ਢੰਗ ਦਾ ਵਿਧਾਨ ਜੋ ਟਾਰੇ ਨਾ ਟਰੇ , ਜੋ ਕਿਸਮਤ ਵਿੱਚ ਲਿਖਿਆ ਉਸਨੂੰ ਕੋਈ ਟਾਲ ਨਹੀਂ ਸਕਦਾ |

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਵਿਧੀ ਵਿਧਾਨ ਨੂੰ ਕੋਈ ਟਾਲ ਨਹੀਂ ਸਕਦਾ। ਸ੍ਰੀ ਵਿਸ਼ਨੂੰ ਜੀ ਗਰੁੜ ਪੁਰਾਣ ਦੇ ਅਨੁਸਾਰ ਕੈਲਾਸ਼ ਪਰਬਤ ਉੱਤੇ ਗਏ। ਗਰੁਣ ਨੂੰ ਛੱਡ ਕੇ ਸ਼ਿਵ ਜੀ ਨੂੰ ਮਿਲਣ ਲਈ ਆਪ ਅੰਦਰ ਚਲੇ ਗਏ। ਗਰੁੜ ਦੀ ਨਜ਼ਰ ਇੱਕ ਛੋਟੀ ਜਿਹੀ ਚਿੜੀ ਉੱਤੇ ਪੈਂਦੀ ਹੈ। ਚਿੜੀ ਇੰਨੀ ਜ਼ਿਆਦਾ ਸੋਹਣੀ ਸੀ ਕਿ ਗਰੁਣ ਦੇ ਸਾਰੇ ਵਿਚਾਰ ਓਸ ਚਿੜੀ ਵੱਲ ਆਕਰਸ਼ਿਤ ਹੋਣ ਲੱਗ ਗਏ।

ਉਸੀ ਸਮੇਂ ਕੈਲਾਸ਼ ਉੱਤੇ ਯਮਰਾਜ ਆ ਗਏ।ਉਨ੍ਹਾਂ ਨੇ ਅੰਦਰ ਜਾਣ ਤੋਂ ਪਹਿਲਾਂ ਉਸ ਪੰਛੀ ਨੂੰ ਬੜੀੇ ਹੀ ਹੈਰਾਨੀ ਨਾਲ ਦੇਖਿਆ। ਗਰੁੜ ਨੂੰ ਪਤਾ ਲੱਗ ਗਿਆ ਉਸ ਚਿੜੀ ਦਾ ਅੰਤ ਸਮਾਂ ਆ ਗਿਆ ਹੈ। ਉਸ ਨੂੰ ਪਤਾ ਲੱਗ ਗਿਆ ਕਿ ਯਮਰਾਜ ਹੁਣ ਉਸ ਨੂੰ ਆਪਣੇ ਨਾਲ ਯਮਲੋਕ ਵਿੱਚ ਲੈ ਜਾਣਗੇ। ਗਰੁਣ ਨੂੰ ਚਿੜੀ ਤੇ ਤਰਸ ਆ ਗਿਆ।ਉਹ ਉਸ ਸੁੰਦਰ ਚਿੜੀ ਨੂੰ ਮਰਦੇ ਹੋਏ ਨਹੀਂ ਦੇਖ ਸਕਦੇ ਸੀ। ਗਰੂਨੇ ਚਿੜੀ ਨੂੰ ਪੰਜੇ ਨਾਲ ਦਬਾਇਆ ਅਤੇ ਹਜ਼ਾਰੋਂ ਕੋਹਾਂ ਦੂਰ ਜੰਗਲ ਵਿਚ ਇਕ ਚੱਟਾਨ ਉੱਤੇ ਛੱਡ ਦਿੱਤਾ।

ਗਰੁੜ ਓਸ ਚਿੜੀ ਨੂੰ ਉਸ ਜੰਗਲ ਤੇ ਛੱਡ ਕੇ ਵਾਪਸ ਕੈਲਾਸ਼ ਪਰਬਤ ਉੱਤੇ ਆ ਗਏ। ਜਦੋ ਯਮਰਾਜ ਕੈਲਾਸ ਵਿੱਚੋਂ ਬਾਹਰ ਆਏ ਤਾਂ ਗਰੁਣ ਨੇ ਉਨ੍ਹਾਂ ਤੋਂ ਪੁੱਛ ਲਿਆ ਕਿ ਉਹ ਚਿੜੀ ਨੂੰ ਏਨੀ ਹੈਰਾਨੀ ਨਾਲ ਕਿਉ ਦੇਖ ਰਹੇ ਸੀ। ਯਮਰਾਜ ਨੇ ਕਿਹਾ ਕਿ ਮੈਂ ਉਸ ਚਿੜੀ ਨੂੰ ਇਸ ਕਰ ਕੇ ਦੇਖ ਰਿਹਾ ਸੀ, ਜਦੋਂ ਮੈਂ ਕੈਲਾਸ਼ ਪਰਬਤ ਤੋਂ ਬਾਹਰ ਆਵਾਂਗਾ ਤਾਂ ਉਹ ਚਿੜੀ ਜੰਗਲ ਵਿਚ ਇਕ ਬਹੁਤ ਹੀ ਖਤਰਨਾਕ ਨਾਗ ਦੁਆਰਾ ਖਾ ਲਈ ਜਾਵੇਗੀ। ਪਰ ਮੈਂ ਸੋਚ ਰਿਹਾ ਸੀ ਉਹ ਇੰਨੀ ਦੂਰ ਜੰਗਲ ਵਿੱਚ ਜਾਏਗੀ ਕਿਵੇਂ। ਪਰ ਹੁਣ ਲੱਗਦਾ ਹੈ ਕਿ ਹੁਣ ਤੱਕ ਤਾਂ ਉਹ ਮਰ ਵੀ ਗਈ ਹੋਵੇਗੀ।

ਗਰੁਣ ਸਮਝ ਗਏ ਕਿ ਮੌਤ ਟਾਲਣ ਨਾਲ ਵੀ ਨਹੀਂ ਟਲਦੀ। ਚਾਹੇ ਜਿੰਨੀ ਮਰਜੀ ਹੁਸ਼ਿਆਰੀ ਚਲਾਕੀ ਕੀਤੀ ਜਾਵੇ। ਜਦੋਂ ਮੌਤ ਨੇ ਆਉਣਾ ਹੈ ਤਾਂ ਕਿਸੇ ਦੀ ਨਹੀਂ ਚੱਲਦੀ। ਸ੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਕਰਤਾ ਤੂੰ ਹੈਂ ਜੋ ਤੂੰ ਚਾਹੁੰਦਾ ਹੈ, ਪਰ ਹੁੰਦਾ ਉਹ ਹੈ ਜੋ ਅਸੀਂ ਚਾਹੁੰਦੇ ਹਾਂ, ਕਰ ਤੂੰ ਉਹ ਜੋ ਮੈਂ ਚਾਹੁੰਦਾ ਹਾਂ, ਫਿਰ ਹੋਏਗਾ ਉਹ ਜੋ ਤੂੰ ਚਾਹੇਂਗਾ। ਜੀਵਨ ਦੇ ਸੱਚ ਇਸ ਪ੍ਰਕਾਰ ਹਨ। ਕੋਈ ਫ਼ਰਕ ਨਹੀਂ ਪੈਂਦਾ ਤੂੰ ਕਿੰਨਾ ਵੀ ਖੂਬਸੂਰਤ ਹੋਵੇ, ਕਿਉਂਕਿ ਲੰਗੂਰ ਅਤੇ ਗੁਰੀਲਾ ਵੀ ਆਪਣੀ ਤਰਫ ਧਿਆਨ ਆਕਰਸ਼ਿਤ ਕਰ ਲੈਂਦੇ ਹਨ।

ਕੋਈ ਫਰਕ ਨਹੀਂ ਪੈਂਦਾ ਤੁਹਾਡਾ ਸਰੀਰ ਕਿੰਨਾ ਵਿਸ਼ਾਲ ਅਤੇ ਮਜ਼ਬੂਤ ਹੈ ਕਿਉਂਕਿ ਸ਼ਮਸ਼ਾਨਘਾਟ ਤਕ ਤੁਸੀਂ ਆਪਣੇ ਆਪ ਨਹੀਂ ਜਾ ਸਕਦੇ। ਤੁਸੀਂ ਕਿੰਨੇ ਮਰਜ਼ੀ ਲੰਬੇ ਕਿਉਂ ਨਾ ਹੋਵੋ ਪਰ ਆਉਣ ਵਾਲੇ ਸਮੇਂ ਨੂੰ ਨਹੀਂ ਦੇਖ ਸਕਦੇ। ਕੋਈ ਫ਼ਰਕ ਨਹੀਂ ਪੈਂਦਾ ਤੁਹਾਡਾ ਚਿਹਰਾ ਕਿੰਨਾ ਗੋਰਾ ਅਤੇ ਸੁੰਦਰ ਖੂਬਸੂਰਤ ਹੈ ਕਿਉਂਕਿ ਹਨੇਰੇ ਵਿੱਚ ਰੋਸ਼ਨੀ ਦੀ ਲੋੜ ਪੈਂਦੀ ਹੈ।

ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਹੱਸੋਗੇ ਤਾਂ ਸਭ ਖੁਸ਼ ਹੋਣਗੇ, ਕਿਉਂਕਿ ਦੁਨੀਆਂ ਤੁਹਾਡੇ ਉੱਤੇ ਹੱਸਣ ਲਈ ਖੜ੍ਹੀ ਹੈ। ਕੋਈ ਫ਼ਰਕ ਨਹੀਂ ਪੈਂਦਾ ਹੈ ਤੁਹਾਡੇ ਕੋਲ ਕਿੰਨੀਆਂ ਕਾਰਾਂ ਗੱਡੀਆਂ ਹਨ ਕਿ ਬਾਥਰੂਮ ਤੁਹਾਨੂੰ ਪੈਦਲ ਚੱਲ ਕੇ ਹੀ ਜਾਣਾ ਪੈਂਦਾ ਹੈ। ਇਸ ਲਈ ਸਾਨੂੰ ਸੰਭਲ ਕੇ ਚੱਲਣਾ ਚਾਹੀਦਾ ਹੈ। ਕਿਉਂਕਿ ਜ਼ਿੰਦਗੀ ਦਾ ਸਫ਼ਰ ਬਹੁਤ ਛੋਟਾ ਹੈ। ਇਸ ਜ਼ਿੰਦਗੀ ਨੂੰ ਹੱਸਦੇ-ਹੱਸਦੇ ਕੱਟਣਾ ਚਾਹੀਦਾ ਹੈ।

Leave a Reply

Your email address will not be published. Required fields are marked *