ਹਾਈ B.P ਮਰੀਜ ਨੂੰ ਭਿੰਡੀ ਖਾਣਾ ਕਯੋ ਜਰੂਰੀ ਹੈ ਜਾਣੋ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਕਈ ਵਾਰ ਲੋਕਾਂ ਦਾ ਅਚਾਨਕ ਸਿਰ ਚਕਰਾਉਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਜਾਂਦਾ ਹੈ ‌ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਹੈ ਉਸ ਸਮੇਂ ਹੁੰਦੀਆਂ ਹਨ ਜਦੋਂ ਕਿਸੇ ਦਾ ਬੀ ਪੀ ਹਾਈ ਹੁੰਦਾ ਹੈ। ਦੋਸਤੋ ਸਾਡੇ ਸਰੀਰ ਵਿਚ ਹੋਣ ਵਾਲੀ ਬੀ ਪੀ ਦੀ ਸਮੱਸਿਆ ਇਕ ਇਹੋ ਜਿਹੀ ਸਮੱਸਿਆ ਹੈ, ਜਿਹੜੀ ਕਿ ਸ਼ੁਰੂਆਤ ਦੇ ਵਿੱਚ ਸਾਨੂੰ ਕਿਸੇ ਨੂੰ ਵੀ ਪਤਾ ਨਹੀਂ ਲੱਗਦੀ। ਪਰ ਜਦੋਂ ਇਹ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰਦੀ ਹੈ ਤਾਂ ਲਕੂਆ,ਹਾਰਟ ਅਟੈਕ ਵਰਗੀ ਗੰਭੀਰ ਸਮੱਸਿਆਵਾਂ ਪੈਦਾ ਕਰ ਦਿੰਦੀ ਹੈ। ਕਦੇ ਵੀ ਸਰੀਰ ਵਿੱਚ ਹਾਈ ਬੀ ਪੀ ਜਾਂ ਫਿਰ ਘੱਟ ਬੀ ਪੀ ਨੂੰ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ।

ਦੋਸਤੋ ਕੋਈ ਵੀ ਸਾਡੇ ਸਰੀਰ ਨੂੰ ਬਿਮਾਰੀ ਆਪਣੇ ਆਪ ਨਹੀਂ ਲੱਗਦੀ। ਇਸਦੇ ਪਿੱਛੇ ਕੋਈ ਕਾਰਨ ਜ਼ਰੂਰ ਹੁੰਦਾ ਹੈ। ਜੇਕਰ ਇਨ੍ਹਾਂ ਕਾਰਨਾਂ ਨੂੰ ਜਾਣ ਲਿਆ ਜਾਵੇ ਤਾਂ ਅਸੀਂ ਆਪਣੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਅ ਸਕਦੇ ਹਾਂ। ਅਸੀਂ ਇਨ੍ਹਾਂ ਬਿਮਾਰੀਆਂ ਨੂੰ ਜੜ੍ਹ ਤੋਂ ਵੀ ਠੀਕ ਕਰ ਸਕਦੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਨ੍ਹਾਂ ਨੂੰ ਆਉਣ ਤੋਂ ਰੋਕ ਸਕਦੇ ਹਾਂ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਕਿਸ ਤਰ੍ਹਾਂ ਹਾਈ ਬੀ ਪੀ ਅਤੇ ਲੋ ਬੀ ਪੀ ਤੋਂ ਬਚਾਅ ਕਰ ਸਕਦੇ ਹੋ। ਇਸ ਦਾ ਉਪਚਾਰ ਕੀ ਹੈ। ਹਾਈ ਬੀ ਪੀ ਤੁਹਾਡੇ ਸਰੀਰ ਲਈ ਬਹੁਤ ਜ਼ਿਆਦਾ ਘਾਤਕ ਹੋ ਸਕਦਾ ਹੈ।

