ਗਰਮੀਆਂ ਵਿੱਚ ਚਿਹਰਾ ਕਾਲਾ ਹੋ ਗਿਆ ਹੈ, ਚਿਹਰੇ ਉੱਤੇ ਝੁਰੜੀਆਂ ਆ ਗਈਆਂ ਹਨ। ਇਸ ਲਈ ਅਪਣਾਓ ਇਹ ਤਰੀਕਾ, 7 ਦਿਨਾਂ ‘ਚ ਚਮਕ ਆ ਜਾਵੇਗੀ

ਸਤਿ ਸ੍ਰੀ ਆਕਾਲ ਦੋਸਤੋ। ਦੋਸਤੋ ਗਰਮੀਆਂ ਦੇ ਮੌਸਮ ਵਿੱਚ ਮੈਲਾਨਿਨ ਵਧਣ ਦੇ ਕਾਰਨ ਚਮੜੀ ਦਾ ਰੰਗ ਕਾਲਾ ਹੋ ਜਾਂਦਾ ਹੈ । ਇਸ ਲਈ ਗਰਮੀਆਂ ਵਿੱਚ ਚਮੜੀ ਦਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ । ਵੈਸੇ ਤਾਂ ਘਰੋਂ ਬਾਹਰ ਨਿਕਲਦੇ ਸਮੇਂ ਸਨਸਕਰੀਨ ਲਗਾਉਣੀ ਬਹੁਤ ਜ਼ਰੂਰੀ ਹੁੰਦੀ ਹੈ । ਜਿਸ ਨਾਲ ਸੂਰਜ ਦੀਆਂ ਕਿਰਨਾਂ ਦਾ ਅਸਰ ਚਮੜੀ ਤੇ ਨਹੀਂ ਪੈਦਾ।

ਚਮੜੀ ਦੇ ਕਾਲੇਪਣ ਨੂੰ ਦੂਰ ਕਰਨ ਦੇ ਲਈ ਬਹੁਤ ਸਾਰੇ ਲੋਕ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ । ਪਰ ਅਸੀਂ ਚਮੜੀ ਦੇ ਕਾਲੇਪਣ ਨੂੰ ਦੂਰ ਕਰਨ ਦੇ ਲਈ ਘਰੇਲੂ ਨੁਸਖੇ ਵੀ ਅਪਣਾ ਸਕਦੇ ਹਾਂ । ਜਿਨ੍ਹਾਂ ਦਾ ਸਾਨੂੰ ਨੈਚੁਰਲੀ ਅਸਰ ਦਿਖਾਈ ਦਿੰਦਾ ਹੈ । ਅਸੀਂ ਇਨ੍ਹਾਂ ਨੁਸਖਿਆਂ ਨਾਲ ਆਪਣੀ ਚਮੜੀ ਨੂੰ ਨੈਚੁਰਲੀ ਤਰੀਕੇ ਨਾਲ ਗੋਰਾ ਕਰ ਸਕਦੇ ਹਾਂ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਚਾਰ ਘਰੇਲੂ ਨੁਸਖੇ । ਜਿਨ੍ਹਾਂ ਨਾਲ ਅਸੀਂ ਚਮੜੀ ਦਾ ਕਾਲਾਪਨ ਦੂਰ ਕਰ ਸਕਦੇ ਹਾਂ ।ਨਿੰਬੂ ਚਮੜੀ ਦੇ ਕਾਲੇਪਣ ਨੂੰ ਦੂਰ ਕਰਨ ਲਈ ਸਭ ਤੋਂ ਵਧੀਆ ਨੁਸਖਾ ਹੈ । ਇਹ ਇੱਕ ਹਾਈ ਐਂਟੀਆਕਸੀਡੈਂਟ ਖੱਟਾ ਫਲ ਹੁੰਦਾ ਹੈ ਅਤੇ ਇਸ ਵਿੱਚ ਬਲੀਚਿੰਗ ਗੁਣ ਵੀ ਹੁੰਦੇ ਹਨ । ਇਸ ਲਈ ਇਹ ਚਮੜੀ ਤੇ ਨਿਖਾਰ ਲਿਆਉਣ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ।

ਚਮੜੀ ਦੇ ਕਾਲੇਪਣ ਨੂੰ ਦੂਰ ਕਰਨ ਦੇ ਲਈ ਇੱਕ ਨਿੰਬੂ ਕੱਟ ਕੇ ਪੰਜ ਮਿੰਟ ਲਈ ਚਿਹਰੇ ਤੇ ਲਗਾਓ ਅਤੇ ਦਸ ਮਿੰਟ ਲਈ ਇਸੇ ਤਰ੍ਹਾਂ ਛੱਡ ਦਿਓ । ਫਿਰ ਚਿਹਰਾ ਪਾਣੀ ਨਾਲ ਧੋ ਲਓ ਅਤੇ ਚਿਹਰਾ ਸੁਕਾ ਕੇ ਮਾਇਸਚਰਾਈਜਿੰਗ ਲੋਸ਼ਨ ਲਗਾ ਲਓ ।ਤੁਸੀਂ ਚਾਹੋ ਤਾਂ ਨਿੰਬੂ ਅਤੇ ਸ਼ਹਿਦ ਦਾ ਫੇਸ ਮਾਸਕ ਬਣਾ ਕੇ ਵੀ ਲਗਾ ਸਕਦੇ ਹੋ , ਦਸ ਮਿੰਟਾਂ ਬਾਅਦ ਚਿਹਰਾ ਧੋ ਲਓ।

