ਅਕਤੂਬਰ ਵਿੱਚ ਜੰਮੇ ਲੋਕ ਕਿਵੇਂ ਦੇ ਹੁੰਦੇ ਹਨ || ਕਿਸਮਤ || ਵਿਆਹ || ਕੰਮ || ਸ਼ੁਭ ਅੰਕ ਤੇ ਰੰਗ ||

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਅਕਤੂਬਰ ਦੇ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀਆਂ ਦੇ ਬਾਰੇ ਦੱਸਾਂਗੇ। ਅਸੀਂ ਤੁਹਾਨੂੰ ਅਕਤੂਬਰ ਦੇ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀਆਂ ਦੇ ਅਚਾਰ ਵਿਚਾਰ ਸੁਭਾਅ, ਕਰੀਅਰ, ਸ਼ੁਭ ਰੰਗ, ਸ਼ੁਭ ਦਿਨ ਬਾਰੇ ਜਾਣਕਾਰੀ ਦੇਵਾਂਗੇ।

ਦੋਹਤੋ ਸ਼ਾਸਤਰ ਮੱਤ ਦੇ ਅਨੁਸਾਰ ਅਕਤੂਬਰ ਦੇ ਮਹੀਨੇ ਵਿਚ ਜਨਮ ਲੈਣ ਵਾਲੇ ਵਿਅਕਤੀ ਖੁਸ਼ਮਿਸਾਜ ਅਤੇ ਜ਼ਿੰਦਾ ਦਿਲ ਹੁੰਦੇ ਹਨ ।ਇਹ ਜਿੰਦਗੀ ਨੂੰ ਸਕਾਰਾਤਮਕ ਤਰੀਕੇ ਨਾਲ਼ ਜਿਉਂਦੇ ਹਨ। ਇਨ੍ਹਾਂ ਦਾ ਵਿਅਕਤੀਤਵ ਬੇਮਿਸਾਲ ਹੁੰਦਾ ਹੈ ।ਬਿੰਦਾਸ ਵਿਅਕਤੀਤਵ ਦੇ ਹੁੰਦੇ ਹੋਏ ਵੀ ਇਨ੍ਹਾਂ ਦਾ ਸੁਭਾਅ ਸ਼ਾਂਤ ਹੁੰਦਾ ਹੈ। ਇਹ ਕਾਲਪਨਿਕ ਨਾਲੋਂ ਜ਼ਿਆਦਾ ਪ੍ਰੈਕਟੀਕਲ ਤੇ ਵਿਸ਼ਵਾਸ ਰੱਖਦੇ ਹਨ। ਇਹ ਲੋਕ ਬਹੁਤ ਜ਼ਿਆਦਾ ਆਕਰਸ਼ਿਤ ਕਿਸਮ ਦੇ ਹੁੰਦੇ ਹਨ ਅਤੇ ਉਮਰ ਵਧਣ ਦੇ ਨਾਲ-ਨਾਲ ਇਨ੍ਹਾਂ ਦਾ ਆਕਰਸ਼ਣ ਵੱਧਦਾ ਜਾਂਦਾ ਹੈ। ਇਹ ਆਪਣੇ ਆਪ ਨੂੰ ਲੋਕਾਂ ਅੱਗੇ ਇਸ ਤਰ੍ਹਾਂ ਪ੍ਰਸਤੁਤ ਕਰਦੇ ਹਨ ਕਿ ਲੋਕਾਂ ਲਈ ਇਨ੍ਹਾਂ ਦਾ ਦਿਲ ਜਿੱਤਣਾ ਬਹੁਤ ਹੀ ਅਸਾਨ ਹੁੰਦਾ ਹੈ।

ਇਨ੍ਹਾਂ ਦਾ ਕੱਪੜੇ ਪਾਉਣ ਦਾ ਢੰਗ ਵੀ ਬਹੁਤ ਵਧੀਆ ਹੁੰਦਾ ਹੈ। ਇਨ੍ਹਾਂ ਨੂੰ ਅਸਤ-ਵਿਅਸਤ ਰਹਿਣਾ ਪਸੰਦ ਨਹੀਂ ਹੁੰਦਾ। ਜ਼ਿੰਦਗੀ ਵਿੱਚ ਜਿੰਨੀ ਮਰਜ਼ੀ ਮੁਸੀਬਤ ਕਿਉਂ ਨਾ ਆ ਜਾਵੇ ਉਸ ਨੂੰ ਆਪਣੀ ਬੁੱਧੀ ਨਾਲ ਇਹ ਸੁਲਝਾ ਲੈਂਦੇ ਹਨ। ਇਹਨੂੰ ਬਹੁਤ ਜ਼ਿਆਦਾ ਰਚਨਾਤਮਕ ਹੁੰਦੇ ਹਨ। ਇਨ੍ਹਾਂ ਦੀ ਮਿਹਨਤ ਨੂੰ ਦੇਖ ਕੇ ਇਨ੍ਹਾਂ ਦੇ ਆਪਣੇ ਹੀ ਇਨ੍ਹਾਂ ਤੋਂ ਈਰਖਾ ਕਰਨ ਲੱਗ ਜਾਂਦੇ ਹਨ ।ਇਹ ਜਲਦੀ ਨਾਲ ਕਿਸੇ ਵੀ ਕੰਮ ਤੇ ਆਪਣੀ ਸਲਾਹ ਨਹੀਂ ਦਿੰਦੇ। ਇਹ ਜਲਦੀ ਨਾਲ ਕੋਈ ਵੀ ਫੈਸਲਾ ਨਹੀਂ ਲੈਂਦੇ।ਇਹ ਕਿਸੇ ਦੇ ਬਾਰੇ ਨਾ ਤਾਂ ਚੰਗਾ ਬੋਲਦੇ ਹਨ ਨਾ ਹੀ ਬੁਰਾ। ਇਹ ਕਿਸੇ ਵੀ ਵਿਅਕਤੀ ਨੂੰ ਪਹਿਲਾਂ ਚੰਗੀ ਤਰ੍ਹਾਂ ਸਮਝਦੇ ਹਨ ਫਿਰ ਹੀ ਉਸ ਨੂੰ ਸਲਾਹ ਦਿੰਦੇ ਹਨ।

ਦੋਸਤੋ ਅਕਤੂਬਰ ਦੇ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀ ਰਿਸ਼ਤਿਆਂ ਦੀ ਗਹਿਰਾਈ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹਨ। ਇਹ ਰਿਸ਼ਤਿਆਂ ਦੀ ਕਦਰ ਕਰਦੇ ਹਨ ।ਇਹ ਕਿਸੇ ਵੀ ਕੰਮ ਨੂੰ ਬਹੁਤ ਹੀ ਸਬਰ ਨਾਲ ਸੋਚ ਸਮਝ ਕੇ ਕਰਦੇ ਹਨ। ਇਨ੍ਹਾਂ ਨੂੰ ਛਲ ਕਪਟ ਕਰਨਾ ਬਿਲਕੁਲ ਵੀ ਪਸੰਦ ਨਹੀਂ ਹੁੰਦਾ। ਜਿਸ ਨਾਲ ਇੱਕ ਵਾਰ ਰਿਸ਼ਤਾ ਬਣਾ ਲੈਂਦੇ ਹਨ ,ਉਸ ਨਾਲ ਦਿਲੋਂ ਨਿਭਾਉਂਦੇ ਹਨ। ਤੇਜ਼ ਬੁੱਧੀ ਹੋਣ ਦੇ ਕਾਰਨ ਇਹ ਲੋਕ ਸੁਣਦੇ ਸਾਰਿਆਂ ਦੀ ਹਨ ਪਰ ਕਰਦੇ ਸਿਰਫ਼ ਆਪਣੀ ਮਰਜੀ ਹੀ ਹਨ। ਫਿਰ ਚਾਹੇ ਕਿਸੇ ਨੂੰ ਨਾ ਇਹਨੂ ਦੇ ਕੰਮ ਦਾ ਬੁਰਾ ਲੱਗੇ ਜਾਂ ਚੰਗਾ ਇਹ ਪਰਵਾਹ ਨਹੀਂ ਕਰਦੇ।

ਦੋਸਤੋ ਅਕਤੂਬਰ ਦੇ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀਆਂ ਦੀ ਸਿੱਖਣ ਦੀ ਸ਼ਕਤੀ ਵੀ ਬਹੁਤ ਜ਼ਿਆਦਾ ਹੁੰਦੀ ਹੈ ।ਇਹ ਕਿਸੇ ਵੀ ਚੀਜ਼ ਨੂੰ ਬਹੁਤ ਜਲਦੀ ਸਿੱਖ ਲੈਂਦੇ ਹਨ। ਇਸ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀਆਂ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਹ ਦੂਸਰਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ ।ਜਿਸ ਕਰਕੇ ਸਮਾਜ ਪਰਵਾਰ ਅਤੇ ਕੰਮ ਦੇ ਖੇਤਰ ਵਿਚ ਇਨ੍ਹਾਂ ਦੀ ਬਹੁਤ ਜ਼ਿਆਦਾ ਇੱਜ਼ਤ ਹੁੰਦੀ ਹੈ। ਇਨ੍ਹਾਂ ਵਿਅਕਤੀਆਂ ਨੂੰ ਕਿਸਮਤ ਨਾਲੋ ਜਿਆਦਾ ਕਰਮ ਕਰਨ ਵਿੱਚ ਸਫਲਤਾ ਪ੍ਰਾਪਤ ਹੁੰਦੀ ਹੈ। ਇਸ ਕਰਕੇ ਇਨ੍ਹਾਂ ਨੂੰ ਕਿਸਮਤ ਨੂੰ ਛੱਡ ਕੇ ਆਪਣੇ ਕੰਮ ਉਤੇ ਭਰੋਸਾ ਰੱਖਣਾ ਚਾਹੀਦਾ ਹੈ।

ਦੋਸਤੋ ਹੁਣ ਤੁਹਾਨੂੰ ਅਕਤੂਬਰ ਦੇ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀਆਂ ਦੀ ਕੁਝ ਕਮੀਆਂ ਬਾਰੇ ਦੱਸਾਂਗੇ । ਇਹਨਾਂ ਨੂੰ ਅਪਣੀ ਤਾਰੀਫ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ ।ਇਹ ਕਹਿੰਦੇ ਹਨ ਕਿ ਹਰ ਕੋਈ ਇਨ੍ਹਾਂ ਦੀ ਪ੍ਰਸੰਸਾ ਹੀ ਕਰਦਾ ਰਹੇ। ਚਾਪਲੂਸੀ ਕਰਨ ਵਾਲੇ ਲੋਕ ਇਸ ਗੱਲ ਦਾ ਫਾਇਦਾ ਚੱਕ ਕੇ ਇਹਨਾਂ ਤੋਂ ਬਹੁਤ ਕੰਮ ਲੈ ਲੈਂਦੇ ਹਨ। ਇਹਨਾਂ ਵਿੱਚ ਸਬਰ ਦੀ ਬਹੁਤ ਜ਼ਿਆਦਾ ਕਮੀ ਹੁੰਦੀ ਹੈ। ਜੇਕਰ ਇਹਨਾਂ ਨੂੰ ਕੋਈ ਚੀਜ਼ ਨਾ ਮਿਲੇ ਤਾਂ ਇਹ ਉਦਾਸ ਹੋ ਜਾਂਦੇ ਹਨ। ਇਹ ਆਪਣੇ ਦਿਲ ਦੀ ਗੱਲ ਕਿਸੇ ਨਾਲ ਸ਼ੇਅਰ ਨਹੀਂ ਕਰਦੇ ।ਆਪਣੇ ਆਲੇ ਦੁਆਲੇ ਇਕ ਰਹੱਸਮਈ ਘੇਰਾ ਬਣਾ ਕੇ ਰੱਖਦੇ ਹਨ। ਇਨ੍ਹਾਂ ਨੂੰ ਸਮਝਣਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਹੈ ।ਇਹਨਾਂ ਦੇ ਅੰਦਰ ਪਾਈ ਜਾਣ ਵਾਲੀ ਇਕ ਹੋਰ ਖਾਮੀ ਇਹ ਹੈ ਕਿ ਇਹ ਬਹੁਤ ਜ਼ਿਆਦਾ ਆਲਸੀ ਹੁੰਦੇ ਹਨ।