ਹਾਈ ਬੀ ਪੀ ਬ੍ਰੇਨ ਡੈਮੇਜ ਕਰ ਸਕਦਾ ਹੈ। ਅਜਿਹੇ ਵਿਚ ਖੂਨ ਦਾ ਨਿਯੰਤਰਣ ਰਹਿਣਾ ਜ਼ਰੂਰੀ ਹੁੰਦਾ ਹੈ।ਦੋਸਤੋ ਬੀ ਪੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਝਾਰੀਏ ਅਤੇ ਅਮਲ ਦੀਆਂ ਚੀਜ਼ਾਂ ਨੂੰ ਸਮਾਨ ਰੱਖਣਾ ਚਾਹੀਦਾ ਹੈ। ਇਹ ਚੀਜ਼ਾਂ ਹੀ ਸਾਡੇ ਸਰੀਰ ਵਿਚ ਹਾਈ ਬੀ ਪੀ ਅਤੇ ਘੱਟ ਬੀ ਪੀ ਦੀ ਸਮੱਸਿਆ ਪੈਦਾ ਕਰਦੀਆਂ ਹਨ। ਜੇਕਰ ਤੁਹਾਡੇ ਸਰੀਰ ਵਿੱਚ ਹਾਈ ਬੀ ਪੀ ਹੁੰਦਾ ਹੈ ਤਾਂ ਤੁਹਾਨੂੰ ਝਾਰੀਏ ਚੀਜ਼ਾਂ ਦਾ ਪ੍ਰਯੋਗ ਜਾਦਾ ਕਰਨਾ ਚਾਹੀਦਾ ਹੈ। ਜੇਕਰ ਤੁਹਾਡਾ ਬੀ ਪੀ ਘੱਟ ਹੈ ਤਾਂ ਤੁਹਾਨੂੰ ਅਮਲੀ ਚੀਜ਼ਾਂ ਦਾ ਪ੍ਰਯੋਗ ਜ਼ਿਆਦਾ ਕਰਨਾ ਚਾਹੀਦਾ ਹੈ।

ਜਿਨ੍ਹਾਂ ਸਬਜ਼ੀਆਂ ਅਤੇ ਫਲਾਂ ਦੇ ਵਿੱਚ ਰਸ ਨਹੀਂ ਹੁੰਦਾ ਉਹ ਝਾਰੀਏ ਚੀਜ਼ਾਂ ਹੁੰਦੀਆਂ ਹਨ। ਜਿਨ੍ਹਾਂ ਸਬਜ਼ੀਆਂ ਅਤੇ ਫਲਾਂ ਦੇ ਵਿੱਚ ਰਸ ਹੁੰਦਾ ਹੈ ਉਹ ਅਮਲੀ ਚੀਜ਼ਾਂ ਹੁੰਦੀਆਂ ਹਨ। ਸਰੀਰ ਵਿੱਚ ਅਮਲ ਦੀ ਮਾਤਰਾ ਵਧਣ ਦੇ ਨਾਲ, ਤੁਹਾਨੂੰ ਝਾਰੀਏ ਚੀਜ਼ਾਂ ਜਿਵੇਂ ਸੇਬ ,ਕੇਲਾ, ਅਮਰੂਦ, ਗਾਜਰ, ਹਰੀ ਪੱਤੇਦਾਰ ਸਬਜ਼ੀਆਂ, ਬੈਂਗਣ ਵਰਗੀਆਂ ਚੀਜ਼ਾਂ ਦਾ ਸੇਵਨ ਜਿਆਦਾ ਕਰਨਾ ਚਾਹੀਦਾ ਹੈ। ਹਾਈ ਬੀ ਪੀ ਦੇ ਵਿੱਚ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਚੀਜ਼ ਮੇਥੀਦਾਣਾ ਅਤੇ ਦਾਲਚੀਨੀ ਹੁੰਦੀ ਹੈ। ਇਹ ਉਪਚਾਰ ਤੁਹਾਡੇ ਹਾਈ ਬੀ ਪੀ ਨੂੰ ਕੰਟਰੋਲ ਕਰਕੇ ਉਸ ਨੂੰ ਸਮਾਂਤਰ ਕਰ ਦਵੇਗਾ। ਦੋਸਤੋ ਬੀਪੀ ਨੂੰ ਠੀਕ ਕਰਨ ਦੇ ਲਈ ਤੁਸੀਂ ਭਿੰਡੀ ਦਾ ਸੇਵਨ ਕਰ ਸਕਦੇ ਹੋ।

