ਰਾਤ ਨੂੰ ਸੌਣ ਵੇਲੇ ਕਾਫੀ ਪੀਣ ਦਾ ਨਤੀਜਾ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋਂ ਅਸੀਂ ਤੁਹਾਨੂੰ ਜਿਹੜੀ ਵੀ ਜਾਣਕਾਰੀ ਦੱਸਦੇ ਹਾਂ ਇਹ ਵੇਦਾਂ ਦੀ ਸਲਾਹ ਅਤੇ ਆਯੁਰਵੈਦਿਕ ਕਿਤਾਬਾਂ ਤੋਂ ਇਕੱਠੀ ਕੀਤੀ ਜਾਂਦੀ ਹੈ। ਦੋਸਤੋ ਕੁਝ ਲੋਕ ਬਹੁਤ ਵਧੀਆ ਨੀਂਦ ਲੈਂਦੇ ਹਨ ਉਹ ਰਾਤ ਨੂੰ ਬਹੁਤ ਆਰਾਮ ਨਾਲ ਸੌਂ ਜਾਂਦੇ ਹਨ ਅਤੇ ਕੁਝ ਲੋਕਾਂ ਦੀ ਨੀਂਦ ਰਾਤ ਨੂੰ ਵਾਰ-ਵਾਰ ਟੁੱਟਦੀ ਰਹਿੰਦੀ ਹੈ। ਜਿਨ੍ਹਾਂ ਲੋਕਾਂ ਦੀ ਨੀਂਦ ਰਾਤ ਨੂੰ ਸੌਣ ਸਮੇਂ ਟੁੱਟਦੀ ਰਹਿੰਦੀ ਹੈ ਇਸ ਦੇ ਕਈ ਕਾਰਨ ਹੋ ਸਕਦੇ ਹਨ। ਇਸ ਦਾ ਮਹੱਤਵਪੂਰਨ ਕਾਰਨ ਸਾਡੀਆਂ ਗਲਤ ਖਾਣ-ਪੀਣ ਅਤੇ ਸਾਡੀਆਂ ਗਲਤ ਆਦਤਾਂ ਹਨ। ਕਈ ਲੋਕ ਸੌਣ ਤੋਂ ਪਹਿਲਾਂ ਕੁਝ ਮਸਾਲੇਦਾਰ ਚੀਜ਼ਾਂ ਦਾ ਸੇਵਨ ਕਰਦੇ ਹਨ।

ਜਿਹੜੇ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਬਹੁਤ ਜਿਆਦਾ ਤੇਜ ਮਸਾਲੇਦਾਰ ਚੀਜ਼ਾਂ ਦਾ ਸੇਵਨ ਕਰਕੇ ਸੌਂਦੇ ਹਨ ਉਨ੍ਹਾਂ ਨੂੰ ਰਾਤ ਨੂੰ ਨੀਂਦ ਚੰਗੀ ਤਰਾਂ ਨਹੀਂ ਆਉਂਦੀ ਉਨ੍ਹਾਂ ਨੂੰ ਰਾਤ ਨੂੰ ਬੇਚੈਨੀ ਮਹਿਸੂਸ ਹੁੰਦੀ ਹੈ। ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਕੌਫੀ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਵੀ ਨੀਂਦ ਲੈਣ ਵਿੱਚ ਸਮੱਸਿਆ ਪੈਦਾ ਹੁੰਦੀ ਹੈ। ਸਾਇੰਸ ਦੇ ਮੁਤਾਬਿਕ 10 ਗਰਾਮ ਕੌਫੀ ਦੇ ਵਿਚ 4mg ਕੈਫੀਨ ਪਾਇਆ ਜਾਂਦਾ ਹੈ। ਜਦੋਂ ਕਿ ਚਾਹ ਦੇ ਵਿਚ 10 ਗ੍ਰਾਮ ਵਿੱਚ 1mg ਹੁੰਦਾ ਹੈ ਇਹ ਸਰੀਰ ਵਿਚ ਘੱਟੋ ਘੱਟ ਦੋ ਘੰਟਿਆਂ ਤਕ ਅਸਰ ਰੱਖਦਾ ਹੈ। ਵਿਗਿਆਨ ਦੇ ਅਨੁਸਾਰ ਕੈਫੀਨ ਇੱਕ ਨਸ਼ਾ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਨਸ਼ੇ ਦੀ ਆਦਤ ਪੈ ਜਾਂਦੀ ਹੈ।

ਇਸ ਕਰਕੇ ਜ਼ਿਆਦਾ ਮਾਤਰਾ ਵਿੱਚ ਚਾਹ ਜਾਂ ਕੌਫੀ ਦਾ ਇਸਤੇਮਾਲ ਕਰਨ ਦੇ ਨਾਲ ਸੀਨੇ ਅਤੇ ਪੇਟ ਵਿੱਚ ਜਲਨ ਮਹਿਸੂਸ ਹੁੰਦੀ ਹੈ। ਜਿਸ ਦੇ ਕਾਰਨ ਹੋਰ ਵੀ ਬਹੁਤ ਜ਼ਿਆਦਾ ਗੰਭੀਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਕਈ ਲੋਕ ਇਸ ਵਹਿਮ ਦੇ ਵਿੱਚ ਰਾਤ ਦੇ ਸਮੇਂ ਚਾਹ ਜਾਂ ਕੌਫੀ ਦਾ ਸੇਵਨ ਕਰਕੇ ਸੌਂਦੇ ਹਨ ਕਿ ਸ਼ਾਇਦ ਨੀਂਦ ਚੰਗੀ ਆ ਜਾਵੇਗੀ। ਪਰ ਅਸਲ ਵਿੱਚ ਇਹ ਸੱਚ ਨਹੀਂ ਹੈ। ਜਿਹੜੇ ਲੋਕ ਸ਼ਰੀਰ ਵਿੱਚ ਚੁਸਤੀ ਪੈਦਾ ਕਰਨ ਦੇ ਲਈ ਚਾਹ ਅਤੇ ਕੌਫੀ ਦਾ ਸੇਵਨ ਕਰਦੇ ਹਨ। ਇਸ ਕਰਕੇ ਇਸ ਦਾ ਸੇਵਨ ਰਾਤ ਨੂੰ ਸੌਂਦੇ ਸਮੇਂ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ।

ਰਾਤ ਨੂੰ ਸੌਣ ਤੋਂ ਪਹਿਲਾਂ ਕਦੇ ਵੀ ਚਾਹ ਤੇ ਕੌਫੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਰੋਟੀ ਖਾਣ ਤੋਂ ਬਾਅਦ ਨਾਲ ਦੀ ਨਾਲ ਕਦੇ ਵੀ ਨਹੀਂ ਸੋਣਾ ਚਾਹੀਦਾ। ਦਿਨ ਵਿਚ ਵੀ ਘੱਟ ਸੌਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਰਾਤ ਨੂੰ ਤੁਹਾਨੂੰ ਚੰਗੀ ਨੀਂਦ ਆ ਸਕੇ। ਆਰਾਮਦਾਇਕ ਨੀਂਦ ਆਉਣਾ ਹੀ ਇਕ ਖੁਸ਼ਹਾਲ ਜ਼ਿੰਦਗੀ ਦੀ ਨਿਸ਼ਾਨੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *