ਸਤਿ ਸ੍ਰੀ ਆਕਾਲ ਦੋਸਤੋ। ਦੋਸਤੋ ਅਕਸਰ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਇਹ ਦੁਬਿਧਾ ਬਣੀ ਰਹਿੰਦੀ ਹੈ ਕਿ ਪਰਮਾਤਮਾ ਦਾ ਨਾਮ ਜਪਣ ਨਾਲ ਕੀ ਲਾਭ ਮਿਲਦਾ ਹੈ। ਕਿਉਂਕਿ ਕਿਸਮਤ ਵਿਚ ਸਭ ਕੁਝ ਲਿਖਿਆ ਹੁੰਦਾ ਹੈ ਅਤੇ ਕਿਸਮਤ ਦੇ ਹਿਸਾਬ ਨਾਲ ਹੀ ਸੱਭ ਕੁਝ ਮਿਲ਼ਦਾ ਹੈ
ਜਾਂ ਵਾਪਰਦਾ ਹੈ।ਪਰ ਜੇਕਰ ਸੱਚੇ ਮਨ ਨਾਲ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ ਜਾਵੇ ਜਾਂ ਰੱਬ ਦਾ ਨਾਮ ਲਿਆ ਜਾਵੇ ਤਾਂ ਬਹੁਤ ਲਾਭ ਹੁੰਦਾ ਹੈ। ਦੋਸਤੋ ਮਾਨਸਿਕ ਅਤੇ ਸਰੀਰਕ ਦੋਨਾਂ ਪੱਖਾਂ ਤੋਂ ਇਨਸਾਨ ਦੇ ਸੋਚਣ ਦਾ ਘੇਰਾ ਵਿਸ਼ਾਲ ਹੁੰਦਾ ਹੈ।
ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਲਾਭ ਹੁੰਦੇ ਹਨ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਪਰਮਾਤਮਾ ਦੇ ਨਾਮ ਜਪਣ ਨਾਲ ਦੁੱਖਾਂ ਦਾ ਨਾਸ ਹੁੰਦਾ ਹੈ ਅਤੇ ਸੁਖਾਂ ਦਾ ਵਾਸ ਹੁੰਦਾ ਹੈ। ਸਭ ਤੋਂ ਪਹਿਲਾਂ ਇਹ ਸਮਝਣਾ ਚਾਹੀਦਾ ਹੈ ਕਿ ਪਰਮਾਤਮਾ ਦੇ ਨਾਮ ਦਾ ਜਾਪ ਕਰਨਾ
ਇਸ ਲਈ ਬਹੁਤ ਗੁਣਕਾਰੀ ਹੈ ਕਿਉਂਕਿ ਜੇਕਰ ਅਸੀਂ ਪਰਮਾਤਮਾ ਦੇ ਨਾਮ ਦਾ ਜਾਪ ਕਰਦੇ ਹਾਂ ਤਾਂ ਜੋ ਕੁਝ ਕਿਸਮਤ ਵਿੱਚ ਨਹੀ ਲਿਖਿਆ ਹੁੰਦਾ ਉਹ ਪਰਮਾਤਮਾ ਦੇ ਨਾਮ ਜਪਣ ਨਾਲ ਕਿਸਮਤ ਵਿੱਚ ਲਿਖਿਆ ਜਾਂਦਾ ਹੈ। ਇਸ ਲਈ ਪ੍ਰਮਾਤਮਾ ਦਾ ਨਾਮ ਜਪਣ ਨਾਲ
ਹਰ ਤਰ੍ਹਾਂ ਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਦੁੱਖ ਅਤੇ ਤਕਲੀਫਾਂ ਤੋਂ ਦੂਰੀ ਬਣੀ ਰਹਿੰਦੀ ਹੈ।ਇਸ ਤੋਂ ਇਲਾਵਾ ਪਰਮਾਤਮਾ ਦਾ ਨਾਮ ਜਪਣ ਸਮੇਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਸਮੇਂ ਮਨ ਸ਼ਾਂਤ ਹੋਣਾ ਚਾਹੀਦਾ ਹੈ।
ਕਿਉਂਕਿ ਜਦੋਂ ਮਨ ਆਲੇ-ਦੁਆਲੇ ਭਟਕਦਾ ਹੈ ਜਾਂ ਮਨ ਦੀ ਬਿਰਤੀ ਕਿਤੇ ਹੋਰ ਹੁੰਦੀ ਹੈ ਤਾਂ ਉਸ ਨਾਮ ਜਪਣ ਦਾ ਫਾਇਦਾ ਬਹੁਤ ਘੱਟ ਜਾਂ ਬਿਲਕੁਲ ਨਹੀਂ ਹੁੰਦਾ।ਕਿਉਂਕਿ ਸੱਚੇ ਮਨ ਨਾਲ ਜਾਪ ਕਰਨਾ ਹੀ ਲਾਭਕਾਰੀ ਹੁੰਦਾ ਹੈ ਸੱਚੇ ਮਨ ਨਾਲ ਕੀਤਾ ਗਿਆ ਜਾਪ ਨਾਮ ਸਿਮਰਨ ਹੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ।
ਇਸ ਤੋ ਇਲਾਵਾ ਇਹ ਕਿਹਾ ਜਾਦਾ ਹੈ ਕਿ ਅੰਮ੍ਰਿਤ ਵੇਲੇ ਦਾ ਨਾਮ ਜਪਣ ਨਾਲ ਦੁੱਗਣਾ ਫਾਇਦਾ ਹੁੰਦਾ ਹੈ ਕਿਉਕਿ ਅਜਿਹਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ।ਜਿਸ ਨਾਲ ਪੂਰਾ ਦਿਨ ਚੰਗਾ ਬਤੀਤ ਹੁੰਦਾ ਹੈ। ਅੰਮ੍ਰਿਤ ਵੇਲੇ ਕੀਤੇ ਗਏ ਪਾਠ ਨਾਲ ਸਾਡਾ ਸਾਰਾ ਦਿਨ ਬਹੁਤ ਚੰਗਾ ਗੁਜ਼ਰਦਾ ਹੈ। ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਸਾਡੇ ਸਾਰੇ ਕੰਮ ਵੀ ਚੰਗੇ ਹੁੰਦੇ ਰਹਿੰਦੇ ਹਨ।