ਇਹ ਹਰ ਕੰਮ ਨੂੰ ਅੱਜ ਕਰ ਲਵਾਂਗੇ ,ਕਲ ਕਰ ਲਵਾਂਗੇ ਕਹਿ ਕੇ ਟਾਲ ਦੇ ਰਹਿੰਦੇ ਹਨ ।ਇਹ ਉਦੋਂ ਤੱਕ ਕੰਮ ਨੂੰ ਪੂਰਾ ਨਹੀਂ ਕਰਦੇ ਜਦੋਂ ਤਕ ਇਨ੍ਹਾਂ ਦੇ ਸਿਰ ਤੇ ਨਾ ਆ ਜਾਵੇ। ਇਹਨਾਂ ਦੀ ਇਕ ਹੋਰ ਖਾਮੀ ਇਹ ਹੁੰਦੀ ਹੈ ਕਿ ਇਹ ਕਿਸੇ ਨੂੰ ਵੀ ਕਿਸੇ ਕੰਮ ਲਈ ਮਨਾ ਨਹੀਂ ਕਰਦੇ ਭਾਂਵੇ ਕੰਮ ਆਉਂਦਾ ਹੋਵੇ ਜਾਂ ਨਾ ਆਉਂਦਾ ਹੋਵੇ। ਇਹ ਲੋਕ ਸਮੇ ਨੂੰ ਬਹੁਤ ਜ਼ਿਆਦਾ ਵਿਅਰਥ ਕਰਦੇ ਹਨ। ਦੋਸਤੋ ਅਕਤੂਬਰ ਦੇ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀ ਪਿਆਰ ਦੇ ਮਾਮਲੇ ਵਿੱਚ ਬਹੁਤ ਸਮਰਪਿਤ ਹੁੰਦੇ ਹਨ ।ਇਹ ਅਪਣੀ ਭਾਵਨਾਵਾਂ ਨੂੰ ਖੁੱਲ੍ਹ ਕੇ ਬਿਆਨ ਕਰਦੇ ਹਨ। ਪਿਆਰ ਦੇ ਮਾਮਲੇ ਵਿੱਚ ਇਨ੍ਹਾਂ ਲੋਕਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਇਹ ਜਿਸ ਨਾਲ ਪਿਆਰ ਕਰਦੇ ਹਨ,ਉਸ ਨੂੰ ਪਾ ਲੈਂਦੇ ਹਨ।

ਦੋਸਤੋ ਅਕਤੂਬਰ ਦੇ ਮਹੀਨੇ ਵਿਚ ਜਨਮ ਲੈਣ ਵਾਲੇ ਵਿਅਕਤੀ ਹਰ ਖੇਤਰ ਵਿਚ ਸਫ਼ਲਤਾ ਹਾਸਿਲ ਕਰ ਲੈਂਦੇ ਹਨ। ਰਾਜਨੀਤੀ ,ਕਲਾ, technology, business ਦੇ ਖੇਤਰ ਵਿੱਚ ਇਨ੍ਹਾਂ ਨੂੰ ਸਫ਼ਲਤਾ ਮਿਲਦੀ ਹੈ। ਇਹ ਅੱਛੇ ਮਾਰਗ ਦਰਸ਼ਕ ਵੀ ਹੁੰਦੇ ਹਨ। ਇਹ ਲੋਕ ਆਪਣੇ ਕੰਮ ਦੇ ਪ੍ਰਤੀ ਬਹੁਤ ਸੀਰੀਅਸ ਹੁੰਦੇ ਹਨ ।ਜਦੋਂ ਤਕ ਸਫਲਤਾ ਹਾਸਿਲ ਨਹੀਂ ਕਰ ਲੈਂਦੇ ਉਦੋਂ ਤੱਕ ਪੂਰੀ ਮਿਹਨਤ ਕਰਦੇ ਰਹਿੰਦੇ ਹਨ।

2,6,7,8 ਅੰਕ ਇਸ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀਆਂ ਦਾ ਸ਼ੁਭ ਮੰਨਿਆ ਜਾਂਦਾ ਹੈ। ਹਰਾ ,ਨੀਲਾ, ਕਾਲਾ, ਸ਼ੁਭ ਰੰਗ ਮੰਨਿਆ ਗਿਆ ਹੈ। ਮੰਗਲਵਾਰ ,ਵੀਰਵਾਰ ,ਸ਼ਨੀਵਾਰ ਸ਼ੁਭ ਮੰਨਿਆ ਜਾਂਦਾ ਹੈ। ਕਿਸੇ ਵੀ ਵਿਅਕਤੀ ਨੂੰ ਰਾਸ਼ੀ ਦੇ ਅਨੁਸਾਰ ਰਤਨ ਨਹੀਂ ਪਾਣਾ ਚਾਹੀਦਾ ।ਹਮੇਸ਼ਾ ਕੁੰਡਲੀ ਦੇ ਅਨੁਸਾਰ ਰਤਨ ਧਾਰਨ ਕਰਨਾ ਚਾਹੀਦਾ ਹੈ।24,26,29,31,33ਵੇ ਸਾਲ ਵਿੱਚ ਮਿਹਨਤ ਕਰ ਕੇ ਇਸ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀ ਕੰਮ ਦੇ ਖੇਤਰ ਵਿੱਚ ਉੱਚਾ ਮੁਕਾਮ ਹਾਸਿਲ ਕਰ ਸਕਦੇ ਹਨ।

Leave a Reply

Your email address will not be published. Required fields are marked *