ਆਕਸਿਜਨ ਘੱਟ ਹੋ ਜਾਵੇ ਤਾਂ ਕਰੋ ਇਹ ਘਰੇਲੂ ਉਪਾਅ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਕਈ ਵਾਰ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ। ਅਜਿਹੀ ਸਥਿਤੀ ਦੇ ਵਿਚ ਅਸੀਂ ਬਹੁਤ ਜ਼ਿਆਦਾ ਘਬਰਾ ਜਾਂਦੇ ਹਾਂ। ਅੱਜ ਅਸੀਂ ਤੁਹਾਨੂੰ ਘਰੇਲੂ ਨੁਸਖਾ ਦੱਸਣ ਲੱਗੇ ਹਾਂ ਜਿਸਦੇ ਨਾਲ ਤੁਸੀਂ ਘਰ ਦੇ ਵਿੱਚ ਹੀ ਆਪਣੇ ਆਕਸੀਜ਼ਨ ਦੇ ਲੈਵਲ ਨੂੰ ਵਧਾ ਸਕਦੇ ਹੋ। ਆਕਸੀਜਨ ਦੇ ਲੈਵਲ ਨੂੰ ਵਧਾਉਣ ਦੇ ਲਈ ਕਈ ਲੋਕ ਸਿਰਹਾਣੇ ਦਾ ਗਲਤ ਪ੍ਰਯੋਗ ਕਰਦੇ ਹਨ। ਕਈ ਲੋਕ ਆਪਣੀ ਛਾਤੀ ਦੇ ਨੀਚੇ ਸਿਰਹਾਣੇ ਨੂੰ ਰੱਖ ਦਿੰਦੇ ਹਨ। ਕਈ ਲੋਕ ਆਪਣੇ ਪੇਟ ਦੇ ਨੀਚੇ ਸਿਰਹਾਣੇ ਨੂੰ ਰੱਖ ਦਿੰਦੇ ਹਨ। ਇਸ ਤਰ੍ਹਾਂ ਕਰਨਾ ਗ਼ਲਤ ਹੁੰਦਾ ਹੈ ।ਅੱਜ ਅਸੀਂ ਤੁਹਾਨੂੰ ਸਿਰਹਾਣੇ ਨੂੰ ਰੱਖਣ ਦੀ ਸਹੀ ਪੁਜ਼ੀਸ਼ਨ ਦੇ ਬਾਰੇ ਵੀ ਦੱਸਾਂਗੇ।

ਸਿਰਹਾਣੇ ਨੂੰ ਸਹੀ ਤਰੀਕੇ ਨਾਲ ਲਗਾਉਣ ਦੇ ਨਾਲ ਹੀ ਅਕਸੀਜ਼ਨ ਦੀ ਮਾਤਰਾ ਨੂੰ ਵਧਾਇਆ ਜਾ ਸਕਦਾ ਹੈ। ਕਈ ਲੋਕ ਬਹੁਤ ਥੋੜੇ ਸਮੇਂ ਲਈ ਸਿਰਹਾਣਾ ਰਖਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਆਕਸੀਜਨ level ਦੇ ਵਿਚ ਕੋਈ ਫ਼ਰਕ ਨਜ਼ਰ ਨਹੀਂ ਆਇਆ। ਇਸ ਵਿਧੀ ਦਾ ਇੱਕ ਪੂਰਾ ਸਾਈਕਲ ਕਰਨਾ ਹੁੰਦਾ ਹੈ ਅਤੇ ਥੋੜ੍ਹੀ-ਥੋੜ੍ਹੀ ਦੇਰ ਦੇ ਵਿੱਚ ਕਰਨਾ ਹੁੰਦਾ ਹੈ। ਦੋਸਤੋ ਘਰ ਦੇ ਵਿੱਚ ਆਕਸੀਜਨ ਲੈਵਲ ਨੂੰ ਵਧਾਉਣ ਦੇ ਲਈ ਤੁਹਾਨੂੰ ਤਿੰਨ ਸਿਰਹਾਣੇ ਲੈਣੇ ਹਨ। ਪਹਿਲਾਂ ਸਰਾਣਾ ਤੁਹਾਨੂੰ ਅਪਰ ਚੈਸਟ ਦੇ ਨੀਚੇ ਲਗਾਣਾ ਹੈ। ਦੂਸਰਾ ਸਿਰਹਾਣਾ ਤੁਸੀਂ ਆਪਣੇ ਪੱਟ ਦੇ ਨੀਚੇ ਲਗਾਣਾ ਹੈ। ਬਹੁਤ ਸਾਰੇ ਲੋਕ ਦੂਸਰੇ ਸਿਰਹਾਣੇ ਨੂੰ ਆਪਣੇ ਪੇਟ ਦੇ ਨੀਚੇ ਲਗਾ ਲੈਂਦੇ ਹਨ ।