ਹੁਣ ਬਿਨਾਂ ਡਾਈ ਦੇ ਸਫੇਦ ਬਾਲ ਕਾਲੇ ਹੋਣਗੇ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਵਾਲਾਂ ਦਾ ਸਮੇਂ ਤੋਂ ਪਹਿਲਾਂ ਝੜ੍ਹਨਾਂ ਟੁੱਟਣਾ, ਸਭ ਤੋਂ ਵੱਡੀ ਸਮੱਸਿਆ ਹੈ ਸਮੇਂ ਤੋਂ ਪਹਿਲਾਂ ਉਨ੍ਹਾਂ ਦਾ ਚਿੱਟਾ ਹੋ ਜਾਣਾਂ। ਵਾਲਾਂ ਸੰਬੰਧੀ ਇਹ ਸਾਰੀ ਸਮੱਸਿਆਵਾਂ ਸਮੇਂ ਤੋਂ ਪਹਿਲਾਂ ਹੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਕਰਕੇ ਅੱਜ ਅਸੀਂ ਤੁਹਾਡੇ ਨਾਲ ਇੱਕ ਬਹੁਤ ਵਧੀਆ ਘਰੇਲੂ ਨੁਸਖਾ ਸਾਂਝਾ ਕਰਨ ਲੱਗੇ ਹਾਂ। ਜੇਕਰ ਤੁਸੀਂ ਲਗਾਤਾਰ 15 ਦਿਨ ਇਸ ਘਰੇਲੂ ਤੇਲ ਦਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਵਾਲਾਂ ਸੰਬੰਧੀ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਹ ਘਰੇਲੂ ਨੁਸਖਾ ਵਾਲਾਂ ਨੂੰ ਤੇਜ਼ੀ ਨਾਲ ਲੰਬਾ ਕਰਨ ਵਿਚ ਮਦਦ ਕਰਦਾ ਹੈ।

ਦੋਸਤੋ ਇਸ ਘਰੇਲੂ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲੀ ਚੀਜ਼ ਕਲੌਂਜੀ ਲੈ ਲੈਣੀ ਹੈ। ਕਲੌਂਜੀ ਦੇ ਵਿੱਚ ਐਸੇ ਗੁਣ ਪਾਏ ਜਾਂਦੇ ਹਨ ਜੋ ਕਿ ਵਾਲਾਂ ਨੂੰ ਦੁਬਾਰਾ ਉਗਾਉਣ ਦੇ ਵਿੱਚ ਮਦਦ ਕਰਦੇ ਹਨ। ਇਹ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ। ਇਸ ਵਿਚ ਸੌ ਤੋਂ ਵੀ ਜ਼ਿਆਦਾ ਪੌਸਟਿਕ ਤੱਤ ਪਾਏ ਜਾਂਦੇ ਹਨ, ਜੋ ਕਿ ਹੇਅਰ ਫੋਲਿਕਲਸ ਅਤੇ ਵਾਲਾਂ ਨੂੰ ਪੌਸ਼ਟਿਕ ਪੋਸ਼ਣ ਪ੍ਰਦਾਨ ਕਰਦਾ ਹੈ। ਜੇਕਰ ਤੁਸੀਂ ਗੰਜੇਪਨ ਦੀ ਸਮੱਸਿਆ ਤੋਂ ਜੂਝ ਰਹੇ ਹੋ, ਤੁਹਾਡੇ ਵਾਲ ਸਮੇਂ ਤੋਂ ਪਹਿਲਾਂ ਚਿੱਟੇ ਹੋ ਗਏ ਹਨ, ਇਹ ਤੁਹਾਡੇ ਵਾਲਾਂ ਨੂੰ ਦੁਬਾਰਾ ਤੋਂ ਕਾਲਾ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ।

