ਸਤਿ ਸ੍ਰੀ ਆਕਾਲ ਦੋਸਤੋ।ਗੁਰਬਾਣੀ ਦੇ ਇਸ ਸ਼ਬਦ ਦਾ ਲਗਾਤਾਰ ਜਾਪ ਕਰਨ ਨਾਲ ਬਹੁਤ ਫਾਇਦਾ ਹੋਵੇ ਗਾ। ਸ਼ਬਦ ਦਾ ਲਗਾਤਾਰ ਕਈ ਦਿਨ ਤੱਕ ਜਾਪ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਧਨ ਦੀ ਪ੍ਰਾਪਤੀ ਹੋਵੇਗੀ। ਏਨਾ ਜ਼ਿਆਦਾ ਧਨ ਇਕੱਠਾ ਹੋ ਜਾਵੇਗਾ
ਕਿ ਉਸ ਨੂੰ ਸਾਂਭਣਾ ਵੀ ਔਖਾ ਹੋ ਜਾਵੇਗਾ। ਇਹ ਸ਼ਬਦ ਹੈ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਉਂ ਪ੍ਰਭ ਕੇ ਸਿਮਰਨਿ ਰਿਧਿ ਸਿਧਿ ਨਉ ਨਿਧਿ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 264 ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਦਰਜ਼ ਹੈ।
ਸਾਨੂੰ ਗੁਰੂ ਮਹਾਰਾਜ ਜੀ ਨੇ ਬਹੁਤ ਕੁਝ ਬਖਸ਼ਿਆ ਹੈ ਪਰ ਅਸੀਂ ਉਨ੍ਹਾਂ ਚੀਜ਼ਾਂ ਨੂੰ ਕਈ ਵਾਰੀ ਨਹੀਂ ਸਮਝ ਪਾਉਂਦੇ। ਇਸ ਸ਼ਬਦ ਵਿਚ ਰਿਧਿ ਦੇ ਅਰਥ ਸਫ਼ਲਤਾ ਦੀ ਪ੍ਰਾਪਤੀ ਨਾਲ ਹਨ। ਸਿਧਿ ਦਾ ਸੰਬੰਧ ਆਤਮਕ ਜੀਵਨ ਦੇ ਨਾਲ ਹੈ।
ਗੁਰੂ ਮਹਾਰਾਜ ਜੀ ਨੇ ਸਾਨੂੰ ਗੁਰਬਾਣੀ ਦੇ ਰਾਹੀਂ ਬਹੁਤ ਵੱਡਾ ਖ਼ਜ਼ਾਨਾ ਦਿੱਤਾ ਹੈ ਪਰ ਮਨੁੱਖ ਕਈ ਵਾਰੀ ਉਨ੍ਹਾਂ ਨੂੰ ਸਮਝਣ ਦੇ ਸਮਰੱਥ ਨਹੀਂ ਹੁੰਦੇ। ਮਨੁੱਖ ਧਾਗੇ-ਤਵੀਤਾਂ ਜਾਂ ਆਲੇ ਦੁਆਲੇ ਹੀ ਭਟਕਦਾ ਰਹਿੰਦਾ ਹੈ। ਇਸ ਲਈ ਜੇਕਰ ਮਨੁੱਖ ਸਿਰਫ ਗੁਰਬਾਣੀ ਦਾ ਜਾਪ ਕਰੇ ਤਾਂ ਉਸ ਨੂੰ ਹਰ ਸੁਖ ਪ੍ਰਾਪਤ ਹੋ ਜਾਂਦਾ ਹੈ।
ਇਸ ਲਈ ਉਸ ਨੂੰ ਸਿਰਫ ਗੁਰਬਾਣੀ ਦਾ ਜਾਪ ਕਰਨ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਇਸ ਸ਼ਬਦ ਵਿਚ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਾਪ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਆਵੇਗੀ। ਦੁੱਖ ਕਲੇਸ਼ ਹਰ ਤਰ੍ਹਾਂ ਦਾ ਦੂਰ ਹੋਵੇਗਾ।
ਜਾਪ ਕਰਨ ਨਾਲ ਸੁੱਖ ਦੀ ਪ੍ਰਾਪਤੀ ਹੋਵੇਗੀ ਅਤੇ ਹਰ ਸਹੂਲਤ ਦੀ ਵੀ ਪ੍ਰਾਪਤੀ ਹੋਵੇਗੀ। ਇਸ ਤੋਂ ਇਲਾਵਾ ਗਰੀਬੀ ਦੂਰ ਹੋ ਜਾਵੇਗੀ ਅਤੇ ਧੰਨ ਦੀ ਬੇਸ਼ੁਮਾਰ ਪ੍ਰਾਪਤੀ ਹੋਵੇਗੀ। ਇਸੇ ਤਰ੍ਹਾਂ ਜੇਕਰ ਸ੍ਰੀ ਸੁਖਮਨੀ ਸਾਹਿਬ ਦਾ ਜਾਪ ਕੀਤਾ ਜਾਵੇ ਤਾਂ
ਹਰ ਤਰ੍ਹਾਂ ਦੀ ਸੁੱਖ ਸਹੂਲਤ ਅਤੇ ਵੱਡੀ ਪ੍ਰਾਪਤੀ ਹੋਵੇਗੀ ਇਸ ਤੋਂ ਇਲਾਵਾ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਕੇ ਗੁਰਬਾਣੀ ਦਾ ਜਾਪ ਕਰਨ ਨਾਲ ਬਹੁਤ ਜ਼ਿਆਦਾ ਲਾਭ ਮਿਲਦਾ ਹੈ। ਜੇਕਰ 40 ਦਿਨ ਅੰਮ੍ਰਿਤ ਵੇਲੇ ਉੱਠ ਕੇ ਜਾਪ ਕੀਤਾ ਜਾਵੇ ਤਾਂ ਵੱਡੇ ਸੁਖਾਂ ਦੀ ਪ੍ਰਾਪਤੀ ਹੋਵੇਗੀ।