ਜ਼ਿੰਦਗੀ ਚ ਕਦੀ ਗੋਡਿਆਂ ਦਾ ਗ੍ਰੀਸ ਨਹੀਂ ਹੋਵੇਗਾ ਖ਼ਤਮ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਗਠੀਏ ਦੇ ਇਲਾਜ ਬਾਰੇ ਦੱਸਾਂਗੇ ।ਵੈਸੇ ਤਾਂ ਗੰਠੀਏ ਦੀਆਂ ਸੋ ਕਿਸਮਾਂ ਹੁੰਦੀਆਂ ਹਨ। ਪਰ ਇਨ੍ਹਾਂ ਵਿੱਚੋਂ ਸਭ ਤੋਂ ਖ਼ਤਰਨਾਕ ਕਿਸਮ ਹੈ osteoarthritis। ਇਸ ਦਾ ਮਤਲਬ ਹੈ ਸਾਡੇ ਜੋੜਾਂ ਦਾ ਖ਼ਰਾਬ ਹੋ ਜਾਣਾ ।ਸਾਡੇ ਜੋੜਾਂ ਦੇ ਵਿਚੋਂ ਗੀ੍ਸ ਮੁੱਕ ਜਾਣਾ। ਇਸਦੇ ਵਿੱਚ ਗੋਡਿਆਂ ਵਿਚ ਬਹੁਤ ਜ਼ਿਆਦਾ ਦਰਦ ਵੱਧ ਜਾਂਦਾ ਹੈ ਅਤੇ ਇਸਦਾ ਇੱਕੋ ਇੱਕ ਇਲਾਜ ਗੋਡੇ ਬਦਲਣਾ ਹੁੰਦਾਂ ਹੈ। ਇਸ ਰੋਗ ਨੂੰ ਸਮੇਂ ਰਹਿੰਦਿਆ ਠੀਕ ਕੀਤਾ ਜਾ ਸਕਦਾ ਹੈ।

ਦੋਸਤੋ ਸਭ ਤੋਂ ਪਹਿਲਾਂ ਦੱਸੋ ਤੁਹਾਨੂੰ ਦੱਸਦੇ ਹਾਂ ਇਹ ਗਠੀਏ ਦਾ ਰੋਗ ਹੁੰਦਾ ਕਿਉਂ ਹੈ। ਗੋਡਿਆਂ ਦੇ ਵਿੱਚੋ ਗਰੀਸ ਮੁੱਕਣ ਦਾ ਸਭ ਤੋਂ ਮੁੱਖ ਕਾਰਨ ਹੈ ਸਾਡੇ ਸਰੀਰ ਦੇ ਵਿੱਚੋ ਵਾਈ ਦਾ ਵਧ ਜਾਣਾ ਹੁੰਦਾ ਹੈ। ਵਾਈ ਵਾਦੀ ਦਾ ਸੁਭਾਅ ਖ਼ੁਸ਼ਕ ਹੁੰਦਾ ਹੈ। ਇਸ ਕਰਕੇ ਜਿਨ੍ਹਾਂ ਲੋਕਾਂ ਨੂੰ ਵਾਈ ਬਾਦੀ ਹੋ ਜਾਂਦੀ ਹੈ, ਉਹਨਾਂ ਲੋਕਾਂ ਦੇ ਵਾਲ ਨਾਖ਼ੁਨ ਚਮੜੀ ਸੁੱਕੀ ਹੋ ਜਾਂਦੀ ਹੈ। ਉਨ੍ਹਾਂ ਦੇ ਪੇਟ ਵਿੱਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ, ਕਬਜ਼ ਹੋ ਜਾਂਦੀ ਹੈ ਜੋੜਾਂ ਦੇ ਵਿੱਚੋ ਪਟਾਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਜੇਕਰ ਅਸੀਂ ਸ਼ੁਰੂਆਤ ਰਹਿੰਦੇ ਇਨ੍ਹਾਂ ਵੱਲ ਧਿਆਨ ਨਹੀਂ ਦਿੰਦੇ ਤਾਂ ਇਹ ਗਠੀਏ ਦਾ ਰੂਪ ਲੈ ਲੈਂਦਾ ਹੈ।

