ਜਾਣੋ ਕਿਹੜੀ ਬਿ ਮਾ ਰੀ ਵਿੱਚ ਕਲੌੰਜੀ ਕਿਸ ਤਰ੍ਹਾਂ ਲੈਣੀ ਹੈ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਕਲੌਂਜੀ ਦੇ ਬਹੁਤ ਸਾਰੇ ਫਾਇਦਿਆ ਦੇ ਬਾਰੇ ਦੱਸਾਂਗੇ। ਅਸੀਂ ਤੁਹਾਨੂੰ ਇਸ ਨੂੰ ਲੈਣ ਦਾ ਸਹੀ ਤਰੀਕਾ ਵੀ ਦੱਸਾਂਗੇ। ਕਿਹੜੀ ਬਿਮਾਰੀ ਵਿੱਚ ਕਲੋਂਜੀ ਦਾ ਇਸਤੇਮਾਲ ਕਿਸ ਤਰ੍ਹਾਂ ਕੀਤਾ ਜਾਂਦਾ ਹੈ। ਇਸਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਦੋਸਤੋ ਤੁਹਾਨੂੰ ਪਤਾ ਹੋਵੇਗਾ ਕਿ ਸਾਡੇ ਸਰੀਰ ਵਿੱਚ ਤਿੰਨ ਤਰ੍ਹਾਂ ਦੀ ਪ੍ਰਕਿਰਤੀ ਹੁੰਦੀ ਹੈ ।ਵਾਤ ,ਪਿੱਤ ਅਤੇ ਕਫ। ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਤੁਹਾਨੂੰ ਸਵੇਰ ਦੇ ਸਮੇਂ ਕਲੋਂਜੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਕਿਸ ਪ੍ਰਵਿਰਤੀ ਦੇ ਅਨੁਸਾਰ ਕਲੋਂਜੀ ਦਾ ਸੇਵਨ ਸਵੇਰ ਦੇ ਸਮੇਂ ਅਤੇ ਕਿਸ ਪ੍ਰਵਿਰਤੀ ਦੇ ਅਨੁਸਾਰ ਕਲੌਂਜੀ ਦਾ ਸੇਵਨ ਰਾਤ ਦੇ ਸਮੇਂ ਕਰਨਾ ਹੈ ਇਸ ਦੇ ਬਾਰੇ ਜਾਣਕਾਰੀ ਦੇਵਾਂਗੇ।

ਦੋਸਤੋ ਸਰੀਰ ਵਿੱਚ ਜਮਾਂ ਵਧੀ ਹੋਈ ਚਰਬੀ ਨੂੰ ਘਟਾਉਣ ਦੇ ਲਈ ਕਲੋਜੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਸਰੀਰ ਵਿਚ ਵਧੀ ਹੋਈ ਚਰਬੀ ਨੂੰ ਘਟਾਉਣ ਦੇ ਲਈ ਇੱਕ ਗਲਾਸ ਗਰਮ ਪਾਣੀ ਦੇ ਵਿੱਚ 1 ਚੱਮਚ ਐਲੋਵੇਰਾ ਜੂਸ, ਇਕ ਚਮਚ ਆਂਵਲਾ ਜੂਸ, ਇੱਕ ਚੱਮਚ ਸ਼ਹਿਦ ਅਤੇ ਇੱਕ ਚਮਚ ਕਲੋਂਜੀ ਦਾ ਤੇਲ ਮਿਕਸ ਕਰ ਲੈਣਾ ਹੈ। ਇਸ ਪਾਣੀ ਦਾ ਸੇਵਨ ਹਰ ਰੋਜ਼ ਸਵੇਰੇ ਖਾਲੀ ਪੇਟ ਕਰਨਾ ਹੈ। ਦੋਸਤੋਂ ਲੱਗਾਤਾਰ ਤਿੰਨ ਮਹੀਨੇ ਇਸ ਪਾਣੀ ਦਾ ਪ੍ਰਯੋਗ ਕਰਨ ਦੇ ਨਾਲ ਤੁਹਾਡਾ ਵਜ਼ਨ 10 ਤੋਂ 15 ਕਿਲੋ ਘੱਟ ਹੋ ਜਾਵੇਗਾ।