ਦੋਸਤੋਂ ਦੂਸਰੀ ਚੀਜ਼ ਮੇਥੀਦਾਣਾ ਲੈਣੀ ਹੈ। ਮੇਥੀ ਦਾਣੇ ਵਿੱਚ ਵਿਟਾਮਿਨ ਏ ਕੇ ਅਤੇ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਦੇ ਵਿੱਚ ਆਇਰਨ ਕੈਲਸ਼ੀਅਮ ਅਤੇ ਫੋਲਿਕ ਐਸਿਡ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਦੇ ਵਿੱਚ ਉਹ ਸਾਰੇ ਗੁਣ ਪਾਏ ਜਾਂਦੇ ਹਨ ਜੋ ਕਿ ਖਰਾਬ ਵਾਲਾਂ ਨੂੰ ਠੀਕ ਕਰਨ ਲਈ ਮਦਦ ਕਰਦੇ ਹਨ। ਇਹ ਗੰਜਾਪਨ ਨੂੰ ਦੂਰ ਕਰਦਾ ਹੈ ।ਵਾਲਾਂ ਦੇ ਵਿਚ ਜੇਕਰ ਰੂਸੀ ਦੀ ਸਮੱਸਿਆ ਹੈ ਉਸ ਨੂੰ ਠੀਕ ਕਰਦੀ ਹੈ। ਜਿਹੜੇ ਵਾਲ ਸਮੇਂ ਤੋਂ ਪਹਿਲਾਂ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ ਉਸ ਦੇ ਲਈ ਜਿਹੜੇ ਪੌਸ਼ਟਿਕ ਤੱਤ ਦੀ ਜ਼ਰੂਰਤ ਹੁੰਦੀ ਹੈ ਉਹ ਹੈ ਪ੍ਰਦਾਨ ਕਰਦੀ ਹੈ।

ਦੋਸਤੋ ਇਸ ਘਰੇਲੂ ਨੁਸਖੇ ਨੂੰ ਬਣਾਉਣ ਦੇ ਲਈ ਮਿਕਸੀ ਦਾ ਜ਼ਾਰ ਲੈ ਲੈਣਾ ਹੈ ।ਇਹ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ। ਇਸ ਦੇ ਵਿਚ ਦੋ ਚਮਚ ਮੇਥੀ ਦਾਣਾ ਅਤੇ ਦੋ ਚਮਚ ਕਲੋਂਜੀ ਦੇ ਪਾ ਦੇਣੇ ਹਨ।ਇਨ੍ਹਾਂ ਚੀਜ਼ਾਂ ਵਿੱਚ ਨਮੀ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਤੇਲ ਜਲਦੀ ਖਰਾਬ ਹੋ ਸਕਦਾ ਹੈ। ਇਸਨੂੰ ਪੀਸਣ ਤੋਂ ਬਾਅਦ ਬਹੁਤ ਜ਼ਿਆਦਾ ਬਰੀਕ ਪਾਊਡਰ ਤਿਆਰ ਕਰ ਲੈਣਾ ਹੈ। ਪਾਊਡਰ ਜਿੰਨਾ ਜ਼ਿਆਦਾ ਬਰੀਕ ਹੋਵੇਗਾ ਓਨਾ ਜ਼ਿਆਦਾ ਫਾਇਦਾ ਹੋਵੇਗਾ।