Osteoarthritis ਦੇ ਵਿਚ ਜੋੜਾਂ ਦੇ ਵਿਚ ਦਰਦ ਰਹਿੰਦਾ ਹੈ, ਇਨ੍ਹਾਂ ਨੂੰ ਹਿਲਾਉਣ ਤੇ ਅਕੜਨ ਮਹਿਸੂਸ ਹੁੰਦੀ ਹੈ। ਗੋਡਿਆਂ ਨੂੰ ਹਿਲਾਉਣ ਲੱਗੇ ਦਰਦ ਮਹਿਸੂਸ ਹੁੰਦਾ ਹੈ। ਇਸ ਦੇ ਵਿੱਚ ਸਾਡੇ ਜੋੜ ਵਿੰਗੇ ਹੋ ਜਾਂਦੇ ਹਨ ।ਇਨ੍ਹਾਂ ਦੇ ਵਿਚ ਬਹੁਤ ਜਿਆਦਾ ਸੋਜ ਆ ਜਾਂਦੀ ਹੈ ਅਤੇ ਇਨ੍ਹਾਂ ਦੇ ਵਿੱਚ ਦਰਦ ਹੁੰਦਾ ਹੈ।rimoosteorithitis ਦੇ ਵਿਚ ਦੋਨੋਂ ਗੋਡਿਆਂ ਦੇ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। osteoarthritis ਵਿਚ ਗੋਡਿਆਂ ਦੇ ਇੱਕ ਹਿੱਸੇ ਵਿੱਚ ਦਰਦ ਹੁੰਦਾ ਹੈ ।ਇਹ ਸਮੱਸਿਆ ਜਿਆਦਾ ਤਰ ਔਰਤਾਂ ਦੇ ਵਿਚ ਦੇਖਣ ਨੂੰ ਮਿਲਦੀ ਹੈ। ਇਹ ਬੁਢਾਪੇ ਦਾ ਰੋਗ ਮੰਨਿਆ ਜਾਂਦਾ ਹੈ। ਕਿਉਂਕਿ ਬੁਢਾਪੇ ਦੇ ਵਿਚ ਉਗਾਈ ਵਧ ਜਾਂਦੀ ਹੈ ਇਸ ਕਰਕੇ ਜਿੰਨੇ ਵੀ ਵਾਈ ਵਾਦੀ ਵਾਲੇ ਰੋਗ ਹਨ ਉਹ ਬੁਢਾਪੇ ਵਿੱਚ ਲੱਗਦੇ ਹਨ।

ਦੋਸਤੋ ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਇਸ ਦੇ ਵਿੱਚ ਕੀ ਪਰਹੇਜ਼ ਕਰਨਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੂੰ ਵਾਈ ਵਾਦੀ ਦਾ ਰੋਗ ਹੁੰਦਾ ਹੈ ਉਨ੍ਹਾਂ ਨੂੰ ਖਟੀਆ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਚਾਹੇ ਉਹ ਨਿੰਬੂ ਸੰਤਰਾ ਕੋਈ ਫ਼ਲ਼ ਕਿਉਂ ਨਾ ਹੋਵੇ। ਕੋਈ ਵੀ ਠੰਡੀ ਤਸੀਰ ਵਾਲਾ ਭੋਜਨ ਨਹੀਂ ਕਰਨਾ ਚਾਹੀਦਾ। ਕਿਸੇ ਵੀ ਐਸੇ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਜਿਸ ਨੂੰ ਅਸੀ ਫਰੀਜ਼ਰ ਵਿਚ ਰੱਖ ਕੇ ਠੰਡਾ ਕਰਦੇ ਹਾਂ। ਕਦੀ ਵੀ ਠੰਡੀ ਕੋਲਡ੍ਰਿੰਗ ਜਾਂ ਫਿਰ ਠੰਡੇ ਪਾਣੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਫਿਲਟਰ ਪਾਣੀ ਦਾ ਇਸਤੇਮਾਲ ਵੀ ਨਹੀਂ ਕਰਨਾ ਚਾਹੀਦਾ। ਇਹ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਸਰੀਰ ਵਿੱਚ ਗਠੀਏ ਦੇ ਰੋਗ ਦਾ। ਕਿਸੇ ਵੀ ਐਸੇ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ ਜੋ ਕਿ ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਵਧਾਉਂਦੀਆਂ ਹਨ ਜਿਵੇਂ ਚਾਵਲ, ਦਾਲਾਂ,ਆਲੂ, ਚਾਹ, ਕੌਫੀ, ਕੋਲ ਡਰਿੰਕ ਤਲਿਆ ਹੋਇਆ ਭੋਜਨ, ਇਸ ਤਰਾਂ ਦੇ ਕਿਸੇ ਵੀ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਜਿਹੜੇ ਕਿ ਤੁਹਾਡੇ ਸਰੀਰ ਦੇ ਵਿੱਚ ਵਾਈ ਵਾਦੀ ਨੂੰ ਵਧਾ ਦਿੰਦੇ ਹਨ। ਵਾਈ ਬਾਦੀ ਵਾਲੇ ਮਰੀਜਾਂ ਨੂੰ ਜਾਂ ਤਾਂ ਚੌਂਕੜੀ ਮਾਰ ਕੇ ਭੋਜਨ ਕਰਨਾ ਚਾਹੀਦਾ ਹੈ ਜਾਂ ਫਿਰ ਪੈਰਾਂ ਭਾਰ ਬੈਠ ਕੇ ਭੋਜਨ ਕਰਨਾ ਚਾਹੀਦਾ ਹੈ। ਇਸ ਨਾਲ ਵਾਈ ਦੀ ਸਮੱਸਿਆ ਨਹੀਂ ਪੈਦਾ ਹੁੰਦੀ। ਇਹ ਪੁਰਾਣੇ ਸਮਿਆਂ ਦੇ ਪਰਹੇਜ਼ ਹਨ।