ਦੋਸਤੋ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਸਰੀਰ ਵਿਚ ਥਕਾਵਟ ਮਹਿਸੂਸ ਹੁੰਦੀ ਹੈ ਚਿਹਰੇ ਤੇ ਬਿਲਕੁਲ ਵੀ ਚਮਕ ਨਹੀਂ ਹੈ, ਹਰ ਸਮੇਂ ਸਰੀਰ ਵਿਚ ਥਕਾਵਟ ਮਹਿਸੂਸ ਹੁੰਦੀ ਹੈ ,ਆਲਸ ਰਹਿੰਦਾ ਹੈ ਅਤੇ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਇਸ ਦੇ ਲਈ ਇਕ ਚਮਚ ਕਲੋਂਜੀ ਦਾ ਤੇਲ ਅਤੇ ਇਕ ਚਮਚ ਆਂਵਲੇ ਦਾ ਚੂਰਨ ਲੈਣਾਂ ਹੈ। ਇਨ੍ਹਾਂ ਦੋਨਾਂ ਚੀਜ਼ਾਂ ਨੂੰ ਇੱਕ ਗਲਾਸ ਗੁਣਗੁਣੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਹਰ ਰੋਜ਼ ਸਵੇਰੇ ਸੇਵਨ ਕਰਨਾ ਚਾਹੀਦਾ ਹੈ। ਇਸ ਦਾ ਸੇਵਨ ਕਰਨ ਦੇ ਨਾਲ ਤੁਹਾਡੇ ਸਰੀਰ ਵਿਚ ਊਰਜਾ ਵੱਧੇਗੀ ਅਤੇ ਬਲੱਡ ਸਰਕੂਲੇਸ਼ਨ ਵਿਚ ਵੀ ਵਾਧਾ ਹੋਵੇਗਾ। ਦੋਸਤੋ ਜੇਕਰ ਤੁਹਾਡੇ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ । ਤੁਹਾਨੂੰ ਮਾਈਗ੍ਰੇਨ ਦੀ ਸਮੱਸਿਆ ਹੋ ਗਈ ਹੈ ਤਾਂ ਤੁਸੀਂ ਇੱਕ ਕੱਪ ਗਰੀਨ ਟੀ ਦੇ ਵਿੱਚ, ਇਕ ਚਮਚ ਕਲੋਂਜੀ ਦਾ ਤੇਲ ਮਿਲਾ ਕੇ ਪੀ ਲਵੋ। ਤੁਹਾਡਾ ਚਾਹੇ ਜਿੰਨਾਂ ਮਰਜੀ ਸਿਰ ਦਰਦ ਹੋ ਰਿਹਾ ਹੋਵੇ ਅੱਧੇ ਘੰਟੇ ਦੇ ਅੰਦਰ ਬਿਲਕੁਲ ਠੀਕ ਹੋ ਜਾਵੇਗਾ।

ਦੋਸਤੋ ਜੇਕਰ ਤੁਹਾਡੀਆਂ ਅੱਖਾਂ ਦੇ ਵਿਚੋਂ ਪਾਣੀ ਆਉਂਦਾ ਹੈ ,ਤੁਹਾਡੀਆਂ ਅੱਖਾਂ ਦੀ ਰੋਸ਼ਨੀ ਘੱਟ ਗਈ ਹੈ, ਜਦੋਂ ਤੁਸੀਂ ਮੋਬਾਈਲ ਚਲਾਉਂਦੇ ਹੋ ਜਾਂ ਫਿਰ ਟੀ ਵੀ ਤੇ ਸਕਰੀਨ ਨੂੰ ਦੇਖਦੇ ਹੋ, ਜ਼ਿਆਦਾ ਸਮੇਂ ਤੱਕ ਨਹੀਂ ਦੇਖ ਸਕਦੇ, ਤਾਂ ਤੁਸੀਂ ਇੱਕ ਗਲਾਸ ਗਾਜਰ ਦੇ ਜੂਸ ਵਿਚ 1 ਚਮਚ ਕਲੋਂਜੀ ਦਾ ਤੇਲ ਮਿਲਾ ਕੇ ਹਰ ਰੋਜ਼ ਸਵੇਰੇ ਇਸ ਦਾ ਸੇਵਨ ਕਰੋ। ਇਸ ਤੋਂ ਇਲਾਵਾ ਹਰ ਰੋਜ਼ ਸਵੇਰੇ ਨੰਗੇ ਪੈਰ ਹਰੇ ਘਾਹ ਉੱਤੇ ਚੱਲੋ। ਦੋ ਮਹੀਨੇ ਦੇ ਅੰਦਰ, ਇਸ ਦੇ ਪ੍ਰਯੋਗ ਕਰਨ ਦੇ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਵੱਧ ਜਾਵੇਗੀ। ਦੋਸਤੋ ਜੇਕਰ ਤੁਹਾਨੂੰ ਡਾਇਬਟੀਜ਼ ਦੀ ਸਮੱਸਿਆ ਹੈ ਤਾਂ ਕਲੌਂਜੀ ਨੂੰ ਆਪਣੇ ਭੋਜਨ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਤੁਸੀਂ ਕਲੋਂਜੀ ਦਾ ਪਾਊਡਰ ਬਣਾ ਕੇ ਇਸ ਨੂੰ ਪਾਣੀ ਵਿੱਚ ਮਿਲਾ ਕੇ ਵੀ ਲੈ ਸਕਦੇ ਹੋ। ਤੁਸੀਂ ਇਸ ਨੂੰ ਆਟੇ ਵਿਚ ਗੁੰਨ ਕੇ ਇਸ ਦੀ ਰੋਟੀ ਬਣਾ ਕੇ ਵੀ ਖਾ ਸਕਦੇ ਹੋ। ਕਲੌਂਜੀ ਸਭ ਤੋਂ ਜਲਦੀ ਸ਼ੂਗਰ ਲੈਵਲ ਨੂੰ ਕੰਟਰੋਲ ਕਰਦੀ ਹੈ।

ਦੋਸਤੋ ਜੇਕਰ ਤੁਹਾਨੂੰ ਚਿਹਰੇ ਤੇ ਬਹੁਤ ਜ਼ਿਆਦਾ ਪਿੰਪਲਸ ਛਾਈਆਂ ਤੇ ਝੁਰੜੀਆਂ ਦੀ ਸਮੱਸਿਆ ਹੈ, ਤਾਂ ਜੈਤੂਨ ਦੇ ਤੇਲ ਵਿੱਚ ਕਲੋਂਜੀ ਦਾ ਤੇਲ ਮਿਕਸ ਕਰਕੇ ਆਪਣੇ ਚਿਹਰੇ ਤੇ ਲਗਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ 1 ਚਮਚ ਬੇਸਣ 1 ਚੱਮਚ ਦਹੀਂ ਅਤੇ 1 ਚਮਚ ਕਲੋਂਜੀ ਦਾ ਤੇਲ ਮਿਕਸ ਕਰਕੇ ਇਸ ਨੂੰ ਹਰ ਰੋਜ਼ ਆਪਣੇ ਚਿਹਰੇ ਤੇ ਲਗਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਚਿਹਰੇ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਦੋਸਤੋ ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਝੜ੍ਹਦੇ ਹਨ ,ਰੁਖੇ ਅਤੇ ਬੇਜਾਨ ਹੋ ਗਏ ਹਨ, ਤਾਂ ਇੱਕ ਚਮਚ ਸਰੋਂ ਦਾ ਤੇਲ 1 ਚਮਚ ਕਲੋਂਜੀ ਦਾ ਤੇਲ ਅਤੇ 1 ਚੱਮਚ ਮੇਥੀ ਦਾਣਾ ਮਿਲਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਓ। ਹੁਣ ਇਸ ਤੇਲ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਉ ਇਸ ਨਾਲ ਤੁਹਾਡੇ ਵਾਲਾਂ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।

ਦੋਸਤੋ ਜੇਕਰ ਤੁਹਾਨੂੰ ਗੋਡਿਆਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ, osteoarthritis ਦੀ ਸਮੱਸਿਆ ਹੈ ਤਾਂ ਇਕ ਗਲਾਸ ਗਰਮ ਪਾਣੀ ਦੇ ਵਿੱਚ ਚੁਟਕੀ ਭਰ ਹਲਦੀ ,ਚੁਟਕੀ ਭਰ ਸੁੰਡ ਦਾ ਪਾਉਡਰ, ਇਕ ਚਮਚ ਕਲੋਂਜੀ ਦਾ ਤੇਲ ਮਿਕਸ ਕਰਕੇ ਲੈਣ। ਇਸ ਨਾਲ ਤੁਹਾਡੀ ਜੋੜਾਂ ਦੇ ਦਰਦ ਦੀ ਸਮੱਸਿਆ ਗੋਡਿਆਂ ਦਾ ਦਰਦ ਅਤੇ ਗਠੀਏ ਦੀ ਸਮੱਸਿਆ ਦੂਰ ਹੋਵੇਗੀ। ਇਸ ਤੋਂ ਇਲਾਵਾ ਕਲੌਂਜੀ ਦਾ ਤੇਲ ਸਰੋਂ ਦਾ ਤੇਲ ਅਤੇ ਤਿਲ ਦਾ ਤੇਲ ਇਨ੍ਹਾਂ ਤਿੰਨਾਂ ਤੇਲਾਂ ਨੂੰ ਮਿਲਾ ਕੇ ਆਪਣੇ ਗੋਡਿਆਂ ਦੀ ਮਾਲਿਸ਼ ਕਰੋ, ਇਸ ਨਾਲ ਗੋਡਿਆਂ ਦੇ ਦਰਦ ਵਿੱਚ ਬਹੁਤ ਜਿਆਦਾ ਰਾਹਤ ਮਿਲਦੀ ਹੈ। ਦੋਸਤੋ ਕਲੋਂਜੀ ਦੇ ਤੇਲ ਦਾ ਇਸਤੇਮਾਲ ਕਰਦੇ ਹੋਏ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਤੁਸੀਂ ਇਕ ਚਮਚ ਤੋਂ ਜ਼ਿਆਦਾ ਕਲੋਂਜੀ ਦੇ ਤੇਲ ਦੀ ਵਰਤੋਂ ਨਹੀਂ ਕਰਨੀ ਹੈ। ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ।

Leave a Reply

Your email address will not be published. Required fields are marked *