ਦੋਸਤੋ ਹੁਣ ਤੁਸੀਂ ਕਚ ਦਾ ਜਾਂ ਫਿਰ ਚੀਨੀ ਮਿੱਟੀ ਦਾ ਇਕ ਜਾਰ ਲੈ ਲੈਣਾ ਹੈ। ਇਹ ਬਿਲਕੁਲ ਸੁਕਿਆ ਹੋਇਆ ਅਤੇ ਸਾਫ ਸੁਥਰਾ ਹੋਣਾ ਚਾਹੀਦਾ ਹੈ। ਦੋਸਤੋ ਹੁਣ ਅਸੀਂ 2 ਚਮਚ ਅਰੰਡੀ ਦਾ ਤੇਲ ਲੈ ਲੈਣਾ ਹੈ। ਅਰੰਡੀ ਦੇ ਤੇਲ ਵਿਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਜੋ ਕਿ ਵਾਲਾਂ ਸਬੰਧੀ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ।ਇਹ ਵਾਲਾ ਦੇ ਰੁੱਖੇਪਨ ਨੂੰ ਖਤਮ ਕਰਦਾ ਹੈ ਜੇਕਰ ਤੁਹਾਡੇ ਵਾਲਾਂ ਦੇ ਵਿਚ ਸਪਲਿਟ ਐਂਡਸ ਆ ਗਿਆ ਹੈ ਉਨ੍ਹਾਂ ਨੂੰ ਵੀ ਠੀਕ ਕਰਦਾ ਹੈ। ਹੁਣ ਇਸ ਦੇ ਵਿੱਚ 50ml ਨਾਰੀਅਲ ਦਾ ਤੇਲ ਮਿਕਸ ਕਰ ਦੇਣਾ ਹੈ। ਇਸ ਦੇ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਇਹ ਕਿਸੇ ਵੀ ਤੇਲ ਦੇ ਗੁਣ ਆਪਣੇ ਅੰਦਰ ਸਮਾਂ ਲੈਂਦਾ ਹੈ। ਇਹ ਕਲੋਂਜੀ ਅਤੇ ਮੇਥੀ ਦਾਣੇ ਦੇ ਗੁਣ ਬਹੁਤ ਅਸਾਨੀ ਨਾਲ ਤੁਹਾਡੇ ਵਾਲਾਂ ਦੀਆਂ ਜੜਾਂ ਦੇ ਅੰਦਰ ਪਹੁੰਚਾ ਦੇਵੇਗਾ। ਹੁਣ ਇਸ ਤੇਲ ਦੇ ਵਿਚ ਮੇਥੀ ਤੇ ਕਲੌਂਜੀ ਦਾ ਪਾਊਡਰ ਮਿਕਸ ਕਰ ਦੇਣਾ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਤੇਲ ਨੂੰ ਲਗਾਉਣ ਲਈ ਕਿਸ ਤਰਾਂ ਤਿਆਰ ਕਰਨਾ ਹੈ। ਦੋਸਤੋ ਹੁਣ ਇਸ ਤੇਲ ਦੇ ਵਿੱਚ ਇਕ ਚਮਚ ਆਂਵਲਾ ਪਾਊਡਰ ਮਿਕਸ ਕਰ ਦੇਣਾ ਹੈ। ਇਸ ਨਾਲ ਤੁਹਾਡੇ ਵਾਲਾਂ ਦਾ ਗੰਜਾਪਨ ਦੂਰ ਹੁੰਦਾ ਹੈ ਤੁਹਾਡੇ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ। ਜਿਹੜੇ ਤੁਹਾਡੇ ਵਾਲ ਸਮੇਂ ਤੋਂ ਪਹਿਲਾਂ ਚਿੱਟੇ ਹੋਣੇ ਸ਼ੁਰੂ ਹੋ ਗਏ ਹਨ ਉਹ ਦੁਬਾਰਾ ਤੋਂ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਦੋਸਤੋ ਕਲੌਂਜੀ ਤੁਹਾਡੇ ਵਾਲਾਂ ਦਾ ਅਸਲੀ ਕਾਲਾ ਰੰਗ ਦੁਬਾਰਾ ਵਾਪਸ ਲਿਆਉਣ ਵਿੱਚ ਬਹੁਤ ਮਦਦ ਕਰਦੀ ਹੈ।

ਦੋਸਤੋ ਇਸ ਤੇਲ ਤੋਂ ਇਲਾਵਾ ਤੁਸੀਂ ਕਲੌਂਜੀ ਬਲੈਕ ਸੀਡ ਟੈਬਲੇਟ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਦੀ ਟੈਬਲਟ ਖਾਣ ਦੇ ਨਾਲ ਤੁਹਾਡੇ ਵਾਲ ਜਲਦੀ ਕਾਲੇ ਹੁੰਦੇ ਹਨ। ਇਸ ਨਾਲ ਤੁਹਾਨੂੰ ਦੁੱਗਣਾ ਫਾਇਦਾ ਹੁੰਦਾ ਹੈ। ਤੁਸੀਂ ਇਸ ਟੈਬਲੇਟ ਦਾ ਸੇਵਨ ਦਿਨ ਵਿਚ ਦੋ ਵਾਰ ਕਰ ਸਕਦੇ ਹੋ। ਇੱਕ ਸਵੇਰ ਦੇ ਸਮੇਂ ਅਤੇ ਸ਼ਾਮ ਦੇ ਸਮੇਂ। ਇਸਨੂੰ ਖਾਣ ਦੇ ਨਾਲ ਸਿਰਫ ਤੁਹਾਡੇ ਵਾਲਾਂ ਨੂੰ ਹੀ ਫਾਇਦਾ ਨਹੀਂ ਹੁੰਦਾ ਸਗੋਂ ਸਰੀਰ ਦੇ ਹੋਰ ਵੀ ਬਹੁਤ ਸਾਰੇ ਰੋਗ ਠੀਕ ਹੁੰਦੇ ਹਨ। ਦੋਸਤੋ ਹੁਣ ਤੁਸੀਂ ਇਸ ਤੇਲ ਨੂੰ ਘੱਟੋ-ਘੱਟ ਇੱਕ ਹਫ਼ਤੇ ਦੇ ਲਈ ਹਰ ਰੋਜ਼ ਸੂਰਜ ਰੋਸ਼ਨੀ ਦੇ ਨੀਚੇ ਰੱਖਣਾ ਹੈ। ਸੱਤ ਦਿਨ ਇਸ ਤੇਲ ਨੂੰ ਧੁਪ ਵਿੱਚ ਰੱਖਣ ਦੇ ਨਾਲ ਇਹ ਤੇਲ ਬਣ ਕੇ ਤਿਆਰ ਹੋ ਜਾਂਦਾ ਹੈ। ਇਸ ਨੂੰ ਗੈਸ ਦੀ ਅੱਗ ਤੇ ਤਿਆਰ ਨਹੀਂ ਕਰਨਾ ਹੈ ਸੂਰਜ ਦੀ ਰੋਸ਼ਨੀ ਦੇ ਨਾਲ ਹੀ ਤਿਆਰ ਕਰਨਾ ਹੈ। ਇਸ ਤੇਲ ਨੂੰ ਹਰ ਰੋਜ਼ ਰਾਤੀਂ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਲਗਾ ਕੇ ਸੋ ਜਾਣਾ ਹੈ। ਅਗਲੇ ਦਿਨ ਸਵੇਰੇ ਕਿਸੇ ਵੀ ਹਰਬਲ ਸ਼ੈਂਪੂ ਦੇ ਨਾਲ ਤੁਸੀਂ ਆਪਣੇ ਵਾਲਾਂ ਨੂੰ ਧੋ ਸਕਦੇ ਹੋ।

ਦੋਸਤੋ ਇਸ ਦਾ ਦੂਸਰਾ ਤਰੀਕਾ ਬਣਾਉਣ ਦਾ ਇਹ ਹੈ ਕਿ ਤੁਸੀਂ ਇਕ ਭਾਂਡੇ ਵਿਚ ਪਾਣੀ ਲੈ ਲੈਣਾ ਹੈ। ਪਾਣੀ ਜ਼ਿਆਦਾ ਗਰਮ ਨਹੀਂ ਕਰਨਾ ਹੈ ਤਾਂ ਕਿ ਕੱਚ ਦੀ ਬੋਤਲ ਟੁੱਟ ਨਾ ਜਾਵੇ। ਹੁਣ ਇਸ ਤੇਲ ਨੂੰ 10 ਮਿੰਟ ਲਈ ਉਸ ਪਾਣੀ ਦੇ ਵਿੱਚ ਰੱਖ ਦੇਣਾ ਹੈ। ਇਸ ਤਰ੍ਹਾਂ ਜੇਕਰ ਤੁਸੀਂ ਚਾਰ-ਪੰਜ ਵਾਰੀ ਇਸ ਤਰ੍ਹਾਂ ਰੱਖਦੇ ਹੋ ਤਾਂ ਇਹ ਤੇਲ ਬਣ ਕੇ ਤਿਆਰ ਹੋ ਜਾਂਦਾ ਹੈ। ਦੋਸਤੋ ਇਸ ਤਰ੍ਹਾਂ ਤੁਸੀਂ ਇਸ ਤੇਲ ਦਾ ਇਸਤੇਮਾਲ ਆਪਣੇ ਵਾਲਾਂ ਲਈ ਕਰ ਸਕਦੇ ਹੋ।

Leave a Reply

Your email address will not be published. Required fields are marked *