ਦੋਸਤੋ ਹੁਣ ਤੁਹਾਨੂੰ ਅਸੀ ਇਸ ਦੇ ਇਲਾਜ ਬਾਰੇ ਦੱਸਦੇ ਹਾਂ ।ਸਭ ਤੋਂ ਪਹਿਲਾਂ ਤੁਸੀਂ ਕਾਲੀ ਮਿਰਚ ਲੈਣੀ ਹੈ। ਜੇਕਰ ਤੁਹਾਡੇ ਸਰੀਰ ਵਿੱਚ ਵਾਈ ਬਾਦੀ ਵੱਧ ਜਾਂਦੀ ਹੈ ਤਾਂ ਉਸਦਾ ਸਭ ਤੋਂ ਵਧੀਆ ਇਲਾਜ ਕਾਲੀ ਮਿਰਚ ਹੈ। ਇਹ ਸਰੀਰ ਵਿਚ ਹੋਣ ਵਾਲੀ ਸੋਜ ਨੂੰ ਵੀ ਖਤਮ ਕਰਦੀ ਹੈ। ਇਹ ਸਰੀਰ ਵਿਚ ਇਨਫੈਕਸ਼ਨ ਨੂੰ ਵੀ ਖਤਮ ਕਰਦੀ ਹੈ। ਇਹ ਸਰੀਰ ਵਿੱਚੋਂ ਹਰ ਪ੍ਰਕਾਰ ਦੇ ਦਰਦ ਨੂੰ ਵੀ ਖਤਮ ਕਰਦੀ ਹੈ। ਇਹ ਬਲੱਡ ਸਰਕੂਲੇਸ਼ਨ ਨੂੰ ਵਧਾਉਂਦੀ ਹੈ। ਉਸ ਤੋਂ ਬਾਅਦ ਦੇਸੀ ਘਿਉ ਦਾ ਇਸਤੇਮਾਲ ਕਰਨਾ ਹੈ। ਵਾਈ ਵਾਦੀ ਦੇ ਕਾਰਨ ਜਿਹੜੀ ਸਾਡੇ ਸਰੀਰ ਵਿੱਚ ਖੁਸ਼ਕੀ ਆ ਜਾਂਦੀ ਹੈ ਉਸ ਨੂੰ ਖਤਮ ਕਰਨ ਲਈ ਦੇਸੀ ਘਿਓ ਸਭ ਤੋਂ ਵਧੀਆ ਚੀਜ਼ ਹੈ। ਦੇਸੀ ਘਿਓ ਸਰੀਰ ਦੀ ਗਰਮੀ ਨੂੰ ਸ਼ਾਂਤ ਕਰਨ ਦੀ ਸਭ ਤੋਂ ਵਧੀਆ ਦਵਾਈ ਹੈ। ਦੇਸੀ ਘਿਓ ਦੀ ਤਾਸੀਰ ਠੰਡੀ ਹੁੰਦੀ ਹੈ ਇਸ ਕਰਕੇ ਇਸ ਦਾ ਇਸਤੇਮਾਲ ਜਿਆਦਾਤਰ ਦੁਪਹਿਰ ਦੇ ਸਮੇਂ ਕੀਤਾ ਜਾਂਦਾ ਹੈ। ਜਦੋਂ ਸਾਡੇ ਗੋਡਿਆਂ ਦੇ ਵਿੱਚੋ ਗਰੀਸ ਖਤਮ ਹੋ ਜਾਂਦੀ ਹੈ ਤਾਂ ਇਹ ਉਸ ਨੂੰ ਰਿਐਕਟਿਵ ਕਰਨ ਵਿੱਚ ਬਹੁਤ ਫਾਇਦਾ ਕਰਦਾ ਹੈ।

ਤੁਹਾਡੇ ਗੋਡਿਆਂ ਦੇ ਵਿਚੋਂ ਜਿਹੜਾ ਗਰੀਸ ਸੁੱਕ ਜਾਂਦਾ ਹੈ ਉਸਨੂੰ ਦੁਬਾਰਾ ਬਣਾਉਣ ਦੇ ਲਈ ਇਹ ਸਭ ਤੋਂ ਵਧੀਆ ਖੁਰਾਕ ਹੈ। ਉਸ ਤੋਂ ਬਾਅਦ ਅਸੀਂ ਦੁੱਧ ਦਾ ਇਸਤੇਮਾਲ ਕਰਨਾ ਹੈ ਕਿਉਂਕਿ ਘਿਉ ਦੇ ਨਾਲ ਸਿਰਫ ਦੁੱਧ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤੁਸੀਂ ਦੋ ਕਾਲੀ ਮਿਰਚ ਦੇ ਦਾਣੇ ਲੈ ਕੇ ਉਸ ਨੂੰ ਚਬਾ ਚਬਾ ਕੇ ਖਾ ਲੈਣਾਂ ਹੈ। ਉਸ ਤੋਂ ਬਾਅਦ ਅੱਧਾ ਚੱਮਚ ਜਾਂ ਫਿਰ ਇੱਕ ਚੱਮਚ ਦੇਸੀ ਘਿਉ ਲੈ ਕੇ, ਉਸ ਨੂੰ ਗਰਮ ਦੁੱਧ ਦੇ ਵਿੱਚ ਪਾ ਕੇ ਘੋਲ ਕੇ ਪੀ ਲੈਣਾ ਹੈ। ਜੇਕਰ ਤੁਹਾਡੇ ਸਰੀਰ ਵਿੱਚ ਵਾਈ ਰੋਗ ਜਿਆਦਾ ਹੈ ਤਾਂ ਤੁਸੀਂ ਇਸ ਦੁੱਧ ਦਾ ਇਸਤੇਮਾਲ ਸਵੇਰ ਦੇ ਸਮੇਂ ਕਰਨਾ ਹੈ। ਜੇਕਰ ਤੁਹਾਨੂੰ ਇਸ ਦੇ ਨਾਲ ਪਿੱਤ ਰੋਗ ਵੀ ਹੈ ਤਾਂ ਤੁਸੀਂ ਇਸ ਦਾ ਇਸਤੇਮਾਲ ਦੁਪਹਿਰ ਦੇ ਸਮੇਂ ਕਰ ਸਕਦੇ ਹੋ। ਤੁਸੀਂ ਇਸ ਦਾ ਇਸਤੇਮਾਲ ਹਫ਼ਤੇ ਵਿੱਚ 2 ਵਾਰੀ ਕਰ ਸਕਦੇ ਹੋ।

ਜੇਕਰ ਇਸ ਦਾ ਤੁਹਾਡੇ ਸਰੀਰ ਤੇ ਕੋਈ ਵੀ ਸਾਈਡ ਇਫੈਕਟ ਨਹੀਂ ਪੈਂਦਾ ਤਾਂ ਤੁਸੀਂ ਇਸ ਦਾ ਇਸਤੇਮਾਲ ਹਫਤੇ ਵਿੱਚ ਤਿੰਨ ਵਾਰੀ ਵੀ ਕਰ ਸਕਦੇ ਹੋ। ਜਿਨ੍ਹਾਂ ਲੋਕਾਂ ਨੂੰ ਸੰਗ੍ਰਹਿਣੀ ਦੀ ਸਮੱਸਿਆ ਹੈ, ਉਹ ਵਿਅਕਤੀ ਇਸ ਦਵਾਈ ਦਾ ਸੇਵਨ ਨਹੀਂ ਕਰ ਸਕਦੇ। ਜਿਨ੍ਹਾਂ ਲੋਕਾਂ ਨੂੰ ਤੇਜ਼ਾਬ ਬਣਨ ਦੀ ਸਮੱਸਿਆ ਹੈ ਉਹ ਵੀ ਇਸ ਦਾ ਇਸਤੇਮਾਲ ਨਹੀਂ ਕਰ ਸਕਦੇ। ਜਿਨ੍ਹਾਂ ਲੋਕਾਂ ਨੂੰ ਹਾਈ ਬੀ ਪੀ ,ਹਾਈ ਕੈਸਟਰੋਲ ਦੀ ਸਮੱਸਿਆ ਹੈ ਉਹ ਵੀ ਇਸ ਦਾ ਇਸਤੇਮਾਲ ਨਹੀਂ ਕਰ ਸਕਦੇ। ਜਿਨ੍ਹਾਂ ਲੋਕਾਂ ਨੂੰ ਲੀਵਰ ਨਾਲ ਸਬੰਧਤ ਕੋਈ ਸਮੱਸਿਆ ਹੈ ਉਹ ਵੀ ਇਸ ਦਾ ਇਸਤੇਮਾਲ ਨਹੀਂ ਕਰ ਸਕਦੇ। ਜਿਨ੍ਹਾਂ ਲੋਕਾਂ ਨੂੰ ਪਿਸ਼ਾਬ ਵਿਚ ਜਲਨ ਹੁੰਦੀ ਹੈ ,ਬਵਾਸੀਰ ਦਾ ਰੋਗ ਹੈ, ਨਕਸੀਰ ਫੁੱਟਦੀ ਹੈ, ਉਹ ਲੋਕ ਵੀ ਇਸ ਦਵਾਈ ਦਾ ਇਸਤੇਮਾਲ ਨਹੀਂ ਕਰ ਸਕਦੇ।

Leave a Reply

Your email address will not be published. Required fields are marked *