ਨਾਰੀਅਲ ਤੇਲ ਚਮੜੀ ਲਈ ਬਹੁਤ ਜਿਆਦਾ ਫਾਇਦੇਮੰਦ ਹੁੰਦਾ ਹੈ । ਨਾਰੀਅਲ ਤੇਲ ਵਿੱਚ ਹਾਈ ਵਿਟਾਮਿਨ ਇਹ ਹੁੰਦਾ ਹੈ । ਜੋ ਚਮੜੀ ਨੂੰ ਹਾਈਡ੍ਰੇਟ ਕਰਨ ਵਿੱਚ ਮਦਦ ਕਰਦੇ ਹੈ । ਚਮੜੀ ਦੇ ਕਾਲੇਪਣ ਨੂੰ ਦੂਰ ਕਰਨ ਦੇ ਲਈ ਰੋਜ਼ਾਨਾ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰੋ । ਤੁਸੀਂ ਚਾਹੋ ਤਾਂ , ਨਾਰੀਅਲ ਦਾ ਤੇਲ ਅਤੇ ਨਿੰਬੂ ਦਾ ਰਸ ਮਿਲਾ ਕੇ ਵੀ ਲਗਾ ਸਕਦੇ ਹੋ।

ਦਹੀਂ ਵਿੱਚ ਵੀ ਬਲੀਚਿੰਗ ਗੁਣ ਦੇ ਨਾਲ ਨਾਲ ਲੈਕਟਿਕ ਐਸਿਡ ਹੁੰਦਾ ਹੈ । ਬਹੁਤ ਸਾਰੇ ਸਕਿਨ ਕੇਅਰ ਟਰੀਟਮੈਂਟ ਵਿੱਚ ਦੇਹੀ ਦਾ ਉਪਯੋਗ ਕੀਤਾ ਜਾਂਦਾ ਹੈ । ਕਿਉਂਕਿ ਇਹ ਚਮੜੀ ਨੂੰ ਗਹਿਰਾਈ ਤੋਂ ਸਾਫ਼ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਦਹੀਂ ਨੂੰ ਚਿਹਰੇ ਤੇ ਲਗਾਓ ਅਤੇ ਸੁੱਕ ਜਾਣ ਤੋਂ ਬਾਅਦ ਚਿਹਰਾ ਧੋ ਲਓ।

ਇਸ ਤੋਂ ਇਲਾਵਾ ਦਹੀ ਵਿੱਚ ਵੇਸਣ ਮਿਲਾ ਕੇ ਚਿਹਰੇ ਤੇ ਲਗਾਓ ਅਤੇ ਦਸ ਮਿੰਟ ਬਾਅਦ ਸਕ੍ਰੱਬ ਕਰੋ ਅਤੇ ਚਿਹਰਾ ਧੋ ਲਓ । ਇਹ ਨੁਸਖਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਤੁਹਾਨੂੰ ਅਸਰ ਕੁਝ ਹੀ ਦਿਨਾਂ ਵਿੱਚ ਦਿਖਾਈ ਦੇਣ ਲੱਗੇਗਾ।

ਜੇਕਰ ਤੁਹਾਨੂੰ ਡੈੱਡ ਸਕਿਨ ਦੀ ਬਹੁਤ ਜ਼ਿਆਦਾ ਸਮੱਸਿਆ ਹੈ , ਤਾਂ ਖੰਡ ਨੂੰ ਸਕ੍ਰੱਬ ਦੇ ਰੂਪ ਵਿੱਚ ਇਸਤੇਮਾਲ ਕਰ ਸਕਦੇ ਹੋ ।ਇਹ ਚਮੜੀ ਨੂੰ ਮੌਸਚਰਾਈਜ਼ ਕਰ ਕੇ ਸਾਫਟ ਬਣਾਉਂਦੀ ਹੈ । ਇਸ ਦੇ ਲਈ ਜੈਤੂਨ ਦੇ ਤੇਲ ਵਿੱਚ ਖੰਡ ਮਿਲਾ ਕੇ ਪੇਸਟ ਬਣਾ ਲਓ ਅਤੇ ਦੋ ਮਿੰਟ ਲਈ ਚਿਹਰੇ ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਸਕਰਬ ਕਰੋ । ਇਸ ਨਾਲ ਡੈੱਡ ਸਕਿਨ ਅਤੇ ਕਾਲਾਪਨ ਦੂਰ ਹੁੰਦਾ ਹੈ।

Leave a Reply

Your email address will not be published. Required fields are marked *