇ ਵਿਅਕਤੀ ਪਿਆਰ ਦੇ ਮਾਮਲੇ ਵਿੱਚ ਲਵਿੰਗ, ਕੇਅਰਿੰਗ ਅਤੇ ਰੋਮਾਂਟਿਕ ਹੁੰਦੇ ਹਨ। ਆਪਣੇ ਰਿਸ਼ਤੇ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹਨ ਇਹ ਪਿਆਰ ਦੇ ਵਿਚ ਸਮਝ ਅਤੇ ਸਬਰ ਤੋਂ ਕੰਮ ਲੈਂਦੇ ਹਨ। ਆਪਣੇ ਸਾਥੀ ਦੇ ਪ੍ਰਤੀ ਪੂਰੇ ਵਫ਼ਾਦਾਰ ਹੁੰਦੇ ਹਨ ।ਆਪਣੇ ਸਾਥੀ ਦੀ ਹਰ ਖੁਸ਼ੀ ਦਾ ਧਿਆਨ ਰੱਖਦੇ ਹਨ। ਕੀ ਪਿਆਰ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਕਿਸਮਤ ਵਾਲੇ ਹੁੰਦੇ ਹਨ ਇਹ ਲੋਕ ਐਕਸਟਰ ਕੇਅਰਿੰਗ ਸੁਭਾਅ ਵਾਲੇ ਹੁੰਦੇ ਹਨ। ਇਹ ਆਪਣੇ ਸਾਥੀ ਦਾ ਸਾਥ ਕਦੇ ਵੀ ਨਹੀਂ ਛੱਡਦੇ ।ਹਰ ਸੁੱਖ-ਦੁੱਖ ਵਿੱਚ ਉਸ ਦੇ ਨਾਲ ਖੜਦੇ ਹਨ।