ਇਹ ਗਲ਼ਤੀ ਨਹੀਂ ਕਰਨੀ ਹੈ। ਦੂਸਰਾ ਸਿਰਹਾਣਾ ਲਗਾਓ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਪੇਟ ਅਤੇ ਜ਼ਮੀਨ ਵਾਲੀ ਜਗ੍ਹਾ ਤੇ ਇੰਨੀ ਜਗਾ ਹੋਣੀ ਚਾਹੀਦੀ ਹੈ ਕਿ ਤੁਹਾਡਾ ਹੱਥ ਅਸਾਨੀ ਨਾਲ ਵਿਚ ਜਾਣਾ ਚਾਹੀਦਾ ਹੈ।

ਤੀਸਰਾ ਸਰ੍ਹਾਣਾ ਤੁਹਾਨੂੰ ਆਪਣੀ ਲੱਤਾਂ ਦੇ ਨੀਚੇ ਰੱਖਣਾ ਹੈ। ਤੁਸੀਂ ਆਪਣੇ ਦੋਨੋਂ ਹੱਥਾਂ ਨੂੰ ਅੱਗੇ ਵੱਲ ਮੋੜ ਕੇ ਰੱਖ ਸਕਦੇ ਹੋ ਜਾਂ ਫਿਰ ਪਿੱਛੇ ਵੀ ਰੱਖ ਸਕਦੇ ਹੋ। ਆਪਣੇ ਸਿਰ ਨੂੰ ਵੀ ਤੁਸੀਂ ਸੱਜੇ-ਖੱਬੇ ਜਾਂ ਫਿਰ ਨੀਚੇ ਵੱਲ ਨੂੰ ਕਰ ਸਕਦੇ ਹੋ। ਜਿਸ ਤਰ੍ਹਾਂ ਰਖਣਾ ਤੁਹਾਨੂੰ ਕੰਫਰਟੇਬਲ ਲੱਗਦਾ ਹੈ, ਤੁਸੀਂ ਉਸੇ ਤਰ੍ਹਾਂ ਰੱਖ ਸਕਦੇ ਹੋ। ਸਿਰਹਾਣਿਆਂ ਦੀ ਜਗ੍ਹਾ ਬਿਲਕੁਲ ਠੀਕ ਰੱਖਣੀ ਚਾਹੀਦੀ ਹੈ। ਤੁਹਾਡਾ ਪੇਟ ਬਿਲਕੁਲ ਵੀ ਦੱਬਣਾ ਨਹੀਂ ਚਾਹੀਦਾ। ਕਿਉਂਕਿ ਜਦੋਂ ਤੁਹਾਡੇ ਫੇਫੜੇ ਸਾਹ ਲੈਂਦੇ ਹਨ ਤਾਂ ਉਹ ਰਿਲੈਕਸ ਮਹਿਸੂਸ ਕਰਦੇ ਹਨ, ਇਸ ਲਈ ਜੇਕਰ ਤੁਹਾਡਾ ਪੇਟ ਦੱਬਿਆ ਹੋਇਆ ਹੋਵੇਗਾ ਤੁਹਾਡੀ ਡੀਪ ਬਰੀਥਿੰਗ ਨਹੀਂ ਹੋ ਪਾਵੇਗੀ।

ਦੋਸਤੋ ਜੇਕਰ ਤੁਹਾਡੀ ਸਿਹਤ ਚੰਗੀ ਹੈ ਤਾਂ ਤੁਸੀਂ ਅੱਧਾ ਘੰਟਾ ਇਸ ਪੁਜ਼ੀਸ਼ਨ ਦੇ ਵਿੱਚ ਲੇਟ ਸਕਦੇ ਹੋ। ਪਰ ਜੇਕਰ ਤੁਸੀਂ ਕਰੋਨਾ ਦੇ ਮਰੀਜ਼ ਹੋ ਅਤੇ ਆਪਣੇ ਆਕਸੀਜਨ ਲੈਵਲ ਨੂੰ ਸਹੀ ਰੱਖਣ ਦੇ ਲਈ ਇਹ ਕਰ ਰਹੇ ਹੋ, ਅਤੇ ਆਪਣੇ ਆਕਸੀਜਨ ਨੂੰ ਥੋੜਾ ਉੱਚਾ ਚੁੱਕਣ ਲਈ ਇਸ ਤਰ੍ਹਾਂ ਕਰ ਰਹੇ ਹੋ, ਤਾਂ ਤੁਹਾਨੂੰ ਘੱਟੋ-ਘੱਟ ਦੋ ਘੰਟੇ ਇਸ ਤਰਾਂ ਲੇਟਣਾ ਹੈ। ਜਦੋਂ ਤੁਸੀਂ ਇਸ ਪੁਜੀਸ਼ਨ ਦੇ ਵਿੱਚ ਥੱਕ ਜਾਵੋਗੇ ਤਾਂ ਤੁਸੀਂ ਆਪਣੇ ਪੱਟ ਦੇ ਨੀਚੇ ਦਾ ਸਿਰਹਾਣਾ ਅਤੇ ਲੱਤਾਂ ਦੇ ਨੀਚੇ ਦਾ ਸਿਰਹਾਣਾ ਨੂੰ ਹਟਾ ਦੇਣਾ ਹੈ। ਸਿਰਫ ਸਿਰ ਦੇ ਨੀਚੇ ਦਾ ਸਿਰਹਾਣਾ ਰਖਣਾ ਹੈ। ਖੱਬੇ ਪਾਸੇ ਵੱਲ ਮੂੰਹ ਕਰਕੇ ਲੇਟ ਜਾਣਾ ਹੈ। ਖੱਬੇ ਪਾਸੇ ਵੀ ਤੁਸੀਂ ਦੋ ਘੰਟੇ ਲੇਟੇ ਰਹਿਣਾ ਹੈ ਜਦੋਂ ਤੁਸੀਂ ਖੱਬੇ ਪਾਸੇ ਵੀ ਲੇਟ ਕੇ ਥੱਕ ਜਾਓਗੇ ਤੁਸੀਂ ਸੱਜੇ ਪਾਸੇ ਲੇਟ ਜਾਣਾ ਹੈ। ਸੱਜੇ ਪਾਸੇ ਵੱਲ ਵੀ ਤੁਸੀਂ ਦੋ ਘੰਟੇ ਲਈ ਲੇਟ ਜਾਣਾ ਹੈ। ਉਸ ਤੋਂ ਬਾਅਦ ਤੁਸੀਂ ਆਪਣੀ ਕੰਮਫਰਟ ਪੁਜ਼ੀਸ਼ਨ ਦੇ ਵਿੱਚ ਬੈਠ ਸਕਦੇ ਹੋ।

ਹਲਕਾ ਜਿਹਾ ਆਪਣੇ ਸਰੀਰ ਨੂੰ ਝੁਕਾ ਕੇ ਬੈਠਣਾ ਹੈ। ਤਾਂ ਕੀ ਤੁਹਾਡੇ ਫੇਫੜਿਆਂ ਨੂੰ ਅੱਛਾ ਬਲੱਡ ਸਰਕੂਲੇਸ਼ਨ ਮਿਲ ਸਕੇ। ਉਨ੍ਹਾਂ ਦੀ ਮੂਵਮੇਂਟ ਚੰਗੀ ਹੁੰਦੀ ਰਹੇ। ਤੁਹਾਡਾ ਸਾਹ ਵੀ ਗਹਿਰਾ ਆਵੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਨ੍ਹਾਂ ਲੋਕਾਂ ਨੂੰ ਇਹ ਬਿਨਾਂ ਡਾਕਟਰ ਦੀ ਸਲਾਹ ਤੋਂ ਨਹੀਂ ਕਰਨਾ ਚਾਹੀਦਾ। ਜਿਨ੍ਹਾਂ ਲੋਕਾਂ ਦਾ ਪੇਟ ਬਹੁਤ ਜਿਆਦਾ ਬਾਹਰ ਵੱਲ ਨੂੰ ਨਿਕਲਿਆ ਹੋਇਆ ਹੈ, ਕਿਉਂਕਿ ਵਧੇ ਹੋਏ ਪੇਟ ਦੇ ਨਾਲ ਜਦੋਂ ਤੁਸੀਂ ਪੁੱਠਾ ਲੇਟਦੇ ਹੋ ਤਾਂ ਤੁਸੀ ਅਨਕੰਫਰਟੇਬਲ ਹੋ ਜਾਂਦੇ ਹੋ। ਇਸ ਕਰਕੇ ਇਸ ਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ,ਤੁਹਾਡੀ ਕਮਰ ਜਾਂ ਫਿਰ ਪਿੱਠ ਦਰਦ ਦੀ ਕੋਈ ਸਮੱਸਿਆ ਹੈ, ਜੇਕਰ ਤੁਹਾਡੀ ਕਿਸੇ ਕਿਸਮ ਦੀ ਸਰਜਰੀ ਹੋ ਚੁੱਕੀ ਹੈ, ਜਾਂ ਫਿਰ ਤੁਹਾਡੀ ਹਿਪ ਬੋਨ ਦੀ ਸਰਜਰੀ ਹੋ ਚੁੱਕੀ ਹੈ, ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਵੀ ਡਾਕਟਰ ਦੀ ਸਲਾਹ ਲੈ ਕੇ ਹੀ ਇਹ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *