ਲੱਸੀ ਵਿੱਚ ਮਿਲਾ ਕੇ ਪੀ ਲਵੋ ਇਹ ਚੀਜ਼, 90% ਬਿਮਾਰੀਆਂ ਠੀਕ ਹੋ ਜਾਣਗੀਆਂ ।

ਦੋਸਤੋ ਜੇਕਰ ਤੁਹਾਨੂੰ ਡਾਇਬਿਟੀਜ਼ ਦੀ ਸਮੱਸਿਆ ਹੈ, ਕਲਸਟਰੋਲ ਦੇ ਵਧਣ ਦੇ ਕਾਰਨ ਨਸਾਂ ਦੀ ਬਲੋਕੇਜ ਹੋ ਗਈ ਹੈ, ਨਸਾਂ ਸੁੰਗੜ ਗਈਆਂ ਹਨ, ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਦਿਲ ਸੰਬੰਧੀ ਕੋਈ ਵੀ ਸਮੱਸਿਆ ਹੈ ਇਹ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ। ਦੋਸਤੋ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਗੈਸ ਬਦਹਜ਼ਮੀ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ, ਤਾਂ ਇਹ ਸਾਰੀਆਂ ਸਮੱਸਿਆਵਾਂ ਵੀ ਬਿਲਕੁਲ ਠੀਕ ਹੋ ਜਾਣਗੀਆਂ। ਦੋਸਤੋ ਜੇਕਰ ਤੁਹਾਨੂੰ ਜ਼ਿਆਦਾ ਖਾਣਾ ਖਾਣ ਦੇ ਨਾਲ ਮੋਟਾਪੇ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਇਹ ਵੀ ਠੀਕ ਹੋ ਜਾਵੇਗੀ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜਿਸ ਨੂੰ ਲੱਸੀ ਦੇ ਵਿੱਚ ਮਿਲਾ ਕੇ ਪੀਣ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਠੀਕ ਹੋ ਜਾਂਦੇ ਹਨ।

ਦੋਸਤੋ ਸਭ ਤੋਂ ਪਹਿਲੀ ਚੀਜ਼ ਹੈ ਤ੍ਰਿਫਲਾ ਚੂਰਨ। ਜੇਕਰ ਤੁਹਾਨੂੰ ਕਬਜ਼ ਦੀ ਬਹੁਤ ਜ਼ਿਆਦਾ ਸਮੱਸਿਆ ਰਹਿੰਦੀ ਹੈ, ਬਦਹਜ਼ਮੀ ਦੀ ਸਮੱਸਿਆ ਹੈ ਜਾਂ ਫਿਰ ਪੇਟ ਸਬੰਧੀ ਕੋਈ ਵੀ ਸਮੱਸਿਆ ਹੈ, ਤਾਂ ਤ੍ਰਿਫਲਾ ਲੱਸੀ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ। ਦੋਸਤੋ ਇਸ ਤੋਂ ਇਲਾਵਾ ਜੇਕਰ ਤੁਹਾਡਾ ਵਜਨ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਤਾਂ ਵੀ ਤੁਸੀਂ ਇਸ ਤ੍ਰਿਫਲਾ ਲੱਸੀ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਸਰੀਰ ਦੀ ਚਰਬੀ ਬਹੁਤ ਜਲਦੀ ਘੱਟ ਹੁੰਦੀ ਹੈ ।ਇਹ ਨਸਾਂ ਵਿੱਚ ਜੰਮੇ ਹੋਏ ਕੈਲਸਟੋਲ ਨੂੰ, ਬਹੁਤ ਜਲਦੀ ਘੱਟ ਕਰ ਦਿੰਦੀ ਹੈ। ਇਸ ਲੱਸੀ ਦਾ ਹਰ ਰੋਜ਼ ਸੇਵਨ ਕਰਨ ਦੇ ਨਾਲ ਕਲੈਸਟਰੋਲ ਕੰਟਰੋਲ ਵਿਚ ਰਹਿੰਦਾ ਹੈ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਲੱਸੀ ਨੂੰ ਕਿਸ ਤਰਾ ਬਣਾਉਣਾ ਹੈ। ਇਸ ਲੱਸੀ ਨੂੰ ਬਣਾਉਣ ਦੇ ਲਈ ਤੁਸੀਂ ਇਕ ਗਲਾਸ ਲੱਸੀ ਲੈਣੀ ਹੈ। ਅੱਧਾ ਚਮਚ ਮਿਸ਼ਰੀ ,ਕੁਝ ਪੱਤੇ ਪੁਦੀਨੇ ਦੇ, ਇੱਕ ਚਮਚ ਤ੍ਰਿਫਲਾ ਚੂਰਨ ਲੈਣਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕ ਗਲਾਸ ਲੱਸੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾਂ ਹੈ। ਇਸ ਲੱਸੀ ਦਾ ਸੇਵਨ ਤੁਸੀਂ ਹਰ ਰੋਜ਼ ਖਾਣਾ ਖਾਣ ਤੋਂ ਬਾਅਦ ਕਰ ਸਕਦੇ ਹੋ ਇਸ ਨਾਲ ਪੇਟ ਸਬੰਧੀ ਸਾਰੇ ਰੋਗ‌ ਠੀਕ ਹੋ ਜਾਂਦੇ ਹਨ। ਜੇਕਰ ਤੁਹਾਡੇ ਸ਼ਰੀਰ ਵਿੱਚ ਗਰਮੀ ਦੀ ਮਾਤਰਾ ਵਧ ਗਈ ਹੈ ਉਹ ਵੀ ਠੀਕ ਹੋ ਜਾਵੇਗੀ।