ਭਿੰਡੀ ਕਿ ਇਹੋ ਜਿਹੀ ਸਬਜ਼ੀ ਹੈ ਜਿਸ ਦੇ ਵਿਚ ਕਿਸੇ ਤਰ੍ਹਾਂ ਦਾ ਫੈਟ ਨਹੀਂ ਹੁੰਦਾ। ਇਸ ਦੇ ਵਿੱਚ ਪਾਏ ਜਾਣ ਵਾਲੇ ਤੱਤ ਬੈਡ ਫੈਟ ਨੂੰ ਘੱਟ ਕਰਦੇ ਹਨ। ਇਹ ਸਰੀਰ ਦੇ ਵਿੱਚ ਚੰਗੇ ਫੈਟ ਦੀ ਗੁਣਵੱਤਾ ਨੂੰ ਵਧਾਉਂਦੇ ਹਨ। ਇਹ ਵਜ਼ਨ ਘਟਾਉਣ ਵਿੱਚ ਵੀ ਮੱਦਦ ਕਰਦੀ ਹੈ। ਜ਼ਿਆਦਾ ਮੋਟਾਪੇ ਵਾਲੇ ਲੋਕਾਂ ਨੂੰ ਕੋਈ ਵੀ ਬਿਮਾਰੀ ਬਹੁਤ ਜਲਦੀ ਲੱਗ ਜਾਂਦੀ ਹੈ। ਭਿੰਡੀ ਮੈਟਾਬੋਲਿਜ਼ਮ ਨੂੰ ਵੀ ਮਜ਼ਬੂਤ ਬਣਾਉਂਦੀ ਹੈ। ਇਹ ਸਰੀਰ ਵਿੱਚ ਬੀਪੀ ਦੇ ਸਤਰ ਨੂੰ ਕਾਬੂ ਵਿੱਚ ਰੱਖਦੀ ਹੈ। ਹਾਈ ਬੀ ਪੀ ਦੇ ਸ਼ਿਕਾਰ ਲੋਕਾਂ ਨੂੰ ਭਿੰਡੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਦੋਸਤੋ ਇਸ ਤੋਂ ਇਲਾਵਾ ਤੁਸੀਂ ਕੁਝ ਘਰੇਲੂ ਉਪਚਾਰ ਵੀ ਕਰ ਸਕਦੇ ਹੋ। ਹਾਈ‌ ਬੀ ਪੀ ਦੀ ਦਵਾਈ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਦਾਲਚੀਨੀ ਲੈ ਕੇ ਉਸ ਨੂੰ ਪੀਸ ਕੇ ਉਸ ਦਾ ਪਾਊਡਰ ਬਣਾ ਲੈਣਾਂ ਹੈ। ਤੁਸੀਂ ਇੱਕ ਗਿਲਾਸ ਗਰਮ ਪਾਣੀ ਦੇ ਵਿੱਚ ਅੱਧਾ ਚੱਮਚ ਦਾਲਚੀਨੀ ਪਾਊਡਰ ਮਿਕਸ ਕਰ ਦੇਣਾ ਹੈ।

ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ।ਤੁਸੀਂ ਇਸ ਦੇ ਵਿੱਚ ਸ਼ਹਿਦ ਵੀ ਪਾ ਸਕਦੇ ਹੋ। ਜਿਨ੍ਹਾਂ ਲੋਕਾਂ ਨੂੰ ਡਾਯਬਿਟੀਜ਼ ਦੀ ਸਮੱਸਿਆ ਨਹੀਂ ਹੈ ਉਹ ਹੀ ਇਸਦਾ ਪ੍ਰਯੋਗ ਕਰ ਸਕਦੇ ਹਨ। ਦੋਸਤੋ ਤੁਸੀਂ ਸਵੇਰੇ ਖਾਲੀ ਪੇਟ ਇਸ ਨੂੰ ਚਾਹ ਦੀ ਜਗਾ ਤੇ ਸਿਪ ਸਿਪ ਕਰਕੇ ਪੀ ਲੈਣਾ ਹੈ। ਇਸ ਨੂੰ ਲੈਣ ਤੋਂ ਅੱਧੇ ਅਤੇ ਇਕ ਘੰਟੇ ਤੱਕ ਤੁਸੀਂ ਕੁਝ ਵੀ ਹੋਰ ਖਾਣਾ ਪੀਣਾ ਨਹੀਂ ਹੈ। ਦੋਸਤੋ ਹਾਈ ਬੀ ਪੀ ਦੀ ਦੂਸਰੀ ਦਵਾਈ ਬਣਾਉਣ ਦੇ ਲਈ ਤੁਸੀਂ ਇੱਕ ਚੱਮਚ ਮੇਥੇ ਦਾਣੇ ਨੂੰ ਇਕ ਗਲਾਸ ਪਾਣੀ ਦੇ ਵਿੱਚ ਸਾਰੀ ਰਾਤ ਭਿਗੋ ਕੇ ਰੱਖ ਦੇਣਾ ਹੈ। ਸਵੇਰੇ ਖਾਲੀ ਪੇਟ ਤੁਸੀਂ ਮੇਥੀ ਦਾਣਿਆਂ ਦੇ ਪਾਣੀ ਨੂੰ ਪੀ ਲੈਣਾ ਹੈ ਅਤੇ ਉਸ ਤੋਂ ਬਾਅਦ ਮੇਥੀ ਦਾਣੇ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਣਾਂ ਹੈ। ਇਨ੍ਹਾਂ ਦੋਨਾਂ ਉਪਚਾਰਾਂ ਦਾ ਇਸਤੇਮਾਲ ਤੁਹਾਨੂੰ ਸਵੇਰੇ ਖਾਲੀ ਪੇਟ ਕਰਨਾ ਹੈ। ਇਹ ਉਪਚਾਰ ਤੁਸੀਂ ਹਫਤੇ ਵਿਚ ਇਕ ਵਾਰ ਕਰ ਸਕਦੇ ਹੋ।

Leave a Reply

Your email address will not be published. Required fields are marked *