ਦੋਸਤੋ ਅਗਲੀ ਚੀਜ਼ ਇਸ ਬਗੋਲ ਲੈਣਾ ਹੈ ।ਇਸਬਗੋਲ ਨੂੰ ਪੁਰਾਣੇ ਸਮੇਂ ਤੋਂ ਹੀ ਦਵਾਈ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾਂਦਾ ਰਿਹਾ ਹੈ। ਕਿਉਂਕਿ ਇਸਦੇ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਕਿ ਹਾਜ਼ਮੇ ਨੂੰ ਮਜ਼ਬੂਤ ਕਰਦਾ ਹੈ। ਇਸ ਨੂੰ ਖਾਣ ਨਾਲ ਹਾਜਮਾ ਤੇਜ ਹੁੰਦਾ ਹੈ। ਇਸ ਤੋਂ ਇਲਾਵਾ ਇਹ ਪੇਟ ਗੈਸ ਕਬਜ਼ ਅਤੇ ਤੇਜ਼ਾਬ ਦੀ ਸਮੱਸਿਆ ਨੂੰ ਵੀ ਠੀਕ ਕਰਦਾ ਹੈ। ਦੋਸਤੋ ਜੇਕਰ ਤੁਸੀ ਇਕ ਚੱਮਚ ਈਸਬਗੋਲ ਹਰ ਰੋਜ਼ ਲੱਸੀ ਦੇ ਵਿੱਚ ਮਿਕਸ ਕਰਕੇ ਲੈਂਦੇ ਹੋ ਤੁਸੀਂ ਪੇਟ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਕਿਉਂਕਿ ਇਸ ਇਸਬਗੋਲ ਨੂੰ ਲੱਸੀ ਦੇ ਵਿੱਚ ਮਿਕਸ ਕਰਕੇ ਲੈਣ ਦੇ ਨਾਲ, ਪੇਟ ਦਾ ਹਾਜ਼ਮਾ ਬਿਲਕੁਲ ਠੀਕ ਰਹਿੰਦਾ ਹੈ।

ਦੋਸਤੋ ਇਸ ਦੇ ਨਾਲ ਪੇਟ ਵਿਚ ਵਧੀ ਹੋਈ ਗਰਮੀ ਵੀ ਠੀਕ ਹੁੰਦੀ ਹੈ। ਦੋਸਤੋ ਇਸ ਬਗੋਲ ਇਕ ਐਸੀ ਚੀਜ਼ ਹੈ ਜੋ ਕਿ ਕਬਜ਼ ਦੀ ਸਮੱਸਿਆ ਦੇ ਨਾਲ-ਨਾਲ, ਲੂਜ਼ ਮੋਸ਼ਨ ਦੀ ਸਮੱਸਿਆ ਨੂੰ ਵੀ ਠੀਕ ਕਰਦੀ ਹੈ। ਦੋਸਤੋ ਆਯੁਰਵੇਦ ਅਨੁਸਾਰ 90% ਬਿਮਾਰੀਆਂ ਦਾ ਮੁੱਖ ਕਾਰਨ ਸਾਡੇ ਪੇਟ ਤੋਂ ਸ਼ੁਰੂ ਹੁੰਦਾ ਹੈ। ਇਸਬਗੋਲ ਸਾਡੇ ਪੇਟ ਨੂੰ ਸਾਫ਼ ਰੱਖਦਾ ਹੈ ਅਤੇ ਪੇਟ ਸਬੰਧੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਰੱਖਦਾ ਹੈ। ਇਹ ਨਸਾਂ ਵਿੱਚ ਜੰਮੇ ਹੋਏ ਕਲੈਸਟਰੋਲ ਨੂੰ ਵੀ ਘੱਟ ਕਰਦਾ ਹੈ। ਇਸ ਕਰਕੇ ਗਰਮੀਆਂ ਦੇ ਦਿਨਾਂ ਵਿੱਚ ਲੱਸੀ ਦੇ ਵਿੱਚ ਇਕ ਚੱਮਚ ਈਸਬਗੋਲ ਮਿਲਾ ਕੇ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਇੱਕ ਦੋ ਦਿਨ ਦੇ ਅੰਦਰ ਹੀ ਇਸ ਦਾ ਅਸਰ ਦਿਖਣਾ ਸ਼ੁਰੂ ਹੋ ਜਾਂਦਾ ਹੈ।

ਦੋਸਤੋ ਭੁੰਨਿਆ ਹੋਇਆ ਪਿਸਿਆ ਹੋਇਆ ਕਾਲਾ ਜੀਰਾ ਅਤੇ ਕਾਲੀ ਮਿਰਚ ਇਹ ਦੋਨੋਂ ਹੀ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਦੋਸਤੋ ਜੇਕਰ ਤੁਹਾਡਾ ਮੁਟਾਪਾ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਤਾਂ ਹਰ ਰੋਜ਼ ਲੱਸੀ ਦੇ ਵਿੱਚ ਭੁੰਨਿਆ ਹੋਇਆ ਜ਼ੀਰਾ ਕਾਲੀ ਮਿਰਚ ਮਿਲਾ ਕੇ ਲੱਸੀ ਪੀਣੀ ਚਾਹੀਦੀ ਹੈ। ਕਿਉਂਕਿ ਇਹ ਦੋਵੇਂ ਚੀਜ਼ਾਂ ਸਾਡੇ ਹਾਜ਼ਮੇ ਨੂੰ ਤੇਜ਼ ਕਰਦੀਆਂ ਹਨ ਅਤੇ ਸਾਡੇ ਮੈਟਾਬੋਲਿਜ਼ਮ ਨੂੰ ਵਧਾਉਂਦੀਆਂ ਹਨ। ਇਸ ਨਾਲ ਸਾਡਾ ਖਾਧਾ ਹੋਇਆ ਭੋਜਨ ਊਰਜਾ ਵਿਚ ਬਦਲ ਜਾਂਦਾ ਹੈ। ਇਸ ਨਾਲ ਸਾਡੇ ਸਰੀਰ ਵਿੱਚ ਜੰਮੀ ਹੋਈ ਵਾਧੂ ਦੀ ਚਰਬੀ ਵੀ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਇਹ ਸਾਡੇ ਸਰੀਰ ਵਿੱਚ ਜੰਮੀ ਹੋਈ ਗੰਦਗੀ ਨੂੰ ਬਾਹਰ ਕੱਢਦੀਆਂ ਹਨ ਅਤੇ ਖੂਨ ਨੂੰ ਸਾਫ਼ ਕਰਦੀਆਂ ਹਨ। ਕਾਲੀ ਮਿਰਚ ਸਾਡੀਆਂ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਦੀ ਹੈ ਕਿਉਂਕਿ ਇਸਦੇ ਵਿੱਚ ਵਿਟਾਮਿਨ ਏ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ।

ਭੁੰਨਿਆ ਜੀਰਾ ਸਾਡੇ ਪੇਟ ਸੰਬੰਧੀ ਰੋਗਾਂ ਨੂੰ ਠੀਕ ਕਰਦਾ ਹੈ। ਇਸ ਤੋਂ ਇਲਾਵਾ ਜੀਰੇ ਦੇ ਵਿੱਚ ਐਂਟੀਬਾਇਓਟਿਕ ਗੁਣ ਹੁੰਦੇ ਹਨ, ਇਹ ਸਾਡੇ ਸਰੀਰ ਵਿਚ ਗੁਲੂਕੋਜ਼ ਦੇ ਲੈਵਲ ਨੂੰ ਠੀਕ ਰੱਖਦਾ ਹੈ। ਇਹ ਸਾਡੇ ਸਰੀਰ ਵਿਚ ਡਾਯਬਿਟੀਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਭੁੰਨਿਆ ਜੀਰਾ ਅਤੇ ਕਾਲੀ ਮਿਰਚ ਦੋਨੋ ਚੀਜ਼ਾਂ ਲੱਸੀ ਵਿਚ ਮਿਲਾ ਕੇ ਪੀਣ ਨਾਲ ਲੱਸੀ ਦੇ ਫਾਇਦੇ ਦੁਗਣੇ ਹੋ ਜਾਂਦੇ ਹਨ। ਦੋਸਤੋ ਇਸ ਤੋਂ ਇਲਾਵਾ ਤੁਸੀਂ ਲੱਸੀ ਦੇ ਵਿਚ ਕਾਲਾ ਨਮਕ ਵੀ ਮਿਲਾ ਸਕਦੇ ਹੋ। ਦੋਸਤੋ ਇਹ ਉਹ ਚੀਜ਼ਾਂ ਹਨ ਜੋ ਕਿ ਤੁਸੀਂ ਲੱਸੀ ਦੇ ਵਿੱਚ ਮਿਲਾ ਕੇ ਪੀ ਸਕਦੇ ਹਨ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੱਸੀ ਵਿਚ ਮਿਲਾ ਕੇ ਪੀਣ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਠੀਕ ਹੁੰਦੇ ਹਨ। ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ।

Leave a Reply

Your email address will not be published. Required fields are marked *